Breaking News

British Columbia ਵਿੱਚ ਫਿਰੌਤੀਆਂ ਮੰਗਣ ਦੇ ਦੋਸ਼ ਹੇਠ ਭਾਰਤੀ ਮੂਲ ਦੇ ਪੰਜ ਨੌਜਵਾਨ ਗ੍ਰਿਫ਼ਤਾਰ

British Columbia ਵਿੱਚ ਫਿਰੌਤੀਆਂ ਮੰਗਣ ਦੇ ਦੋਸ਼ ਹੇਠ ਭਾਰਤੀ ਮੂਲ ਦੇ ਪੰਜ ਨੌਜਵਾਨ ਗ੍ਰਿਫ਼ਤਾਰ
ਲੈਂਗਲੀ ‘ਚ ਪੰਜ ਭਾਰਤੀ ਨੌਜਵਾਨ ਹਥਿਆਰਾਂ ਸਮੇਤ ਕਾਬੂ

 

ਪੁਲੀਸ ਨੇ ਤਸਵੀਰਾਂ ਤੇ ਹੋਰ ਵੇਰਵੇ ਸਾਂਝੇ ਨਾ ਕੀਤੇ; ਮੁਲਜ਼ਮਾਂ ਵਿਚ ਪੰਜਾਬ ਦੇ ਨੌਜਵਾਨ ਵੀ ਸ਼ਾਮਲ

 

 

 

 

 

 

 

 

 

Canadian Extortion Arrests: ਬ੍ਰਿਟਿਸ਼ ਕੋਲੰਬੀਆ ਵਿੱਚ ਵਸੂਲੀ, ਗੋਲੀਬਾਰੀ ਅਤੇ ਅੱਗਜ਼ਨੀ ਨਾਲ ਸਬੰਧਤ ਜਾਂਚ ਦੌਰਾਨ ਲੈਂਗਲੀ ਆਰ ਸੀ ਐਮ ਪੀ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕਈ ਗੰਭੀਰ ਅਪਰਾਧਿਕ ਦੋਸ਼ ਲਗਾਏ ਹਨ। ਪੁਲੀਸ ਮੁਤਾਬਕ ਸਾਰੇ ਪੰਜ ਵਿਅਕਤੀ ਵਿਦੇਸ਼ੀ ਨਾਗਰਿਕ ਹਨ। ਆਰ ਸੀ ਐਮ ਪੀ ਨੇ ਦੱਸਿਆ ਕਿ ਵੀਰਵਾਰ ਸਵੇਰੇ ਚਾਰ ਵਿਅਕਤੀਆਂ ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਪੰਜਵੇਂ ਵਿਅਕਤੀ ਨੂੰ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ਸਮੇਂ ਕਾਬੂ ਕੀਤਾ ਗਿਆ।

 

 

 

 

 

 

 

 

 

 

ਪੁਲੀਸ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ 23 ਸਾਲਾ ਸੰਕੇਤ ਸਿੰਗਲਾ ਜੋ ਭਾਰਤ ਦਾ ਰਹਿਣ ਵਾਲਾ ਦੱਸਿਆ ਗਿਆ ਹੈ, 24 ਸਾਲਾ ਸਾਹਿਲ, 24 ਸਾਲਾ ਸਿਮਰਨਜੀਤ ਸਿੰਘ, 21 ਸਾਲਾ ਹਰਸ਼ ਅਤੇ 24 ਸਾਲਾ ਜਗਦੀਪ ਸਿੰਘ ਸ਼ਾਮਲ ਹਨ। ਪੁਲੀਸ ਨੇ ਸਾਹਿਲ ਅਤੇ ਹਰਸ਼ ਦੇ ਪੂਰੇ ਨਾਂ ਜਾਰੀ ਨਹੀਂ ਕੀਤੇ ਹਨ।

 

 

 

 

 

 

 

 

 

 

 

 

 

 

 

 

 

