ਪਿਉ ਪਰ ਪੂਤ
ਪਿਤਾ ਪਰ ਘੋੜਾ
ਵਿਨਾਇਕ ਦੱਤ ਨਾਂ ਦੇ ਆਦਮੀ ਦੀ ਪੋਸਟ ਗੰਗਵੀਰ ਰਥੌੜ ਦੀ ਕੰਧ ‘ਤੇ ਪੜਨ ਲਈ ਮਿਲੀ, ਦਿੱਲੀ ਤਖ਼ਤ ਵਲੋਂ ਨਿਰੰਤਰ ਜਾਰੀ ਸਿੱਖਾਂ ਖ਼ਾਸਕਰ ਕਿਸਾਨਾਂ ਦੀ ਨਸਲਕੁਸ਼ੀ ਦੀਆਂ, ਪੰਜਾਬ ਦੇ ਪਾਣੀ ਦੀ ਗੈਰ ਕਨੂੰਨੀ ਲੁੱਟ ਦੀਆਂ,ਤੇ ਇਸਦੇ ਚੱਲਦਿਆਂ ਪੰਜਾਬ ਦੀ ਧਰਤੀ ਦੇ ਬੰਜ਼ਰ ਬਣ ਜਾਣ ਦੇ ਆਮਾਨਵੀ ਕਾਰਿਆਂ ਦੀਆਂ ਗੱਲਾਂ ਪੂਰੀ ਦੁਨੀਆ ਚ ਦਹਾਕਿਆਂ ਤੋਂ ਹੋ ਰਹੀਆਂ ਹਨ,
ਦੱਤ ਪੰਜਾਬ ਦੇ ਕਿਸਾਨਾਂ ਨੂੰ ਆਖ ਰਿਹਾ ਕਿ ਉਸਦੇ ਦੇਸ਼ ਦੀ ਹਕੂਮਤ “ਥੋਡੀ ਨਸਲਕੁਸ਼ੀ ਕਿਉਂ ਕਰੇਗੀ!ਥੋਡੇ ਪੱਲੇ ਕੀ ਹੈ, ਫ਼ਸਲ ਪੈਦਾ ਕਰਨੀ ਕਿਹੜੀ ਕੋਈ ਅਹਿਮ ਗੱਲ ਹੈ? ਨਸਲਕੁਸ਼ੀ ਤਾਂ ਤਕਨੀਕੀ ਤੇ ਦਾਰਸ਼ਨਿਕ ਗਿਆਨ ਪੈਦਾ ਕਰਨ ਵਾਲੀਆਂ ਕੌਮਾਂ ਦੀ ਹੁੰਦੀ ਹੈ ”
ਸਿੱਖਾਂ ਪ੍ਰਤੀ ਅਪਣੀ ਪੁਸ਼ਤੈਨੀ ਖੁਣਸ ਤੇ ਨਫ਼ਰਤ ਦੀ ਅੰਨ੍ਹੀ ਤੇ ਨੰਗੀ ਨੁਮਾਇਸ਼ ਲਾਉਂਦਿਆਂ ਦੱਤ ਨੇ ਕੋਈ ਇਤਿਹਾਸਕ ਮਿਥਿਹਾਸਕ ਹਵਾਲਾ ਨਹੀਂ ਦਿੱਤਾ,ਪਰ ਅਸੀਂ ਦੇਵਾਂਗੇ,ਕਿ ਦੱਤ ਅਪਣੇ ਪੂਰਵਜਾਂ ਪੰਜਾਬ ਦੇ ਹਿੰਦੂਆਂ ਵਾਂਗ ਕਿੰਨਾਂ ਮੱਕਾਰ,ਤੇ ਅਕ੍ਰਿਤਘਣ ਆਦਮੀ ਹੈ,
ਮਹਾਂਭਾਰਤ ਚ ਜਦ ਦਰੋਣਾਚਾਰੀਆ ਬਾਹਮਣ ਭੂ ਮੰਡਲ ਨੂੰ ਬਰਬਾਦ ਕਰਨ ਦੀ ਮਨਸ਼ਾ ਨਾਲ ਬ੍ਰਹਮ ਅਸਤਰ ਛੱਡਣ ਲੱਗਦਾ ਹੈ, ਤਾਂ ਪਾਂਡੂ ਅਰਜਨ ਦਾ ਕਥਿਤ ਬਾਪ ਇੰਦਰ ਦੇਵਤਾ ਉਸਨੂੰ ਇਸ ਆਮਾਨਵੀ ਕਾਰੇ ਤੋਂ ਵਰਜਦਾ ਹੈ,
ਜਵਾਬ ਚ ਦ੍ਰੋਣ ਆਖਦਾ ਹੈ,” ਮੇਰਾ ਧਰਮ ਦਰਯੋਧਨ ਦੇ ਸ਼ਾਸਨ ਦੀ ਰੱਖਿਆ ਕਰਨਾ ਹੈ,ਕੋਈ ਸਮਾਂ ਸੀ, ਮੈਂ ਕੰਗਾਲ ਸੀ ਤੇ,ਮੇਰੇ ਕੋਲ ਇਕ ਗਾਂ ਤੱਕ ਨਹੀਂ ਸੀ,ਮੇਰੀ ਪਤਨੀ ਮੇਰੇ ਪੁੱਤ ਦੇ ਮੂੰਹ ਤੇ ਉਬਲੇ ਚੌਲਾਂ ਦਾ ਪਾਣੀ ਲਗਾ ਦਿਆ ਕਰਦੀ ਸੀ, ਤਾਂ ਕਿ ਸਾਥੀ ਬੱਚਿਆਂ ਨੂੰ ਇਹ ਕਹਿ ਸਕੇ ਕਿ ਉਹ ਵੀ ਦੁੱਧ ਪੀਂਦਾ ਹੈ,ਅੱਜ ਦੁਰਯੋਧਨ ਦੀ ਬਦੌਲਤ ਮੇਰੇ ਕੋਲ ਸੈਂਕੜੇ ਗਾਵਾਂ ਹਨ ”
ਰਿਜ਼ਕ ਦੀ ਅਹਿਮੀਅਤ ਮਹਾਂਭਾਰਤ ਤੋਂ ਲੈਕੇ ਅਜੋਕੇ ਭਾਰਤ ਦੀ ਉਸ ਹਾਲਤ ਤੋਂ ਸਮਝੀ ਜਾ ਸਕਦੀ ਹੈ,ਜਦ ਲਾਲ ਬਹਾਦਰ ਸ਼ਾਸਤਰੀ ਨੇ ਪਾਕਿਸਤਾਨ ਨਾਲ ਜੰਗ ਸਮੇਂ ਭਾਰਤੀਆਂ ਨੂੰ ਸਿਰਫ ਇਕ ਵਕਤ ਸੀ ਰੋਟੀ ਪਕਾਉਣ ਲਈ ਤਰਲਾ ਪਾਇਆ ਸੀ, ਕਿਉਂਕਿ ਰੂਸ ਅਮਰੀਕਾ ਤੱਕ ਨੇ ਭੁੱਖੇ ਮਰਦੇ ਭਾਰਤੀਆਂ ਨੂੰ ਟੁੱਕੜ ਪਾਉਣੋਂ ਨਾਂਹ ਕਰ ਦਿੱਤੀ ਸੀ,
ਬਾਰਾਂ ਉਪਰੰਤ ਤਰਾਈ ,ਗੰਗਾ ਨਗਰ ਤੱਕ ਪੰਜਾਬ ਦੇ ਜੱਟਾਂ ਨੇ ਲ਼ਹੂ ਪਸੀਨਾ ਡੋਲ ਕੇ ਧਰਤੀਆਂ ਨੂੰ ਰਿਜ਼ਕ ਜੋਗਾ ਕੀਤਾ,ਤੇ ਗੰਗੂ ਦੇ ਜਾਇਜ਼ ਵਾਰਸ ਦੱਤ ਜਹਿਆਂ ਸੌ ਕਰੋੜ ਭਾਰਤੀਆਂ ਦੇ ਘਰਾਂ ਚ ਦੋ ਵਕਤ ਦੀ ਰੋਟੀ ਪਕਦੀ ਕੀਤੀ,
ਚੰਡੀਗੜ੍ਹ ਦੇ ਬੌਗਨਵਿਲੀਆ ਬਾਗ ਤੋਂ ਦਿੱਲੀ ਦੇ ਇੰਡੀਆ ਗੇਟ ਤੱਕ ਗ਼ਦਰੀਆਂ ਤੋਂ ਲੈਕੇ ਪਾਕਿ ਤੇ ਚੀਨ ਨਾਲ ਜੰਗਾਂ ਚ ਮਰਨ ਵਾਲਿਆਂ ਦੇ ਨਾਂ ਵੀ ਲਿਖੇ ਹਨ, ਜਿੰਨਾਂ ਚ ਕੋਈ ਦੱਤ ਵਰਗਾ ਗਿਆਨਵਾਨ ਤਾਂ ਨਹੀਂ ਲੱਭਦਾ, ਨੱਬੇ ਫੀਸਦ ਪੰਜਾਬ ਦੇ ਕਿਸਾਨਾਂ ਦੇ ਭਾਈਚਾਰੇ ਚੋਂ ਹੀ ਹਨ,
ਤੇ ਦੁਸ਼ਮਣ ਦੇਸ਼ਾਂ ਦੇ ਜਰਨੈਲ ਨਿਝੱਕ ਹੋ ਕੇ ਕਬੂਲਦੇ ਹਨ ਕਿ ਇਹ ਜੰਗਾਂ ਉਹ ਸਿੱਖਾਂ ਕਰ ਕੇ ਹੀ ਹਾਰੇ ਸਨ,
ਇਸ ਇਤਿਹਾਸਕ ਸੱਚ ਨੂੰ ਝੁਠਲਾਉਂਦਿਆਂ ਦੱਤ ਨੇ ਆਪਣੇ ਉਹਨਾਂ ਪੂਰਵਜਾਂ ਦੀ ਰੀਤ ਨਿਸ਼ੰਗ ਨਿਭਾਈ ਹੈ, ਜਿੰਨਾਂ ਪੰਜਾਬੀ ਸੂਬਾ ਬਣਨ ਸਮੇਂ ਅਪਣੀ ਮਾਂ ਬੋਲੀ ਹਿੰਦੀ ਲਿਖਾਈ ਸੀ, ਮਾਂ ਬੋਲੀ ਤੋਂ ਮੁਨਕਰ ਹੋਣ ਤੇ ਮਾਂ ਦੀ ਆਬਰੂ ਨਾਲ ਵਫ਼ਾ ਪਾਲਣ ਤੋਂ ਮੁਨਕਰ ਹੋਣ ਚ ਕਿੰਨਾ ਕੁ ਫ਼ਰਕ ਹੈ?
