Breaking News

Canada – : ਟੋਰਾਂਟੋ ਦੇ ਸ਼ਾਪਿੰਗ ਸੈਂਟਰ ਦੀ ਪਾਰਕਿੰਗ ’ਚ ਭਾਰਤੀ ਮੂਲ ਦੇ ਕੈਨੇਡੀਅਨ ਦੀ ਗੋ+ਲੀ ਮਾ+ਰ ਕੇ ਹੱ+ਤਿਆ

Canada –  ਟੋਰਾਂਟੋ ਦੇ ਸ਼ਾਪਿੰਗ ਸੈਂਟਰ ਦੀ ਪਾਰਕਿੰਗ ’ਚ ਭਾਰਤੀ ਮੂਲ ਦੇ ਕੈਨੇਡੀਅਨ ਦੀ ਗੋਲੀ ਮਾਰ ਕੇ ਹੱਤਿਆ

Canada – : ਟੋਰਾਂਟੋ ਦੇ ਸ਼ਾਪਿੰਗ ਸੈਂਟਰ ਦੀ ਪਾਰਕਿੰਗ ’ਚ ਭਾਰਤੀ ਮੂਲ ਦੇ ਕੈਨੇਡੀਅਨ ਦੀ ਗੋ+ਲੀ ਮਾ+ਰ ਕੇ ਹੱ+ਤਿਆ

#ਗੋਲ਼ੀ_ਨਾਮਾ
ਟਰਾਂਟੋ ਇਲਾਕੇ ਦੇ ਸ਼ਹਿਰ ਰੈਕਸਡੇਲ ਵਿਖੇ ਵੁੱਡਬਾਈਨ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਲਾਟ ਵਿੱਚ ਗੋਲੀਆ ਮਾਰ ਕੇ ਹਲਾਕ ਕੀਤੇ ਗਏ 37 ਸਾਲਾ ਭਾਰਤੀ-ਕੈਨੇਡੀਅਨ ਨੌਜਵਾਨ ਦੀ ਪਛਾਣ ਚੰਦਨ ਕੁਮਾਰ ਰਾਜਾ ਨੰਦਾਕੁਮਾਰ ਵਜੋਂ ਹੋਈ ਹੈ।
ਸ਼ਨੀਵਾਰ ਦੁਪਹਿਰ ਕਰੀਬ 3:30 ਵਜੇ ਵੁੱਡਬਾਈਨ ਸ਼ਾਪਿੰਗ ਸੈਂਟਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਨੰਦਾਕੁਮਾਰ ਦੀ ਚਿੱਟੇ ਰੰਗ ਦੀ ਐਸਯੂਵੀ ਨੂੰ ਨਿਸ਼ਾਨਾ ਬਣਾਇਆ ਸੀ।

ਭਾਰਤ ਦੇ ਕਰਨਾਟਕ ਰਾਜ ਦਾ ਰਹਿਣ ਵਾਲਾ ਨੰਦਾਕੁਮਾਰ ਬਰੈਂਪਟਨ ਵਿੱਚ ਰਹਿੰਦਾ ਸੀ ਅਤੇ ਪੇਸ਼ੇ ਵਜੋਂ ਆਈਟੀ (IT) ਪ੍ਰੋਫੈਸ਼ਨਲ ਸੀ। ਪੁਲੀਸ ਦਾ ਮੰਨਣਾ ਹੈ ਕਿ ਇਹ ਹਮਲਾ ਸੋਚੀ-ਸਮਝੀ ਸਾਜ਼ਿਸ਼ ਜਾਪਦੀ ਹੈ।
ਨੰਦਾਕੁਮਾਰ ਦੇ ਮਾਤਾ-ਪਿਤਾ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਕੈਨੇਡਾ ਵਿੱਚ “ਕੰਨੜ ਐਸੋਸੀਏਸ਼ਨ” ਬਣਾਉਣ ਲਈ ਉਨ੍ਹਾਂ ਦੇ ਬੇਟੇ ਵੱਲੋਂ ਕੀਤੇ ਜਾ ਰਹੇ ਯਤਨ ਇਸ ਕਤਲ ਦੇ ਪਿੱਛੇ ਦਾ ਕਾਰਨ ਹੋ ਸਕਦੇ ਹਨ, ਕਿਉਂਕਿ ਕੰਨੜ ਲੋਕ ਇਸ ਐਸੋਸੀਏਸ਼ਨ ਦੀ ਅਹੁਦੇਦਾਰੀ ਨੂੰ ਲੈ ਕੇ ਵੰਡੇ ਹੋਏ ਸਨ।

