Breaking News

ਨਫ਼ਰਤ ਫੈਲਾਉਣ ਵਾਲੇ ਸੰਦੀਪ ਥਾਪਰ ਲਈ ਅਨੁਪਾਤ ਤੋਂ ਬਾਹਰ ਦੀ ਹਮਦਰਦੀ

ਨਫ਼ਰਤ ਫੈਲਾਉਣ ਵਾਲੇ ਸੰਦੀਪ ਥਾਪਰ ਲਈ ਅਨੁਪਾਤ ਤੋਂ ਬਾਹਰ ਦੀ ਹਮਦਰਦੀ, ਸ਼ੁਭਕਰਨ ਸਿੰਘ ਦੀ ਮੌਤ ‘ਤੇ ਮਜ਼ਾਕ ਉਡਾਉਣ ਜਾਂ ਪ੍ਰਿਤਪਾਲ ਸਿੰਘ ‘ਤੇ ਪੁਲਿਸ ਦਾ ਬੇਰਹਿਮ ਹਮਲਾ, ਜੋ ਕਿ ਲੰਗਰ ਦੀ ਸੇਵਾ ਕਰ ਰਿਹਾ ਸੀ, ਇਹ ਸਭ ਇੱਕੋ ਸਿੱਕੇ ਦੇ ਦੋ ਪਾਸੇ ਹਨ।

ਇਸ ਦੀਆਂ ਜੜ੍ਹਾਂ ਜਾਤ ਪ੍ਰਣਾਲੀ ਵਾਲੀ ਵੰਡ ਪਾਊ ਬਿਰਤੀ ਵਿਚ ਹਨ, ਜਿਹੜੀ ਮਨੁੱਖੀ ਬਰਾਬਰੀ ਦੇ ਸੰਕਲਪ ਦੇ ਮੁੱਢੋਂ ਖਿਲਾਫ ਹੈ ਤੇ ਕੋਈ ਵੀ ਫਲਸਫਾ ਤੇ ਉਸਨੂੰ ਅਪਣਾਉਣ ਵਾਲੇ ਲੋਕ ਇਸ ਨੂੰ ਕੰਡਿਆਂ ਵਾਂਗ ਚੁੱਭਦੇ ਨੇ।

ਜਾਤ ਪ੍ਰਣਾਲੀ ਵਰਗੇ ਸੰਸਥਾਗਤ ਵਿਤਕਰੇ ਦੀ ਪੂਰੀ ਦੁਨੀਆ ਵਿੱਚ ਅਤੇ ਉਹ ਵੀ ਜੋ 1400 ਸਾਲਾਂ ਦੇ ਅਰਸੇ ਤੋਂ ਚੱਲੀ ਆ ਰਹੀ ਹੋਵੇ, ਅਜਿਹੀ ਕੋਈ ਹੋਰ ਮਿਸਾਲ ਨਹੀਂ ਹੈ।

ਯੂਰਪੀਅਨ ਲੋਕਾਂ ਨੇ ਤਿੰਨ ਸੌ ਸਾਲ ਪਹਿਲਾਂ ਅਫ਼ਰੀਕਾ ਅਤੇ ਏਸ਼ੀਆ ਦੇ ਕੁਝ ਹਿੱਸਿਆਂ ਅਤੇ ਕੁਝ ਟਾਪੂਆਂ ਦਾ ਬਸਤੀਕਰਨ ਕੀਤਾ ਸੀ, ਪਰ ਸਮਾਜ ਦੇ ਅੰਦਰੂਨੀ ਨੈਤਿਕ ਕੰਪਾਸ ਨੇ ਆਪਣੇ ਆਪ ਨੂੰ ਸੁਧਾਰਨ ਦੀ ਪ੍ਰਣਾਲੀ ਬਣਾਈ ਸੀ।

ਪਰ ਭਾਰਤ ਵਿੱਚ ਇਹ ਬਹੁ-ਪੱਧਰੀ ਰੂਪ ਵਿੱਚ ਮੌਜੂਦ ਹੈ। ਨਤੀਜੇ ਵਜੋਂ ਚੋਟੀ ਦੇ ਲਾਭਪਾਤਰੀਆਂ ਨੂੰ ਸਮਾਜ ਦੇ ਮੈਂਬਰਾਂ ਦੁਆਰਾ ਦੂਜੀ ਅਤੇ ਤੀਜੀ ਪਰਤ ਨਾਲ ਚੌਥੇ ਦਰਜੇ ਦੇ ਮੈਂਬਰਾਂ ਦੇ ਪ੍ਰਭਾਵ ਤੋਂ ਬਚਾਇਆ ਜਾਂਦਾ ਹੈ।

#Unpopular_Opinions
#Unpopular_Ideas
#Unpopular_Facts

ਸ਼ਿਵ ਸੈਨਾ ਨੇਤਾ ਸੰਦੀਪ ਥਾਪਰ ਮਾਮਲੇ ਵਿਚ ਰਾਜਪਾਲ ਦੀ ਐਂਟਰੀ

ਜੋ ਕੰਮ ਭਾਜਪਾ ਆਗੂ ਹਰਬੰਸ ਲਾਲ ਖੰਨਾ 1980ਆਂ ਦੇ ਸ਼ੁਰੂ ਵਿੱਚ ਅੰਮ੍ਰਿਤਸਰ ਵਿੱਚ ਸਿਗਰਟਾਂ, ਬੀੜੀਆਂ ਦੇ ਹੱਕ ਵਿੱਚ ਅੱਤ ਭੜਕਾਊ ਕਿਸਮ ਦਾ ਜਲੂਸ ਕੱਢ ਕੇ ਕਰ ਰਿਹਾ ਸੀ, ਉਹੀ ਕੰਮ ਹੁਣ ਸੰਦੀਪ ਥਾਪਰ, ਅਮਿਤ ਅਰੋੜਾ, ਰਜੀਵ ਟੰਡਨ ਵਰਗੇ ਜਾਅਲੀ ਸ਼ਿਵ ਸੈਨਾ ਵਾਲੇ ਕਰ ਰਹੇ ਨੇ।

ਉਸੇ ਖੰਨੇ ਨੇ ਬਾਅਦ ਵਿੱਚ 1984 ਦੇ ਸ਼ੁਰੂਆਤੀ ਹਫਤਿਆਂ ਵਿੱਚ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ‘ਤੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦੀ ਭੰਨ ਤੋੜ ਕੀਤੀ ਤੇ ਗੁਰੂ ਰਾਮਦਾਸ ਜੀ ਦੀ ਤਸਵੀਰ ਦੇ ਬੁੱਲਾਂ ‘ਤੇ ਸਿਗਰਟ ਦਾ ਟੋਟਾ ਚਿਪਕਾ ਕੇ ਘੋਰ ਬੇਅਦਬੀ ਕੀਤੀ ਤੇ ਸਾਬਤ ਕੀਤਾ ਕਿ ਉਹ ਅਸਲ ਵਿੱਚ ਸਰਹੰਦ ਦੇ ਮੁਗਲ ਨਵਾਬ ਵਜ਼ੀਰ ਖਾਨ ਦੇ ਦਰਬਾਰੀ ਸੁੱਚਾ ਨੰਦ ਦੀ ਔਲਾਦ ਸੀ।
ਅਸਲ ਵਿਚ ਇਹੋ ਜਿਹੇ ਬੰਦੇ ਵਜ਼ੀਰ ਖਾਨ ਅਤੇ ਸੁੱਚਾ ਨੰਦ ਦਾ ਸਾਂਝਾ ਖੂਨ ਨੇ।

ਬਾਅਦ ਵਿੱਚ ਜਦੋਂ ਹਰਬੰਸ ਲਾਲ ਖੰਨੇ ਦਾ ਕਤਲ ਹੋ ਗਿਆ ਤਾਂ ਭਾਜਪਾ ਲਈ ਉਹ ਸ਼ਹੀਦ ਬਣ ਗਿਆ। ਭਾਜਪਾ ਦਾ ਜੋ ਰੋਲ ਉਦੋਂ ਸੀ, ਉਹੀ ਰੋਲ ਹੁਣ ਹੈ।