ਇਤਿਹਾਸ ਚ ਢਾਡੀ ਸੁਣਾਉਂਦੇ ਹਨ ਕਿ ਜਦ ਗਜ਼ਨੀ ਲਿਜਾਂਦੀਆਂ ਹਿੰਦ ਦੀਆਂ ਔਰਤਾਂ ਨੂੰ ਪੰਜਾਬ ਦੇ ਸਿੱਖ ਮੁਗ਼ਲਾਂ ਦਾ ਮੂੰਹ ਭੰਨ ਕੇ ਵਾਪਸ ਮੋੜ ਲਿਆਉਂਦੇ,
ਤਾਂ ਮਾਂ ਦੀ ਆਬਰੂ ਨਾਲ ਵਫ਼ਾ ਨਾ ਪਾਲਣ ਜੋਗੇ ਬੇਗੈਰਤ ਲੋਕ ਇਹਨਾਂ ਅਬਲਾਵਾਂ ਨੂੰ ਭਿੱਟੀਆਂ ਮੰਨ ਕੇ ਘਰ ਵਾੜਨੋਂ ਮੁਨਕਰ ਹੋ ਜਾਂਦੇ,ਇਸਤਰੀ ਜਾਤੀ ਪ੍ਰਤੀ ਅਜਿਹੇ ਸੰਸਕਾਰ ਉਹਨਾ ਦੇ ਹੀ ਹੋ ਸਕਦੇ ਹਨ,ਜਿਹੜੇ ਹੋਰਾਂ ਦੀਆਂ ਧੀਆਂ ਭੈਣਾਂ ਨੂੰ ਅਛੂਤ ਗਰਦਾਨ ਕੇ, ਉਹਨਾਂ ਲਈ ਦੇਵਦਾਸੀਆਂ ਜਹੇ ਵਿਧਾਨ ਘੜਦੇ ਆਏ ਹਨ,
ਜਿਹੜੇ ਮਾਂ ਬੋਲੀ ਦੇ ਨਹੀਂ ਹੋਏ, ਉਹਨਾਂ ਪੰਜਾਬ ਦੇ ਉਜੜ ਰਹੇ ਪਾਣੀ ਤੇ ਮਿੱਟੀ ਦੇ ਕਦੋਂ ਹੋਣਾ ਸੀ,ਦੱਤ ਅਪਣੇ ਸੰਸਕਾਰਾਂ ਦਾ ਸਹੀ ਨੁਮਾਇੰਦਾ ਹੈ,ਕਦੀ ਸੁਣਿਆ ਹੈ ਕਿ ਪੰਜਾਬ ਦੇ ਪਾਣੀਆਂ ਦੀ ਅੰਤਰਰਾਸ਼ਟਰੀ ਕਾਨੂੰਨਾਂ ਦੇ ਉਲਟ ਨੰਗੀ ਚਿੱਟੀ ਲੁੱਟ ਵਿਰੁੱਧ ਦੱਤ ਵਰਗਿਆਂ ਨੇ ਮੋਰਚਾ ਲਾਉਣਾ ਤਾਂ ਦੂਰ,ਕੋਈ ਪੋਸਟ ਹੀ ਲਿਖੀ ਹੋਵੇ?
ਉਲਟਾ ਪੰਜਾਬ ਦੇ ਵਸੀਲੇ ਲੁੱਟ ਕੇ ਜਦ ਦਿੱਲੀ ਰਾਜਸਥਾਨ ਨੂੰ ਦਿਤੇ ਜਾਣ, ਤਾਂ ਦੱਤ ਜਹੇ ਲੋਕ ਇੰਵੇ ਜਾਹਰ ਕਰਦੇ ਹਨ,ਜਿੰਵੇ ਇਹਨਾਂ ਨੂੰ ਮਿਲੇ ਹੋਣ,
ਅੱਸੀ ਨੱਬ ਦੇ ਦਹਾਕੇ ਹਿੰਦ ਹਕੂਮਤ ਵਲੋਂ ਢੇਡ ਲੱਖ ਨੌਜਵਾਨਾਂ ਦੇ ਕਤਲ ਨੂੰ ਉਹ ਬੜੇ ਸਹਿਜ ਚ ਹੀ ਨਸਲਕੁਸ਼ੀ ਮੰਨਣੋ ਹੀ ਮੁਨਕਰ ਹੈ,ਅਜਿਹਾ ਕਰਦਿਆਂ ਉਸਦੀ ਜ਼ਮੀਰ ‘ਤੇ ਜ਼ਰਾ ਜਿੰਨਾ ਵੀ ਭਾਰ ਕਿਉ ਨਹੀ ਹੈ,ਕੀ ਇਸ ਲਈ ਕਿ ਗੁਰਬਾਣੀ ਦਾ ਫੁਰਮਾਨ ਹੈ,
ਬਾਹਮਣ ਨਾਵੈ ਜੀਆ ਘਾਇ,
ਜਿਹੜੇ ਗਿਆਨ ਦੀ ਗੱਲ ਦੱਤ ਕਰਦਾ ਹੈ,ਉਸ ਗਿਆਨ ਧਿਆਨ ਦੇ ਮਾਲਕ,ਦੱਤ ਦੇ ਪੂਰਵਜ ਗੁਰੂ ਨਾਲ ਮੱਥਾ ਲਾਉਣ ਵਾਲੇ ਰਿਧੀਆਂ ਸਿਧੀਆਂ ਦੇ ਮਾਲਕ ਸਿਧ ਜੋਗੀ,ਮਾਧੋ ਦਾਸ ਬੈਰਾਗੀ ਜਹੇ,
ਜਿੰਨਾਂ ਬਾਰੇ ਗੁਰਬਾਣੀ ਆਖਦੀ ਹੈ,
“ਬਾਹਮਣ ਗੁਰ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ”
ਸੋ ਗੁਰਬਾਣੀ ਵਲੋਂ ਤਸਦੀਕ ਗੁਰੂ ਘਰ ਦੇ ਸੰਸਕਾਰਾਂ ਦੇ ਸੱਚੇ ਵਫ਼ਾਦਾਰਾਂ ਨਾਲ ਬੇਸ਼ਰਮੀ ਨਾਲ ਧ੍ਰੋਹ ਕਮਾਉਣ ਵਾਲੇ ਹਿੰਦ ਦੇ ਸੰਸਕਾਰਾਂ ਦਾ ਤਰਜਮਾਨ ਬਣ ਕੇ ਨਿੱਤਰੇ, ਮੌਜੂਦਾ ਤੱਤ ਖਾਲਸੇ ਦੀ ਨਸਲਕੁਸ਼ੀ ਤੋਂ ੳਵੇਂ ਹੀ ਮੁਨਕਰ ਹੋ ਕੇ, ਜਿੰਵੇ ਸਿਧ ਗੋਸਟਿ ਵਾਲੇ ਗਿਆਨ ਧਿਆਨ ਵਾਲੇ ਗੁਰੂ ਨਾਨਕ ਪਾਤਸ਼ਾਹ ਦੀ ਧੁਰ ਦਰਗਾਹੀ ਪਾਤਸ਼ਾਹੀ ਤੋਂ ਮੁਨਕਰ ਸਨ,ਵਿਨਾਇਕ ਦੱਤ ਨੇ ਇਮਾਨਦਾਰ ਪੰਜਾਬੀ ਹਿੰਦੂ ਹੋਣ ਦੀ ਤਸਦੀਕ ਕੀਤੀ ਹੈ,
ਭਾਵੇਂ ਕਿ ਇਸ ਇਮਾਨਦਾਰੀ ਬਦਲੇ ਅਸੀਂ ਉਸਨੂੰ ਵਧਾਈ ਨਹੀਂ ਦੇਵਾਂਗੇ
ਪਿਤਾ ਪਰ ਘੋੜਾ ਭਾਗ 2
ਕਿਸਾਨ ਅੰਦੋਲਨ ਬਾਰੇ ਵਿਨਾਇਕ ਦੱਤ ਦੀਆਂ ਟਿਪਣੀਆਂ ਪਿਛਲੀ ਮਾਨਸਿਕਤਾ ਤੇ ਸੰਸਕਾਰਾਂ ਸਬੰਧੀ ਗੱਲ ਅੱਗੇ ਚਲਾਈਏ,
