ਭਗਤ ਰਵਿਦਾਸ ਜੀ ਦਾ ਅਸਲੀ ਅਪਮਾਨ
ਕਿਸੇ ਲੇਖਕ ਜਾਂ ਕਵੀ ਦੇ ਨਾਂ ‘ਤੇ ਫ਼ਰਜ਼ੀ ਰਚਨਾਵਾਂ ਘੜਨੀਆਂ ਵੱਡਾ ਗੁਨਾਹ ਮੰਨਿਆ ਜਾਂਦਾ ਹੈ ਪਰ ਭਗਤ ਰਵਿਦਾਸ ਜੀ ਦੇ ਨਾਂ ‘ਤੇ ਵੱਡਾ ਡੇਰਾ ਚਲਾਉਣ ਵਾਲਿਆਂ ਨੇ ਇਹ ਗੁਨਾਹ ਭਗਤ ਰਵਿਦਾਸ ਜੀ ਦੇ ਨਾਂ ‘ਤੇ ਕੀਤਾ।
ਇਹ ਮਾਰਚ 2013 ਦੀ ਖਬਰ ਹੈ। ਫਗਵਾੜੇ ਲਾਗੇ ਚੱਕ ਹਕੀਮ ਵਿਖੇ ਭਗਤ ਰਵਿਦਾਸ ਜੀ ਦੇ ਨਾਂ ‘ਤੇ ਬਣੇ ਦੇਹਰੇ ਦੇ ਮਹੰਤ ਪਰਸ਼ੋਤਮ ਦਾਸ ਨੇ ਠੋਕ ਵਜਾ ਕੇ ਦਾਅਵਾ ਕੀਤਾ ਸੀ ਕਿ ਡੇਰਾ ਬੱਲਾਂ ਵੱਲੋ ਛਪਵਾਏ ਗਏ ਅਮ੍ਰਿਤਬਾਣੀ ਗ੍ਰੰਥ ਅੰਦਰ ਅਸਲ ‘ਚ 80% ਰਚਨਾਵਾਂ ਉਹ ਸਨ, ਜੋ ਕਿ ਇਸ ਦੇਹਰੇ ਦੇ ਸਾਧੂ ਹੀਰਾ ਦਾਸ ਜੀ ਦੇ ਲਿਖੇ ਤੇ 1912 ਵਿਚ ਛਪਵਾਏ “ਸ੍ਰੀ ਰਵਿਦਾਸ ਦੀਪ ਗ੍ਰੰਥ” ਵਿਚੋਂ ਨਕਲ ਕੀਤੀਆਂ ਗਈਆਂ ਸਨ ਤੇ ਜਗ੍ਹਾ-ਜਗ੍ਹਾ ਹੀਰਾ ਦਾਸ ਜੀ ਦਾ ਨਾਂ ਕੱਟ ਕੇ “ਰਵਿਦਾਸ” ਲਿਖ ਦਿੱਤਾ। ਹੀਰਾ ਦਾਸ ਜੀ ਭਗਤ ਜੀ ਦੇ ਸ਼ਰਧਾਲੂ ਸਨ ਤੇ ਉਨ੍ਹਾਂ ਦੀ ਉਸਤਤ ‘ਚ ਜਾਂ ਉਨ੍ਹਾਂ ਨਾਲ ਜੋੜ ਕੇ ਉਨ੍ਹਾਂ ਇਹ ਗ੍ਰੰਥ ਲਿਖਿਆ।
ਕੀ ਮਹਾਪੁਰਸ਼ਾਂ ਦੀ ਬਾਣੀ ਨਾਲ ਇਹੀ ਜਿਹੀ ਛੇੜ-ਛਾੜ ਕਿਸੇ ਪਾਪ ਤੇ ਵੱਡੇ ਅਪਮਾਨ ਤੋਂ ਘੱਟ ਹੈ ?
