Breaking News

MLA Manwinder Giaspura : ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਚ ਦਾਖ਼ਲੇ ਤੋਂ AAP ਵਿਧਾਇਕ ਗਿਆਸਪੁਰਾ ਨੂੰ ਕਿਉਂ ਰੋਕਿਆ ਗਿਆ ?

MLA Manwinder Giaspura : ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਚ ਦਾਖ਼ਲੇ ਤੋਂ AAP ਵਿਧਾਇਕ ਗਿਆਸਪੁਰਾ ਨੂੰ ਕਿਉਂ ਰੋਕਿਆ ਗਿਆ ?

 

 

 

MLA Manvinder Singh Giaspura : ਆਮ ਆਦਮੀ ਪਾਰਟੀ (AAP) ਨਾਲ ਸਬੰਧਤ ਪੰਜਾਬ ਦੇ ਕੁਝ ਵਿਧਾਇਕ ਤੇ ਆਗੂ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਲੀ ’ਚ ਚੱਲ ਰਹੇ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ (Gurdwara Sri Bangla Sahib) ਸਮੂਹ ਨਾਲ ਸਬੰਧਤ ਘਟਨਾਵਾਂ ਬਾਰੇ ਸ਼ਿਕਾਇਤ ਪੱਤਰ ਲੈ ਕੇ ਪੁੱਜੇ ਸਨ।

 

 

 

ਇਸ ਮੌਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਇੰਚਾਰਸ ਸ. ਬਗੀਚਾ ਸਿੰਘ ਨੇ ਵਿਧਾਇਕਾਂ ਪਾਸੋਂ ਸਤਿਕਾਰ ਸਹਿਤ ਪੱਤਰ ਪ੍ਰਾਪਤ ਕੀਤਾ। ਵਿਧਾਇਕਾਂ ਨੂੰ ਦੱਸਿਆ ਗਿਆ ਕਿ ਇਹ ਪੱਤਰ ਸਿੰਘ ਸਾਹਿਬ ਦੇ ਸਨਮੁਖ ਯੋਗ ਕਾਰਵਾਈ ਲਈ ਪੇਸ਼ ਕੀਤਾ ਜਾਵੇਗਾ।

 

 

 

 

 

 

 

 

 

 

 

ਇਸ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਤੋਂ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਜੋ ਬਾਕੀ ਵਿਧਾਇਕਾਂ ਨਾਲ ਪੁੱਜੇ ਸਨ, ਉਨ੍ਹਾਂ ਨੂੰ ਬੀਤੇ ਸਮੇਂ ਵਿੱਚ ਸਿੱਖ ਸਖ਼ਸ਼ੀਅਤਾਂ ਤੇ ਸਿੱਖ ਸੰਸਥਾਵਾਂ ਵਿਰੁੱਧ ਕੀਤੀ ਬਦਜਬਾਨੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਸਕੱਤਰੇਤ ਦੇ ਅੰਦਰ ਜਾਣ ਤੋਂ ਰੋਕਿਆ ਗਿਆ।

 

 

 

 

 

 

 

 

 

 

 

ਇਸ ਸਬੰਧੀ ਮੀਡੀਆ ਨਾਲ ਗੱਲ ਕਰਦਿਆਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੀਡੀਆ ਨੂੰ ਦਿੱਤੇ ਉਸ ਬਿਆਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਖੰਡਨ ਕੀਤਾ ਕਿ ਉਨ੍ਹਾਂ ਨੂੰ ਜਾਤ ਅਧਾਰਤ ਵਿਤਕਰਾ ਕਰਦਿਆਂ ਅੰਦਰ ਜਾਣ ਤੋਂ ਰੋਕਿਆ ਗਿਆ।

 

 

 

 

 

 

 

 

 

 

 

 

 

 

 

 

 

 

 