ਹੁਣ ਥਾਪਰ ਦਾ ਪਤਾ ਲੈਣ ਲਈ ਪੰਜਾਬ ਦੇ ਗਵਰਨਰ ਖੁਦ ਲੁਧਿਆਣੇ ਪਹੁੰਚੇ।

ਜਦੋਂ ਥਾਪਰ ਵਰਗੀਆਂ ਸੁੱਚਾ ਨੰਦ ਦੀਆਂ ਔਲਾਦਾਂ ਸ਼ਰੇਆਮ ਸਿੱਖਾਂ ਖਿਲਾਫ ਨਫਰਤ ਫੈਲਾ ਰਹੀਆਂ ਸਨ ਤੇ ਹਿੰਦੂ ਸਿੱਖਾਂ ਵਿੱਚ ਪਾੜ ਪਾਉਣ ਲਈ ਹਰ ਘਟੀਆ ਗੱਲ ਕਰ ਰਹੀਆਂ ਸਨ ਤਾਂ ਸਰਕਾਰ ਜਾਂ ਪੁਲਿਸ ਨੇ ਬਿਲਕੁਲ ਵੀ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਪੁਲਿਸ ਸੁਰੱਖਿਆ ਮੁਹੱਈਆ ਕਰਾ ਕੇ ਉਹਨਾਂ ਨੂੰ ਨਫਰਤੀ ਪ੍ਰਚਾਰ ਦੀ ਖੁੱਲ੍ਹ ਦੇਈ ਰੱਖੀ।

ਹੁਣ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਨੇ ਇਹ ਕਿਹਾ ਹੈ ਕਿ ਨਫਰਤੀ ਪ੍ਰਚਾਰ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਗੱਲ ਵੀ ਤਾਂ ਕਹਿਣੀ ਪਈ ਜਦੋਂ “ਆਪ” ਦੇ ਰਾਜ ਸਭਾ ਮੈਂਬਰ ਸ੍ਰ ਵਿਕਰਮਜੀਤ ਸਿੰਘ ਸਾਹਨੀ ਨੇ ਇਸ ਮੁੱਦੇ ਨੂੰ ਚੰਗੀ ਤਰ੍ਹਾਂ ਉਭਾਰਿਆ। ਹੋਰ ਕੋਈ ਆਪ ਆਗੂ ਇਸ ਮਾਮਲੇ ‘ਤੇ ਨਹੀਂ ਬੋਲਿਆ, ਕਾਂਗਰਸੀ ਵੀ ਚੁੱਪ ਨੇ।

ਪੰਥ ਦੀ ਸਿਆਸੀ ਅਗਵਾਈ ਦੀ ਦਾਅਵੇਦਾਰੀ ਕਰਨ ਵਾਲੇ ਅਕਾਲੀ ਦਲ ਦੇ ਚੌਧਰੀ ਇਸ ਮਾਮਲੇ ‘ਤੇ ਆਮ ਤੌਰ ‘ਤੇ ਚੁੱਪ ਹੀ ਰਹੇ ਨੇ। ਜੇ ਇਨ੍ਹਾਂ ਨੇ ਵੀ ਵੇਲੇ ਸਿਰ ਅਤੇ ਜ਼ੋਰਦਾਰ ਤਰੀਕੇ ਨਾਲ ਆਵਾਜ਼ ਚੁੱਕੀ ਹੁੰਦੀ ਤਾਂ ਹਾਲਾਤ ਇੱਥੋਂ ਤੱਕ ਨਾ ਪਹੁੰਚਦੇ। ਇਹ ਤਾਂ ਇਨ੍ਹਾਂ ਜਾਅਲੀ ਸ਼ਿਵ ਸੈਨਿਕਾਂ ਨੂੰ ਪੰਜਾਬ ਦੇ ਹਿੰਦੂਆਂ ਦੇ ਪ੍ਰਤੀਨਿਧ ਸਮਝਦੇ ਰਹਿੰਦੇ ਨੇ ਜਦਕਿ ਕੋਈ ਵੀ ਇੱਜ਼ਤਦਾਰ ਹਿੰਦੂ ਇਨ੍ਹਾਂ ਠੱਗਾਂ ਦੇ ਮਗਰ ਨਹੀਂ।
ਧਰੁਵੀਕਰਨ ਦੇ ਸਿਰ ‘ਤੇ ਰਾਜਨੀਤੀ ਕਰਨ ਵਾਲੀ ਭਾਜਪਾ ਹੁਣ ਜ਼ਰੂਰ ਇਨ੍ਹਾਂ ਦੀ ਪਿੱਠ ‘ਤੇ ਹੈ।