ਵਿਨਾਇਕ ਦੱਤ ਦਾ ਇਹ ਕਹਿਣਾ ਕਿ ਫਸਲਾਂ ਉਗਾਉਣ ਵਾਲੀਆਂ ਕੌਮਾਂ ਦੀ ਕਦੀ ਨਸਲਕੁਸ਼ੀ ਨਹੀਂ ਹੁੰਦੀ,ਤੇ ਭੌਤਿਕ, ਵਿਗਿਆਨਕ ਤਕਨੀਕ ਵਿਕਸਿਤ ਕਰਨ ਵਾਲੀਆਂ,ਤੇ ਖ਼ਿਆਲੀ ਦਰਸ਼ਨ ਪੈਦਾ ਕਰਨ ਵਾਲੀਆਂ ਕੌਮਾਂ ਨੂੰ ਨਸਲਕੁਸ਼ੀ ਦਾ ਖ਼ਤਰਾ ਹੁੰਦਾ ਹੈ,
ਖ਼ਿਆਲੀ ਤੋਂ ਭਾਵ ਇਕਬਾਲ ਦੀ ਉਸ ਟਿੱਪਣੀ ਤੋਂ ਹੈ,ਜੋ ਉਸ ਨੇ ਹਿੰਦੂ ਸ਼ਾਸਤਰਾਂ ਸਬੰਧੀ ਕੀਤੀ,
ਆਸ਼ਕਾਰ ਕੀਆ ਉਸਨੇ ਜੋ ਜ਼ਿੰਦਗੀ ਕਾ ਰਾਜ਼ ਥਾ
ਹਿੰਦ ਕੋ ਲੇਕਿਨ ਖ਼ਿਆਲੀ ਫਲਸਫੇ ਪਰ ਨਾਜ਼ ਥਾ।
ਦੱਤ ਦੇ ਧਾਰਮਿਕ ਆਦਰਸ਼ਾਂ ਦੇ ਪ੍ਰਸੰਗ ਚ ਉਸਦੀ ਟਿਪਣੀ ਕਿੰਨੀ ਕੁ ਸਹੀ ਹੈ?
ਪਹਿਲੇ ਭਾਗ ਚ ਹਿੰਦੂ ਕੌਮ ਦੇ ਨਾਇਕ ਦਰੋਣਾਚਾਰੀਆ ਸਬੰਧੀ ਹਵਾਲਾ ਪੇਸ਼ ਕੀਤਾ ਸੀ ਕਿ,ਉਸਨੇ ਮਹਿਜ਼ ਨਿੱਜੀ ਤੇ ਭੌਤਿਕ ਖੁਸ਼ਹਾਲੀ ਲਈ ਅਪਣਾ ਗਿਆਨ,ਈਮਾਨ ਤੇ ਵਫ਼ਾਦਾਰੀ ਵੇਚ ਦਿੱਤੀ,ਤੇ ਆਧਰਮ ਨਾਲ ਖੜ ਗਿਆ,
ਵਿਨਾਇਕ ਦੱਤ ਦੇ ਪੂਰਵਜ ਆਰੀਆ ਨੇ ਦ੍ਰਾਵਿੜਾਂ ਦੀ ਨਸਲਕੁਸ਼ੀ ਕੀਤੀ,ਫਿਰ ਬੋਧੀਆਂ ਦੀ, ਹੁਣ ਪੂਰੇ ਭਾਰਤ ਚ ਬਹੁਗਿਣਤੀ ਹਿੰਦੂ ੳਸੇ ਭਾਜਪਾ ਤੇ ਆਰ ਐਸ ਐਸ ਨੂੰ ਨੰਗੀ ਚਿੱਟੀ ਹਮਾਇਤ ਦਿੰਦੇ ਹਨ,ਜੋ ਖੁੱਲ੍ਹੇਆਮ ਮੁਸਲਮਾਨਾਂ ਤੇ ਸਿੱਖਾਂ ਨੂੰ ਦੁਸ਼ਮਣ ਐਲਾਨਦੇ ,ਤੇ ਹਿੰਦੂ ਬਣਨ ਦੀ ਸ਼ਰਤ ‘ਤੇ ਹੀ ਬਰਦਾਸ਼ਤ ਕਰਨ ਲਈ ਤਿਆਰ ਹਨ,
ਏਸੇ ਤਰ੍ਹਾਂ ਯੂਰਪੀਨਾਂ ਨੇ ਕਨੇਡਾ ਅਮਰੀਕਾ ਤੇ ਆਸਟਰੇਲੀਆ ਦੇ ਮੂਲ ਨਿਵਾਸੀ ਸਦੀਆਂ ਪਹਿਲਾਂ ਮਾਰ ਮੁਕਾਏ, ਵਿਨਾਇਕ ਖੁਦ ਜਨੇਟਿਕ ਪੱਖੋਂ ਯੂਰਪੀਅਨ ਖੂਨ ਨਾਲ ਜਾ ਜੁੜਦਾ ਹੈ,
ਹੁਣ ਸਵਾਲ ਹੈ ਕਿ ਨਸਲਕੁਸ਼ੀ ਦਾ ਸ਼ਿਕਾਰ ਹੋਣ ਵਾਲੇ ਰੈੱਡ ਇੰਡੀਅਨ,ਔਬਰਿਜਨਲ,ਤੇ ਦ੍ਰਾਵਿੜ ਤਾਂ ਫਸਲਾਂ ਉਗਾਉਣ ਵਾਲੇ ਕਿਰਤੀ ਲੋਕ ਹੀ ਸਨ, ਤੇ ਕਾਤਲ ਕੌਮਾਂ ੳਸੇ ਤਕਨੀਕ , ਵਿਗਿਆਨ ਤੇ ਦਰਸ਼ਨ ਚ ਮੁਹਾਰਤ ਰੱਖਦੀਆਂ ਹਨ,ਜਿਸ ਦਾ ਵਿਨਾਇਕ ਦੱਤ ਸ਼ੌਕੀਨ ਹੈ,
ਦੂਜਾ ਵਿਹਾਰਿਕ ਤੇ ਇਤਿਹਾਸਕ ਪੱਖ ਇਹ ਹੈ ਕਿ ਦੁਨੀਆ ਦੇ ਕਿਸਾਨੀ ਤਬਕੇ ਹੀ ਜ਼ਾਲਮ ਸੱਤਾਧਾਰੀਆਂ ਸਾਹਵੇਂ ਹਿੱਕ ਡਾਹੁੰਦੇ ਆਏ ਹਨ, ਮੁਗ਼ਲ ਸਾਮਰਾਜ ਤੋਂ ਬਾਅਦ ਬਸਤੀਵਾਦੀ ਯੁੱਗ ਚ ੳਮਰ ਮੁਖਤਾਰ ਜਹੇ ਅਫਰੀਕੀ ਹੋਣ,ਜਾ ਪੰਜਾਬ ਦੇ ਮਿਸਲ ਸਰਦਾਰ ਜਾਂ ਗ਼ਦਰੀ,ਸਭ ਹਲ ਵਾਹਕ ਕੌਮਾਂ ਸਨ,
ਵਿਨਾਇਕ ਦੱਤ ਦੇ ਪੂਰਵਜ਼ਾਂ ਨੇ ਗਿਆਨ ਰਚਦਿਆਂ ਅਕਬਰ ਵੇਲੇ ਤੁਲਸੀ ਰਮਾਇਣ ਲਿਖੀ,ਪਰ ਬਾਬਰੀ ਮਸਜਿਦ ਢਾਹੁਣ,ਤੇ ਹਿੰਦੂਆਂ ਨੂੰ ਬੇਇਜਤ ਕਰਦੇ ਜਜੀਆ ਕਨੂੰਨਾਂ ਵਿਰੁਧ ਇਕ ਸ਼ਬਦ ਨਾ ਲਿਖਿਆ,
ਵਿਨਾਇਕ ਦੱਤ ਦੇ ਗਿਆਨਵਾਨ ਪੂਰਵਜ ਸਿਧ ਜੋਗੀ, ਮਾਧੋ ਦਾਸ ਬੈਰਾਗੀ ਜਹੇ ਵੀ,ਤੇ ਕੁਲੀਨ ਰਾਜਪੂਤਾਨਾ ਵੀ ਗੁਰੂ ਸਾਹਿਬਾਨ ਦੀ ਜਾਨ ਦੇ ਦੁਸ਼ਮਣ ਤਾਂ ਰਹੇ,ਜਿੰਵੇ ਵਿਨਾਇਕ ਜਹੇ ਕਿਸਾਨਾਂ ਦੇ ਦੁਸ਼ਮਣ ਹਨ,ਪਰ ਮੁਗ਼ਲਾਂ ਵਿਰੁਧ,ਤੋਂ ਉਸ ਤੋਂ ਬਾਅਦ ਫਰੰਗੀਆਂ ਵਿਰੁੱਧ ਨਹੀਂ ਕਿਤੇ ਨਹੀਂ ਕੁਸਕੇ,