++++++++++++++
ਬੀਸੀ ਦੇ ਸ਼ਹਿਰ ਮੈਪਲ ਰਿੱਜ ਵਿਖੇ ਵੀਕਐਂਡ ‘ਤੇ 227B ਸਟਰੀਟ ਅਤੇ 127 ਐਵੇਨਿਊ ਲਾਗੇ ਤੜਕੇ 4:30 ਵਜੇ ਇੱਕ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਤੇ ਦੋ ਗੱਡੀਆਂ ਨੂੰ ਅੱਗ ਲਾ ਦਿੱਤੀ ਗਈ।
ਗੋਲੀਆਂ ਕਿਸੇ ਦੇ ਲੱਗੀਆਂ ਨਹੀਂ, ਪਰ ਬਹੁਤ ਹੀ ਸ਼ਾਂਤ ਇਲਾਕੇ ‘ਚ ਹੋਈ ਇਸ ਵਾਰਦਾਤ ਕਾਰਨ ਆਂਢ-ਗੁਆਂਢ ਪਰੇਸ਼ਾਨ ਹੈ।
ਇਹ ਘਰ ਕਿਸਦਾ ਹੈ, ਇਸ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

37 ਸਾਲ ਦੇ ਭਾਰਤੀ-ਕੈਨੇਡੀਅਨ ਦਾ ਕਤਲ ਕਰ ਦਿਤਾ

 

ਓਟਾਵਾ : ਕੈਨੇਡਾ ਦੇ ਟੋਰਾਂਟੋ ’ਚ ਇਕ ਭੀੜ-ਭੜੱਕੇ ਵਾਲੇ ਸ਼ਾਪਿੰਗ ਸੈਂਟਰ ਦੀ ਪਾਰਕਿੰਗ ’ਚ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਇਕ 37 ਸਾਲ ਦੇ ਭਾਰਤੀ-ਕੈਨੇਡੀਅਨ ਦਾ ਕਤਲ ਕਰ ਦਿਤਾ। ਟੋਰਾਂਟੋ ਪੁਲਿਸ ਸੇਵਾ ਨੇ ਐਤਵਾਰ ਨੂੰ ਇਕ ਬਿਆਨ ਵਿਚ ਪੀੜਤ ਦੀ ਪਛਾਣ ਬਰੈਂਪਟਨ ਦੇ ਚੰਦਨ ਕੁਮਾਰ ਰਾਜਾ ਨੰਦਕੁਮਾਰ ਵਜੋਂ ਕੀਤੀ।

 

 

ਬਿਆਨ ਵਿਚ ਕਿਹਾ ਗਿਆ ਹੈ ਕਿ ਸਨਿਚਰਵਾਰ ਨੂੰ ਦੁਪਹਿਰ ਲਗਭਗ 3:31 ਵਜੇ, ਪੁਲਿਸ ਨੇ ਰੈਕਸਡੇਲ ਬੁਲੇਵਰਡ ਅਤੇ ਹਾਈਵੇਅ 27 ਉਤੇ ਸਥਿਤ ਵੁੱਡਬਾਈਨ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ।

 

 

ਪੁਲਿਸ ਨੇ ਦਸਿਆ ਕਿ ਸ਼ੱਕੀ ਵਿਅਕਤੀ ਇਕ ਗੱਡੀ ਵਿਚ ਮੌਕੇ ਤੋਂ ਫਰਾਰ ਹੋ ਗਿਆ। ਅਧਿਕਾਰੀਆਂ ਨੇ ਦਸਿਆ ਕਿ ਪੀੜਤ ਨੇ ਹਸਪਤਾਲ ’ਚ ਦਮ ਤੋੜ ਦਿਤਾ। ਮੂਲ ਰੂਪ ਵਿਚ ਕਰਨਾਟਕ ਦਾ ਰਹਿਣ ਵਾਲਾ ਨੰਦਕੁਮਾਰ ਇਕ ਆਈ.ਟੀ. ਪੇਸ਼ੇਵਰ ਸੀ। ਇਹ ਗੋਲੀਬਾਰੀ ਟੋਰਾਂਟੋ ਦਾ ਸਾਲ ਦਾ ਤੀਜਾ ਕਤਲ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਇਕ ‘ਨਿਸ਼ਾਨਾ’ ਬਣਾ ਕੇ ਕੀਤਾ ਕਤਲ ਸੀ।

 

 

 

ਇੰਸਪੈਕਟਰ ਏਰੋਲ ਵਾਟਸਨ ਨੇ ਕਿਹਾ ਕਿ ਪੁਲਿਸ ਅਜੇ ਵੀ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕੰਮ ਕਰ ਰਹੀ ਹੈ ਕਿ ਕਿੰਨੇ ਸ਼ੱਕੀ ਹਨ ਅਤੇ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ।