Breaking News

ਭਾਜਪਾ ਅਤੇ ‘ਆਪ’ ਵਰਗੀਆਂ ਸਿਆਸੀ ਪਾਰਟੀਆਂ ਨੂੰ ਕਾਰਪੋਰੇਟਾਂ ਵੱਲੋਂ ਇਲੈਕਟੋਰਲ ਟਰੱਸਟਾਂ ਰਾਹੀਂ ਮੇਜ਼ ਦੇ ਹੇਠੋਂ

ਭਾਜਪਾ ਅਤੇ ‘ਆਪ’ ਵਰਗੀਆਂ ਸਿਆਸੀ ਪਾਰਟੀਆਂ ਨੂੰ ਕਾਰਪੋਰੇਟਾਂ ਵੱਲੋਂ ਇਲੈਕਟੋਰਲ ਟਰੱਸਟਾਂ ਰਾਹੀਂ ਮੇਜ਼ ਦੇ ਹੇਠੋਂ ਵੀ ਪੈਸਾ ਦਿੱਤਾ ਜਾਂਦਾ ਹੈ ਤੇ ਵੱਟੇ ਵਿਚ ਇਹ ਕਾਰਪੋਰੇਟ ਮਾਲਕਾਂ ਦੀ ਸੇਵਾ ਕਰਦੇ ਹਨ।
ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੰਜਾਬ ਦੀਆਂ ਰਾਜ ਸਭਾ ਸੀਟਾਂ “ਆਪ” ਨੇ ਧਨਾਢਾਂ ਨੂੰ ਵੇਚੀਆਂ। ‘ਆਪ’ ਪੰਜਾਬ ‘ਚੋਂ ਬਥੇਰਾ ਪੈਸਾ ਦੋ ਸਾਲਾਂ ‘ਚ ਬਾਹਰ ਲੈ ਗਈ ਤੇ ਕਈ ਗੁਣਾ ਵੱਧ ਕਾਰਪੋਰੇਟ ਨੂੰ ਲੁਟਾਉਣ ਦੇ ਚੱਕਰ ‘ਚ ਦਿਸਦੀ ਹੈ। ਸਰਕਾਰੀ ਖ਼ਜ਼ਾਨਾ ਇਹ ਚੋਰੀ ਦਾ ਮਾਲ ਡਾਂਗਾਂ ਦੇ ਗਜ਼ ਵਾਂਗ ਵਰਤ ਰਹੇ ਹਨ।
ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਬਦਲਾਅ ਦੇ ਵਪਾਰੀ ਮਨਰੇਗਾ ਮਜ਼ਦੂਰਾਂ ਨੂੰ ਦੋ ਦਿਨ ਦੀ ਦਿਹਾੜੀ ਦੇ ਕੇ ਹਜ਼ਾਰਾਂ ਸਰਕਾਰੀ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਰੈਲੀਆਂ ਵਿੱਚ ਲੈ ਜਾਣਗੇ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਬਦਲਾਅ ਦੇ ਵਪਾਰੀ ਹਜ਼ਾਰਾਂ ਕਰੋੜ ਰੁਪਏ ਇਸ਼ਤਿਹਾਰਾਂ ਅਤੇ ਹਵਾਈ ਸਫਰ ‘ਤੇ ਖਰਚ ਕਰਨਗੇ।
ਭਾਰਤੀ ਚੋਣ ਕਮਿਸ਼ਨ ਦੇ ਨਿਯਮ ਵੀ ਟੇਢੇ ਹਨ। ਲੋਕ ਸਭਾ ਉਮੀਦਵਾਰ ਚੋਣਾਂ ‘ਤੇ 75 ਲੱਖ ਰੁਪਏ ਤੋਂ ਵੱਧ ਖਰਚ ਨਹੀਂ ਕਰ ਸਕਦਾ। ਪਰ ਕੋਈ ਸਿਆਸੀ ਪਾਰਟੀ ਜਿੰਨਾ ਚਾਹੇ ਖਰਚ ਕਰ ਸਕਦੀ ਹੈ। ਜੇਕਰ ਭਾਜਪਾ ਦੀ ਟਿਕਟ ‘ਤੇ 500 