UK Suspends Indian-Origin Doctor. He Slept With Patient, Gave Her Opioids
The accused doctor, Chirag Patel, a consultant neurosurgeon at Cardiff’s University Hospital of Wales, claimed to have prescribed opioid painkillers to a woman named only as ‘Patient A’ because she “blackmailed” him with threats of exposing their relationship
UK ਟ੍ਰਿਬਿਊਨਲ ਨੇ ਮਰੀਜ਼ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਕੀਤਾ ਮੁਅੱਤਲ
ਇੱਕ ਭਾਰਤੀ ਮੂਲ ਦੇ ਨਿਊਰੋਸਰਜਨ (ਦਿਮਾਗ ਅਤੇ ਨਾੜੀਆਂ ਦੇ ਮਾਹਰ ਡਾਕਟਰ) ਨੂੰ ਯੂਕੇ ਦੇ ਇੱਕ ਮੈਡੀਕਲ ਟ੍ਰਿਬਿਊਨਲ ਵੱਲੋਂ ਆਪਣੀ ਇੱਕ ਮਰੀਜ਼ ਨਾਲ ਸਰੀਰਕ ਸਬੰਧ ਬਣਾਉਣ ਅਤੇ ਉਸ ਵੱਲੋਂ ਕਥਿਤ ਤੌਰ ‘ਤੇ “ਬਲੈਕਮੇਲ” ਕੀਤੇ ਜਾਣ ਦੌਰਾਨ ਦਵਾਈਆਂ ਲਿਖ ਕੇ ਦੇਣ ਦੇ ਦੋਸ਼ ਵਿੱਚ ਅੱਠ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਡਾ. ਚਿਰਾਗ ਪਟੇਲ ਨੇ ਆਪਣੀ ਮੈਡੀਕਲ ਦੀ ਪੜ੍ਹਾਈ ਬੜੌਦਾ ਦੀ ‘ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ’ ਦੇ ਸਰਕਾਰੀ ਮੈਡੀਕਲ ਕਾਲਜ ਤੋਂ ਪੂਰੀ ਕੀਤੀ ਸੀ ਅਤੇ ਉਹ ਵੇਲਜ਼ ਦੇ ਕਾਰਡਿਫ਼ ਸ਼ਹਿਰ ਵਿੱਚ ਸਥਿਤ ਇੱਕ ਨੈਸ਼ਨਲ ਹੈਲਥ ਸਰਵਿਸ (NHS) ਹਸਪਤਾਲ ਵਿੱਚ ਨੌਕਰੀ ਕਰਦੇ ਸਨ।

ਡਾਕਟਰ ਨੇ ਯੂਕੇ ਦੀ ਜਨਰਲ ਮੈਡੀਕਲ ਕੌਂਸਲ (GMC) ਦੇ ਸਾਹਮਣੇ ਮੰਨਿਆ ਕਿ ਉਨ੍ਹਾਂ ਨੂੰ ‘ਮਰੀਜ਼ ਏ’ (Patient A) ਨਾਲ ਕੀਤੇ ਗਏ ਆਪਣੇ ਇਸ ਗਲਤ ਵਿਵਹਾਰ ‘ਤੇ ਬਹੁਤ ਜ਼ਿਆਦਾ ਪਛਤਾਵਾ ਹੈ। ਦੱਸ ਦੇਈਏ ਕਿ ਸਾਲ 2019 ਤੋਂ 2021 ਦੇ ਵਿਚਕਾਰ ਉਸ ਨੇ ਇਸ ਮਰੀਜ਼ ਦਾ ਇਲਾਜ ਕੀਤਾ ਸੀ।
