Breaking News

5 ਮਿੰਟ ‘ਚ MSP ਵਾਲੀ ਚਵਲ ਦੀ ਜੜ੍ਹ ਅਸਲ ਵਿਚ ਕੇਜਰੀਵਾਲ ਖੁਦ ਹੀ ਸੀ

5 ਮਿੰਟ ‘ਚ MSP ਵਾਲੀ ਚਵਲ ਦੀ ਜੜ੍ਹ ਅਸਲ ਵਿਚ ਕੇਜਰੀਵਾਲ ਖੁਦ ਹੀ ਸੀ, ਭਾਵੇਂ ਉਸ ਧੋਖੇ ਵਾਲੇ ਬੇਵੂਕੂਫਾਨਾ ਦਾਅਵੇ ਦਾ ਚਿਹਰਾ ਅਨਮੋਲ ਗਗਨ ਮਾਨ ਜ਼ਰੂਰ ਬਣ ਗਈ।

ਇਹ 2020 ਦਾ ਟਵੀਟ ਹੈ, ਜਦੋਂ ਕੇਜਰੀਵਾਲ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ MSP ਐਲਾਨਣ ਦਾ ਚੈਲੰਜ ਕਰ ਰਿਹਾ ਸੀ।

ਉਸੇ ਵਕਤ ਦੌਰਾਨ ਭਗਵੰਤ ਮਾਨ “ਆਪ” ਸਰਕਾਰ ਆਉਣ ‘ਤੇ 22 ਫ਼ਸਲਾਂ ਉੱਤੇ MSP ਦੇਣ ਦਾ ਦਾਅਵਾ ਕਰ ਰਿਹਾ ਸੀ। ਮਤਲਬ ਸਾਫ਼ ਹੈ ਕਿ ਇਹ ਕੋਰਾ ਝੂਠ ਬੋਲ ਰਹੇ ਸਨ, ਸਿਰਫ ਕਿਸਾਨਾਂ ਨੂੰ ਧੋਖਾ ਦੇਣ ਲਈ।

ਜੇ ਕੇਜਰੀਵਾਲ ਤੇ ਭਗਵੰਤ ਮਾਨ ਆਪਣਾ ਦਾਅਵਾ ਪੂਰਾ ਕਰ ਦਿੰਦੇ ਤਾਂ ਹੁਣ ਕਿਸਾਨਾਂ ਨੂੰ ਨਵੇਂ ਮੋਰਚੇ ਦੀ ਲੋੜ ਹੀ ਨਹੀਂ ਸੀ ਪੈਣੀ।

ਹੁਣ ਜਦੋਂ ਕਿਸਾਨਾਂ ਦਾ ਮੋਰਚਾ ਹਾਲੇ ਪੰਜਾਬ ‘ਚ ਹੀ ਹੈ ਤਾਂ ਕਿਸਾਨ ਆਗੂ ਪੰਜਾਬ ਸਰਕਾਰ ਨੂੰ ਵੀ ਇਨ੍ਹਾਂ ਦੇ ਵਾਅਦਿਆਂ ‘ਤੇ ਦਾਅਵਿਆਂ ਬਾਰੇ ਸੁਆਲ ਕਰਨ ਤੇ ਇਨ੍ਹਾਂ ਨੂੰ ਇਸ ਮਸਲੇ ‘ਤੇ ਘੇਰਨ।
#Unpopular_Opinions
#Unpopular_Ideas
#Unpopular_Facts