ਬਾਵਜੂਦ ਇਸ ਚਿੱਟੇ ਦਿਨ ਵਰਗੇ ਇਤਿਹਾਸਕ ਪਿਛੋਕੜ ਦੇ, ਵਿਨਾਇਕ ਦੱਤ ਪੂਰੀ ਬੇਸ਼ਰਮੀ ਨਾਲ ਸੱਚ ਨੂੰ ਝੂਠ,ਤੇ ਝੂਠ ਨੂੰ ਸੱਚ ਸਾਬਿਤ ਕਰਨ ਲਈ ਅਪਣੇ ਰਵਾਇਤੀ ਹੁਨਰ ਨੂੰ ਉਪਯੋਗ ਚ ਲਿਆ ਰਿਹਾ ਹੈ, ਤੇ ਇਸ ਹੁਨਰ ਨੂੰ ਗਿਆਨ ਦਾ ਨਾਂ ਦਿੰਦਾ ਹੈ
ਤੇ ਅਜਿਹਾ ਕਰਦਿਆਂ ਉਹ ਗੁਰਬਾਣੀ ਦੇ ਫੁਰਮਾਨ ਨੂੰ ਅਟੱਲ ਸੱਚਾਈ ਵਜੋਂ ਤਸਲੀਮ ਵੀ ਕਰ ਰਿਹਾ ਹੈ ਕਿ “ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨ”
ਅਜੋਕੇ ਪੰਜਾਬੀ ਕਿਸਾਨ ਮੁਗ਼ਲਾਂ, ਫਰੰਗੀਆਂ ਨਾਲ ਲੋਹਾ ਲੈਣ ਵਾਲੇ ਅਪਣੇ ਵਡੇਰਿਆਂ ਦੀਆਂ,ਤੇ ਵਿਨਾਇਕ ਦੱਤ ਅਪਣੇ ਪੜਿਆ ਹੋਵੈ ਗੁਨਹਗਾਰੁ… ਦੇ ਲਖਾਇਕ ਸਿਧ ਜੋਗੀਆਂ ਜਹੇ ਪੂਰਵਜਾਂ ਦੀਆਂ ਬਾਬਾਣੀਆ ਕਹਾਣੀਆ ਹੀ ਦੁਹਰਾ ਰਹੇ ਹਨ
ਅਜ਼ਲਾਂ ਤੋਂ ਇਹੀ ਦਸਤੂਰ ਹੈ,
ਏਸੇ ਦਸਤੂਰ ਦੇ ਚਲਦਿਆਂ ਅਫ਼ਗ਼ਾਨਿਸਤਾਨ ਪਾਕਿਸਤਾਨ ਤੇ ਬੰਗਲਾਦੇਸ਼ ਜੋ ਕਦੀ ਭਾਰਤ ਹੀ ਸਨ,ਤੇ ਹਿੰਦੂ ਵੀ, ਪਰ ਮੁਸਲਿਮ ਹੋ ਕੇ ਵੱਖ ਗਏ,ਅੱਜ ਤੀਹ ਚਾਲੀ ਕਰੋੜ ਮੁਸਲਿਮ ਈਸਾਈ ਭਾਰਤ ਚ ਹੋਰ ਹਨ,ਤੇ ਸੱਠ ਕਰੋੜ ਦਲਿਤ ਕਿਸੇ ਵੀ ਕੀਮਤ ਤੇ ਹਿੰਦੂ ਅਖਵਾਉਣਾ ਗਵਾਰਾ ਨਹੀਂ ਕਰਦੇ,
ਇਸ ਇਤਿਹਾਸਕ ਤੇ ਵਿਹਾਰਿਕ ਸਥਿਤੀ ਦੇ ਬਾਵਜੂਦ ਵਿਨਾਇਕ ਦੱਤ ਅਪਣੇ ਪੂਰਵਜਾਂ ਦੀ ਉਹ ਰੀਤ ਨਿਭਾਉਣ ਲਈ ਬਜ਼ਿਦ ਹੈ,ਜਿਸ ਦੇ ਚਲਦਿਆਂ ਹਿੰਦੂ ਧਰਮ ਤੇ ਭਾਰਤ ਦੇਸ਼ ਚ ਉਪਰ ਦਰਸਾਇਆ ਇਤਿਹਾਸ ਵਾਪਰਿਆ,
ਅਪਣੇ ਹੀ ਦੇਸ਼ ਕੌਮ ਨੂੰ ਖੋਰਾ ਲਾਉਣ ਵਾਲੇ,ਤੇ ਪੀਰਾਂ ਪੈਗੰਬਰਾਂ ਤੱਕ ਤੋਂ ਵੀ ਲਾਹਨਤਾਂ ਖੱਟਣ ਵਾਲੇ ਖਾਸੇ ਨੂੰ ਚੰਬੜੇ ਰਹਿਣਾ ਕਿਸੇ ਈਮਾਨ ਵਾਲੇ ਬੰਦੇ ਨੂੰ ਸ਼ੋਭਾ ਤਾਂ ਨਹੀਂ ਦਿੰਦਾ ,ਪਰ ਵਿਨਾਇਕ ਦੱਤ ਦਾ ਸੰਸਕਾਰੀ ਪਿਛੋਕੜ,ਤੇ ਗਿਆਨ ਈਮਾਨ ਦੀ ਬਹੁਤੀ ਪਰਵਾਹ ਨਹੀਂ ਕਰਦਾ ।
ਸਾਵਰਕਰੀਆਂ ਦੀ ਮਾਰਕਸੀ/ਅੰਬੇਦਕਰੀ ਨਿਯੋਗ ਚੋਂ ਜੰਮੀ ਔਲਾਦ ਦੀ ਅਹਿਮੀਅਤ
ਹਿੰਦੂ ਨਾਇਕ ਭੀਸ਼ਮ ਦੇ ਭਰਾ ਵਚਿਤਰਵੀਰ ਦੀਆਂ ਦੋ ਰਾਣੀਆਂ ਸਨ,ਭੀਸ਼ਮ ਜੋ ਜਤੀ ਸਤੀ ਸੀ,ਨੇ ਹੀ ਆਪਣੀ ਤਾਕਤ ਦੇ ਦਮ ‘ਤੇ ਇਕ ਸਵੰਬਰ ਚੋਂ ਖੋਹ ਕੇ ਲਿਆਂਦੀਆਂ ਸਨ, ਵਚਿਤਰਵੀਰ ਬਿਨਾਂ ਔਲਾਦ ਜੰਮੇ ਬਿਮਾਰੀ ਨਾਲ ਮਰ ਗਿਆ,
ਹਿੰਦੂ ਧਰਮ ਅਨੁਸਾਰ ਔਲਾਦ ਪੈਦਾ ਕੀਤੇ ਬਗੈਰ ਮਰ ਜਾਣਾ ਪਾਪ ਹੈ,ਜੇ ਕਿਸੇ ਕਾਰਨ ਮਰਦ ਔਲਾਦ ਪੈਦਾ ਕੀਤੇ ਬਗੈਰ ਮਰ ਜਾਵੇ, ਤਾਂ ਦੈਵੀ /ਸ਼ਾਸਤਰੀ ਵਿਧਾਨ ਹੈ ਕਿ, ਖਾਨਦਾਨ ਦੇ ਕਿਸੇ ਵੀ ਮਰਦ ਤੋਂ ਮਰਨ ਵਾਲੇ ਦੀ ਔਰਤ ਔਲਾਦ ਪੈਦਾ ਕਰੇ,ਜੋ ਨਿਯੋਗ ਵਿਧਾਨ ਅਖਵਾਉਂਦਾ ਹੈ,
ਭੀਸ਼ਮ ਬ੍ਰਹਮਚਾਰੀ ਸੀ,ਸੋ ਗੰਗਾ ਦੇ ਦੂਜੇ ਪੁੱਤ ਵਿਆਸ ਤੋ ਵਚਿੱਤਰਵੀਰ ਦੀਆਂ ਰਾਣੀਆਂ ਨੂੰ ਗਰਭ ਕਰਵਾਇਆ ਗਿਆ,
ਨਿਯੋਗ ਦੀ ਪ੍ਰਕਿਰਿਆ ਦੌਰਾਨ ਇਕ ਰਾਣੀ ਨੇ ਵਿਆਸ ਦੀ ਕਰੂਪਤਾ ਕਾਰਨ ਅੱਖਾਂ ਬੰਦ ਕਰੀ ਰੱਖੀਆਂ,
ਕਮਰੇ ਚੋਂ ਬਾਹਰ ਆ ਰਾਜਮਾਤਾ ਨੂੰ ਵਿਆਸ ਨੇ ਦੱਸਿਆ ਜਿਸ ਨੇ ਨਿਯੋਗ ਦੌਰਾਨ ਵਿਆਸ ਨੂੰ ਵੇਖਿਆ ਤੱਕ ਨਹੀਂ,ਉਸਦਾ ਪੁੱਤਰ ਅੰਨਾ ਪੈਦਾ ਹੋਵੇਗਾ,ਤੇ ਦੂਜੀ ਦੀ ਵੀ ਸਰੀਰਕ ਮੁਦਰਾ ਸਹੀ ਨਾ ਰਹਿਣ,ਤੇ ਡਰੀ ਸਹਿਮੀ ਹੋਣ ਕਾਰਨ ਉਸਦਾ ਪੁੱਤ ਵੀ ਬਿਮਾਰ ਹੀ ਰਿਹਾ ਕਰੇਗਾ,ਇਸ ਨਿਰਾਸ਼ਾਜਨਕ ਹਾਲਾਤ ਚ ਰਾਜਮਾਤਾ ਨੇ ਕਿਹਾ ਹੁਣ ਨਿਯੋਗ ਜਿਹਾ ਕੌੜਾ ਘੁੱਟ ਭਰ ਕੇ ਵੀ ਮਸਲਾ ਹੱਲ ਹੁੰਦਾ ਨਹੀਂ ਜਾਪ ਰਿਹਾ, ਤੇ ਵਿਆਸ ਨੂੰ ਅਪਣੀ ਇਕ ਬਹੁਤ ਹੀ ਸੂਝਵਾਨ ਦਾਸੀ ਨਾਲ ਨਿਯੋਗ ਕਰ ਕੇ ਖਾਨਦਾਨੀ ਖ਼ੂਨ ਵਾਲਾ ਤੰਦਰੁਸਤ ਪੁੱਤ ਲੈਣ ਲਈ ਤਰਲਾ ਮਾਰਿਆ, ਉਸ ਨੀਵੀਂ ਜਾਤ ਦੀ ਦਾਸੀ ਨਾਲ ਵਿਆਸ ਦੇ ਨਿਯੋਗ ਵੱਸ ਪਾਂਡੂ ਦੀ ਤੀਜਾ ਭਰਾ ਮਹਾਤਮਾ ਵਿਦੁਰ ਜੰਮਿਆ,
ਵਰਨ ਵਿਧਾਨ ਹਿੰਦੂ ਧਰਮ ਤੇ ਸਮਾਜ ਚ ਕਿੰਨਾ ਅਹਿਮ ਹੈ,ਵਿਦੁਰ ਦੀ ਹੋਣੀ ਤੋਂ ਵੀ ਸਮਝਿਆ ਜਾ ਸਕਦਾ ਹੈ, ਜਿਸਨੂੰ ਕਾਬਿਲ ਹੋਣ ਦੇ ਬਾਵਜੂਦ ਸ਼ੂਦਰ ਔਰਤ ਦਾ ਪੁੱਤ ਹੋਣ ਕਾਰਨ ਪਾਂਡੂ ਦੇ ਜਾਣ ਮਗਰੋਂ ਰਾਜਾ ਬਣਾਉਣ ਲਈ ਵਿਚਾਰਿਆ ਤੱਕ ਨਾ ਗਿਆ,ਤੇ ਅਯੋਗ ਯੁਧਿਸ਼ਟਰ ਨੂੰ ਰਾਜਾ ਥਾਪਿਆ ਗਿਆ,ਏਸੇ ਪੁਆੜੇ ਕਾਰਨ ਹੀ ਬਾਅਦ ਕੌਰਵਾਂ ਪਾਂਡਵਾਂ ਚ ਰਾਜ ਸਿੰਘਾਸਨ ਲਈ ਯੁੱਧ ਹੋਇਆ,
ਇਸ ਪ੍ਰਸੰਗ ਚ ਅਸੀ ਹੁਣ ਅਜੋਕੇ ਰਾਮਰਾਜ ਅੰਦਰਲੇ ਨਿਯੋਗੀ ਲੋਕਾਂ ਦੀ ਹੋਣੀ ਵਿਚਾਰਾਂਗੇ, ਸੰਤਾਲੀ ਉਪਰੰਤ ਸਿੱਖ਼ ਚਣੌਤੀਆਂ ਨਾਲ ਸਿੱਝਣ ਲਈ ਹਿੰਦੂਤਵੀ ਸੱਤਾ ਨੇ ਭਾਰਤੀ ਭੂਗੋਲਿਕ ਇਕਾਈ ਦੇ ਅਖੌਤੀ ਸੰਵਿਧਾਨਕ ਢਾਂਚੇ ਚ ਕਈ ਪਰੋਡੀ ਇਨਕਲਾਬੀ ਪ੍ਰਵਚਨ ਖੁਦ ਹੀ ਉਸਾਰ ਤੇ ਪ੍ਰਚਾਰ ਲਏ,ਜਿੰਵੇ ਸਮਾਜਿਕ ਧਰਾਤਲ ‘ਤੇ ਸਿੱਖ ਧਾਰਮਿਕਤਾ ਨੂੰ ਹਾਸ਼ੀਏ ‘ਤੇ ਧੱਕਣ ਲਈ ਡੇਰੇ ਉਸਾਰੇ,ਤੇ ਨੀਵੀਆਂ ਦੱਸੀਆਂ ਜਾਂਦੀਆਂ ਜਾਤਾਂ ਦੇ ਲੋਕਾਂ ਨੂੰ ਉਹਨਾਂ ਨਾਲ ਜੋੜਿਆ,ਤੇ ਉਹਨਾਂ ਨੂੰ ਸਿੱਖਾਂ ਨਾਲ ਉਲਝਾਉਣ ਲਈ ਹਾਲਾਤ ਪੈਦਾ ਕਰੀ ਰੱਖੇ,
ਅਕਾਦਮੀ ਚ ਸਿੱਖ ਪ੍ਰਵਚਨ ਨੂੰ ਵਧਣ ਫੁੱਲਣ ਤੋਂ ਰੋਕਣ ਲਈ ਮਾਰਕਸਵਾਦ ਨੂੰ ਇਕ ਤਰ੍ਹਾਂ ਅਣ ਐਲਾਨੀ ਲਾਜ਼ਮੀ ਨੀਤੀ ਤਹਿਤ ਪ੍ਰਮੋਟ ਕੀਤਾ ਗਿਆ,ਯੂਨੀਵਰਸਿਟੀਆਂ ਦੀ ਨਿੱਕੀ ਤੋਂ ਨਿੱਕੀ ਯੋਜਨਾ ਕੇਂਦਰ ਤੋਂ ਨਿਯਤ ਹੁੰਦੀ ਹੈ,ਤੇ ਹਰ ਯੂਨੀਵਰਸਿਟੀ ਕਾਲਜ਼ ਚ ਕਾਮਰਡੀ ਸਿਲੇਬਸ,ਤੇ ਪ੍ਰਫੈਸਰ ਭਰਤੀ ਕੀਤੇ ਜਾਂਦੇ ਰਹੇ,
ਬੜੀ ਸਰਲ ਜਹੀ ਗੱਲ ਹੈ,ਕਿ ਹਿੰਦੂਤਵ ਮਾਰਕਸਵਾਦ ਨੂੰ ਅਪਣੇ ਲਈ ਕੋਈ ਚਣੌਤੀ ਸਮਝਦਾ, ਤਾਂ ਛੇ ਦਹਾਕੇ ਲਗਾਤਾਰ ਅਕਾਦਮੀ ਤੇ ਮੀਡੀਆ ਚ ਮਾਰਕਸਵਾਦ ਨੂੰ ਅਰਬਾਂ ਦੀ ਗ੍ਰਾਂਟ ਤੇ ਢਾਂਚਾ ਮੁਹੱਈਆ ਕਿਉਂ ਕਰਾਉਂਦਾ?
