Breaking News

Pippal Singh Questions Balkaur Singh’s Politics ਬਲਕੌਰ ਸਿੰਘ ਦਾ ਕਾਂਗਰਸ ਪ੍ਰੇਮ

Pippal Singh Questions Balkaur Singh’s Politics Amid Sidhu Moose Wala ‘295’ Controversy

ਬਲਕੌਰ ਸਿੰਘ ਦਾ ਕਾਂਗਰਸ ਪ੍ਰੇਮ – ‘295’ ਵਿਵਾਦ ਅਤੇ ਬਲਕੌਰ ਸਿੰਘ ਦੀ ਸਿਆਸਤ, ਮੂਸੇਵਾਲੇ ਦੀ ਵਿਰਾਸਤ ਤੇ ਬਲਕੌਰ ਸਿੰਘ ਦੀ ਸਿਆਸਤ ’ਤੇ ਪਿੱਪਲ ਸਿੰਘ ਦੇ ਸਵਾਲ

 

 

 

 

 

 

 

 

 

 

 

ਪਿੱਪਲ ਸਿੰਘ ਨੇ ਆਪਣੇ ਲੇਖ ਵਿੱਚ ਬਲਕੌਰ ਸਿੰਘ ਦੀ ਕਾਂਗਰਸ ਨਾਲ ਸਾਂਝ ਅਤੇ ‘295’ ਗੀਤ ਰਾਹੀਂ ਲੱਖਾ ਸਿਧਾਣਾ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ਾਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਮੂਸੇਵਾਲੇ ਦੀ ਵਿਰਾਸਤ ਨੂੰ ਸਿਆਸੀ ਹਿੱਤਾਂ ਲਈ ਵਰਤਣ ਦੀ ਆਲੋਚਨਾ ਕਰਦਿਆਂ ਬੀਬੀ ਚਰਨ ਕੌਰ ਦੀ ਬੇਬਾਕੀ ਦੀ ਸ਼ਲਾਘਾ ਕੀਤੀ ਹੈ

ਜਦੋਂ ਮੂਸੇਵਾਲਾ ਪੂਰਾ ਹੋਇਆ ਤੇ ਉਸਦੇ ਬਾਪ ਬਲਕੌਰ ਸਿੰਘ ਨੇ ਗਮ ‘ਚ ਦਾਹੜੀ ਰੰਗਣੀ ਛੱਡ ਦਿੱਤੀ। ਸਾਡੇ ਸਰਕਲ ‘ਚ ਏ ਚਰਚਾ ਹੋਈ ਕੇ ਆਹ ਪੰਜਾਬ ਦਾ ਸਭਿਆਚਾਰ ਆ, ਕੋਠੇ ਜਿੱਡਾ ਪੁੱਤ ਚਲਾ ਗਿਆ ਤੇ ਬਾਪ ਨੇ ਬੁਢਾਪੇ ‘ਚ ਆਪਣਾ ਲੱਕ ਟੁੱਟਾ ਮੰਨ ਲਿਆ। ਪਰ ਬਾਪੂ ਛੇਤੀ ਹੀ ਦੁਨਿਆਵੀ ਰੰਗਾਂ ‘ਚ ਮੁੜ ਆਇਆ।

 

 

 

 

 

 

 

 

 

 

 

 

 

 

 

 

 

 

 

 

 

 