ਇਸ ਨਫਰਤੀ ਪ੍ਰਚਾਰ ਖਿਲਾਫ ਚੁੱਪ ਰਹਿਣ ਵਾਲੇ ਅਸਲ ਵਿੱਚ ਭਾਜਪਾ ਦੇ ਟਰੈਪ ਵਿੱਚ ਫਸ ਰਹੇ ਨੇ। ਜਦਕਿ ਲੋੜ ਹੈ ਕਿ ਇਸ ਇਸ ਮਾਮਲੇ ਵਿੱਚ ਵਜ਼ੀਰ ਖ਼ਾਨ-ਸੁੱਚਾ ਨੰਦ ਦੀਆਂ ਔਲਾਦਾਂ ਨੂੰ ਨੰਗਾ ਕਰਨ ਦੀ ਤੇ ਹੁਣ ਇਨ੍ਹਾਂ ਦੀ ਪਿੱਠ ਠੋਕਣ ਵਾਲੀ ਭਾਜਪਾ ਨੂੰ ਕਟਹਿਰੇ ਵਿੱਚ ਖੜਾ ਕਰਨ ਦੀ ਹੈ।

ਭਗਵੰਤ ਮਾਨ ਵੀ ਭਾਜਪਾ ਦੀ ਨਫਰਤੀ ਰਾਜਨੀਤੀ ਬਾਰੇ ਓਪਰੀ ਜਿਹੀ ਗੱਲ ਕਰਦਾ ਹੈ ਜਦ ਕਿ ਅਸਲੀਅਤ ਵਿੱਚ ਉਹ ਕੁਝ ਵੀ ਅਜਿਹਾ ਨਹੀਂ ਕਰਦਾ, ਜਿਹੜਾ ਭਾਜਪਾ ਦੀ ਰਾਜਨੀਤੀ ਦਾ ਨੁਕਸਾਨ ਕਰੇ।

ਸਿੱਖ ਕਦੋਂ ਦੇ ਕਲਪ ਰਹੇ ਸਨ ਕਿ ਇਨ੍ਹਾਂ ਦੇ ਨਫਰਤੀ ਪ੍ਰਚਾਰ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਮਜ਼ਾਲ ਹੈ ਕਿ ਭਗਵੰਤ ਮਾਨ ਦੀ ਸਰਕਾਰ ਜਾਂ ਪੰਜਾਬ ਪੁਲਿਸ ਨੇ ਇਹਨਾਂ ਵਿੱਚੋਂ ਕਿਸੇ ਦਾ ਵੀ ਸੋਸ਼ਲ ਮੀਡੀਆ ਖਾਤਾ ਬੰਦ ਕਰਾਇਆ ਹੋਵੇ ਜਾਂ ਕੋਈ ਕੇਸ ਦਰਜ ਕੀਤਾ ਹੋਵੇ।

ਲੁਧਿਆਣੇ ਵਰਗੀ ਘਟਨਾ ਨਹੀਂ ਹੋਣੀ ਚਾਹੀਦੀ ਪਰ ਇਸ ਦੀ ਅਸਲ ਜਿੰਮੇਵਾਰੀ ਖੁਦ ਸੁੱਚਾਨੰਦ ਦੀਆਂ ਇਨ੍ਹਾਂ ਔਲਾਦਾਂ ਅਤੇ ਇਨ੍ਹਾਂ ਦੀ ਪਾਲਕ ਸ਼ਕਤੀਆਂ ਦੀ ਹੈ।
#Unpopular_Opinions
#Unpopular_Ideas
#Unpopular_Facts