ਪਿਛਲੇ ਮਹੀਨੇ ਹੋਈ ਸੁਣਵਾਈ ਤੋਂ ਬਾਅਦ ਮੈਡੀਕਲ ਪ੍ਰੈਕਟੀਸ਼ਨਰਜ਼ ਟ੍ਰਿਬਿਊਨਲ ਸਰਵਿਸ (MPTS) ਵੱਲੋਂ ਹਾਲ ਹੀ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਲਿਖਿਆ ਹੈ ਕਿ ਇਸ ਖ਼ਾਸ ਮਾਮਲੇ ਦੇ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ, ਟ੍ਰਿਬਿਊਨਲ ਇਸ ਨਤੀਜੇ ‘ਤੇ ਪਹੁੰਚਿਆ ਹੈ ਕਿ ਡਾਕਟਰ ਨੂੰ ਅੱਠ ਮਹੀਨਿਆਂ ਲਈ ਸਸਪੈਂਡ (ਮੁਅੱਤਲ) ਕਰਨਾ ਬਿਲਕੁਲ ਸਹੀ ਅਤੇ ਢੁਕਵੀਂ ਸਜ਼ਾ ਹੈ।
ਟ੍ਰਿਬਿਊਨਲ ਦੇ ਫੈਸਲੇ ਅਨੁਸਾਰ, ਅੱਠ ਮਹੀਨਿਆਂ ਦੀ ਇਹ ਸਜ਼ਾ ਕੀਤੇ ਗਏ ਗਲਤ ਕੰਮ ਦੀ ਗੰਭੀਰਤਾ ਨੂੰ ਦਿਖਾਉਣ ਲਈ ਬਹੁਤ ਹੈ। ਇਸ ਦੇ ਨਾਲ ਹੀ ਇਹ ਸਜ਼ਾ ਡਾ. ਪਟੇਲ, ਪੂਰੇ ਮੈਡੀਕਲ ਖੇਤਰ ਅਤੇ
ਆਮ ਲੋਕਾਂ ਨੂੰ ਇੱਕ ਸਾਫ਼ ਸੁਨੇਹਾ ਦੇਵੇਗੀ ਕਿ ਅਜਿਹਾ ਗਲਤ ਵਿਵਹਾਰ ਕਿਸੇ ਵੀ ਕੀਮਤ ‘ਤੇ ਮਨਜ਼ੂਰ ਨਹੀਂ ਕੀਤਾ ਜਾ ਸਕਦਾ।

ਟ੍ਰਿਬਿਊਨਲ ਦੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਰਜਨ ਨੇ ਇਲਾਜ ਦੌਰਾਨ ਹੀ ‘ਮਰੀਜ਼ ਏ’ ਨਾਲ ਸਰੀਰਕ ਸਬੰਧ ਬਣਾ ਲਏ ਸਨ, ਜੋ ਕਿ ਉਸ ਸਮੇਂ ਇੱਕ ਬਹੁਤ ਹੀ ਨਾਜ਼ੁਕ ਹਾਲਤ ਵਿੱਚ ਸੀ। ਡਾਕਟਰ ‘ਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਮਈ 2022 ਤੋਂ ਜਨਵਰੀ 2023 ਦੇ ਵਿਚਕਾਰ ਇਸ ਮਰੀਜ਼ ਨੂੰ ਕੁਝ ਖ਼ਾਸ ਨਿਯੰਤਰਿਤ ਦਵਾਈਆਂ ਲਿਖ ਕੇ ਦਿੱਤੀਆਂ, ਪਰ ਹਸਪਤਾਲ ਦੇ ਸਰਕਾਰੀ ਰਿਕਾਰਡ ਵਿੱਚ ਇਸ ਦੀ ਕੋਈ ਐਂਟਰੀ ਨਹੀਂ ਕੀਤੀ।
ਫ਼ਰਵਰੀ 2023 ਤੱਕ ਦੋਵਾਂ ਦੇ ਸਬੰਧ ਵਿਗੜ ਗਏ, ਜਿਸ ਤੋਂ ਬਾਅਦ ਮਰੀਜ਼ ਨੇ ਪੁਲੀਸ ਕੋਲ ਡਾਕਟਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਹਾਲਾਂਕਿ ਪੁਲੀਸ ਨੇ ਇਸ ਮਾਮਲੇ ਵਿੱਚ ਅੱਗੇ ਕੋਈ ਕਾਰਵਾਈ ਨਹੀਂ ਕੀਤੀ, ਪਰ ਉਨ੍ਹਾਂ ਨੇ ਇਸ ਦੀ ਜਾਣਕਾਰੀ ਹੈਲਥ ਬੋਰਡ ਦੇ ਮੈਡੀਕਲ ਡਾਇਰੈਕਟਰ ਨੂੰ ਦੇ ਦਿੱਤੀ। ਇਸ ਤੋਂ ਬਾਅਦ ਜਦੋਂ ਹੈਲਥ ਬੋਰਡ ਨੇ ਡਾਕਟਰ ਖ਼ਿਲਾਫ਼ ਜਾਂਚ ਸ਼ੁਰੂ ਕੀਤੀ, ਤਾਂ ਡਾ. ਪਟੇਲ ਨੇ ਖ਼ੁਦ ਹੀ 28 ਫਰਵਰੀ 2023 ਨੂੰ ਆਪਣਾ ਮਾਮਲਾ ਮੈਡੀਕਲ ਕੌਂਸਲ (GMC) ਕੋਲ ਭੇਜ ਦਿੱਤਾ।”
Punjab Spectrum
You must be logged in to post a comment.