ਅਹਿਮਦਾਬਾਦ ਵਿਖੇ 2017 ਵਿੱਚ 34 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਇਆ ਇਕ ਪੁਲ, ਜਿਸ ਦੀ ਉਮਰ 100 ਸਾਲ ਮਿੱਥੀ ਗਈ ਸੀ, 5 ਸਾਲ ਵਿੱਚ ਹੀ ਜਵਾਬ ਦੇ ਗਿਆ।
ਹੁਣ ਉਸ ਨੂੰ ਢਾਹੁਣ ਲਈ 51 ਕਰੋੜ ਦਾ ਟੈਂਡਰ ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ ਨੇ ਕੱਢਿਆ ਹੈ। ਪਹਿਲਾਂ ਦੋ ਵਾਰੀਆਂ ‘ਚ ਇਹ ਕੰਮ ਕਰਨ ਲਈ ਕੋਈ ਠੇਕੇਦਾਰ ਨਹੀਂ ਮਿਲਿਆ ਤੇ ਹੁਣ ਤੀਜੀ ਵਾਰੀ ਵੀ ਇੱਕ ਠੇਕੇਦਾਰ ਆਇਆ ਪਰ ਗੱਲ ਨੇਪਰੇ ਨਹੀਂ ਚੜ੍ਹੀ ਤੇ ਸਿਰਦਰਦੀ ਕਾਇਮ ਹੈ।
ਜਦੋਂ ਇਸ ਪੁਲ ਦੀ ਨਿਰਖ ਪਰਖ ਕੀਤੀ ਗਈ ਤਾਂ ਪਤਾ ਲੱਗਿਆ ਹੈ ਕਿ ਇਸ ਦੀ ਤਾਕਤ ਨਿਰਧਾਰਤ ਨਾਲੋਂ ਸਿਰਫ 20% ਹੈ।
ਗੱਲ ਸਾਫ ਹੈ ਕਿ ਇਸ ਪੁਲ ਦੀ ਉਸਾਰੀ ਵਿੱਚ ਵੱਡਾ ਭਰਿਸ਼ਟਾਚਾਰ ਹੋਇਆ।
ਜਦੋਂ ਭਾਜਪਾ ਦੇ ਆਗੂ ਪੰਜਾਬ ਵਿਚ ਕੋਈ ਲੰਬੇ ਚੌੜੇ ਦਾਅਵੇ ਕਰਨ ਤਾਂ ਗੁਜਰਾਤ ਬਾਰੇ ਇਹੋ ਜਿਹੇ ਸਵਾਲ ਪੁੱਛਣੇ ਚਾਹੀਦੇ ਨੇ।
ਅਸਲ ‘ਚ ਇਹ ਪੁਲ ਦੇ ਵਿੱਚ ਭਾਜਪਾ ਦੇ ਗੁਜਰਾਤ ਮਾਡਲ ਦੀ ਸਚਾਈ ਹੈ, ਜਿੱਥੇ ਇਹ ਪਿਛਲੇ ਤਿੰਨ ਦਹਾਕਿਆਂ ਤੋਂ ਰਾਜ ਕਰ ਰਹੀ ਹੈ ਤੇ ਨਰਿੰਦਰ ਮੋਦੀ ਜੀ ਪਿਛਲੇ 24 ਸਾਲ ਤੋਂ ਗੁਜਰਾਤ ਦਾ ਸਾਰਾ ਕੁਝ ਕੰਟਰੋਲ ਕਰ ਰਹੇ ਨੇ।
ਅਸਲ ਵਿੱਚ ਗੁਜਰਾਤ ਮਾਡਲ ਸਿਰਫ ਪ੍ਰਚਾਰ ਦੀ ਹਵਾ ਨਾਲ ਉਡਾਇਆ ਗੁਬਾਰਾ ਸੀ। ਇਸ ਦੇ ਸਿਰ ‘ਤੇ ਮੋਦੀ ਅਤੇ ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਜਿੱਤ ਲਈਆਂ, ਮੁਲਕ ਦੀ ਸੱਤਾ ਸੰਭਾਲ ਲਈ। ਹੁਣ ਇਹ ਸਾਰੇ ਮੁਲਕ ਦਾ ਭੱਠਾ ਬਿਠਾ ਰਹੇ ਨੇ।
ਮੋਦੀ ਦੇ ਗੁਜਰਾਤ ਮਾਡਲ ਅਤੇ ਕੇਜਰੀਵਾਲ ਦੇ ਦਿੱਲੀ ਮਾਡਲ ਵਿੱਚ ਕੋਈ ਫਰਕ ਨਹੀਂ।
ਇਹ ਗੱਲ ਪੰਜਾਬੀਆਂ ਨੂੰ 2022 ਤੋਂ ਬਾਅਦ “ਆਪ” ਦਾ ਰਾਜ ਵੇਖ ਕੇ ਸਮਝ ਆ ਗਈ ਹੈ, ਤਾਹੀਓਂ ਆਪ ਨੂੰ ਲੋਕ ਸਭਾ ‘ਚ ਸਿਰਫ 3 ਸੀਟਾਂ ਮਿਲੀਆਂ ਨੇ।
#Unpopular_Opinions
You must be logged in to post a comment.