ਡੇਰਾ ਬੱਲਾਂ ਜਾਂ ਇਸਦੇ ਕਿਸੇ ਸਮਰਥਕ ਨੇ ਮਹੰਤ ਪਰਸ਼ੋਤਮ ਦਾਸ ਦੇ ਇਨ੍ਹਾਂ ਦੋਸ਼ਾਂ ਦਾ ਖੰਡਨ ਨਹੀਂ ਕੀਤਾ।
ਕੀ ਜੇ ਕੋਈ ਰਵਿਦਾਸੀਆ ਬਰਾਦਰੀ ਤੋਂ ਬਾਹਰਲਾ ਬੰਦਾ ਇਹੋ ਜਿਹੀ ਹਰਕਤ ਕਰਦਾ ਤਾਂ ਭਾਈਚਾਰੇ ਦੇ ਲੋਕ ਬਰਦਾਸ਼ਤ ਕਰਦੇ? ਸਾਰੇ ਅੰਬੇਡਕਰੀ ਤੇ ਹੋਰ ਭਗਤ ਰਵਿਦਾਸ ਜੀ ਦੇ ਨਾਂ ‘ਤੇ ਚਲਦੀਆਂ ਸੰਸਥਾਵਾਂ ਉਸ ਵਿਅਕਤੀ ‘ਤੇ ਨਾ ਸਿਰਫ 295A ਦਾ ਕੇਸ ਦਰਜ ਕਰਾਉਂਦੇ, ਉਸ ਲਈ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰਦੇ, ਕਈ “ਦੋਸ਼ੀ” ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦੇ, ਕੋਈ ਤੋੜ-ਭੰਨ ਵੀ ਹੁੰਦੀ। ਪੰਜਾਬ ਦੇ ਬੋਧੀ ਸੱਜਣ ਵੀ ਇਸ ਮੁਹਿੰਮ ‘ਚ ਅੱਗੇ ਹੁੰਦੇ।
ਜਿਹੜੇ ਬੰਦੇ ਭਗਤ ਰਵਿਦਾਸ ਜੀ ਨੂੰ ਭਗਤ ਲਿਖਣ ਬੋਲਣ ‘ਤੇ ਇਤਰਾਜ਼ ਕਰਦੇ ਨੇ ਤੇ ਧਮਕੀਆਂ ਤੱਕ ਦਿੰਦੇ ਨੇ, ਕੀ ਉਹ ਕਦੇ ਇਸ ਵੱਡੇ ਗੁਨਾਹ ਖਿਲਾਫ ਬੋਲੇ ? ਜਾਂ ਫਿਰ ਰਵਿਦਾਸੀਆ ਬਰਾਦਰੀ ਦੇ ਡੇਰਿਆਂ ਤੇ ਬੰਦਿਆਂ ਨੂੰ ਰਵਿਦਾਸ ਜੀ ਨੂੰ ਗੁਰੂ ਜਾਂ ਸਤਿਗੁਰੂ ਲਿਖ ਕੇ ਸਾਰਾ ਕੁਝ ਕਰਨ ਦੀ ਖੁੱਲ੍ਹ ਹੈ।
ਗੁਰੂ ਹਰ ਰਾਏ ਸਾਹਿਬ ਨੇ ਰਾਮ ਰਾਏ ਨਾਲੋਂ ਗੁਰਬਾਣੀ ਦੀ ਇਕ ਤੁਕ ਵਿਚੋਂ ਇਕ ਲਫ਼ਜ਼ ਬਦਲਣ ਕਰਕੇ ਨਾਤਾ ਤੋੜ ਲਿਆ ਸੀ। ਜੇ ਅੱਜ ਵੀ ਕੋਈ ਇਹੋ ਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕਰੇ ਤਾਂ ਸਿੱਖ ਬਰਦਾਸ਼ਤ ਨਹੀਂ ਕਰਦੇ।
ਪਰ ਭਗਤ ਲਿਖਣ, ਬੋਲਣ ਤੇ ਵੱਡਾ ਮੁੱਦਾ ਬਣਾਉਣ ਵਾਲੇ ਭਗਤ ਰਵਿਦਾਸ ਜੀ ਦੀ ਇੰਨੀ ਵੱਡੀ ਤੌਹੀਨ ‘ਤੇ ਬਿਲਕੁਲ ਚੁੱਪ ਰਹੇ ਨੇ ਤੇ ਅੱਜ ਤੱਕ ਚੁੱਪ ਨੇ।
ਗੱਲ ਸਾਫ ਹੈ ਕਿ ਅਮ੍ਰਿਤਬਾਣੀ ਗ੍ਰੰਥ ਦਾ ਹਾਲੇ ਵੀ ਕਈ ਜਗ੍ਹਾ ਪ੍ਰਕਾਸ਼ ਹੋਏਗਾ ਤੇ ਇਹ ਤੌਹੀਨ ਅਜੇ ਵੀ ਜਾਰੀ ਹੈ।
ਇਹ ਸਧਾਰਨ ਸ਼ਰਧਾਲੂਆਂ ਨਾਲ ਵੱਡਾ ਧੋਖਾ ਹੈ। ਕਿਸੇ ਡੇਰੇ ਕੋਲ ਨਵੀਂ ਰਵਿਦਾਸ ਬਾਣੀ ਪੈਦਾ ਕਰਨ ਦਾ ਅਧਿਕਾਰ ਕਿਵੇਂ ਆ ਗਿਆ, ਜਿਸ ਨਾਲ ਭਗਤ ਜੀ ਦੀ ਵਿਚਾਰਧਾਰਾ ਪ੍ਰਤੀ ਉਲਝਾਆ ਪੈਦਾ ਹੋਵੇ ? ਇਹੀ ਕੁਝ ਹਿੰਦੂਤਵੀ ਤਾਕਤਾਂ ਪਹਿਲਾਂ ਹੀ ਕਰ ਰਹੀਆਂ ਹਨ।
ਕੀ ਇਸ ਦਾ ਵੱਡਾ ਮਕਸਦ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨ ਦਾ ਤੇ ਸਿੱਖਾਂ ਅਤੇ ਗੈਰ-ਸਿੱਖ ਜਾਂ ਹਿੰਦੂ ਪਛਾਣ ਵਾਲੇ ਰਵਿਦਾਸੀਆਂ ਵਿਚਾਲੇ ਕੁੜੱਤਣ ਵਧਾਉਣੀ ਨਹੀਂ ਸੀ ? ਮਤਲਬ ਬਾਬੂ ਕਾਂਸ਼ੀ ਰਾਮ ਵੱਲੋਂ ਕੀਤੇ ਕੰਮ ਨੂੰ ਪੁੱਠਾ ਗੇੜਾ ਦੇਣਾ।
ਇਹ ਗੱਲ ਵੀ ਸਪਸ਼ਟ ਹੈ ਕਿ ਭਗਤ ਲਿਖਣ, ਬੋਲਣ ਤੇ ਰੌਲਾ ਪਾਉਣ ਵਾਲਿਆਂ ਦਾ ਅਸਲ ਏਜੰਡਾ ਸਿਰਫ ਪਾੜਾ ਪਾਉਣਾ, ਜਾਤੀਵਾਦੀ ਪਛਾਣ ਤੇ ਸਿਆਸਤ ਨੂੰ ਅੱਗੇ ਵਧਾਉਣਾ ਹੈ। ਅਸਲ ‘ਚ ਇਹ ਸਾਰਾ ਕੁਝ ਮਨੂਵਾਦੀ /ਜਾਤਵਾਦੀ ਮਾਨਸਿਕਤਾ ‘ਚੋਂ ਨਿਕਲਦਾ ਹੈ। ਹੁਣ ਇਹ ਸਾਰਾ ਕੁਝ ਹਿੰਦੂਤਵੀ ਤਾਕਤਾਂ ਨੂੰ ਵੀ ਸੂਤ ਬੈਠਦਾ ਹੈ।
