ਕਿਸੇ ਸਿਆਸੀ ਆਗੂ ਦੇ ਬੱਚੇ/ਬੱਚੀ ਦੇ ਵਿਆਹ ‘ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਜਾਣਾ ਨਾ ਕੋਈ ਵੱਡੀ ਗੱਲ ਹੈ ਤੇ ਨਾ ਹੀ ਮਾੜੀ। ਨਾ ਹੀ ਇਸਦੇ ਆਧਾਰ ‘ਤੇ ਕੋਈ ਰਾਜਨੀਤਕ ਇਲਜ਼ਾਮਬਾਜ਼ੀ ਕਰਨੀ ਚਾਹੀਦੀ ਹੈ। ਵੈਸੇ ਇਹੋ ਜਿਹੀ ਗੱਲ ‘ਤੇ ਦੂਜਿਆਂ ਉੱਤੇ ਸੁਆਲ ਬਾਦਲਦਲੀਏ ਹੀ ਚੁੱਕਦੇ ਰਹੇ ਨੇ।
ਪਰ ਸੁਖਬੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਨਾਲ ਸਬੰਧਤ ਸਮਾਗਮ ਵਿਚ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਤੇ ਗੁਰਕੀਰਤ ਕੋਟਲੀ ਨੂੰ ਸੱਦਿਆ ਜਾਣਾ ਸਧਾਰਨ ਗੱਲ ਨਹੀਂ, ਖਾਸ ਕਰ ਉਦੋਂ ਜਦੋਂ ਦੂਸਰੀਆਂ ਪਾਰਟੀਆਂ ਦੇ ਕਈ ਠੀਕ-ਠਾਕ ਆਗੂ ਨਹੀਂ ਸੱਦੇ ਗਏ, ਪੰਥਕ ਧਿਰਾਂ ‘ਚੋਂ ਖਾਸ ਕਰਕੇ।
ਰਾਜਸੀ ਵਿਰੋਧੀ ਤਾਂ ਬਾਦਲਦਲੀਆਂ ਨਾਲੋਂ ਟੁੱਟੇ ਪੰਥਕ ਸੁਧਾਰ ਲਹਿਰ ਵਾਲੇ ਤੇ ਸਿਮਰਨਜੀਤ ਸਿੰਘ ਮਾਨ ਵੀ ਹਨ, ਉਹ ਨਹੀਂ ਸੱਦੇ। ਰਵਨੀਤ ਬਿੱਟੂ ਤੇ ਗੁਰਕੀਰਤ ਕੋਟਲੀ ਖਾਸ ਤੌਰ ‘ਤੇ ਸੱਦੇ।
ਜਿਵੇਂ ਬਾਦਲਦਲੀਏ ਹਰੇਕ ਵਿਰੋਧੀ ਨੂੰ ਅਜਿਹੇ ਸੰਦਰਭ ‘ਚ ਸੁਆਲ ਪੁੱਛਦੇ ਨੇ, ਉਹ ਸੁਆਲ ਤੇ ਜਿੰਮੇਵਾਰੀ ਬਿੱਟੂ ਤੇ ਕੋਟਲੀ ਲਈ ਕਿੱਥੇ ਗਈ? ਖ਼ਾਸ ਕਰ ਜਦ ਉਹ ਬੇਅੰਤ ਸਿੰਘ ਦੀਆਂ ਨੀਤੀਆਂ ਦੇ ਅੱਜ ਵੀ ਪੈਰੋਕਾਰ ਨੇ।

ਬੇਅੰਤ ਸਿੰਘ ਦੇ ਪਰਿਵਾਰ ਦਾ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾਂ ਜਾਤੀ ਖਿਆਲ ਵੀ ਰੱਖਿਆ ਤੇ ਰਾਜਨੀਤੀਕ ਵੀ। ਇੱਥੋਂ ਲੁਧਿਆਣੇ ਦੀ 2014 ਦੀ ਲੋਕ ਸਭਾ ਚੋਣ ਬਾਰੇ ਵੀ ਸਮਝਿਆ ਜਾ ਸਕਦਾ ਹੈ। ਉਦੋਂ ਬੈਂਸ ਭਰਾਵਾਂ, ਜਿਹੜੇ ਹੁਣ ਇੰਦਰਾ ਪੁੱਤਰ ਰਾਜਾ ਵੜਿੰਗ ਦੇ ਖ਼ਾਸ ਨੇ, ਚੋਣ ਲੜ੍ਹ ਕੇ ਤੇ ਬਾਦਲ ਦਲ ਨੇ ਬਿੱਟੂ ਦੀ ਮਦਦ ਕਰਕੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂੰ ਹਰਵਾਇਆ ਸੀ ਤਾਂ ਕੀ ਸਿੱਖ ਰਾਜਨੀਤੀ ਵਿਚੋਂ ਉਭਰਨ ਵਾਲਾ ਸ਼ਰੀਕ ਖਤਮ ਕੀਤਾ ਜਾ ਸਕੇ।
ਬੇਅੰਤ ਸਿੰਘ ਦੇ ਸੋਹਲੇ ਗਾਉਣ ਵਾਲਾ ਹਰਚਰਨ ਬੈਂਸ ਪਿਛਲੇ ਤਿੰਨ ਕੁ ਦਹਾਕਿਆਂ ਤੋਂ ਬਾਦਲ ਦਲ ਦਾ ਮੁੱਖ ਸਲਾਹਕਾਰ ਹੈ ਤੇ ਅਕਾਲੀ ਦਲ ਦਾ ਮੀਤ ਪ੍ਰਧਾਨ ਵੀ। ਅੱਜ ਕੱਲ੍ਹ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਬਾਦਲੀ ਰੰਗ ਵਿੱਚ ਰੰਗੀ ਹੋਈ ਵਿਆਖਿਆ ਦਾ ਕੰਮ ਉਸੇ ਕੋਲ ਹੈ।
#Unpopular_Opinions
#Unpopular_Ideas
#Unpopular_Facts
Punjab Spectrum
You must be logged in to post a comment.