ਪਿਛਲੇ ਮਹੀਨਿਆਂ ਚ ਪਟਿਆਲਾ ਵਰਸਿਟੀ ਦੇ ਬਦਨਾਮ ਤੇ ਗੰਵਾਰ ਕਾਮਰੇਡ ਪ੍ਰਫੈਸਰ ਤੋਂ ਦੁਖੀ ਹੋ ਕੇ ਇਕ ਵਿਦਿਆਰਥਣ ਮਰ ਗਈ, ਯੂਨੀਵਰਸਿਟੀ ਦਾ ਵੀਸੀ ਜਾਣਿਆ ਪਹਿਚਾਣਿਆ ਸੰਘੀ ਭਾਵ ਹਿੰਦੂਤਵੀ ਹੈ,
ਪ੍ਰਸ਼ਾਸਨ ਨੇ ਦੇਸ ਵਿਦੇਸ਼ ਚ ਬਦਨਾਮੀ ਖੱਟਣੀ ਮਨਜ਼ੂਰ ਕਰ ਲਈ,ਪਰ ਘਟੀਆ ਪ੍ਰਫੈਸਰ ਨੂੰ ਯੂਨੀਵਰਸਿਟੀ ਚੋਂ ਨਹੀਂ ਕੱਢਿਆ,
ਮਹਾਂਭਾਰਤ ਚ ਕਰਨ,ਇਕੱਲਵ ਤੇ ਵਿਦੁਰ ਚੌਥੇ ਦਰਜੇ ਦੀ ਔਲਾਦ ਹੋਣ ਦਾ ਦੁੱਖ ਸਹਿ ਕੇ ਵੀ ਬ੍ਰਾਹਮਣੀਕਲ ਪ੍ਰਬੰਧ ਨੂੰ ਚਣੌਤੀ ਨਹੀਂ ਦਿੰਦੇ,
ਬੱਸ ਉਸ ਪ੍ਰਬੰਧ ਦੀਆਂ ਨਾੜਾਂ ਦੀ ਮਾਲਸ਼ ਮਾਤਰ ਦਾ ਸਾਧਨ ਹੀ ਰਹੇ, ਤਾਂ ਜੋ ਰਾਮਰਾਜ ਅਪਣੀ ਸੌ ਫੀਸਦ ਨਿਰੋਲ ਵਿਵਸਥਾ ਨੂੰ ਅਮਲ ਚ ਲਿਆ ਸਕੇ,
ਉਹੀ ਵਿਵਸਥਾ ਜੋ ਨੀਵੀ ਜਾਤ ਦੇ ਵਿਦਰ ਤੇ ਕਰਨ ਨੂੰ ਯੋਗ ਹੋਣ ਦੇ ਬਾਵਜੂਦ ਸਰਵੋਤਮ ਨਾਇਕ ਨਹੀਂ ਮੰਨਦੀ,ਅਜੋਕੀ ਦਰੋਪਤੀ ਮੁਰਮ,ਕੋਵਿੰਦ ਤੇ ਮੋਦੀ ਦੀ ਬੇਪਤੀ ਸ਼ਾਖਸ਼ਾਤ ਸਬੂਤ ਹੈ,
ਸਭ ਤੋਂ ਅਹਿਮ ਸਵਾਲ,ਛੇ ਦਹਾਕੇ ਇਕ ਵੱਡੇ ਮੁਲਕ ਦੀਆਂ ਯੂਨੀਵਰਸਿਟੀਆਂ ਕਾਲਜਾਂ ਦੇ ਸਿਲੇਬਸਾਂ ਚ ਮਾਰਕਸਵਾਦ ਨੂੰ ਪੜਾਇਆ ਜਾਂਦਾ ਰਿਹਾ ਹੋਵੇ,ਕੱਟੜ ਕਾਮਰੇਡਾਂ ਰਾਹੀ ਹਜ਼ਾਰਾਂ ਪੀ ਐੱਚ ਡੀਜ਼ ਕਰਵਾ ਦਿੱਤੀਆਂ ਹੋਣ, ਪੂਰੇ ਅਖਬਾਰੀ ਮੀਡੀਆ ਦੁਆਰਾ ਜਿਸ ਬਿਰਤਾਂਤ ਨੂੰ ਰੋਲ ਮਾਡਲ ਸਿੱਧ ਕਰਨ ਲਈ ਵਸੀਲੇ ਝੋਕੀ ਰੱਖੇ ਹੋਣ ,ਤੇ ਨਤੀਜੇ ਚ ਸਿਵਾਏ ਵਿਦਿਆਰਥਣਾਂ ਦੇ ਕਤਲਾਂ ਤੋਂ ਕੋਈ ਇਨਕਲਾਬੀ ਪ੍ਰਾਪਤੀ ਨਾ ਹੋਵੇ,ਕੋਈ ਵਿਸ਼ਵ ਪੱਧਰ ਦੀ ਇਕ ਕਿਤਾਬ ਤੱਕ ਨਾ ਹਾਸਿਲ ਹੋਈ ਹੋਵੇ,
ਇਤਿਹਾਸ ਚ ਦੇਸ਼ ਪੱਧਰ ‘ਤੇ ਇਸ ਤੋਂ ਵੱਡੀ ਦੁਰਾਚਾਰੀ,ਪਖੰਡ ਤੇ ਆਵਾਮ ਨਾਲ ਧੋਖਾ ਸ਼ਾਇਦ ਹੀ ਕੋਈ ਹੋਰ ਹੋਵੇ,
ਤੇ ਦੂਜੇ ਪਾਸੇ ਸਿੱਖ ਪ੍ਰਚਵਚਨ ਨੂੰ ਉਕਤ ਸਾਰੇ ਦੇਸ਼ ਪੱਧਰ ਦੇ ਸਾਧਨਾਂ ਦਾ ਜੋਰ ਜੜੋਂ ਪੁੱਟ ਸੁੱਟਣ ‘ਤੇ ਲੱਗਾ ਰਿਹਾ ਹੋਵੇ,ਉਸ ਨਾਲ ਸਬੰਧਤ ਲੋਕਾਂ ਨੂੰ ਸਟੇਟ ਚ ਕਿਤੇ ਵੀ ਪਨਾਹ ਨਾ ਦੇਣ ਦਾ ਅਣ ਐਲਾਨਿਆ ਕਨੂੰਨ ਲਾਗੂ ਹੋਵੇ,
ਬਾਵਜੂਦ ਇਸਦੇ ਸਿੱਖਾਂ ਨੇ ਪਹਿਲਾਂ ਚੁਰਾਸੀ ਤੇ ਫਿਰ ਕਿਸਾਨ ਮੋਰਚੇ ਸਮੇਂ ਸਟੇਟ ਨੂੰ ਧੌਣੋਂ ਫੜ ਭੁੰਜੇ ਫਟਕਾ ਮਾਰਿਆ ਹੋਵੇ, ਤੇ ਹਰਿੰਦਰ ਸਿੰਘ ਮਹਿਬੂਬ ਜਿਹਾ ਅਕਾਦਮੀ ਦੇ ਹੁਣ ਤੱਕ ਦੇ ਇਤਿਹਾਸ ਦਾ ਸਰਵੋਤਮ ਸ਼ਾਹ ਅਸਵਾਰ ਪ੍ਰਗਟ ਕਰ ਲਿਆ ਹੋਵੇ ,
ਡਾ ਗੁਰਭਗਤ ਸਿੰਘ,ਐਚ ਐਸ ਗਿੱਲ, ਕੁਲਵੰਤ ਸਿੰਘ ਗਰੇਵਾਲ, ਪ੍ਰਭਸ਼ਰਨਦੀਪ ਸਿੰਘ ਜਹੇ ਵਿਸ਼ਵ ਮਿਆਰੀ ਫਿਲਾਸਫਰ ਤੇ ਕਵੀ ਪੈਦਾ ਕਰ ਦਿੱਤੇ ਹੋਣ,
ਸੂਰਮਗਤੀ ਦਾ ਅਜਿਹਾ ਇਤਿਹਾਸ ਧਰਤੀ ਨਾਂ ਦੇ ਗ੍ਰਹਿ ‘ਤੇ ਪੰਜਾਬ ਦੇ ਹਲ ਵਾਹਕ ਸਿੱਖ ਪਹਿਲਾਂ ਵੀ ਸਿਰਜਦੇ ਆਏ ਹਨ, ਅੱਗੋਂ ਵੀ ਸਿਰਜਦੇ ਰਹਿਣਗੇ
Amreek Singh
ਪੰਜਾਬ ਦੀ ਅਜਿਹੀ ਹਸਤੀ ਰਹੀ ਹੈਂ ਕੇ ਦੁਸ਼ਮਣ ਚਾਹੇ ਕਾਬੁਲ ਤੋਂ ਆਵੇ ਚਾਹੇ ਦਿੱਲੀ ਤੋਂ ਹਰੇਕ ਜ਼ੁਲਮ ਅਤੇ ਕਤਲੇਆਮ ਤੋਂ ਬਾਅਦ ਇਹ ਖੜ੍ਹਾ ਹੋ ਜਾਂਦਾ ਹੈਂ, ਭਰਾ ਹੁਰਾਂ ਨੂੰ ਲੱਗਦਾ ਹੈ ਕੇ ਤੁਹਾਡੇ ਪੱਲੇ ਕੁਝ ਨਹੀਂ ਹੈਂ ਇਸ ਲਈ ਤੁਹਾਡਾ ਕਤਲੇਆਮ ਕਿਸਨੇ ਕਰਨਾ ਹੈਂ, ਪੰਡਿਤ ਜੀ ਸਿੱਧੇ ਹੀ ਪੰਜਾਬ ਦੇ ਇਤਿਹਾਸ ਅਤੇ ਸੱਭਿਅਤਾ ਨੂੰ ਖਾਰਜ ਕਰਕੇ ਅਤੇ ਧਰਤੀ ਨੂੰ ਨਖਿਧ ਧਰਤੀ ਹੀ ਸਾਬਤ ਕਰ ਰਹੇ ਹਨ, ਸ਼ਾਇਦ ਇਹਨਾਂ ਨੇ ਸਿਲਕ ਰੂਟ ਦੇ ਵਪਾਰ ਨੂੰ ਨਹੀਂ ਪੜ੍ਹਿਆ? ਪੰਜਾਬ ਵਿਚ ਕੁਝ ਨਾ ਹੋਵੇ ਪਰ ਪੰਜਾਬ ਵਿਚ ਕੋਈ ਭਾਰਤ ਵਾਂਗ ਘਾਹ ਪੀਸ ਕੇ ਜਾਂ ਉਬਾਲ ਕੇ ਨਹੀਂ ਖਾਂਦਾ, ਅੱਜ ਤੋਂ 3-4 ਹਜ਼ਾਰ ਸਾਲ ਪਹਿਲਾਂ ਵੀ ਪੰਜਾਬ ਵਿਚ ਦਰਿਆ ਸਿੱਧੇ ਸਮੁੰਦਰ ਨਾਲ ਜੁੜੇ ਹੋਏ ਸਨ ਅਤੇ ਇਹ ਵਪਾਰਕ ਸੱਭਿਅਤਾ ਸੀ, ਉੱਚਾ ਪਿੰਡ ਸੰਘੋਲ ਅਤੇ ਰੋਪੜ ਤੱਕ ਸ਼ਹਿਰ ਸਿੱਧੇ ਸਮੁੰਦਰੀ ਵਪਾਰ ਨਾਲ ਜੁੜੇ ਹੋਏ ਸਨ, ਨਸਲ ਕੁਸ਼ੀ ਤਾਂ ਇਥੇ ਅੱਜ ਤੱਕ ਚੱਲ ਰਹੀ ਹੈਂ, ਦਿੱਲੀ ਤੇ ਰਾਜ ਕਰ ਰਹੇ ਲੋਕਾਂ ਕੋਲ਼ ਲਾਹੌਰ ਸਮੇਤ ਸਿੱਖਾਂ ਦੇ ਸਭ ਤੋਂ ਵੱਡੇ ਸੱਭਿਅਤਾ ਕੇਂਦਰ ਤੋਂ ਉਹਨਾਂ ਦੀ ਬੇਦਖਲੀ ਹੋਣ ਤੋਂ ਬਾਅਦ ਵੀ ਪੰਜਾਬ ਜਿਹੜਾ ਕੇ ਸਿੱਖ ਹੋਮ ਲੈਂਡ ਹੈ ਕਦੀ ਬਰਦਾਸ਼ਤ ਨਹੀਂ ਹੋਇਆ, ਇਹਨਾਂ ਨੇ ਉਜੜ੍ਹਨ ਤੋਂ ਬਾਅਦ ਮੁੜ੍ਹ ਰੋਟੀ ਖਾਣੀ ਸ਼ੁਰੂ ਕੀਤੀ ਅਤੇ ਚੰਡੀਗੜ੍ਹ ਜਿਹੜਾ ਕੇ ਉਸ ਵੇਲੇ ਦਾ ਸਭ ਤੋਂ ਸੋਹਣਾ ਸ਼ਹਿਰ ਸੀ ਉਹ ਰਾਜ ਕਰਦੀ ਧਿਰ ਤੋਂ ਬਰਦਾਸ਼ਤ ਨਹੀਂ ਹੋਇਆ ਅਤੇ ਭਾਰਤ ਸਰਕਾਰ ਨੇ ਬਸਤੀ ਬਣਾ ਲਿਆ, ਪੰਜਾਬ ਅੱਜ ਭਾਰਤ ਦੀ ਗੁਲਾਮੀ ਦਾ ਸ਼ਿਕਾਰ ਹੈ ਕਿਉਂਕਿ ਗੁਲਾਮੀ ਅਤੇ ਧੱਕੇ ਵਿਚ ਫਰਕ ਹੁੰਦਾ ਹੈਂ, ਧੱਕਾ ਉਹ ਹੁੰਦਾ ਹੈਂ ਜਿਹੜਾ ਗ਼ੈਰ ਕਾਨੂੰਨੀ ਹੋਵੇ ਪਰ ਗੁਲਾਮੀ ਉਹ ਹੁੰਦੀ ਹੈਂ ਜਿਹੜੀ ਕਾਨੂੰਨ ਬਣਾ ਕੇ ਥੋਪੀ ਜਾਵੇ, ਪੰਜਾਬ ਦੀ ਰਾਜਧਾਨੀ ਤੇ ਭਾਰਤ ਨੇ ਗ਼ੈਰ ਕਾਨੂੰਨੀ ਢੰਗ ਨਾਲ ਬਸਤੀਵਾਦੀ ਪ੍ਰਬੰਧ ਆਪਣੇ ਕਾਨੂੰਨ ਰਾਹੀਂ ਹੀ ਥੋਪਿਆ ਹੈਂ, ਜਿਸਨੂੰ ਫ਼ਿਲਸਤੀਨ ਜਾਂ ਤਿਬਤ ਵਾਂਗ ਗ਼ੈਰ ਪੰਜਾਬੀ ਬੰਦੇ ਦੇ ਸਪੁਰਦ ਕੀਤਾ ਹੈਂ, ਪਰ ਵਿਨਾਇਕ ਮੁਤਾਬਕ ਇਹ ਸਹੀ ਹੈਂ ਕਿਉਂਕਿ ਇਥੇ ਦੇ ਲੋਕ ਰਾਜ ਕਰਨ ਦੇ ਕਾਬਲ ਨਹੀਂ ਹਨ, ਇਸੇ ਤਰ੍ਹਾਂ ਭਾਰਤ ਦਾ ਸੰਵਿਧਾਨ ਹੀ ਪੰਜਾਬ ਦੇ ਦਰਿਆਈ ਹੱਕਾਂ ਨੂੰ ਖੋਹਣ ਲਯੀ ਬਸਤੀਵਾਦੀ ਕਾਨੂੰਨ ਬਣਾਉਂਦਾ ਹੈਂ, ਨਾ ਤਾਂ ਕਦੀ ਹਰਿਆਣੇ ਨੇ ਸੱਤਲੁਜ ਬਿਆਸ ਰਾਵੀ ਦਾ ਹੜ੍ਹ ਝੱਲਿਆ ਅਤੇ ਨਾ ਹੀ ਰਾਜਸਥਾਨ ਨੇ ਅਤੇ ਨਾ ਹੀ ਇਹਨਾਂ ਕਦੀ ਝੱਲਣਾ ਹੈਂ ਪਰ ਫੇਰ ਵੀ ਇਹ ਪੰਜਾਬ ਦੇ ਪਾਣੀ ਦੇ ਮਾਲਕ ਬਣਾ ਦਿੱਤੇ ਜੇਕਰ ਵਿਨਾਇਕ ਨੂੰ ਇਹ ਖਿੱਤੇ ਦੀ ਵੱਡੀ ਨਸਲ ਕੁਸ਼ੀ ਨਹੀਂ ਲਗਦੀ ਤਾਂ ਉਸਦੇ ਮੁਤਾਬਕ ਨਸਲ ਕੁਸ਼ੀ ਹੁੰਦੀ ਕੀ ਹੈਂ? ਪੰਜਾਬ ਦਾ ਹਿੰਦੂ ਸਿੱਖ ਮੁਸਲਮਾਨ ਭਾਰਤ ਪਾਕਿਸਤਾਨ ਨਾਮ ਦੀਆਂ ਦੋ ਫਰਜੀ ਨੇਸ਼ਨ ਸਟੇਟਾਂ ਦੀ ਗੁਲਾਮੀ ਝੱਲ ਰਿਹਾ ਹੈਂ, ਹਿੰਦੂ ਲਈ ਭਾਰਤ ਦੀ ਗੁਲਾਮੀ ਨੂੰ ਗੁਲਾਮੀ ਕਹਿਣਾ ਮੁਸ਼ਕਿਲ ਲੱਗ ਰਿਹਾ ਹੈ ਅਤੇ ਮੁਸਲਮਾਨ ਨੂੰ ਪਾਕਿਸਤਾਨ ਦੀ, ਬਚਦਾ ਸਿੱਖ ਹੈ ਜਿਸਨੂੰ ਕੇ ਅੰਗਰੇਜ ਨੇ 1849 ਵਿਚ ਰਾਜ ਤੋਂ ਬੇਦਖ਼ਲ ਕਰਕੇ ਉਸਦਾ ਰਾਜ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਵੰਡ ਸੁੱਟਿਆਂ ਅਤੇ ਜਦੋਂ ਉਹ ਇਸ ਗੱਲ ਦਾ ਰੌਲਾ ਪਾਉਂਦੇ ਹਨ ਤਾਂ ਵਿਨਾਇਕ ਹੋਵੇ ਜਾਂ ਕੋਈ ਮੁਹੰਮਦ ਦੋਹੇਂ ਉਹਨਾਂ ਨੂੰ ਨਸੀਹਤਾ ਦੇਂਦੇ ਹਨ ਇਕ ਕਹਿੰਦਾ ਹੈਂ ਕੇ ਰਾਜ ਤੁਸੀਂ ਪਾਕਿਸਤਾਨ ਕੋਲੋਂ ਲਵੋ ਜਿੱਥੇ ਤੁਹਾਡਾ ਰਾਜ ਸੀ ਅਤੇ ਦੂਸਰਾ ਕਹਿੰਦਾ ਹੈਂ ਕੇ ਰਾਜ ਤੁਸੀਂ ਭਾਰਤ ਕੋਲੋ ਲਵੋ ਜਿਹੜੇ ਤੁਹਾਨੂੰ 47 ਤੋਂ ਲਗਾਤਾਰ ਮਾਰ ਰਹੇ ਹਨ, ਪਰ ਦੋਹੇ ਹੀ ਆਪੋ ਆਪਣੇ ਦੋ ਕੌਮੀ ਸਿਧਾਂਤ ਵਿਚ ਬਣੇ ਫਰਜੀ ਮੁਲਕਾਂ ਦੇ ਖਿਲਾਫ ਨਹੀਂ ਬੋਲਦੇ, ਪੰਜਾਬੀ ਮੁਸਲਮਾਨ ਨੇ ਆਪਣੀ ਕੌਮੀ ਜੁਬਾਨ ਉਰਦੂ ਅਤੇ ਪੰਜਾਬੀ ਹਿੰਦੂ ਨੇ ਆਪਣੀ ਕੌਮੀ ਜੁਬਾਨ ਹਿੰਦੀ ਬਣਾ ਕੇ ਆਪਣੀ ਪਛਾਣ ਦੀ ਨਸਲ ਕੁਸ਼ੀ ਖੁਦ ਕਰਵਾਈ ਹੈ ਪਰ ਵਿਨਾਇਕ ਹੁਰੀਂ ਇਸ ਨਸਲ ਕੁਸ਼ੀ ਨੂੰ ਨਸਲ ਕੁਸ਼ੀ ਨਹੀਂ ਸਗੋਂ ਰਾਸ਼ਟਰ ਹਿੱਤ ਮੰਨਦੇ ਹਨ!
ਪੰਡਿਤ ਜੀ ਕਹਿੰਦੇ ਸਨ ਕੇ ਅਨਾਜ ਪੈਦਾ ਕਰਨਾ ਕੋਈ ਵੱਡੀ ਗੱਲ ਨਹੀਂ ਹੈ, ਪਰ ਫੇਰ ਅਨਾਜ ਬਾਕੀ ਭਾਰਤ ਕੋਲੋਂ ਕਿਉਂ ਨਾ ਪੈਦਾ ਹੋਇਆ? ਤਰਾਈ ਦਾ ਜੰਗਲ ਹੋਵੇ ਜਾਂ ਗਵਾਲੀਅਰ ਅਤੇ ਬੀਕਾਨੇਰ ਵਿਚ ਉੱਥੇ ਦੀ ਸਰਕਾਰ ਅਤੇ ਰਾਜ ਪਰਿਵਾਰਾਂ ਵੱਲੋਂ ਸਿੱਖ ਕਿਸਾਨੀ ਨੂੰ ਕਿਸੇ ਕਾਰਣ ਕਰਕੇ ਹੀ ਲੈਕੇ ਗਏ ਸਨ? ਜਿਹਨਾਂ ਨੇ ਉੱਥੇ ਪੈਦਾਵਾਰ ਪੱਖੋਂ ਸਥਾਨਕ ਲੋਕਾਂ ਨਾਲੋਂ ਜਿਆਦਾ ਵੱਡੀ ਪੈਦਾ ਵਾਰ ਕਰਕੇ ਜਮੀਨ ਨੂੰ ਉਪਜਾਊ ਬਣਾ ਸੁੱਟਿਆ! ਲਾਲਾ ਜੀ ਦੀ ਦੀਆਂ ਦਿੱਲੀ ਸਰਕਾਰਾਂ ਚਾਹੇ ਉਹ ਕਾਂਗਰਸ ਸਰਕਾਰ ਸੀ ਤੇ ਚਾਹੇ ਅੱਜ ਦੀ ਸੰਘੀ ਸਰਕਾਰ ਹੈ ਸਿੱਖ ਕਿਸਾਨੀ ਨੂੰ ਸ਼ਿਕਾਰ ਕਿਸਾਨ ਹੋਣ ਕਰਕੇ ਨਹੀਂ ਸਗੋਂ ਉਹਨਾਂ ਦੇ ਧਰਮ ਅਤੇ ਹੁਨਰ ਕਰਕੇ ਬਣਾਉਂਦੀ ਹੈ ਅਤੇ ਪੰਡਤ ਜੀ ਇਸ ਗੱਲ ਨੂੰ ਮੰਨਦੇ ਨਹੀਂ!
Gangveer Singh Rathour
You must be logged in to post a comment.