ਲੈਂਗਲੀ ਆਰ ਸੀ ਐਮ ਪੀ ਅਨੁਸਾਰ ਇਹ ਜਾਂਚ ਜੂਨ 2025 ਵਿੱਚ ਸ਼ੁਰੂ ਹੋਈ ਸੀ। ਉਸ ਸਮੇਂ ਇੱਕ ਆਟੋ ਡੀਲਰਸ਼ਿਪ ਦੇ ਸਹਿ-ਮਾਲਕਾਂ ਨੇ ਵਸੂਲੀ ਦੀਆਂ ਮੰਗਾਂ ਸਬੰਧੀ ਪੁਲੀਸ ਨੂੰ ਰਿਪੋਰਟ ਦਿੱਤੀ ਸੀ। ਜਾਂਚ ਅੱਗੇ ਵਧਣ ਨਾਲ ਪੁਲੀਸ ਨੇ ਇਸ ਮਾਮਲੇ ਨੂੰ ਕਥਿਤ ਵਸੂਲੀ ਅਤੇ ਹਿੰਸਕ ਘਟਨਾਵਾਂ ਨਾਲ ਜੋੜਿਆ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਬ੍ਰਿਟਿਸ਼ ਕੋਲੰਬੀਆ ਵਿੱਚ ਪਿਛਲੇ ਸਮੇਂ ਦੌਰਾਨ ਖ਼ਾਸ ਕਰਕੇ ਦੱਖਣੀ ਏਸ਼ਿਆਈ ਭਾਈਚਾਰੇ ਨਾਲ ਸਬੰਧਿਤ ਕਾਰੋਬਾਰੀਆਂ ਅਤੇ ਲੋਕਾਂ ਨੂੰ ਧਮਕੀਆਂ, ਵਸੂਲੀ ਦੀਆਂ ਮੰਗਾਂ ਅਤੇ ਹਿੰਸਾ ਦਾ ਸਾਹਮਣਾ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਵਧ ਰਹੀ ਸਮੱਸਿਆ ਨਾਲ ਨਜਿੱਠਣ ਲਈ ਸੂਬਾਈ ਸਰਕਾਰ ਨੇ ਪਿਛਲੇ ਸਾਲ ਆਰ ਸੀ ਐਮ ਪੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟਾਸਕ ਫੋਰਸ ਵੀ ਬਣਾਈ ਸੀ।

 

 

 

 

 

 

 

 

 

 

 

 

 

 

 

 

 

 

 

ਆਰ ਸੀ ਐਮ ਪੀ ਦੇ ਚੀਫ਼ ਸੁਪਰਡੈਂਟ ਡੰਕਨ ਪਾਊਂਡ ਨੇ ਕਿਹਾ ਕਿ ਮੌਜੂਦਾ ਕਾਰਵਾਈ ਦਾ ਉਦੇਸ਼ ਵਸੂਲੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਸਪਸ਼ਟ ਸੰਦੇਸ਼ ਦੇਣਾ ਹੈ ਕਿ ਪੁਲੀਸ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਹਰ ਸੰਭਵ ਕਾਰਵਾਈ ਕਰੇਗੀ। ਹਾਲਾਂਕਿ, ਪੁਲੀਸ ਨੇ ਜਾਂਚ ਨਾਲ ਜੁੜੇ ਕਈ ਵੇਰਵੇ ਫ਼ਿਲਹਾਲ ਜਨਤਕ ਨਹੀਂ ਕੀਤੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਜਾਣਕਾਰੀ ਜਾਂਚ ਅੱਗੇ ਵਧਣ ਨਾਲ ਸਾਹਮਣੇ ਆ ਸਕਦੀ ਹੈ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀਆਂ ਤਸਵੀਰਾਂ ਵੀ ਜਾਰੀ ਨਹੀਂ ਕੀਤੀਆਂ। ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਹੁਣ ਅਦਾਲਤੀ ਪ੍ਰਕਿਰਿਆ ਦੇ ਅਧੀਨ ਹੋਵੇਗੀ।