Breaking News

SHOCKING! Air India ਦੇ ਦੋ ਹੋਰ Pilots Drug Test ’ਚ FAIL, Aviation Sector ’ਚ ਮਚੀ ਹਲਚਲ!

SHOCKING! Air India ਦੇ ਦੋ ਹੋਰ Pilots Drug Test ’ਚ FAIL, Aviation Sector ’ਚ ਮਚੀ ਹਲਚਲ!

Air India ਦੇ ਦੋ ਹੋਰ ਪਾਇਲਟਾਂ ਦੇ Drug Test Positive ਆਉਣ ਤੋਂ ਬਾਅਦ Aviation Sector ’ਚ ਚਿੰਤਾ ਵਧ ਗਈ ਹੈ। ਰਿਪੋਰਟ ਮੁਤਾਬਕ ਦੋਵੇਂ Pilots ਲਾਜ਼ਮੀ Drug Screening ਦੌਰਾਨ ਟੈਸਟ ’ਚ ਫੇਲ੍ਹ ਪਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ Flying Duty ਤੋਂ ਹਟਾ ਦਿੱਤਾ ਗਿਆ।

ਇਹ ਸਖ਼ਤ ਜਾਂਚ Phuket Flight ਹਾਦਸੇ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ Pilots ਦੀ Mandatory Testing ਨੂੰ ਹੋਰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਾਂਚ ਦੌਰਾਨ ਸਾਹਮਣੇ ਆਏ ਇਸ ਮਾਮਲੇ ਨੇ Passenger Safety ਅਤੇ Airline ਦੇ Safety Protocols ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।

ਹੁਣ ਸਵਾਲ ਇਹ ਹੈ ਕਿ ਕੀ ਆਉਣ ਵਾਲੇ ਦਿਨਾਂ ’ਚ ਹੋਰ Pilots ਵੀ ਇਸ ਜਾਂਚ ਦੇ ਘੇਰੇ ’ਚ ਆ ਸਕਦੇ ਹਨ ਅਤੇ Air India ਇਸ ਮਾਮਲੇ ’ਚ ਅੱਗੇ ਕੀ Action ਲੈਂਦੀ ਹੈ।

Air India ਦੇ ਦੋ ਹੋਰ ਪਾਇਲਟ ਡਰੱਗ ਟੈਸਟ ’ਚ ਫੇਲ੍ਹ; Phuket Flight ਹਾਦਸੇ ਤੋਂ ਬਾਅਦ ਸ਼ੁਰੂ ਹੋਈ ਸੀ ਸਖ਼ਤ ਜਾਂਚ

ਸਾਰੇ ਪਾਇਲਟਾਂ ਦੀ ਲਾਜ਼ਮੀ ਜਾਂਚ ਦੌਰਾਨ ਹੋਇਆ ਖੁਲਾਸਾ; ਦੋਵਾਂ ਅਧਿਕਾਰੀਆਂ ਨੂੰ ਉਡਾਣ ਡਿਊਟੀ ਤੋਂ ਹਟਾਇਆ

 

 

 

ਏਅਰ ਇੰਡੀਆ ਗਰੁੱਪ ਦੇ ਦੋ ਹੋਰ ਪਾਇਲਟਾਂ ਦੇ ਸ਼ੁਰੂਆਤੀ ਡਰੱਗ ਟੈਸਟ (Initial Drug Test) ਦੇ ਨਤੀਜੇ ਪਾਜ਼ੇਟਿਵ Positive ਆਉਣ ਨਾਲ ਏਵੀਏਸ਼ਨ ਖੇਤਰ ਵਿੱਚ ਹੜਕੰਪ ਮਚ ਗਿਆ ਹੈ।

 

 

 

 

ਪਾਇਲਟਾਂ ਦੇ ਸੈਂਪਲਾਂ ਨੂੰ ਅੰਤਿਮ ਪੁਸ਼ਟੀ ਕਰਨ ਵਾਲੇ ਟੈਸਟਾਂ (Confirmatory Tests) ਲਈ ਭੇਜ ਦਿੱਤਾ ਗਿਆ ਹੈ। 4 ਅਗਸਤ ਨੂੰ ਫੂਕੇਟ ਤੋਂ ਦਿੱਲੀ ਆ ਰਹੀ ਫਲਾਈਟ ਦਾ ਪਾਇਲਟ-ਇਨ-ਕਮਾਂਡ ਮੈਰੀਜੁਆਨਾ (ਗਾਂਜਾ) ਦੇ ਟੈਸਟ ਵਿੱਚ ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ 13 ਅਗਸਤ ਤੋਂ ਆਪਣੇ ਸਾਰੇ ਪਾਇਲਟਾਂ ਲਈ ਲਾਜ਼ਮੀ ਡਰੱਗ ਜਾਂਚ ਸ਼ੁਰੂ ਕੀਤੀ ਸੀ।

 

 

 

 

 

 

ਮਿਲੀ ਜਾਣਕਾਰੀ ਅਨੁਸਾਰ, ਇਸ ਸਕ੍ਰੀਨਿੰਗ ਮੁਹਿੰਮ ਤਹਿਤ ਹੁਣ ਤੱਕ ਏਅਰ ਇੰਡੀਆ ਗਰੁੱਪ ਦੇ ਲਗਭਗ 400 ਪਾਇਲਟਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ ਦੋ ਪਾਇਲਟਾਂ ਦੀ ਸ਼ੁਰੂਆਤੀ ਜਾਂਚ ਰਿਪੋਰਟ ਸ਼ੱਕੀ ਪਾਈ ਗਈ ਹੈ।

 

 

 

 

 

ਹਾਲਾਂਕਿ ਏਅਰ ਇੰਡੀਆ ਵੱਲੋਂ ਅਜੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਦੋਵਾਂ ਪਾਇਲਟਾਂ ਨੂੰ ਅੰਤਿਮ ਰਿਪੋਰਟ ਆਉਣ ਤੱਕ ਉਡਾਣ ਡਿਊਟੀ (Flying Duty) ਤੋਂ ਹਟਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਟਾਟਾ ਗਰੁੱਪ ਦੇ ਮਾਲਕੀ ਵਾਲੀਆਂ ਇਨ੍ਹਾਂ ਦੋਵਾਂ ਏਅਰਲਾਈਨਾਂ ਕੋਲ 5,000 ਤੋਂ ਵੱਧ ਪਾਇਲਟ ਹਨ।