Sangrur, Punjab: On the legal notice issued to actor Amitabh Bachchan, Advocate Indrajeet Arora says, “Three to four days ago, one of my clients approached me and showed me a screenshot and a video from KBC, the quiz show that airs on Sony TV, where general knowledge questions are asked to contestants and they win prize money as they give correct answers. In it, a question was asked about which state in today’s time has criminals carrying out bomb attacks on police stations without any fear. I did not feel that this was a general knowledge question; this is a direct attempt to defame a state. For this reason, I have sent a legal notice to Sony TV and Amitabh Bachchan, demanding that it be immediately removed from national media, and if this video was made from their show, they should issue an unconditional apology…”
Amitabh KBC Controversy: ਸੰਗਰੂਰ ਦੇ ਵਕੀਲ ਵੱਲੋਂ ਅਮਿਤਾਭ ਬਚਨ ਨੂੰ ਲੀਗਲ ਨੋਟਿਸ
ਕੇਬੀਸੀ ’ਚ ਪੰਜਾਬ ਨੂੰ ਬਦਨਾਮ ਕਰਨ ਵਾਲਾ ਸਵਾਲ ਪੁੱਛਣ ਦਾ ਦੋਸ਼; ਵੀਡੀਓ ਹਟਾਉਣ ਤੇ ਪੰਜਾਬ ਦੇ ਲੋਕਾਂ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ; ਵੀਡੀਓ ਦੀ ਪ੍ਰਮਾਣਿਕਤਾ ’ਤੇ ਵੀ ਉੱਠੇ ਸਵਾਲ
Sangrur, Punjab: On the legal notice issued to actor Amitabh Bachchan, Advocate Indrajeet Arora says, "Three to four days ago, one of my clients approached me and showed me a screenshot and a video from KBC, the quiz show that airs on Sony TV, where general knowledge questions are asked to contestants and they win prize money as they give correct answers. In it, a question was asked about which state in today’s time has criminals carrying out bomb attacks on police stations without any fear. I did not feel that this was a general knowledge question; this is a direct attempt to defame a state. For this reason, I have sent a legal notice to Sony TV and Amitabh Bachchan, demanding that it be immediately removed from national media, and if this video was made from their show, they should issue an unconditional apology…"
— IANS (@ians_india) November 22, 2026
Amitabh KBC Controversy: ਸੰਗਰੂਰ ਦੇ ਇੱਕ ਵਕੀਲ ਨੇ ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਨੂੰ ਕੁਇਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ’ (ਕੇ ਬੀ ਸੀ) ਵਿੱਚ ਪੰਜਾਬ ਨੂੰ ਬਦਨਾਮ ਕਰਨ ਵਾਲਾ ਕਥਿਤ ਸਵਾਲ ਪੁੱਛਣ ਦੇ ਦੋਸ਼ ਹੇਠ ਕਾਨੂੰਨੀ ਨੋਟਿਸ ਭੇਜਿਆ ਹੈ।