ਜਗਤ ਸੱਚ ਆ ਕੇ ਮੋਇਆਂ ਨਾਲ ਮੋਇਆ ਨਹੀਂ ਜਾਂਦਾ। ਦੁਨਿਆਦਾਰੀ ਨਿਭਾਉਣੀ ਪੈਂਦੀ ਆ। ਬਲਕੌਰ ਸਿੰਘ ਨੇ ਹਾਰ ਨਹੀਂ ਮੰਨੀ ਤੇ ਨਵਾਂ ਜੀਅ ਪਰਿਵਾਰ ‘ਚ ਲੈ ਆਂਦਾ। ਪਰ ਸਿੱਧੂ ਦੇ ਕਤਲ ਲਈ ਜ਼ਿੰਮੇਵਾਰ ਸਰਕਾਰ ਬਾਰੇ ਮਾੜੀ ਮੋਟੀ ਗੱਲ ਕਰ ਓਹਦੇ ਸੰਗੀਤ ਕਾਰੋਬਾਰ ਤੇ ਸਿਆਸਤ ਵੱਲ ਵੱਧ ਧਿਆਨ ਰੱਖਿਆ। ਸਿਆਸਤ ਕਰਨਾ ਮਾੜੀ ਗੱਲ ਨਹੀਂ ਆ, ਕਾਂਗਰਸ ‘ਚ ਜਾਣਾ ਸਿੱਧੂ ਦੀ ਮਜਬੂਰੀ ਸੀ, ਬਲਕੌਰ ਸਿੰਘ ਦੀ ਨਹੀਂ। ਰਾਹੁਲ ਗਾਂਧੀ ਨੂੰ ਘਰੇ ਬਿਠਾ ਓਹਨੂੰ ਆਪਣੀ ਪੀੜ ਦਾ ਸਾਂਝੀ ਦੱਸਣਾ ਗੁਰਸਿਮਰਨ ਮੰਡ ਵੱਲੋਂ ਆਪਣੇ ਆਪ ਨੂੰ ਸਿੱਖ ਦੱਸ, ਆਪਣੇ ਸਿਰੋਂ ਸਿੱਖਾਂ ਦੀ ਪੱਗ ਲਾਹ ਰਾਜੀਵ ਗਾਂਧੀ ਦੇ ਬੁੱਤ ਦੀ ਕਾਲਖ ਪੂੰਝਣ ਵਰਗੀ ਗੱਲ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਜਿਊਂਦੀ ਜਾਨੇ ਬੰਦਿਆਂ ਦੇ ਸੌ ਰੌਲ਼ੇ ਹੁੰਦੇ ਨੇ, ਪਰ ਮਰਿਆਂ ਦੀ ਮਿੱਟੀ ਫਰੋਲਣੀ ਮਾੜੀ ਗੱਲ ਹੁੰਦੀ ਆ। ਓਹ ਵੀ ਆਪਣਿਆਂ ਦੀ, ਜਿੰਨਾ ਨੇ ਆਪਣੀ ਧਰਤ ਨਾਲ ਅਹਿਦ ਪੁਗਾਏ ਹੋਣ, ਤੇ ਮੂਸੇਵਾਲਾ ਓਹਨਾਂ ਚੋਂ ਇੱਕ ਸੀ। ਓਹਦੇ ਜਿਊਂਦੇ ਜੀਅ ਮੈਂ ਓਹਨੂੰ ਗਲਤ ਹੀ ਸਮਝਦਾ ਰਿਹਾ, ਓਹਦੀਆਂ ਬੁਰਾਈਆਂ ਹੀ ਵੇਖਦਾ ਰਿਹਾ। ਪਰ ਮਰਨ ਮਗਰੋਂ ਅਹਿਸਾਸ ਹੋਇਆ ਕੇ ਓਹ ਕਿੱਡਾ ਗਹਿਣਾ ਸੀ।