ਉਮੀਦਵਾਰ ਖੜਦੇ ਹਨ ਤਾਂ ਹਰੇਕ 75 ਲੱਖ ਰੁਪਏ ਖਰਚ ਕਰ ਸਕਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਭਾਜਪਾ ਪ੍ਰਤੀ ਉਮੀਦਵਾਰ 75 ਲੱਖ ਰੁਪਏ ਦੇ ਹਿਸਾਬ ਨਾਲ ਸਿਰਫ 375 ਕਰੋੜ ਰੁਪਏ ਖਰਚ ਕਰ ਸਕਦੀ ਹੈ। ਭਾਜਪਾ ਨੇ 6566 ਕਰੋੜ ਰੁਪਏ ਪ੍ਰਾਪਤ ਕੀਤੇ ਅਤੇ ਹਜ਼ਾਰਾਂ ਕਰੋੜ ਖਰਚ ਕੀਤੇ ਅਤੇ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਵੀ ਖਰੀਦੀ। ਬਦਲੇ ਵਿੱਚ ਭਾਜਪਾ ਨੇ ਕਾਰਪੋਰੇਟਾਂ ਦੇ 21 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ।
ਹਿੰਦੀ ਪੱਟੀ ਦੇ ਵੋਟਰਾਂ ਨੂੰ ਮੂਰਖ ਬਣਾਉਣ ਲਈ, ਭਾਜਪਾ ਨੇ 1200 ਕਰੋੜ ਰੁਪਏ ਦੀ ਲਾਗਤ ਨਾਲ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦੌਰਾਨ ਸ਼ਰਧਾ ਅਤੇ ਭਾਵਨਾਵਾਂ ਦਾ ਸਿਆਸੀ ਲਾਹਾ ਖੱਟਣ ਲਈ ਗਰੀਬ ਮਜ਼ਦੂਰਾਂ ਤੋਂ 10 ਜਾਂ 20 ਰੁਪਏ ਵੀ ਇਕੱਠੇ ਕੀਤੇ। ਜਦਕਿ ਭਾਜਪਾ ਇਨ੍ਹਾਂ ਚੰਦਿਆਂ (Electoral Bonds) ਤੋਂ ਪੈਸਾ ਵੀ ਖਰਚ ਸਕਦੀ ਸੀ। ਇਹ ਹੋਰ ਗੱਲ ਹੈ ਕਿ ਭਾਰਤ ਦੇ 100 ਕਰੋੜ ਹਿੰਦੂਆਂ ਤੋਂ ਇਕੱਠਾ ਕੀਤਾ ਪੈਸਾ 1200 ਕਰੋੜ ਰੁਪਏ ਤੋਂ ਕਿਤੇ ਵੱਧ ਹੋਵੇਗਾ।
ਅੰਗਰੇਜ਼ਾਂ ਦੇ ਸਮੇਂ ਭਾਰਤ ਵਿੱਚ ਸ਼ਾਇਦ ਹੀ 20 ਜਾਂ 30 ਹਜ਼ਾਰ ਅੰਗਰੇਜ਼ ਮੌਜੂਦ ਸਨ, ਜਦੋਂ ਭਾਰਤ ਦੀ ਆਬਾਦੀ 10 ਗੁਣਾ ਘੱਟ ਸੀ। ਪਰ ਹੁਣ ਹਜ਼ਾਰ ਤੋਂ ਵੀ ਘੱਟ ਕਾਰਪੋਰੇਟ 140 ਕਰੋੜ ਭਾਰਤੀਆਂ ਨੂੰ ਲੁੱਟਣ ਲਈ ਸਿਆਸੀ ਪਾਰਟੀਆਂ ਦੇ ਦਰਜਨਾਂ ਕੰਟਰੋਲਰਾਂ ਦੀ ਮਿਲੀਭੁਗਤ ਨਾਲ ਮੁਲਕ ਨੂੰ ਲੁੱਟ ਰਹੇ ਹਨ।
#Unpopular_Opinions