ਐਡਵੋਕੇਟ ਇੰਦਰਜੀਤ ਅਰੋੜਾ ਨੇ ਅਮਿਤਾਭ ਬੱਚਨ ਅਤੇ ਸੋਨੀ ਟੀਵੀ ਤੋਂ ਸਬੰਧਤ ਵੀਡੀਓ ਨੂੰ ਹਟਾਉਣ ਅਤੇ ਪੰਜਾਬ ਦੇ ਲੋਕਾਂ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਵਾਲ ਰਾਹੀਂ ਪੰਜਾਬ ਨੂੰ ਅਪਰਾਧੀਆਂ ਅਤੇ ਪੁਲੀਸ ਥਾਣਿਆਂ ’ਤੇ ਬੰਬ ਹਮਲਿਆਂ ਨਾਲ ਜੋੜ ਕੇ ਸੂਬੇ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
Amitabh KBC Controversy: ਸੰਗਰੂਰ ਦੇ ਇੱਕ ਵਕੀਲ ਨੇ ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਨੂੰ ਕੁਇਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ’ (ਕੇ ਬੀ ਸੀ) ਵਿੱਚ ਪੰਜਾਬ ਨੂੰ ਬਦਨਾਮ ਕਰਨ ਵਾਲਾ ਕਥਿਤ ਸਵਾਲ ਪੁੱਛਣ ਦੇ ਦੋਸ਼ ਹੇਠ ਕਾਨੂੰਨੀ ਨੋਟਿਸ ਭੇਜਿਆ ਹੈ।
ਐਡਵੋਕੇਟ ਇੰਦਰਜੀਤ ਅਰੋੜਾ ਨੇ ਅਮਿਤਾਭ ਬੱਚਨ ਅਤੇ ਸੋਨੀ ਟੀਵੀ ਤੋਂ ਸਬੰਧਤ ਵੀਡੀਓ ਨੂੰ ਹਟਾਉਣ ਅਤੇ ਪੰਜਾਬ ਦੇ ਲੋਕਾਂ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਵਾਲ ਰਾਹੀਂ ਪੰਜਾਬ ਨੂੰ ਅਪਰਾਧੀਆਂ ਅਤੇ ਪੁਲੀਸ ਥਾਣਿਆਂ ’ਤੇ ਬੰਬ ਹਮਲਿਆਂ ਨਾਲ ਜੋੜ ਕੇ ਸੂਬੇ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
संगरूर के वकील ने अमिताभ बच्चन को लीगल नोटिस भेजा : दावा- KBC में पंजाब को बदनाम करने वाला सवाल पूछा, वीडियो हटाने को कहा
https://t.co/lyryhc4Ny4
@DainikBhaskar #sangrur #AmitabhBachchan #KBC #PunjabNews #punjabi https://t.co/XmGrFjedgm
— Dainik Bhaskar Punjab Haryana (@dbpunjabharyan) November 22, 2026
ਇਸ ਦੇ ਚਾਰ ਵਿਕਲਪਾਂ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਦੇ ਨਾਂ ਸ਼ਾਮਲ ਸਨ। ਵੀਡੀਓ ਅਨੁਸਾਰ ਮੁਕਾਬਲੇਬਾਜ਼ ਵੱਲੋਂ 50:50 ਦੀ ਮਦਦ ਲੈਣ ਮਗਰੋਂ ਦੋ ਵਿਕਲਪ ਹਟਾ ਦਿੱਤੇ ਜਾਂਦੇ ਹਨ ਅਤੇ ਅੰਤ ਵਿੱਚ ਪੰਜਾਬ ਨੂੰ ਸਹੀ ਜਵਾਬ ਦੱਸਿਆ ਜਾਂਦਾ ਹੈ।
ਐਡਵੋਕੇਟ ਅਰੋੜਾ ਨੇ ਕਿਹਾ ਕਿ ਕੇਬੀਸੀ ਆਮ ਗਿਆਨ ’ਤੇ ਆਧਾਰਿਤ ਸ਼ੋਅ ਹੈ ਪਰ ਅਜਿਹਾ ਸਵਾਲ ਆਮ ਗਿਆਨ ਨਾਲ ਸਬੰਧਤ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸੂਬੇ ਨੂੰ ਇਸ ਤਰ੍ਹਾਂ ਬਦਨਾਮ ਕੀਤੇ ਜਾਣ ਦੇ ਹੱਕ ਵਿੱਚ ਨਹੀਂ ਹਨ।
ਵੀਡੀਓ ਦੇ ਏਆਈ ਨਾਲ ਬਣਨ ਦਾ ਵੀ ਸ਼ੱਕ
ਇਸ ਮਾਮਲੇ ਵਿੱਚ ਇੱਕ ਹੋਰ ਅਹਿਮ ਪਹਿਲੂ ਇਹ ਹੈ ਕਿ ਸੋਸ਼ਲ ਮੀਡੀਆ ’ਤੇ ਇਸ ਵੀਡੀਓ ਦੇ ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਰਾਹੀਂ ਤਿਆਰ ਕੀਤੇ ਜਾਣ ਜਾਂ ਇਸ ਨਾਲ ਛੇੜਛਾੜ ਕੀਤੇ ਜਾਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਵਕੀਲ ਨੇ ਕਿਹਾ ਕਿ ਵੀਡੀਓ ਅਸਲੀ ਹੈ ਜਾਂ ਏਆਈ ਦੀ ਮਦਦ ਨਾਲ ਬਣਾਈ ਗਈ ਹੈ, ਇਸ ਬਾਰੇ ਅਮਿਤਾਭ ਬੱਚਨ ਅਤੇ ਸੋਨੀ ਟੀਵੀ ਦੇ ਜਵਾਬ ਤੋਂ ਸਪੱਸ਼ਟ ਹੋ ਸਕੇਗਾ। ਜੇਕਰ ਇਹ ਵੀਡੀਓ ਜਾਅਲੀ ਸਾਬਤ ਹੁੰਦੀ ਹੈ ਤਾਂ ਇਸ ਨੂੰ ਬਣਾਉਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਬਣ ਰਿਹਾ ਹੈ ਅਤੇ ਅਜਿਹੀ ਸਮੱਗਰੀ ਸੂਬੇ ਦੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਬੰਧਤ ਵੀਡੀਓ ਹਟਾਈ ਜਾਵੇ, ਮਾਮਲੇ ਬਾਰੇ ਸਪੱਸ਼ਟੀਕਰਨ ਦਿੱਤਾ ਜਾਵੇ ਅਤੇ ਪੰਜਾਬ ਦੇ ਲੋਕਾਂ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਜਾਵੇ।
Punjab Spectrum