ਸ਼ਿਵ ਸੈਨਾ ਨੇਤਾ ਸੰਦੀਪ ਥਾਪਰ ਗੁਰੂ ਸਾਹਿਬਾਨ ਨੂੰ ਹਿੰਦੂ ਦੱਸਦਾ ਹੋਇਆ

ਜ਼ਹਿਰ ਉਗਲਦਾ ਹੋਇਆ
ਸ਼ਿਵ ਸੈਨਾ ਨੇਤਾ ਸੰਦੀਪ ਥਾਪਰ


ਸ਼ਿਵ ਸੈਨਾ ਨੇਤਾ ਸੰਦੀਪ ਥਾਪਰ ਨੇ ਗੁਰੂ ਸਾਹਿਬਾਨ ਨੂੰ ਦੱਸਿਆ ਹਿੰਦੂ

ਸ਼ਿਵ ਸੈਨਾ ਨੇਤਾ ਸੰਦੀਪ ਥਾਪਰ ਨੇ ਗੁਰੂ ਸਾਹਿਬਾਨ ਨੂੰ ਦੱਸਿਆ ਹਿੰਦੂ
ਨਾਲੇ ਉਗਲਿਆ ਜ਼ਹਿਰ

ਪੰਜਾਬ ਦੇ ਸਾਰੇ ਰਾਜਨੀਤਿਕ ਆਗੂਆਂ ਨੇ ਅਜੀਬ ਜਿਹੀ ਸ਼ਕਲ ਵਾਲੇ ਜਾਅਲੀ ਸ਼ਿਵ ਸੈਨਾ ਦੇ ਆਗੂ ਸੰਦੀਪ ਥਾਪਰ ‘ਤੇ ਹਮਲੇ ਦੀ ਨਿੰਦਾ ਤਾਂ ਕਰ ਲਈ, ਹੁਣ ਉਹ “ਆਪ” ਦੇ ਐਮ ਪੀ ਸ੍ਰ ਵਿਕਰਮਜੀਤ ਸਿੰਘ ਸਾਹਨੀ ਵਾਂਗ ਉਸ ਵੱਲੋਂ ਸ਼ਰੇਆਮ ਕੀਤੇ ਦੀ ਜੁਅਰਤ ਵੀ ਵਿਖਾਉਣ।

ਸਰਦਾਰ ਸਾਹਨੀ ਵੱਲੋਂ ਤਸਵੀਰ ਦਾ ਦੂਸਰਾ ਪਾਸਾ ਵਿਖਾਉਣ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।

Tracking Hate Against Sikhs ਨੇ ਥਾਪਰ ਦੇ ਪੁਰਾਣੇ ਰਿਕਾਰਡ ਨੂੰ ਚੰਗੀ ਤਰ੍ਹਾਂ ਲੋਕਾਂ ਸਾਹਮਣੇ ਨਸ਼ਰ ਕਰ ਦਿੱਤਾ ਹੈ, Twitter ‘ਤੇ ਇਹ ਵਾਹਵਾ ਫੈਲ ਰਿਹਾ ਹੈ। ਥਾਪਰ ਵੀ ਛੋਟਾ ਸੁਧੀਰ ਸੂਰੀ ਹੈ।
ਸੁੱਚਾ ਨੰਦ ਦੀ ਔਲਾਦ ਸੰਦੀਪ ਥਾਪਰ ਅੰਦਰ ਪੰਜਾਬ ਅਤੇ ਸਿੱਖਾਂ ਪ੍ਰਤੀ ਕਿੰਨੀ ਕੁ ਜ਼ਹਿਰ ਹੋਏਗੀ ਇਸ ਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਜਦੋਂ ਪਿਛਲੇ ਸਾਲ ਹੜ੍ਹ ਆਏ ਤਾਂ ਇਹ ਤੇ ਰਜੀਵ ਟੰਡਨ ਖੁਸ਼ ਹੋ ਰਹੇ ਸਨ ਤੇ ਟਿੱਚਰਾਂ ਕਰ ਰਹੇ ਸਨ।

ਜਿਵੇਂ ਉਹ ਦੋ ਫਿਰਕਿਆਂ ਵਿਚਕਾਰ ਸ਼ਰੇਆਮ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਸੰਦੀਪ ਥਾਪਰ ਦੀ ਅਸਲ ਜਗ੍ਹਾ ਜੇਲ ਸੀ। ਪਰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਉਸ ਨੂੰ ਪੁਲਿਸ ਸੁਰੱਖਿਆ ਦਿੱਤੀ ਹੋਈ ਸੀ ਤਾਂ ਕਿ ਉਹ ਬਿਨਾਂ ਡਰ ਆਪਣਾ ਨਫਰਤ ਫੈਲਾਉਣ ਵਾਲਾ ਕੰਮ ਜਾਰੀ ਰੱਖ ਸਕੇ। ਕੇਂਦਰੀ ਤੰਤਰ ਇਹੀ ਕੁਝ ਚਾਹੁੰਦਾ ਹੈ।

ਥਾਪਰ ਨੇ ਸਿਰਫ ਸਿੱਖਾਂ ਖਿਲਾਫ ਨਫਰਤ ਨਹੀਂ ਫੈਲਾਈ, 4 ਜੂਨ ਨੂੰ ਭਾਜਪਾ ਦੀ ਅਯੋਧਿਆ ਵਾਲੀ ਸੀਟ ਹਾਰਨ ਤੋਂ ਬਾਅਦ ਉਸਨੇ ਉਥੋਂ ਦੇ ਹਿੰਦੂਆਂ ਨੂੰ ਵੀ ਮੰਦਾ ਬੋਲਿਆ।

ਸੰਦੀਪ ਥਾਪਰ ‘ਤੇ ਹਮਲੇ ਵਰਗੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਕੋਈ ਵੀ ਰਾਜਨੀਤਿਕ ਆਗੂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਉਦੋਂ ਕਿਉਂ ਨਹੀਂ ਕੁਸਕੇ ਜਦੋਂ ਉਹ ਤੇ ਉਸਦੇ ਸਾਥੀ ਸ਼ਰੇਆਮ ਸਿੱਖਾਂ ਤੇ ਪੰਜਾਬ ਖਿਲਾਫ ਪ੍ਰਚਾਰ ਕਰ ਰਹੇ ਸਨ ਤੇ ਨਾਲ ਦੀ ਨਾਲ ਹਿੰਦੂਆਂ ਤੇ ਸਿੱਖਾਂ ਵਿੱਚ ਕੁੜੱਤਣ ਪੈਦਾ ਕਰਨ ਲਈ ਕੰਮ ਕਰ ਰਹੇ ਸਨ।

ਸੰਦੀਪ ਥਾਪਰ ਦੀ ਫੇਸਬੁਕ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਭਾਜਪਾ ਦਾ ਕਰਿੰਦਾ ਹੈ। ਹੁਣ ਉਸ ਦੀ ਫੈਲਾਈ ਜ਼ਹਿਰ ਬਾਰੇ ਭਾਜਪਾ ਆਗੂ ਆਪਣੀ ਸਫਾਈ ਦੇਣ।

ਟਵਿਟਰ ‘ਤੇ ਵੱਧ ਤੋਂ ਵੱਧ ਲੋਕ ਭਾਜਪਾ ਆਗੂਆਂ ਨੂੰ ਟੈਗ ਕਰਕੇ ਨਾਲ ਇਸਦੀਆਂ ਕਰਤੂਤਾਂ ਦੇ ਸਕਰੀਨਸ਼ੌਟ ਪਾ ਕੇ ਸਵਾਲ ਪੁੱਛਣ।

ਪੰਜਾਬ ਦੇ ਮੀਡੀਏ ਨੂੰ ਵੀ ਚਾਹੀਦਾ ਹੈ ਕਿ ਉਹ ਸੰਦੀਪ ਥਾਪਰ ਵੱਲੋਂ ਫੈਲਾਈ ਜਾ ਰਹੀ ਨਫਰਤ ਵਾਲਾ ਪੱਖ ਵੀ ਲੋਕਾਂ ਸਾਹਮਣੇ ਰੱਖਣ।
#Unpopular_Opinions

ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਜਿਹੜਾ ਬਿਆਨ ਦਿੱਤਾ ਹੈ ਉਹ ਅਕਾਲੀ ਦਲ ਦਾ ਹੋਣਾ ਚਾਹੀਦਾ ਸੀ। ਅਕਾਲੀ ਦਲ ਅੱਜ ਕੱਲ੍ਹ ਉਹ ਬਿਆਨ ਦਿੰਦਾ ਜਿਹੋ ਜਹਾ ਕਾਂਗਰਸ ਜਾਂ ਭਾਜਪਾ ਦਾ ਹੁੰਦਾ ਹੈ। ਸਾਹਨੀ ਦਾ ਇਹ ਬਿਆਨ ਬਹੁਤ ਸੇਧਤ ਅਤੇ ਸਹੀ ਹੈ।

ਸਾਹਨੀ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਦੱਸਿਆ ਹੈ ਕਿ ਥਾਪਰ ਕਿੱਡਾ ਨਸਲੀ ਅਤੇ ਭੜਕਾਊ ਹੈ। ਥਾਪਰ ਇਕੱਲਾ ਸਿੱਖਾਂ ਖਿਲਾਫ ਹੀ ਨਹੀਂ ਉਹ ਅਯੁੱਧਿਆ ਵਿੱਚ ਉੱਥੋਂ ਦੇ ਹਿੰਦੂਆਂ ਨੂੰ ਭਾਜਪਾ ਵਿਰੁੱਧ ਭੁਗਤਣ ‘ਤੇ ਗ਼ੱਦਾਰ ਕਹਿੰਦਾ ਹੈ।