ਬਾਕੀ ਜੇ ਕੋਈ ਭਗਤ ਰਵਿਦਾਸ ਲਿਖਣ, ਬੋਲਣ ‘ਤੇ ਕੇਸ ਦਰਜ ਕਰਾਉਣਾ ਚਾਹੁੰਦਾ ਹੈ ਤਾਂ ਕੋਈ ਮਿੰਨਤਾਂ ਕਰਨ ਦੀ ਲੋੜ ਨਹੀਂ, ਕੇਸ ਦਰਜ ਕਰਾਉਣ ਦਿਓ। ਕਿਸੇ ਅਦਾਲਤ ‘ਚ ਇਹੋ ਜਿਹਾ ਜਾਅਲੀ ਕੇਸ ਨਹੀਂ ਖੜ ਸਕਦਾ, ਪੁਲਿਸ ਦਾ ਫਿਰਕੂ ਚਿਹਰਾ ਵੀ ਨੰਗਾ ਹੋਏਗਾ, ਨਾਲੇ ਸੰਘੀ ਏਜੰਡੇ ‘ਤੇ ਕੰਮ ਕਰਨ ਵਾਲੇ ਨੰਗੇ ਹੋਣਗੇ।
ਭਗਤ ਰਵਿਦਾਸ ਜੀ ਦਾ ਅਸਲੀ ਅਪਮਾਨ
ਕਿਸੇ ਲੇਖਕ ਜਾਂ ਕਵੀ ਦੇ ਨਾਂ ‘ਤੇ ਫ਼ਰਜ਼ੀ ਰਚਨਾਵਾਂ ਘੜਨੀਆਂ ਵੱਡਾ ਗੁਨਾਹ ਮੰਨਿਆ ਜਾਂਦਾ ਹੈ ਪਰ ਭਗਤ ਰਵਿਦਾਸ ਜੀ ਦੇ ਨਾਂ ‘ਤੇ ਵੱਡਾ ਡੇਰਾ ਚਲਾਉਣ ਵਾਲਿਆਂ ਨੇ ਇਹ ਗੁਨਾਹ ਭਗਤ ਰਵਿਦਾਸ ਜੀ ਦੇ ਨਾਂ ‘ਤੇ ਕੀਤਾ।
ਇਹ ਮਾਰਚ 2013 ਦੀ ਖਬਰ ਹੈ। ਫਗਵਾੜੇ ਲਾਗੇ ਚੱਕ ਹਕੀਮ ਵਿਖੇ ਭਗਤ ਰਵਿਦਾਸ ਜੀ ਦੇ ਨਾਂ ‘ਤੇ ਬਣੇ… pic.twitter.com/GskmwfyWzL
— Punjab Spectrum (@PunjabSpectrum) February 27, 2024
ਕੀ ਭਗਤ ਰਵਿਦਾਸ ਜੀ ਨੂੰ ਭਗਤ ਲਿਖਣ-ਬੋਲਣ ‘ਤੇ ਵਿਵਾਦ ਜਾਂ ਵਿਰੋਧ ਕਰਨ ਵਾਲਿਆਂ ਕਦੇ ਇਸ ਗੱਲ ਵੱਲ ਧਿਆਨ ਦਿੱਤਾ ਹੈ ਕਿ ਰਵਿਦਾਸੀਏ ਕਹਾਉਣ ਵਾਲੇ ਚਮਾਰ ਭਾਈਚਾਰੇ ਦੇ ਹੀ ਵੀਰਾਂ-ਭੈਣਾਂ ਦੇ ਮਨਾਂ ਤੇ ਘਰਾਂ ਵਿਚੋਂ ਭਗਤ ਜੀ ਨੂੰ ਕਿਵੇਂ ਕੱਢਿਆ ਜਾ ਰਿਹਾ ਹੈ ?
ਇਸਾਈ ਪਾਸਟਰਾਂ ਦੇ ਬਥੇਰੇ ਸ਼ਰਧਾਲੂ ਰਵਿਦਾਸੀਆਂ ਜਾਂ ਚਮਾਰ ਭਾਈਚਾਰੇ ਦੇ ਲੋਕ ਬਣ ਰਹੇ ਨੇ। ਜੇ ਦੁਆਬੇ ਵਿਚ, ਜਿੱਥੇ ਇਸ ਭਾਈਚਾਰੇ ਦੀ ਸਭ ਤੋਂ ਵੱਧ ਗਿਣਤੀ ਹੈ, ਇਨ੍ਹਾਂ ਪਾਸਟਰਾਂ ਦੇ ਵੱਡੇ- ਵੱਡੇ ਚਰਚ ਬਣ ਚੁੱਕੇ ਨੇ ਤਾਂ ਇਹ ਗੱਲ ਪੱਕੀ ਹੈ ਕਿ ਇਨ੍ਹਾਂ ਦੇ ਬਹੁਤ ਸ਼ਰਧਾਲੂ ਵੀ ਇਸ ਭਾਈਚਾਰੇ ਵਿਚੋਂ ਹੋਣਗੇ।
ਇਨ੍ਹਾਂ ਵੱਡੇ ਚਰਚਾਂ ਤੋਂ ਇਲਾਵਾ ਬਥੇਰੇ ਪਿੰਡਾਂ, ਮਹੱਲਿਆਂ ‘ਚ ਵੀ ਇਨ੍ਹਾਂ ਦਾ ਪ੍ਰਚਾਰ ਜ਼ੋਰਾਂ ‘ਤੇ ਹੈ ਤੇ ਇਨ੍ਹਾਂ ਵੱਲ ਲੋਕਾਂ ਦੇ ਆਉਣ ਦਾ ਵੱਡਾ ਕਾਰਨ ਇਨ੍ਹਾਂ ਵੱਲੋ ਚਮਤਕਾਰਾਂ ਦਾ ਦਾਆਵਾ ਕਰਨਾ ਹੀ ਹੈ।
ਚਮਾਰ ਭਾਈਚਾਰੇ ਦੇ ਜਿਹੜੇ ਲੋਕ ਵੀ ਉਧਰ ਜਾਂਦੇ ਨੇ, ਉਹ ਭਗਤ ਰਵਿਦਾਸ ਜੀ ਨੂੰ ਭਗਤ ਜਾਂ ਗੁਰੂ ਨਹੀਂ ਮੰਨਦੇ। ਭਗਤ ਜੀ ਨੂੰ ਇਕ ਜਾਤ ਤੱਕ ਸੀਮਤ ਕਰਕੇ ਠੇਕੇਦਾਰੀ ਕਰਨ ਵਾਲਿਆਂ ਨੇ ਕੀ ਕਦੇ ਇਹੋ ਜਿਹਾ ਕੋਈ ਮਾੜਾ ਮੋਟਾ ਸਰਵੇ ਵੀ ਕੀਤਾ ਹੈ ਕਿ ਕਿ ਕੁਝ ਸਾਲ ਪਹਿਲਾਂ ਤੱਕ ਰਵਿਦਾਸੀਏ ਅਖਵਾਉਣ ਵਾਲੇ ਕਿੰਨੇ ਘਰਾਂ ਅਤੇ ਮਨਾਂ ਵਿਚੋਂ ਭਗਤ ਜੀ ਨੂੰ ਬਾਹਰ ਕਰ ਦਿੱਤਾ ਗਿਆ ਹੈ ? ਕੀ ਉਹ ਰਵਿਦਾਸ-ਪੁਰਬ ਜਾਂ ਸ਼ੋਭਾ ਯਾਤਰਾ ਵਿਚ ਸ਼ਾਮਲ ਹੁੰਦੇ ਨੇ? ਜੇ ਕੋਈ ਸ਼ੱਕ ਹੋਵੇ ਤਾਂ ਉਹ ਜ਼ਮੀਨੀ ਪੜਤਾਲ ਕਰ ਲੈਣ।