ਸ. ਜਸਕਰਨ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਵਰਣਾਂ ਲਈ ਖੁੱਲ੍ਹੇ ਦਰਵਾਜ਼ੇ ਦੇ ਸਿਧਾਂਤ ਅਨੁਸਾਰ ਹੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਕਾਰਜ ਕਰਦਾ ਹੈ ਜਿੱਥੇ ਕੋਈ ਵੀ ਮਨੁੱਖ ਆ ਸਕਦਾ ਹੈ, ਪਰੰਤੂ ਵਿਧਾਇਕ ਗਿਆਸਪੁਰਾ ਨੂੰ ਰੋਕਣ ਦਾ ਕਾਰਨ ਬੀਤੇ ਸਮੇਂ ਉਨ੍ਹਾਂ ਵੱਲੋਂ ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਸਥਾਵਾਂ ਪ੍ਰਤੀ ਕੀਤੀ ਭੱਦੀ, ਅਤਿ ਇਤਰਾਜ਼ਯੋਗ ਅਤੇ ਧਮਕੀ ਭਰੀ ਬਿਆਨਬਾਜ਼ੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਉਨ੍ਹਾਂ ਸਪੱਸ਼ਟ ਕੀਤਾ ਕਿ ਅੱਜ ਆਏ ਵਿਧਾਇਕਾਂ ਵਿੱਚ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਸ. ਦਲਬੀਰ ਸਿੰਘ ਅਤੇ ਮਹਿਲ ਕਲਾਂ ਤੋਂ ਵਿਧਾਇਕ ਸ. ਕੁਲਵੰਤ ਸਿੰਘ ਪੰਡੋਰੀ ਵੀ ਸ਼ਾਮਲ ਸਨ, ਜੋ ਕਿ ਉਸੇ ਭਾਈਚਾਰੇ ਵਿੱਚੋਂ ਆਉਂਦੇ ਹਨ ਜਿਸ ਵਿੱਚੋਂ ਮਨਵਿੰਦਰ ਸਿੰਘ ਗਿਆਸਪੁਰਾ, ਜਿਨ੍ਹਾਂ ਨੂੰ ਕਿਸੇ ਨੇ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਗਿਆਸਪੁਰਾ ਨੇ ਅੱਜ ਸ੍ਰੀ ਦਰਬਾਰ ਸਾਹਿਬ ਅਤੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਰੇ ਬਹੁਤ ਹੀ ਇਤਰਾਜ਼ਯੋਗ ਗੱਲਾਂ ਬੋਲੀਆਂ ਹਨ, ਜਿਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

ਉਨ੍ਹਾਂ ਕਿਹਾ ਗਿਆਸਪੁਰਾ ਨੂੰ ਆਪਣੇ ਦਿੱਤੇ ਝੂਠੇ ਅਤੇ ਗਲਤ ਪ੍ਰਾਪੇਗੰਡਾ ਵਾਲੇ ਬਿਆਨ ਲਈ ਸਿੱਖ ਕੌਮ ਪਾਸੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਿਆਸਪੁਰਾ ਵੱਲੋਂ ਕੇਂਦਰੀ ਸਿੱਖ ਅਸਥਾਨ ਉੱਤੇ ਆ ਕੇ ਅਜਿਹਾ ਝੂਠ ਬੋਲਣਾ ਅਤੇ ਗਲਤ ਪ੍ਰਾਪੇਗੰਡਾ ਕਰਨਾ ਬਹੁਤ ਹੀ ਸ਼ਰਮਨਾਕ ਕਾਰਵਾਈ ਹੈ ਜਿਸਦੀ ਜਿਤਨੀ ਨਿੰਦਾ ਹੋ ਸਕੇ ਘੱਟ ਹੈ। ਉਨ੍ਹਾਂ ਕਿਹਾ ਕਿ ਸਿੱਖੀ ਵਿੱਚ ਕੋਈ ਜਾਤ-ਪਾਤ ਨਹੀਂ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਖੁਦ ਇੱਕ ਅੰਮ੍ਰਿਤਧਾਰੀ ਸਿੱਖ ਹਨ ਜਿਨ੍ਹਾਂ ਵੱਲੋਂ ਅਜਿਹਾ ਝੂਠਾ ਪ੍ਰਾਪੇਗੰਡਾ ਅਤਿ ਨਿੰਦਣਯੋਗ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਦਿੱਲੀ ਵਿਖੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਦਰ ਦਾਖਲ ਹੋਏ ਧਰਨਾਕਾਰੀਆਂ ਅਤੇ ਪੁਲਿਸ ਸਬੰਧੀ ਸ. ਜਸਕਰਨ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਰਫ਼ੋਂ ਕਿਹਾ ਗੁਰਦੁਆਰਾ ਸਾਹਿਬਾਨ ਦੀ ਇੱਕ ਤੈਅ ਮਰਯਾਦਾ ਹੈ ਜਿਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਗੁਰਮਤਿ ਫ਼ਲਸਫ਼ੇ ਤੇ ਸਿੱਖੀ ਸਿਧਾਂਤਾਂ ਨੂੰ ਪ੍ਰਣਾਏ ਸੰਘਰਸ਼ਾਂ ਤੋਂ ਬਿਨਾਂ ਸਿਆਸੀ ਸਰਗਰਮੀ ਜਾਂ ਰੋਸ ਪ੍ਰਰਦਰਸ਼ਨ ਗੁਰਦੁਆਰਾ ਸਾਹਿਬਾਨ ਦੇ ਅੰਦਰ ਨਹੀਂ ਕੀਤੇ ਜਾ ਸਕਦੇ ਅਤੇ ਨਾ ਹੀ ਕੋਈ ਵਿਰੋਧ ਪ੍ਰਦਰਸ਼ਨ ਦੇ ਬੈਨਰ ਤੇ ਤਖ਼ਤੀਆਂ ਲੈ ਕੇ ਗੁਰੂ ਘਰ ਦੇ ਅੰਦਰ ਜਾਇਆ ਜਾ ਸਕਦਾ ਹੈ। ਜੇਕਰ ਪੁਲਿਸ ਗੁਰੂ ਘਰ ਅੰਦਰ ਦਾਖਲ ਹੋਈ ਹੈ ਤਾਂ ਇਸ ਨੂੰ ਰੋਕਣ ਦੀ ਜ਼ਿੰਮੇਵਾਰੀ ਗੁਰਦੁਆਰਾ ਪ੍ਰਬੰਧਕਾਂ ਦੀ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਮੁੱਢਲੀ ਜ਼ਿੰਮੇਵਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਹੈ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਅੰਦਰ ਮਰਯਾਦਾ ਨੂੰ ਕਾਇਮ ਰੱਖਣਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਹੋਰ ਵੀ ਸ਼ਿਕਾਇਤਾਂ ਤੇ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹਨ, ਜਿਨ੍ਹਾਂ ਦੀ ਘੋਖ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਸਿਧਾਂਤ ਹੈ ਕਿ ਗੁਰੂ ਘਰ ਦੇ ਦਰਵਾਜ਼ੇ ਹਰ ਇੱਕ ਮਨੁੱਖ ਲਈ ਖੁੱਲ੍ਹੇ ਹਨ, ਇੱਥੇ ਮਰਯਾਦਾ ਅਨੁਸਾਰ ਕੋਈ ਆਵੇ ਉਸ ਦਾ ਸੁਆਗਤ ਹੈ ਪਰੰਤੂ ਗੁਰੂ ਘਰਾਂ ਨੂੰ ਸਿਆਸਤ ਤੇ ਧਰਨੇ ਪ੍ਰਦਰਸ਼ਨਾਂ ਦੇ ਪਲੇਟਫਾਰਮਾਂ ਵਜੋਂ ਨਹੀਂ ਵਰਤਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਹਰ ਧਿਰ ਆਪਣੀ ਸਿਆਸਤ ਨੂੰ ਗੁਰਦੁਆਰਾ ਸਾਹਿਬਾਨ ਤੋਂ ਪਾਸੇ ਰੱਖੇ ਅਤੇ ਸਿੱਖ ਆਗੂ ਇਨ੍ਹਾਂ ਚੱਲਦੇ ਪ੍ਰਦਰਸ਼ਨਾਂ ਵਿੱਚ ਬੇਲੋੜੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ।