ਸਿੱਧੂ ਆਖਰ ਇੱਕ ਬੰਦਾ ਹੀ ਸੀ, ਤੇ ਬੰਦੇ ਗਲਤੀਆਂ ਕਰਦੇ ਹੁੰਦੇ ਨੇ। ਸੋਨਮ ਬਾਜਵਾ ਦੀ ਮਾਈ ਭਾਗੋ ਨਾਲ ਤੁਲਨਾ ਤੇ ਪੁਲਸ ਲਈ ‘ਮੈਂ ਵੀ ਹਰਜੀਤ’ ਦਾ ਫੱਟਾ ਫੜਨ ਵੇਲੇ ਉਸਦਾ ਵਿਰੋਧ ਹੋਇਆ। ਤੇ ਓਹ ਦੋਵਾਂ ਥਾਵਾਂ ਤੇ ਗਲਤ ਸੀ। ਹੁਣ ਏਸ ਅਧਾਰ ਤੇ ਨਾਂ ਤੇ ਓਹਨੂੰ ਪੂਰਨ ਤੌਰ ਤੇ ਰੱਦ ਕੀਤਾ ਜਾ ਸਕਦਾ ਤੇ ਨਾਂ ਹੀ ਰੱਬ ਐਲਾਨਿਆਂ ਜਾ ਸਕਦਾ। ਜਦੋਂ ਤੁਸੀਂ ਆਪਣੀ ਪਛਾਣ ਦੇ ਸਿਰੋਂ ਰੋਟੀ ਖਾ ਰਹੇ ਹੋਵੋ ਤੇ ਤੁਹਾਡੀਆਂ ਤੁਹਾਡੀ ਕੌਮ ਪ੍ਰਤੀ ਜ਼ੁੰਮੇਵਾਰੀਆਂ ਵੀ ਹੁੰਦੀਆਂ ਨੇ। ਤੇ ਜੇ ਓਹ ਜ਼ੁੰਮੇਵਾਰੀਆਂ ਨਾਂ ਨਿਭਾਓ ਤੇ ਤੁਹਾਡੇ ਲੋਕਾਂ ਨੂੰ ਪੂਰਾ ਹੱਕ ਹੁੰਦਾ ਕੇ ਓਹ ਤੁਹਾਡੇ ਨਾਲ ਰੋਸ ਕਰ ਸਕਣ। ਸੋ ਲੱਖੇ ਸਿਧਾਣੇ ਹੁਣਾ ਵੀ ਇਹੋ ਹੀ ਕੀਤਾ ਸੀ। ਅੱਜ ਦਲਜੀਤ, ਬੱਬੂ ਮਾਨ, ਸਰਤਾਜ ਜਾਂ ਕਿਸੇ ਹੋਰ ਕੋਲੋਂ ਵੀ ਲੋਕ ਓਹੋ ਉਮੀਦ ਰੱਖਦੇ ਨੇ ਜੋ ਮੂਸੇਵਾਲੇ ਕੋਲੋਂ ਰੱਖਦੇ ਸੀ।

 

 

 

 

 

 

 

 

 

 

 

 

 

 

 

 

 

 

 

 

