ਫ਼ਰਵਰੀ 2022 ਦੀਆਂ ਵੋਟਾਂ ਵੇਲੇ ਪੰਜਾਬ ਦੇ ਲੋਕ ਸ਼ਾਇਦ ਸੋਚ ਰਹੇ ਸਨ ਕਿ ਅਖੌਤੀ ਦਿੱਲੀ ਮਾਡਲ ਨਾਲ ਪੰਜਾਬ ਸ਼ਾਇਦ ਸਵਿਟਜ਼ਰਲੈਂਡ ਵਰਗਾ ਬਣ ਜਾਵੇਗਾ।
ਅਸਲੀਅਤ ਇਹ ਹੈ ਕਿ ਦਿੱਲੀ ਮਾਡਲ 60 ਫੀਸਦੀ ਤੋਂ ਵੱਧ ਦਿੱਲੀ ਦੀ ਉਸ ਵਸੋਂ ਲਈ ਤਿਆਰ ਕੀਤਾ ਗਿਆ ਹੈ, ਜੋ ਝੁੱਗੀ-ਝੌਂਪੜੀ ਵਾਲੇ ਮਜ਼ਦੂਰ ਕਲੋਨੀਆਂ ਵਿੱਚ ਰਹਿੰਦੇ ਹਨ।
ਅਸੀਂ ਫਰਵਰੀ 2022 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਵੀ ਕਈ ਵਾਰ ਲਿਖਿਆ ਸੀ ਕਿ ਦਿੱਲੀ ਮਾਡਲ ਝੁੱਗੀ-ਝੌਂਪੜੀ ਵਾਲਿਆਂ ਨੂੰ ਸਹੂਲਤ ਦਿੰਦਾ ਹੈ ਤਾਂ ਜੋ ਕਾਰਪੋਰੇਟ ਦਿੱਲੀ ਨੂੰ ਸਸਤੇ ਮਜ਼ਦੂਰ ਮਿਲ ਸਕਣ।
ਦਿੱਲੀ ਦੇ ਬਹੁਤ ਸਾਰੇ ਉਦਯੋਗ ਘਟੀਆ ਅਤੇ ਡੁਪਲੀਕੇਟ ਉਤਪਾਦਾਂ ਦਾ ਨਿਰਮਾਣ ਕਰ ਰਹੇ ਹਨ। ਜਿਸ ਕਾਰਖਾਨੇ ਅੱਗ ਲੱਗੀ ਹੈ, ਇਹੋ ਜਿਹੇ ਕਾਰਖਾਨੇ 300 ਜਾਂ 400 ਰੁਪਏ ਵਿੱਚ ਪੇਂਟ ਦੀਆਂ ਬਾਲਟੀਆਂ ਖਰੀਦਦੇ ਹਨ ਅਤੇ ਡੁਪਲੀਕੇਟ ਪੇਂਟ ਭਰਦੇ ਹਨ। ਬਾਕੀ ਸੁਰੱਖਿਆ ਨਿਯਮਾਂ ਨੂੰ ਕਿਸਨੇ ਵੇਖਣਾ ?
ਵੀਰਵਾਰ ਸ਼ਾਮ ਨੂੰ ਅਜਿਹੀ ਹੀ ਇੱਕ ਪੇਂਟ ਕੰਪਨੀ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ, ਜਿਸ ਵਿੱਚ ਖੁੱਲ੍ਹੇ ਸੀਵਰੇਜ ਦੇ ਡਰੇਨ ਦੀਆਂ ਪਾਈਪਾਂ ਵਿੱਚੋਂ ਪੇਂਟ ਵਹਿ ਗਿਆ ਅਤੇ ਇਲਾਕੇ ਵਿੱਚ ਦਰਜਨਾਂ ਹੋਰ ਘਰਾਂ ਨੂੰ ਸਾੜ ਦਿੱਤਾ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਰੂਪ ਵਿੱਚ ਝੁਲਸ ਗਏ।
#Unpopular_Opinions
You must be logged in to post a comment.