 

 

 

 

 

 

 

 

 

 

 

 

 

 

 

 

 

 

 

 

 

ਸ. ਜਸਕਰਨ ਸਿੰਘ ਨੇ ਕਿਹਾ ਕਿ ਵਿਧਾਇਕਾਂ ਦੇ ਵਫ਼ਦ ਦੀ ਅਗਵਾਈ ਕਰ ਰਹੇ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰੀਆਂ ਵੱਲੋਂ ਇਹ ਆਖਿਆ ਗਿਆ ਸੀ ਕਿ ਉਹ ਬਾਹਰ ਮੀਡੀਆ ਨੂੰ ਜਾ ਕੇ ਇਹ ਗੱਲ ਸਪੱਸ਼ਟ ਕਰਨ ਕਿ ਵਿਧਾਇਕਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਗਿਆ। ਲੇਕਿਨ ਸ. ਨਿੱਝਰ ਵੱਲੋਂ ਮੀਡੀਆ ਨੂੰ ਸੰਬੋਧਤ ਹੁੰਦਿਆਂ ਇਹ ਗੱਲ ਸਪੱਸ਼ਟ ਨਹੀਂ ਕੀਤੀ ਗਈ, ਜੋ ਕਿ ਅਤਿ ਨਿੰਦਣਯੋਗ ਕਾਰਵਾਈ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਸ. ਜਸਕਰਨ ਸਿੰਘ ਨੇ ਕਿਹਾ ਕਿ ਵਿਧਾਇਕਾਂ ਦੇ ਆਉਣ ਸਬੰਧੀ ਸਰਕਾਰ ਵੱਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹਿਲਾਂ ਤੋਂ ਕੋਈ ਸਮਾਂ ਨਹੀਂ ਲਿਆ ਗਿਆ ਅਤੇ ਅੱਜ ਮਿਤੀ 12 ਅਕਤੂਬਰ ਸਵੇਰੇ ਕਰੀਬ 9:30 ਵਜੇ ਅੰਮ੍ਰਿਤਸਰ ਲੋਕ ਸੰਪਰਕ ਅਧਿਕਾਰੀ ਸ. ਇੰਦਰਜੀਤ ਸਿੰਘ ਹਰਪੁਰਾ ਦੀ ਤਰਫ਼ੋਂ ਫੋਨ ਉੱਤੇ ਹੀ ਇਸ ਸਬੰਧੀ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਫ਼ੋਂ ਸਕੱਤਰੇਤ ਵਿਖੇ ਕੋਈ ਸੂਚੀ ਸਾਂਝੀ ਨਹੀਂ ਕੀਤੀ ਗਈ ਕਿ ਕਿਹੜੇ ਵਿਧਾਇਕ ਅੱਜ ਆਉਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਤਰਫ਼ੋਂ ਵਿਧਾਇਕਾਂ ਦੀ ਸੂਚੀ ਪਹਿਲਾਂ ਭੇਜੀ ਜਾਂਦੀ ਤੇ ਉਸ ਵਿੱਚ ਗਿਆਸਪੁਰਾ ਦਾ ਨਾਮ ਹੁੰਦਾ ਤਾਂ ਸਬੰਧਤ ਅਧਿਕਾਰੀਆਂ ਨੂੰ ਇਹ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਜਾਂਦੀ ਕਿ ਗਿਆਸਪੁਰਾ ਨੂੰ ਸਕੱਤਰੇਤ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਦਿੱਲੀ ਵਿਖੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਦਰ ਦਾਖਲ ਹੋਏ ਧਰਨਾਕਾਰੀਆਂ ਅਤੇ ਪੁਲਿਸ ਸਬੰਧੀ ਸ. ਜਸਕਰਨ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਰਫ਼ੋਂ ਕਿਹਾ ਗੁਰਦੁਆਰਾ ਸਾਹਿਬਾਨ ਦੀ ਇੱਕ ਤੈਅ ਮਰਯਾਦਾ ਹੈ ਜਿਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਗੁਰਮਤਿ ਫ਼ਲਸਫ਼ੇ ਤੇ ਸਿੱਖੀ ਸਿਧਾਂਤਾਂ ਨੂੰ ਪ੍ਰਣਾਏ ਸੰਘਰਸ਼ਾਂ ਤੋਂ ਬਿਨਾਂ ਸਿਆਸੀ ਸਰਗਰਮੀ ਜਾਂ ਰੋਸ ਪ੍ਰਰਦਰਸ਼ਨ ਗੁਰਦੁਆਰਾ ਸਾਹਿਬਾਨ ਦੇ ਅੰਦਰ ਨਹੀਂ ਕੀਤੇ ਜਾ ਸਕਦੇ ਅਤੇ ਨਾ ਹੀ ਕੋਈ ਵਿਰੋਧ ਪ੍ਰਦਰਸ਼ਨ ਦੇ ਬੈਨਰ ਤੇ ਤਖ਼ਤੀਆਂ ਲੈ ਕੇ ਗੁਰੂ ਘਰ ਦੇ ਅੰਦਰ ਜਾਇਆ ਜਾ ਸਕਦਾ ਹੈ। ਜੇਕਰ ਪੁਲਿਸ ਗੁਰੂ ਘਰ ਅੰਦਰ ਦਾਖਲ ਹੋਈ ਹੈ ਤਾਂ ਇਸ ਨੂੰ ਰੋਕਣ ਦੀ ਜ਼ਿੰਮੇਵਾਰੀ ਗੁਰਦੁਆਰਾ ਪ੍ਰਬੰਧਕਾਂ ਦੀ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਮੁੱਢਲੀ ਜ਼ਿੰਮੇਵਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਹੈ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਅੰਦਰ ਮਰਯਾਦਾ ਨੂੰ ਕਾਇਮ ਰੱਖਣਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਹੋਰ ਵੀ ਸ਼ਿਕਾਇਤਾਂ ਤੇ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹਨ, ਜਿਨ੍ਹਾਂ ਦੀ ਘੋਖ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਸਿਧਾਂਤ ਹੈ ਕਿ ਗੁਰੂ ਘਰ ਦੇ ਦਰਵਾਜ਼ੇ ਹਰ ਇੱਕ ਮਨੁੱਖ ਲਈ ਖੁੱਲ੍ਹੇ ਹਨ, ਇੱਥੇ ਮਰਯਾਦਾ ਅਨੁਸਾਰ ਕੋਈ ਆਵੇ ਉਸ ਦਾ ਸੁਆਗਤ ਹੈ ਪਰੰਤੂ ਗੁਰੂ ਘਰਾਂ ਨੂੰ ਸਿਆਸਤ ਤੇ ਧਰਨੇ ਪ੍ਰਦਰਸ਼ਨਾਂ ਦੇ ਪਲੇਟਫਾਰਮਾਂ ਵਜੋਂ ਨਹੀਂ ਵਰਤਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਹਰ ਧਿਰ ਆਪਣੀ ਸਿਆਸਤ ਨੂੰ ਗੁਰਦੁਆਰਾ ਸਾਹਿਬਾਨ ਤੋਂ ਪਾਸੇ ਰੱਖੇ ਅਤੇ ਸਿੱਖ ਆਗੂ ਇਨ੍ਹਾਂ ਚੱਲਦੇ ਪ੍ਰਦਰਸ਼ਨਾਂ ਵਿੱਚ ਬੇਲੋੜੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦਾ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਵੱਲੋਂ ਭੁੱਖੇ ਸਾਧੂਆਂ ਨੂੰ ਲੰਗਰ ਛਕਾਉਣ ਤੋਂ ਲੈ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲੋਂ ਕਸ਼ਮੀਰੀ ਪੰਡਿਤਾਂ ਲਈ ਖੜ੍ਹਨ ਤੱਕ, ਮਨੁੱਖੀ ਬਰਾਬਰੀ ਅਤੇ ਜਨਤਕ ਤਾਕਤ ਦਾ ਸਿਧਾਂਤ ਹੈ। ਇਸ ਸਿਧਾਂਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗੁਰੂ ਘਰਾਂ ਨੂੰ ਆਪਣੇ ਸਿਆਸੀ ਨਿਸ਼ਾਨਿਆਂ ਅਨੁਸਾਰ ਕੋਈ ਵੀ ਆਗੂ ਮਨਮਾਫ਼ਿਕ ਟਿੱਪਣੀਆਂ ਕਰਨ ਲਈ ਨਾ ਵਰਤੇ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