ਪਰ ਬਲੌਕਰ ਸਿੰਘ ਵੱਲੋਂ ਸਿੱਧੂ ਦੇ ਗੀਤ 295 ਨੂੰ ਵਰਤਕੇ ਲੱਖੇ ਵਰਗਿਆਂ ਨੂੰ ਨਿਸ਼ਾਨਾ ਬਣਾਉਣਾ ਮਾੜੀ ਹਰਕਤ ਆ। ਸਿੱਧੂ ਦਾ ਇਹ ਗੀਤ ਵੀ Overrated ਆ। ਜਿਸ ਗੀਤ ‘ਚ ਓਹ ਲੋਕਾਂ ਤੇ ਗਾਲ੍ਹਾਂ ਕੱਢਣ ਲਈ ਗੁੱਸਾ ਕੱਢ ਰਿਹਾ, ਓਸੇ ਗੀਤ ‘ਚ ਆਪ ਲੋਕਾਂ ਨੂੰ ਗਾਲ੍ਹ ਕੱਢਦਾ। ਗੀਤ ਕਿਉਕਿ ਸੁਣਨ ‘ਚ ਧਰਮ ਵਿਰੋਧੀ ਸੀ, ਇਸ ਲਈ ਲਿਬਰਾਂਡੂਆਂ ਵੱਲੋਂ ਬਹੁਤ ਸਰਾਹਿਆ ਗਿਆ।
ਇਸ ਵੇਲੇ ਦੇਸ਼ ਭਗਤੀ ਨਾਲ ਲਬਰੇਜ ਬਲਕੌਰ ਸਿੰਘ ਹੁਣੀ ਪੁੱਤ ਦੀ ਮੌਤ ਨੂੰ ਕਾਂਗਰਸ ਦੇ ਸਿਆਸੀ ਹਿੱਤਾਂ ਲਈ ਵਰਤਣ ਤੇ ਲੱਗੇ ਹੋਏ ਨੇ। ਐਡੇ ਕਲਾਕਾਰ ਨੂੰ ਟੁੱਚੀ ਜਹੀ ਸਿਆਸਤ ਦਾ ਸੰਦ ਬਣਾ ਦੇਣਾ ਸਿੱਧੂ ਦੀ ਹੱਤਕ ਆ। ਬਲਕੌਰ ਸਿੰਘ ਪਹਿਲਾਂ ਇਹ ਜਾਣਦਿਆਂ ਵੀ ਕੇ ਇੰਦਰਾ ਪੁੱਤ ਰਾਜਾ ਵੜਿੰਗ ਸਿੱਧੂ ਦੀ ਮੌਤ ਨੂੰ ਆਪਣੀ ਸਿਆਸਤ ਲਈ ਵਰਤ ਰਿਹਾ, ਉਸਦੇ ਨਾਲ ਸਾਂਝ ਰੱਖਦੇ ਆਏ ਨੇ, ਜਦੋਂ ਕੇ ਪਤਾ ਸੀ ਕੇ ਓਹ ਬੰਦਾ ਪੰਜਾਬ ਦੀ ਸਿਆਸਤ ‘ਚ ਸਭ ਤੋਂ ਘਟੀਆ ਤੇ ਮਤਲਬੀ ਬੰਦਾ।
ਬਲਕੌਰ ਸਿੰਘ ਉਹਨਾਂ ਸਮਿਆਂ ‘ਚ ਦੇਸ਼ ਪ੍ਰੇਮ ਦੀ ਸਿਆਸਤ ਕਰਨ ਡਏ ਨੇ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਵੀ ਦਾਹੜਾ ਪ੍ਰਕਾਸ਼ ਕਰਕੇ ਪੰਥਕ ਸਿਆਸਤ ਵੱਲ ਰੁਖ ਕਰਨ ਦਾ ਭੁਲੇਖਾ ਸਿਰਜ ਰਹੇ ਨੇ।
ਸਿੱਧੂ ਦੀ ਮੌਤ ਮਗਰੋਂ ਉਸਦੀ ਮਾਤਾ ਬੀਬੀ ਚਰਨ ਕੌਰ ਆਪਣੇ ਭਾਸ਼ਣਾਂ ‘ਚ ਜੁਰਅਤ ਨਾਲ ਗੱਲ ਕਰਦੀ ਆਈ ਆ। ਮਾਨਸੇ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੀ ਉਮੀਦਵਾਰ ਹੋਵੇ ਤੇ ਜਿੱਤ ਪੱਕੀ ਹੋਊ
Pippal Singh