ਕਈ ਗੱਲਾਂ ਕੁਦਰਤੀ ਵਰਤਦੀਆਂ। ਪਿਛਲੀ ਵਾਰ ਕਿਸੇ ਨੇ ਸੋਚਿਆ ਸੀ ਕਿ ਕਿਸਾਨ ਸਿੰਘੂ ਹੀ ਬੈਠ ਜਾਣਗੇ! ਉਹ ਤਾਂ ਸਰਕਾਰ ਉੱਥੇ ਰੋਕਣ ‘ਚ ਕਾਮਯਾਬ ਹੋਈ ਸੀ। ਹੁਣ ਕਿਸਾਨਾਂ ਨੂੰ ਸ਼ੰਭੂ ਸਰਹੱਦ ਪਾਰ ਨਾ ਕਰਨ ਦੇਣਾ ਵੀ ਇੱਕ ਅਜਿਹਾ ਵਰਤਾਰਾ ਜਾਪਦਾ ਹੈ, ਜੋ ਕਿਸਾਨ ਸੰਘਰਸ਼ ਨੂੰ ਨਵਾਂ ਰਣਨੀਤਕ ਪੈਂਤੜਾ ਦੇਵੇਗਾ। ਹੁਣ ਸ਼ੰਭੂ ਦੂਜਾ ਸਿੰਘੂ ਬਣ ਰਿਹਾ ਹੈ ਤੇ ਹਾਲੇ ਅਸਰ ਵੀ ਉਹੋ ਜਿਹਾ ਹੀ ਹੈ।
ਕਿਸਾਨ ਸ਼ੰਭੂ ਬਾਰਡਰ ਟੱਪਣ ਦੀ ਕਾਹਲ਼ੀ ਨਾ ਕਰਨ। ਮੋਰਚੇ ਵਿਚਲੇ ਨੌਜਵਾਨ ਕਿਸਾਨ ਆਗੂਆਂ ਦੇ ਆਖੇ ਹੀ ਚੱਲਣ। ਲੋੜ ਅਤੇ ਹਾਲਾਤ ਮੁਤਾਬਕ ਪੈਂਤੜੇ ਬਦਲੇ ਜਾ ਸਕਦੇ ਨੇ।
ਦਿੱਲੀ ਪੁੱਜਣਾ ਕੇਂਦਰ ਸਰਕਾਰ ਦੀ ਸਿਰਦਰਦੀ ਵਧਾਵੇਗਾ ਜਦਕਿ ਸ਼ੰਭੂ ਬੈਠਿਆਂ ਤਿੰਨ ਸਰਕਾਰਾਂ (ਕੇਂਦਰ, ਹਰਿਆਣਾ ਅਤੇ ਪੰਜਾਬ) ਦੀ ਸਿਰਦਰਦੀ ਵਧੀ ਹੋਈ ਹੈ। ਮੰਗਾਂ ਮੰਨਣ ਲਈ ਦਬਾਅ ਉਵੇਂ ਹੀ ਹੈ। ਜਬਰ ਦੇ ਨੈਣ ਨਕਸ਼ ਨੰਗੇ ਹੋ ਚੁੱਕੇ ਨੇ, ਬਿਨਾ ਨੁਕਸਾਨ ਕਰਾਏ ਦਬਾਅ ਬਣਾਈ ਰੱਖਣਾ ਜ਼ਬਰਦਸਤ ਰਣਨੀਤਕ ਪੈਂਤੜਾ ਸਿੱਧ ਹੋਵੇਗਾ।
ਯਾਦ ਰਹੇ ਕਿ ਦਿੱਲੀ ‘ਚ ਆਪ ਦਾ ਰਾਜ ਹੈ ਤੇ ਦਿੱਲੀ ਵਾਸੀਆਂ ਨੂੰ ਤੰਗੀ, ਮਤਲਬ ਮੋਦੀ, ਖੱਟਰ ਤੇ ਕੇਜਰੀਵਾਲ ਤਿੰਨਾਂ ਨੂੰ ਤੰਗੀ।
ਸ਼ੰਭੂ ਮੋਰਚੇ ‘ਤੇ ਪੰਜਾਬ-ਹਰਿਆਣੇ ਤੋਂ ਵੱਧ ਗਿਣਤੀ ‘ਚ ਜਾਣਾ ਅਤੇ ਲੋੜੀਂਦਾ ਸਮਾਨ ਪਹੁੰਚਾਉਣਾ ਵੀ ਸੌਖਾ ਹੈ।
ਜਿਹੜੇ ਸਿਆਸਤਦਾਨ ਦੋਵੇਂ ਪਾਸੇ ਸਕੇ ਬਣਕੇ ਗੇਮ ਖੇਡ ਰਹੇ ਹਨ, ਦਿਨਾਂ ਵਿੱਚ ਹੀ ਸੂਤ ਆ ਜਾਣਗੇ।
#Unpopular_Opinions

