Punjab MPA Ahmar Rashid Bhatti Says Sikhs Kept Punjabi Language Alive Worldwide
“Punjabi Is Alive Because of Sikhs”: Ahmar Rashid Bhatti’s Powerful Speech in Punjab Assembly
ਲਹਿੰਦੇ ਪੰਜਾਬ ਦੀ ਅਸੈਂਬਲੀ ‘ਚ MLA ਅਹਮਰ ਰਸ਼ੀਦ ਭੱਟੀ ਨੇ ਕਿਹਾ ਪੰਜਾਬੀ ਨੂੰ ਸਿੱਖਾਂ ਨੇ ਜਿਊਂਦਾ ਰੱਖਿਆ
ਲਹਿੰਦੇ ਪੰਜਾਬ ਦੀ ਅਸੈਂਬਲੀ ਵਿੱਚ ਪੀਟੀਆਈ ਦੇ ਐਮਪੀਏ (ਵਿਧਾਇਕ ) ਅਹਮਰ ਰਸ਼ੀਦ ਭੱਟੀ ਨੇ ਜ਼ੋਰਦਾਰ ਦਲੀਲਾਂ ਦਿੰਦਿਆਂ ਪੰਜਾਬੀ ਬੋਲਣ ਦੀ ਵਕਾਲਤ ਕਰ ਰਿਹਾ ਹੈ ਅਤੇ ਉਸਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਪੰਜਾਬੀ ਨੇ ਮੁਨੀਰ ਨਿਆਜ਼ੀ ਵਰਗੇ ਕਵੀ ਅਤੇ ਡਾ. ਅਬਦੁਲ ਸਲਾਮ ਵਰਗੇ ਵਿਗਿਆਨੀ ਪੈਦਾ ਕੀਤੇ, ਉਨ੍ਹਾਂ ਕਿਹਾ ਕਿ ਦੁਨੀਆ – ਯੂਰਪ ਸਮੇਤ – ਆਪਣੀ ਮਾਤ ਭਾਸ਼ਾ ਵਿੱਚ ਪੜ੍ਹਾਉਂਦੀ ਹੈ।
ਜਦਕਿ ਲਹਿੰਦੇ ਪੰਜਾਬ ਦੀ ਅਸੈਂਬਲੀ ਦਾ ਸਪੀਕਰ ਮਲਿਕ ਅਹਿਮਦ ਖਾਨਬੇ ਤੁਕੀਆਂ ਦਲੀਲਾਂ ਨਾਲ ਉਸਦੀ ਗੱਲ ਕੱਟ ਰਿਹਾ ਹੈ ਕਿ ਪਾਣੀ ਦੇ ਫਾਰਮੂਲੇ ਨੂੰ H2O ਅੰਗਰੇਜ਼ੀ ਵਿਚ ਹੀ ਲਿਖਿਆ ਜਾ ਸਕਦਾ, ਉਸ ਖੂਹ ਦੇ ਡੱਡੂ ਨੂੰ ਵਿਧਾਇਕ ਵੱਲੋਂ ਵਿਸਥਾਰ ਨਾਲ ਹੀਂ ਨਹੀਂ ਸਮਝਾਇਆ ਗਿਆ ਬਲਕਿ ਠੋਕਵੀਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਅੰਗਰੇਜ਼ੀ ਸਾਇੰਸ ਦੀ ਚੀਨ ਨੇ ਆਪਣੀ ਭਾਸ਼ਾ ਵਿੱਚ ਧੁੱਕੀ ਕੱਢੀ ਹੋਈ ਹੈ ਤੇ ਰੂਸ ਨੇ ਆਪਣੀ ਭਾਸ਼ਾ ਵਿੱਚ ਸਾਇੰਸ ਦੀਆਂ ਖੋਜਾਂ ਕਰਕੇ ਪੁਲਾੜ ਵਿੱਚ ਸਟੇਸ਼ਨ ਖੋਲ੍ਹੇ ਹੋਏ ਹਨ !!!
ਖੈਰ ਵਿਧਾਇਕ ਨੇ ਆਪਣੀ ਚੜ੍ਹਦੇ ਪੰਜਾਬ ਵਾਲਿਆਂ ਦੀ ਵੀ ਸਿਫ਼ਤ ਕੀਤੀ ਹੈ ਕਿ ਪੰਜਾਬੀ ਸਿੱਖਾਂ ਕਰਕੇ ਜਿਊਂਦੀ ਹੈ, ਸਾਰੀ ਦੁਨੀਆਂ ਵਿੱਚ ਸਾਡੇ ਚੜ੍ਹਦੇ ਪੰਜਾਬ ਵਾਲਿਆਂ ਕਰਕੇ ਹੀ ਪੰਜਾਬੀ ਦਾ ਰੁਤਬਾ ਹੈ ਤੇ ਸਾਡੀ ਵਿਧਾਨ ਸਭਾ ਵਿੱਚ ਵੀ ਠੋਕ ਕੇ ਪੰਜਾਬੀ ਬੋਲੀ ਜਾਂਦੀ ਹੈ।
#AhmarRashidBhatti #PunjabiLanguage #PunjabAssembly #Punjab #Punjabi #MotherLanguage #SavePunjabi #PunjabiCulture #PunjabiIdentity #ChardaPunjab #LehndaPunjab #PakistanPunjab #SikhCommunity #PunjabNews #PunjabSpectrum
Punjab Spectrum