ਮੀਡੀਆ ਅਤੇ ਸਿਆਸੀ ਪਾਰਟੀਆਂ ਅਜਿਹੇ ਪੱਖ ਨੂੰ ਹਾਈਲਾਈਟ ਨਹੀਂ ਕਰਦੀਆਂ ਕਿ ਉਹ ਅਜਿਹੇ ਪੱਖ ਨੂੰ ਨੋਟਿਸ ਵਿੱਚ ਲੈਣ। ਜਦੋਂ ਕੋਈ ਸਿੱਖ ਆਗੂ ਅਜਿਹੀ ਭੜਕਾਹਟ ਪੈਦਾ ਕਰਦਾ ਹੈ ਤਾਂ ਉਸ ਦੀ ਚੌਤਰਫਾ ਨਿੰਦਾ ਹੁੰਦੀ ਹੈ ਅਤੇ ਕੇਸ ਵੀ ਰਜਿਸਟਰਡ ਹੁੰਦੇ ਹਨ।ਮੈਂ ਅਜਿਹੀ ਭੜਕਾਹਟ ਦੀ ਹਮਾਇਤ ਨਹੀਂ ਕਰਦਾ ਪਰ ਮਸਲਾ ਹੈ ਕਿ ਮੁੱਢ ਬੱਝਣ ਦੇ ਸਰੋਤ ਵਾਰੀ ਸਭ ਦੀ ਚੁੱਪ ਹੁੰਦੀ ਹੈ।
ਪਰ ਜਿੰਨ੍ਹਾ ਲੋਕਾਂ ਨੂੰ ਪੰਜਾਬ ਪੁਲਿਸ ਨੇ ਸੁਰੱਖਿਆ ਦਿੱਤੀ ਹੋਈ ਹੈ ਜਦੋਂ ਉਹ ਸ਼ਰੇਆਮ ਅਜਿਹੀ ਭੜਕਾਹਟ ਪੈਦਾ ਕਰਨ ਵਾਲੀ ਬਿਆਨਬਾਜ਼ੀ ਕਰਦੇ ਹਨ ਤਾਂ ਉਹਨਾਂ ਦੀ ਕਿਸੇ ਪਾਸੋਂ ਨਿੰਦਾ ਨਹੀਂ ਕੀਤੀ ਜਾਂਦੀ ਸਗੋਂ ਘੇਸਲ ਵੱਟ ਲਈ ਜਾਂਦੀ ਹੈ।

ਜਦੋਂ ਅਜਿਹੀ ਪੈਦਾ ਕੀਤੀ ਭੜਕਾਹਟ ਕਾਰਨ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਸਾਰੀ ਨਿੰਦਾ ਦਾ ਕੇਂਦਰ ਘਟਨਾ ਦੁਆਲੇ ਹੋ ਜਾਂਦਾ ਹੈ ਅਤੇ ਭੜਕਾਹਟ ਦੇ ਸਰੋਤ ਬਾਰੇ ਕੋਈ ਗੱਲ ਕਰਦਾ।
ਇਹ ਵਿਕਰਮਜੀਤ ਸਿੰਘ ਸਾਹਨੀ ਦੀ ਸ਼ਾਬਾਸ਼ੀ ਹੈ ਕਿ ਉਹਨਾਂ ਦੋਹਾਂ ਪੱਖਾਂ ਦੀ ਗੱਲ ਕੀਤੀ ਹੈ।

ਪੰਜਾਬ ਦੇ ਸਿਆਸਤਦਾਨਾਂ ਨੂੰ ਰਟੇ ਰਟਾਏ ਬਿਆਨ ਦੇਣੇ ਬੰਦ ਕਰਨੇ ਚਾਹੀਦੇ ਹਨ ਅਤੇ ਘਟਨਾਵਾਂ ਦੀ ਵਿਆਖਿਆ ਅਤੇ ਰਾਏ ਨਿਰਪੱਖ ਢੰਗ ਨਾਲ ਕਰਨੀ ਚਾਹੀਦੀ ਹੈ।
~ ਹਰਪ੍ਰੀਤ ਸਿੰਘ ਕਾਹਲੋਂ