ਜਿਹੋ ਜਿਹੀ ਲੜਾਈ ਇਸ ਵੇਲੇ ਕਿਸਾਨ ਲੜ ਰਹੇ ਨੇ, ਉਸ ਵਕਤ ਪੰਜਾਬ ਵਿਚਲੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਿਚਾਲੇ ਕੁੜੱਤਣ ਨਹੀਂ ਵਧਣੀ ਚਾਹੀਦੀ। ਘੱਟੋ ਘੱਟ ਜਦੋਂ ਉਹ ਇਕੱਠੇ ਹੋ ਰਹੇ ਨੇ ਤਾਂ ਉਦੋਂ ਤਾਂ ਕੁੜੱਤਣ ਨਾ ਵਧਾਈਏ।
ਜਦੋਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਆਪਣੀ ਹੋਂਦ ਲਈ ਲੜ ਰਿਹਾ ਹੈ ਤੇ ਸਿਰਫ ਫ਼ਸਲਾਂ ਦੀ ਨਹੀਂ, ਨਸਲਾਂ ਦੀ ਲੜਾਈ ਹੈ ਤਾਂ ਪੰਜਾਬ ਅੰਦਰਲੇ ਸਾਰਿਆਂ ਨੂੰ ਇਕੱਠੇ ਹੋਣ ਦੇ ਲੋੜ ਹੈ। ਆਪੋ ਆਪਣੇ ਵਿਚਾਰਧਾਰਕ ਮੱਤਭੇਦ ਘਟਾਉਣ ਜਾਂ ਪਾਸੇ ਰੱਖਣ ਦੀ ਲੋੜ ਹੈ। ਇਹ ਉਨ੍ਹਾਂ ਨੂੰ ਵਧਾਉਣ ਜਾਂ ਹਵਾ ਦੇਣ ਦਾ ਵੇਲਾ ਨਹੀਂ ਹੈ।
ਪੰਜਾਬ ‘ਚ ਲੋਕਾਂ ਨੂੰ ਵੰਡਣ ਦਾ ਏਜੰਡਾ ਬਸਤੀਵਾਦੀ ਹਕੂਮਤਾਂ ਦਾ ਰਿਹਾ ਹੈ ਨਾ ਕਿ ਪੰਜਾਬ ਦਾ ਆਪਣਾ। ਗੁਰੂ ਨਾਨਕ ਸਾਹਿਬ ਨੇ ਤਾਂ ਗੋਸ਼ਟਿ ਦੀ ਮਹਾਨ ਪ੍ਰੰਪਰਾ ਨੂੰ ਸਾਡੀ ਝੋਲੀ ਪਾਇਆ। ਰਾਜਨੀਤੀ ਦੇ ਪ੍ਰਬੰਧ ਵਿਚ ਸਰਕਾਰ ਏ ਖਾਲਸਾ ਨੇ ਪੰਜਾਬੀਆਂ ਨੂੰ ਇਕੱਠਿਆਂ ਕੀਤਾ।
ਦੀਪ ਸਿੱਧੂ ਨੇ ਤਾਂ ਵੱਡੀ ਲਾਈਨ ਦੇ ਇਧਰ ਲਿਆਉਣ ਦਾ ਘੇਰਾ ਰਵਨੀਤ ਬਿੱਟੂ ਤੱਕ ਵਧਾ ਦਿੱਤਾ ਸੀ। ਤੁਹਾਡੇ ਪਾਲ਼ੇ ਵੱਖ ਵੱਖ ਹੋ ਸਕਦੇ ਨੇ ਪਰ ਦਿੱਲੀ ਨੂੰ ਤੁਸੀਂ ਸਾਰੇ ਰੜਕਦੇ ਹੋ।
ਯਾਦ ਕਰੋ ਦੀਪ ਸਿੱਧੂ ਤੇ ਮੂਸੇਵਾਲੇ ਦੇ ਜਹਾਨੋਂ ਜਾਣ ਤੋਂ ਬਾਅਦ ਹਿੰਦੂਤਵੀ ਲਾਣੇ ਦੀ ਨਫਰਤ ਇੱਕੋ ਜਿਹੀ ਸੀ।
ਜਦੋਂ ਜਬਰ ਦੀ ਤਿਆਰੀ ਵੱਡੀ ਹੈ, ਪੰਜਾਬ ਦੇ ਗਲ਼ ਏਡੀਆਂ ਲੜਾਈਆਂ ਪਈਆਂ ਹੋਈਆਂ ਨੇ, ਸੂਬੇ ‘ਚ ਸਰਕਾਰ ਤੁਹਾਡੀ ਦਿੱਲੀਓਂ ਚੱਲ ਰਹੀ ਹੈ ਤਾਂ ਹੋਰ ਜ਼ਿਆਦਾ ਸੰਭਲ ਕੇ ਚੱਲਣ ਦੀ ਲੋੜ ਹੈ।
#Unpopular_Opinions