“ਆਪ ਜੀ ਮਿਤੀ ੧੨-੧੦-੨੦੨੬ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨਾਲ ਸਬੰਧਿਤ ਘਟਨਾਵਾਂ ਨੂੰ ਲੈ ਕੇ ਸ਼ਿਕਾਇਤ ਪੱਤਰ ਦੇਣ ਆਏ ਸੀ। ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਪ ਜੀ ਦਾ ਨਿੱਘਾ ਸੁਆਗਤ ਅਤੇ ਤੁਹਾਡੇ ਵੱਲੋਂ ਦਿੱਤਾ ਮੰਗ ਪੱਤਰ ਸਵੀਕਾਰ ਕੀਤਾ ਗਿਆ। ਆਪ ਸਾਰੇ ਸਾਂਝੇ ਵਫਦ ਦੇ ਰੂਪ ਵਿਚ ਆਏ ਸੀ, ਜਿਸ ਵਿਚ ਪਾਇਲ (ਲੁਧਿਆਣਾ) ਤੋਂ ਵਿਧਾਇਕ ਸ. ਮਨਵਿੰਦਰ ਸਿੰਘ ਗਿਆਸਪੁਰਾ ਵੀ ਸਨ, ਜਿਨ੍ਹਾਂ ਨੂੰ ਸਿੰਘ ਸਾਹਿਬ ਜੀ ਦੇ ਆਦੇਸ਼ ਅਨੁਸਾਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਆਉਣ ਤੋਂ ਰੋਕਿਆ ਗਿਆ, ਕਿਉਂਕਿ ਇਹ ਪਿਛਲੇ ਦਿਨਾਂ ਤੋਂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਸੰਸਥਾਵਾਂ ਵਿਰੁੱਧ ਬਹੁਤ ਹੀ ਇਤਰਾਜਯੋਗ ਤੇ ਭੱਦੀ ਬਿਆਨਬਾਜ਼ੀ ਕਰ ਰਹੇ ਹਨ। ਅੱਜ ਵੀ ਵਿਧਾਇਕ ਸ. ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਪ੍ਰਤੀ ਗਲਤ ਸ਼ਬਦਾਵਲੀ ਮੀਡੀਆ ਵਿਚ ਵਰਤੀ ਗਈ ਅਤੇ ਗੁਰੂ ਘਰ ਦੇ ਸੇਵਾਦਾਰਾਂ ‘ਤੇ ਜਾਤੀ ਅਧਾਰਿਤ ਭੇਦ-ਭਾਵ ਕਰਨ ਦੇ ਝੂਠੇ ਤੇ ਨਿਰਾਧਾਰ ਇਲਜ਼ਾਮ ਲਗਾਏ। ਆਪ ਨੂੰ ਵਫਦ ਰੂਪ ਵਿਚ ਬਾਹਰ ਜਾ ਕੇ ਮੀਡੀਆ ਅੰਦਰ ਇਹ ਗੱਲ ਸਪੱਸ਼ਟ ਕਰਨ ਲਈ ਕਿਹਾ ਗਿਆ ਸੀ ਕਿ ਸਕੱਤਰੇਤ ਵਿਖੇ ਕਿਸੇ ਕਿਸਮ ਜਾਤ ਅਧਾਰਿਤ ਵਿਤਕਰਾ ਨਹੀਂ ਕੀਤਾ ਗਿਆ, ਜਿਸ ਨੂੰ ਤੁਸੀਂ ਸਾਰਿਆ ਨੇ ਮੰਨਿਆ ਵੀ। ਪ੍ਰੰਤੂ ਬਾਹਰ ਜਾ ਕੇ ਆਪ ਵੱਲੋਂ ਜਾਣਬੁੱਝ ਕੇ ਮੀਡੀਆ ਵਿੱਚ ਗੱਲ ਸਪੱਸ਼ਟ ਨਹੀਂ ਕੀਤੀ ਗਈ। ਇਸ ਸਬੰਧੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪ ਨੇ ਮਿਤੀ ੧੫-੧੦-੨੦੨੬ ਨੂੰ ਦੁਪਿਹਰ ੧੨.੦੦ ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਵਿਚ ਪਹੁੰਚ ਕੇ ਆਪਣਾ ਸਪੱਸ਼ਟੀਕਰਨ ਦੇਣਾ ਹੈ।“
ਧੰਨਵਾਦ ਸਹਿਤ,
(ਬਗੀਚਾ ਸਿੰਘ)
ਇੰਚਾਰਜ
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ,
ਸ੍ਰੀ ਅੰਮ੍ਰਿਤਸਰ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਗਿਆਸਪੁਰਾ ਨੇ ਆਪਣੀ ਬਣੀ ਹੋਈ ਸੁਆਹ ਕਰ ਲਈ..
ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਵੇਲੇ ਹਰਿਆਣਾ ਦੇ ਹੋਂਦ ਚਿੱਲੜ ਨਾਮ ਦੇ ਪਿੰਡ ਵਿਚ ਹੋਏ ਕਤਲੇਆਮ ਨੂੰ ਦੁਨੀਆਂ ਸਾਹਮਣੇ ਲਿਆਉਣ ਕਾਰਨ ਮਨਵਿੰਦਰ ਸਿੰਘ ਗਿਆਸਪੁਰਾ ਦਾ ਸਿੱਖਾਂ ਵਿਚ ਸਤਿਕਾਰ ਨਾਲ ਨਾਮ ਲਿਆ ਜਾਂਦਾ ਸੀ ਪਰ ਜਦੋਂ ਦਾ ਇਹ ਆਮ ਆਦਮੀ ਪਾਰਟੀ ਦਾ ਵਿਧਾਇਕ ਬਣਿਆ ਹੈ, ਇਹ ਬਿਲਕੁਲ ਗਰਕ ਗਿਆ ਹੈ। ਇਸ ਵਿਚ ਕੋਈ ਸੱਕ ਨਹੀਂ ਕਿ ਬਾਦਲ ਪਰਿਵਾਰ ਨੇ ਸਿੱਖ ਸੰਸਥਾਵਾਂ ਦਾ ਬਹੁਤ ਘਾਣ ਕੀਤਾ ਹੈ ਤੇ ਸ੍ਰੋਮਣੀ ਕਮੇਟੀ ਤੇ ਤਖਤ ਸਾਹਿਬਾਨ ਦੀ ਮਾਣ ਮਰਯਾਦਾ ਦਾ ਬਹੁਤ ਨੁਕਸਾਨ ਕੀਤਾ ਹੈ। ਵਿਰਸੇ ਵਲਟੋਹੇ ਵਰਗੇ ਸਾਬਕਾ ਜਥੇਦਾਰਾਂ ਦੇ ਨਾਮ ਵੀ ਸਤਿਕਾਰ ਨਾਲ ਨਹੀਂ ਲੈਦੇ ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਸਾਡੀਆਂ ਸੰਸਥਾਵਾਂ ਨੂੰ ਰੋਲਣ ਦਾ ਕੰਮ ਕਰੀਏ। ਪਹਿਲਾਂ ਇਹ ਭਗਵੰਤ ਮਾਨ ਦੀ ਵਾਇਰਲ ਹੋਈ ਵੀਡੀਓ ਵਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗਲਤ ਭਾਸਾ ਬੋਲਦਾ ਰਿਹਾ ਤੇ ਫੇਰ ਇਸ ਸਰਾਬੀ ਬੰਦੇ ਨੂੰ ਫਖਰੇ ਕੌਮ ਦੀ ਮੰਗ ਕਰਨ ਦੇ ਨਾਲ ਹੀ ਜਥੇਦਾਰ ਨੂੰ ਅਪਮਾਨਿਤ ਭਾਸਾ ਵਰਤਦਾ ਰਿਹਾ। ਮੌਜੂਦਾ ਜੰਤਰ ਮੰਤਰ ਤੇ ਕੱਲ ਚਲੇ ਧਰਨੇ ਮੌਕੇ ਬਹੁਤ ਸਾਰੇ ਨੌਜਵਾਨ ਪੁਲੀਸ ਮਗਰ ਪੈਣ ਤੇ ਗੁਰਦੁਆਰਾ ਬੰਗਲਾ ਸਾਹਿਬ ਅੰਦਰ ਚਲੇ ਜਾਂਦੇ ਸਨ, ਇਥੇ ਤੱਕ ਤਾਂ ਠੀਕ ਹੈ ਪਰ ਕੱਲ ਇਹ ਨੌਜਵਾਨ ਗੁਰਦੁਆਰਾ ਸਾਹਿਬ ਅੰਦਰ ਝੰਡੇ ਦਿਖਾਉਣ ਤੇ ਲੈਕਚਰ ਦੇਣ ਲੱਗ ਪਏ ਜੋ ਗਲਤ ਪਰੰਪਰਾ ਹੈ, ਇਹ ਨੌਜਵਾਨ ਆਪ ਪਾਰਟੀ ਨਾਲ ਸਬੰਧਤ ਸਨ ਤੇ ਇਸੇ ਕਾਰਨ ਦਿੱਲੀ ਗੁਰਦੁਆਰਾ ਕਮੇਟੀ ਨੇ ਮਰਯਾਦਾ ਤੋੜਨ ਕਾਰਨ ਕੇਜਰੀਵਾਲ ਖਿਲਾਫ ਪੁਲਿਸ ਵਿਚ FIR ਦਰਜ ਕਰਵਾ ਦਿੱਤੀ। ਅੱਜ ਆਪ ਪਾਰਟੀ ਦੇ ਕੁਝ ਲੀਡਰ ਦਿੱਲੀ ਕਮੇਟੀ ਦੀ ਇਸ ਕਾਰਵਾਈ ਖਿਲਾਫ ਦਿੱਲੀ ਕਮੇਟੀ ਅਹੁਦੇਦਾਰਾ ਤੇ ਕਾਰਵਾਈ ਕਰਨ ਲਈ ਅਕਾਲ ਤਖਤ ਸਾਹਿਬ ਤੇ ਸਿਕਾਇਤ ਦੇਣ ਪਹੁੰਚੇ। ਪਹਿਲੀ ਗੱਲ ਜਦੋ ਗਿਆਸਪੁਰਾ ਰੋਜ ਜਥੇਦਾਰ ਖਿਲਾਫ਼ ਅਪਮਾਨਿਤ ਭਾਸਾ ਵਰਤਣ ਦਾ ਆਦੀ ਹੈ ਤਾ ਉਸਨੂੰ ਖੁਦ ਹੀ ਵਫਦ ਨਾਲ ਨਹੀਂ ਜਾਣਾ ਚਾਹੀਦਾ ਸੀ ਪਰ ਇਹ ਫੇਰ ਵੀ ਨਾਲ ਗਿਆ। ਜਦੋਂ ਜਥੇਦਾਰ ਨੇ ਗਿਆਸਪੁਰਾ ਨੂੰ ਮਿਲਣ ਤੋ ਨਾਂਹ ਕਰਕੇ ਬਾਕੀ ਵਫਦ ਨੂੰ ਮਿਲਣ ਦਾ ਟਾਈਮ ਦੇ ਦਿਤਾ ਤਾ ਗਿਆਸਪੁਰਾ ਉਥੇ ਰੌਲਾ ਪਾਉਣ ਲੱਗ ਪਿਆ ਕਿ ਉਸਨੂੰ ਚਮਾਰ ਹੋਣ ਕਾਰਨ ਅੰਦਰ ਨਹੀਂ ਜਾਣ ਦਿਤਾ ਗਿਆ। ਇਹ ਬੰਦਾ ਕਿਥੋਂ ਤੱਕ ਗਿਰ ਚੁੱਕਾ ਹੈ। ਇਸ ਟਾਈਮ ਸ੍ਰੋਮਣੀ ਕਮੇਟੀ ਵਿਚ ਅੱਧਿਓ ਵੱਧ ਮੁਲਾਜਮ SC ਭਾਈਚਾਰੇ ਵਿਚੋ ਹਨ ਤੇ ਇਸ ਵਿਸੇ ਤੇ ਸ੍ਰੋਮਣੀ ਕਮੇਟੀ ਵਿਚ ਕੋਈ ਵਿਤਕਰਾ ਨਹੀਂ ਹੁੰਦਾ ਹੈ। ਆਪਣੀ ਟਿਕਟ ਪੱਕੀ ਕਰਨ ਲਈ ਇਹ ਬੰਦਾ ਭਗਵੰਤ ਮਾਨ ਤੇ ਕੇਜਰੀਵਾਲ ਦੀ ਚਮਚਾਗਿਰੀ ਵਿਚ ਇੰਨਾ ਗਿਰ ਜਾਵੇਗਾ, ਇਸਦੀ ਉਮੀਦ ਨਹੀਂ ਸੀ, ਅਕਾਲ ਪੁਰਖ ਇਸਨੂੰ ਸੁਮੱਤ ਬਖਸਣ। ਤੁਸੀ ਗਿਆਸਪੁਰਾ ਦੇ ਲਗਾਤਾਰ ਆ ਰਹੇ ਊਟ ਪਟਾਂਗ ਬਿਆਨਾ ਵਾਰੇ ਕੀ ਰਾਏ ਰੱਖਦੇ ਹੋ, ਕਮੈਂਟ ਕਰਕੇ ਜਰੂਰ ਦੱਸੋ ਤੇ ਪੋਸਟ ਨੂੰ ਵੱਧੋ ਵਧ ਸੇਅਰ ਕਰੋ. ਮੇਰੇ ਇਸ ਅਕਾਊਂਟ ਨੂੰ ਫੌਲੋ ਜਰੂਰ ਕਰੋ।
. ਧੰਨਵਾਦ ਸਾਹਿਤ
. ਰਘਵੀਰ ਸਿੰਘ ਬਰਨਾਲਾ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਗਿਆਸਪੁਰਾ ਦਾ ਪੰਥ ਵਿੱਚ ਸਤਿਕਾਰ ਸੀ… ਕਿਉਂਕਿ ਹੋਂਦ ਚਿਲੜ ਦੇ ਪੰਥਕ ਮਸਲੇ ਤੋਂ ਪ੍ਰਸਿੱਧੀ ਮਿਲੀ ਸੀ ਫਿਰ ਪਾਰਟੀਆਂ ਬਦਲ ਕੇ ਪੰਥਕ ਪ੍ਰਸਿੱਧੀ ਕੈਸ਼ ਕਰ ਲਈ ਪਰ ਐਮ ਐੱਲ ਏ ਬਣਨ ਮਗਰੋਂ ਪੰਥ ਵਾਲੇ ਪਾਸੇ ਤੋਂ ਕੁਝ ਵੀ ਐਸਾ ਨਹੀਂ ਕਰ ਸਕੇ ਜਿਸ ਨਾਲ ਪੰਥ ਸਤਿਕਾਰ ਕਰੇ…. ਉਤੋਂ ਨਿੱਤ ਦਿਨ ਨਵੇਂ ਤੋਂ ਨਵਾਂ ਵਿਵਾਦ ਇਹ ਸਰਾਸਰ ਗਲਤ ਹੈ,,,, ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰਾਂ ਉੱਤੇ ਲਾਏ ਨਵੇਂ ਇਲਜ਼ਾਮ ਮੰਨਣ ਯੋਗ ਨਹੀਂ ਹਨ, ਤਖ਼ਤ ਸਾਹਿਬਾਨ ਉੱਤੇ ਜਾਤੀਵਾਦ ਦਾ ਮਸਲਾ ਖੜਾ ਕਰਨਾ ਗੈਰ ਸਿਧਾਂਤਕ ਅਤੇ ਗ਼ੈਰਕਾਨੂੰਨੀ ਵੀ ਹੈ, ਸੋ ਜੇਕਰ ਗਿਆਸਪੁਰਾ ਸੱਚੇ ਹਨ ਤਾਂ ਠੋਸ ਸਬੂਤ ਪੇਸ਼ ਕਰਨ ਤੇ ਸੱਚ ਸਾਹਮਣੇ ਲਿਆਉਣ, ਜੇਕਰ ਉਹ ਸੱਚ ਸਾਹਮਣੇ ਨਾ ਲਿਆ ਸਕੇ ਤਾਂ ਇਹ ਮਾਮਲਾ ਇੱਕ ਸਾਬਕਾ ਪੰਥਕ ਆਗੂ ਵੱਲੋਂ ਪੰਥ ਨਾਲ ਧ੍ਰੋਹ ਕਰਨ ਦਾ ਮੰਨਿਆਂ ਜਾਵੇਗਾ, ਕਿਉਂਕਿ ਕੋਈ ਵੀ ਸਿੱਖ ਨਹੀਂ ਮੰਨ ਸਕਦਾ ਕਿ ਐਸਾ ਹੋਇਆ ਹੋਵੇਗਾ…. ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦਾ ਹੈ ਇਸ ਦੀ ਸੰਜੀਦਗੀ ਨੂੰ ਵੇਖਦਿਆਂ ਗਿਆਸਪੁਰਾ ਨੂੰ ਗੰਭੀਰਤਾ ਨਾਲ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ
ਪਰਮਪਾਲ ਸਿੰਘ ਸਭਰਾਅ
ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