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਕਹਿੰਦੇ ਸਿੱਧੂ ਨੂੰ ਹਰ ਕੋਈ ਆਪਣੇ ਤਰੀਕੇ ਨਾਲ ਵਰਤ ਰਿਹਾ । ਕੋਈ ਉਹਦੀ ਕਾਪੀ ਕਰ ਰਿਹਾ। ਕੋਈ ਉਸਨੂੰ ਮਾੜਾ ਬੋਲ ਕੇ ਕਮਾਈ ਕਰ ਰਿਹਾ। ਕੋਈ ਉਹਦੇ ਹੱਕ ਵਿੱਚ ਬੋਲ ਕੇ। ਪਰ ਇੱਕੋ ਇੱਕ ਬੰਦਾ ਹੈ ਬਲਕੌਰ ਸਿੰਘ ਜਿਸ ਨੇ ਉਸਨੂੰ ਜਿਓਂਦੇ ਜੀਅ ਵੀ ਸਿਆਸੀ ਤੌਰ ਤੇ ਵਰਤਿਆ। ਅਤੇ ਉਸ ਦੇ ਜਾਣ ਬਾਅਦ ਵੀ ਉਸਨੂੰ ਆਪਣੀ ਸਿਆਸਤ ਲਈ ਵਰਤ ਰਿਹਾ। ਸਿੱਧੂ ਆਪਣੇ ਆਪ ਵਿੱਚ ਬਹੁਤ ਵੱਡਾ ਸੀ ਪਰ ਬਲਕੌਰ ਸਿੰਘ ਨੇ ਉਸਨੂੰ ਐਮ ਐਲ ਏ ਖੜਾ ਕਰਕੇ ਛੋਟਾ ਕਰ ਦਿੱਤਾ। ਸਿੱਧੂ ਨੂੰ ਹਰ ਵਰਗ ਦਾ ਪਿਆਰ ਮਿਲਿਆ। ਉਸਨੇ ਪੰਜਾਬ ਲਈ ਪੰਜਾਬ ਦੇ ਹੱਕਾਂ ਲਈ ਅਤੇ ਸਿੱਖੀ ਲਈ ਗਾਇਆ। ਇਹੀ ਕੰਮ ਲੱਖਾ ਵੀ ਕਰਦਾ ਰਿਹਾ ਅਤੇ ਹੁਣ ਵੀ ਕਰ ਰਿਹਾ। ਕਈ ਵਾਰ ਪੰਜਾਬ ਲਈ ਕੰਮ ਕਰਦਿਆਂ ਦੀ ਨਹੀਂ ਸਾਂਝ ਬਣਦੀ। ਇਹੀ ਥੋੜਾ ਬਹੁਤਾ ਲੱਖੇ ਅਤੇ ਸਿੱਧੂ ਵਿੱਚ ਹੋਇਆ। ਗਾਣੇ ਵਿੱਚ ਸਿੱਧੂ ਦਾ ਨਾਮ ਪਾਉਂਣ ਤੋਂ ਬਾਅਦ ਸਿੱਧੂ ਲੱਖੇ ਨੂੰ ਮਿਲਿਆ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਦੋਵੇਂ ਕਿਸਾਨੀ ਧਰਨੇ ਵੇਲੇ ਇਕੱਠੇ ਹੋਏ ਆ। ਦੋਵਾਂ ਨੇ ਰਲ ਕੇ ਸੰਘਰਸ਼ ਵਿੱਚ ਯੋਗਦਾਨ ਪਾਇਆ। ਸਿੱਧੂ ਦੇ ਜਾਣ ਤੋਂ ਬਾਅਦ ਲੱਖੇ ਨੇ ਉਹਦੇ ਇਨਸਾਫ ਲਈ ਅਵਾਜ਼ ਚੁੱਕੀ। ਬਲਕੌਰ ਸਿੰਘ ਨੇ ਖੁਦ ਸਟੇਜ ਤੋਂ ਲੱਖੇ ਨੂੰ ਕਿਹਾ ਕਿ ਲੱਖੇ ਬਚ ਕੇ ਰਹੀਂ ਤੈਨੂੰ ਵੀ ਮਰਵਾਉਂਣਾ ਚਾਹੁੰਦੇ ਆ। ਪਰ ਹੁਣ ਸਿਆਸੀ ਤੌਰ ਤੇ ਜਦੋਂ ਪਤਾ ਹੈ ਕਿ ਲੱਖਾ ਵਾਰਿਸ ਪੰਜਾਬ ਪਾਰਟੀ ਵੱਲੋਂ ਉਮੀਦਵਾਰ ਹੈ ਤਾਂ ਉਹਦੇ ਖ਼ਿਲਾਫ਼ ਜਾਣ ਬੁੱਝ ਕਿ ਸਿੱਧੂ ਦੇ ਗਾਣੇ ਵਿੱਚ ਲੱਖੇ ਨੂੰ ਨੀਵਾਂ ਦਿਖਾਇਆ ਗਿਆ। ਜਦਕਿ ਕੋਈ ਜ਼ਰੂਰਤ ਹੀ ਨਹੀਂ ਸੀ। ਬਲਕੌਰ ਨੂੰ ਇਸ ਗੱਲ ਦਾ ਪਤਾ ਕਿ ਲੱਖਾ ਪੰਜਾਬ ਦੇ ਹਰ ਇੱਕ ਮਸਲੇ ਤੇ ਲੜ ਰਿਹਾ। ਪਰ ਸਾਨੂੰ ਉਮੀਦ ਸੀ ਕਿ ਬਲਕੌਰ ਨੇ ਜਿਓਂਦੇ ਜੀਅ ਆਪਣੇ ਮੁੰਡੇ ਨੂੰ ਵਰਤਿਆ ਘੱਟੋ ਘੱਟੋ ਉਹਦੇ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਉਸ ਨੂੰ ਬਖਸ਼ ਦੇਵੇਗਾ। ਪਰ ਚਲੋ ਕੋਈ ਗੱਲ ਨਹੀਂ। ਬਲਕੌਰ ਸਿੰਘ ਨੂੰ ਕਹਿਣਾ ਚਾਹੁੰਦੇ ਹਾਂ ਜਿਹੜੇ ਸਿਆਸੀ ਪਿੜ ਵਿੱਚ ਅਸੀਂ ਖੜ੍ਹੇ ਹਾਂ ਓਸੇ ਵਿੱਚ ਹੀ ਤੂੰ ਖੜ੍ਹਾ ਏ। ਤੂੰ ਕੋਈ ਵੱਖਰੀ ਜੰਗ ਨਹੀਂ ਲੜ ਰਿਹਾ। ਬਾਈ ਦੀਪ ਕਰਕੇ ਸਾਡੇ ਲੱਖੇ ਨਾਲ ਮੱਤਭੇਦ ਰਹੇ ਆ । ਪਰ ਜੇਕਰ ਬਾਈ ਦੀਪ ਲੱਖੇ ਨਾਲ ਸਮਝੌਤਾ ਕਰਨਾ ਚਾਹੁੰਦਾ ਸੀ ਤਾਂ ਉਸ ਨੂੰ ਪਤਾ ਸੀ ਕਿ ਲੱਖਾ ਵੀ ਪੰਜਾਬ ਦੀ ਲੜਾਈ ਲੜ ਰਿਹਾ। ਉਹ ਲੱਖੇ ਦੀ ਬਦਕਿਸਮਤੀ ਸੀ ਕਿ ਲੱਖਾ ਦੀਪ ਨਾਲ ਨਹੀਂ ਤੁਰ ਸਕਿਆ। ਪਰ ਬਾਈ ਦੀਪ ਦੀ ਸੋਚ ਉੱਪਰ ਖੜੀ ਹੋਈ ਪਾਰਟੀ ਦੇ ਨਾਲ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਅੰਮ੍ਰਿਤਪਾਲ ਲਈ ਬਹੁਤ ਵਾਰ ਬੋਲਿਆ। ਹਰੇਕ ਸਟੇਜ ਉੱਪਰ ਅੰਮ੍ਰਿਤਪਾਲ ਦਾ ਜ਼ਿਕਰ ਕੀਤਾ। ਜਿੱਥੇ ਪੰਜਾਬ ਦੀ ਗੱਲ ਹੋਈ ਓਥੇ ਅਸੀਂ ਆਪਣਾ ਨਿੱਜ ਨਹੀਂ ਰੱਖਦੇ। ਪਾਰਟੀ ਨੇ ਅੰਮ੍ਰਿਤਪਾਲ ਦੀ ਸਹਿਮਤੀ ਨਾਲ ਲੱਖੇ ਨੂੰ ਟਿਕਟ ਦੇ ਦਿੱਤੀ ਹੈ। ਇਸ ਸਮੇਂ ਉਹ ਸਾਡੀ ਪਾਰਟੀ ਦਾ ਉਮੀਦਵਾਰ ਹੈ। ਜੇਕਰ ਸਾਡੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਦੇ ਖਿਲਾਫ ਕੋਈ ਬਕਵਾਸ ਕਰੇਗਾ ਤਾਂ ਜਵਾਬ ਜਰੂਰ ਦੇਵਾਂਗੇ । ਬਲਕੌਰ ਨੂੰ ਅਖੀਰ ਵਿੱਚ ਇੱਕ ਗੱਲ ਹੋਰ ਕਹਿਣੇ ਆ ਕਿ ਜੇ ਤੇਰੀ ਸਰਕਾਰ ਬਣੀ ਤਾਂ ਤੂੰ ਆਪਣੇ ਮੁੰਡੇ ਦੇ ਕਾਤਲਾਂ ਤੱਕ ਕਦੇ ਨਹੀਂ ਪਹੁੰਚ ਸਕਦਾ ਤੇ ਨਾ ਕਦੇ ਉਹਨਾਂ ਨੂੰ ਸਜਾ ਦਿਵਾ ਸਕਦਾ । ਕਿਓਂਕਿ ਜਿੰਨਾ ਨੇ ਸੁਭਦੀਪ ਨੂੰ ਮਾਰਿਆ ਤੂੰ ਉਹਨਾਂ ਧਿਰਾਂ ਦਾ ਹਿੱਸਾ ਬਣ ਕੇ ਹੀ ਵਿਚਰ ਰਿਹਾ ਏ। ਪਰ ਜੇਕਰ ਵਾਰਿਸ ਪੰਜਾਬ ਦੀ ਸਰਕਾਰ ਬਣੀ ਤੈਨੂੰ ਸੁਭਦੀਪ ਦੇ ਕਾਤਲ ਫੜ੍ਹ ਕੇ ਵਿਖਾਵਾਂਗੇ। ਪੱਟ ਤੇ ਥਾਪੀ ਉਹਨਾਂ ਨੂੰ ਮਾਰ ਕੇ ਦਿਖਾ ਜਿੰਨਾ ਨੇ ਸੁ਼ਭਦੀਪ ਨੂੰ ਮਾਰਿਆ। ਆਪਣੇ ਭਰਾਵਾਂ ਨੂੰ ਪੱਟ ਤੇ ਥਾਪੀ ਮਾਰ ਕੇ ਨਹੀਂ ਦਿਖਾਈ ਦੀ। ਜਦੋਂ ਦੁਸ਼ਮਣ ਦੀਆਂ ਲੱਤਾਂ ਥੱਲੇ ਪਏ ਹੋਈਏ ਤਾਂ ਭਰਾ ਹੀ ਕੰਮ ਆਉਂਦੇ ਆ। ਪੰਪ ਦੇਣ ਆਲਿਆਂ ਵਿੱਚੋਂ ਕੋਈ ਨਹੀਂ ਖੜ੍ਹਦਾ । ਨਾਲੇ ਭਝੱਕਾ ਦੇਖਿਆ ਤੁਸੀਂ।
ਅਨੰਦਪੁਰ ਤੋਂ ਖੈਹਬਰ

#SidhuMooseWala #BalkaurSingh #PippalSingh #LakhaSidhana #CharanKaur #MooseWala295 #PunjabPolitics #PunjabCongress #PunjabiMusic #PunjabSpectrum
Disclaimer: This is an opinion piece attributed to Pippal Singh. Its views, allegations and political interpretations are the author’s own and are not presented as verified facts. Punjab Spectrum does not endorse the claims.