ਹਾਲੇ ਤੱਕ ਕੋਈ ਉਦਾਹਰਣ ਸਾਹਮਣੇ ਨਹੀਂ ਆਈ ਕਿ ਜਿਹੜੇ ਬੰਦੇ ਰਵਿਦਾਸ ਜੀ ਨੂੰ ਭਗਤ ਕਹਿਣ/ਲਿਖਣ ‘ਤੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੰਦੇ ਨੇ ਤੇ ਕੇਸ ਦਰਜ ਕਰਾਉਣ ਦੀਆਂ ਧਮਕੀਆਂ ਦਿੰਦੇ ਨੇ ਕਦੇ ਇਸ ਮਸਲੇ ‘ਤੇ ਬੋਲੇ ਹੋਣ।
ਜਿਹੜਾ ਵਰਤਾਰਾ ਭਗਤ ਰਵਿਦਾਸ ਜੀ ਨੂੰ ਉਨ੍ਹਾਂ ਦੇ ਸ਼ਰਧਾਲੂ ਕਹਾਉਣ ਵਾਲਿਆਂ ਦੇ ਮਨਾਂ ਜਾਂ ਘਰਾਂ ਚੋਂ ਬਾਹਰ ਕੱਢ ਰਿਹਾ ਹੈ ਤੇ ਉਸ ‘ਤੇ ਕੋਈ ਜ਼ੁਬਾਨ ਨਹੀਂ ਖੋਲ ਰਿਹਾ ਤੇ ਜਿਹੜੇ ਉਨ੍ਹਾਂ ਦਾ ਨਾਂ ਸਤਿਕਾਰ ਨਾਲ ਭਗਤ ਕਹਿ ਕੇ ਲੈਂਦੇ ਨੇ, ਉਨ੍ਹਾਂ ਖਿਲਾਫ ਅੱਗ ਵਰ੍ਹਾਈ ਜਾ ਰਹੀ ਹੈ ਤੇ ਕੇਸ ਦਰਜ ਕਰਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ।
ਇਹ ਅੱਗ ਵਰ੍ਹਾਉਣ ਵਾਲੇ ਮੋੜਵੀਂ ਦਲੀਲ ਦੇ ਸਕਦੇ ਨੇ ਕਿ ਧਰਮ ਪਰਿਵਰਤਨ ਨਿੱਜੀ ਮਾਮਲਾ ਹੈ, ਕੋਈ ਭਗਤ ਜੀ ਨੂੰ ਮੰਨੇ ਜਾਂ ਨਾ। ਬਿਲਕੁਲ, ਫਿਰ ਭਗਤ ਵਰਗਾ ਸਤਿਕਾਰਤ ਲਕਬ ਵਰਤਣ ‘ਤੇ ਸਮੱਸਿਆ ਕਿਉਂ ?
ਅਸਲ ‘ਚ ਇਸ ਸਾਰੇ ਕੁਝ ਮਗਰ ਨਾ ਸਿਰਫ ਕਈਆਂ ਦੀ ਜਾਤੀਵਾਦੀ/ਮਨੂਵਾਦੀ ਤੇ ਫਿਰਕੂ ਮਾਨਸਿਕਤਾ ਹੈ, ਹੁਣ ਇਸ ਸਾਰੇ ਕੁਝ ਨੂੰ ਹਿੰਦੂਤਵੀ ਸੰਘੀ ਏਜੰਡੇ ਤਹਿਤ ਵੀ ਹਵਾ ਦਿੱਤੀ ਜਾ ਰਹੀ ਹੈ।
#Unpopular_Opinions
#Unpopular_Ideas
#Unpopular_Facts
#Unpopular_Opinions
#Unpopular_Ideas
You must be logged in to post a comment.