West Asia crisis: ਆਇਤੁੱਲਾ ਅਲੀ ਖਮੇਨੀ ਦੀ ਪਤਨੀ ਦੀ ਵੀ ਮੌਤ: ਇਲਾਜ ਦੌਰਾਨ ਦਮ ਤੋੜਿਆ; ਹਮਲੇ ਵਿਚ ਹੋਈ ਸੀ ਜ਼ਖ਼ਮੀ
Spain ਨੇ US ਨੂੰ ਆਪਣੇ ਫੌਜੀ ਅੱਡੇ ਵਰਤਣ ਤੋਂ ਰੋਕਿਆ; 15 ਅਮਰੀਕੀ ਜਹਾਜ਼ ਵਾਪਸ ਪਰਤੇ;
ਇਰਾਨੀ ਹਮਲਿਆਂ ਵਿੱਚ 3 ਅਮਰੀਕੀ ਫ਼ੌਜੀ ਹਲਾਕ
ਅਮਰੀਕਾ ਅਤੇ ਇਰਾਨ ਵਿਚਾਲੇ ਵਧਦੇ ਜੰਗੀ ਤਣਾਅ ਦੌਰਾਨ ਪਹਿਲੀ ਵਾਰ ਵੱਡੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਫ਼ੌਜ ਅਨੁਸਾਰ, ਇਰਾਨੀ ਹਮਲਿਆਂ ਦੌਰਾਨ ਤਿੰਨ ਅਮਰੀਕੀ ਫ਼ੌਜੀ ਮਾਰੇ ਗਏ ਹਨ ਅਤੇ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਮਾਰੇ ਗਏ ਫ਼ੌਜੀ ਕੁਵੈਤ ਵਿੱਚ ਤਾਇਨਾਤ ਇੱਕ ਲੌਜਿਸਟਿਕ ਯੂਨਿਟ ਦਾ ਹਿੱਸਾ ਸਨ। ਅਮਰੀਕੀ ਸੈਂਟਰਲ ਕਮਾਂਡ ਨੇ ਇਸ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਪਰਿਵਾਰਾਂ ਨੂੰ ਸੂਚਿਤ ਕਰਨ ਦੀ ਪ੍ਰਕਿਰਿਆ ਕਾਰਨ ਅਜੇ ਸੈਨਿਕਾਂ ਦੀ ਪਛਾਣ ਗੁਪਤ ਰੱਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਆਪਣੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਮੇਨੀ ਦੇ ਮਾਰੇ ਜਾਣ ਤੋਂ ਬਾਅਦ ਇਹ ਜਵਾਬੀ ਕਾਰਵਾਈ ਕੀਤੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ‘ਟਰੂਥ ਸੋਸ਼ਲ’ ਪਲੇਟਫਾਰਮ ’ਤੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਇਨ੍ਹਾਂ ਫ਼ੌਜੀਆਂ ਨੂੰ ‘ਸੱਚੇ ਦੇਸ਼ ਭਗਤ’ ਦੱਸਿਆ ਅਤੇ ਉਨ੍ਹਾਂ ਦੀ ਸ਼ਹਾਦਤ ’ਤੇ ਦੁੱਖ ਜ਼ਾਹਰ ਕੀਤਾ। ਟਰੰਪ ਨੇ ਚੇਤਾਵਨੀ ਦਿੱਤੀ ਕਿ ਇਹ ਜੰਗ ਅਜੇ ਕੁਝ ਹਫ਼ਤੇ ਹੋਰ ਚੱਲ ਸਕਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਮਰੀਕੀ ਫ਼ੌਜ ਨੂੰ ਹੋਰ ਜਾਨੀ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਕਿਹਾ, “ਬਦਕਿਸਮਤੀ ਨਾਲ ਅਜਿਹੀਆਂ ਘਟਨਾਵਾਂ ਜੰਗ ਵਿੱਚ ਵਾਪਰਦੀਆਂ ਹਨ ਪਰ ਅਸੀਂ ਇਹ ਸਭ ਭਵਿੱਖ ਦੀ ਸੁਰੱਖਿਆ ਲਈ ਕਰ ਰਹੇ ਹਾਂ।” ਇਸ ਦੌਰਾਨ ਇਰਾਨੀ ਰੈਵੋਲਿਊਸ਼ਨਰੀ ਗਾਰਡ ਨੇ ਅਮਰੀਕੀ ਅਤੇ ਇਜ਼ਰਾਈਲੀ ਟਿਕਾਣਿਆਂ ’ਤੇ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਕਰਨ ਦੀ ਧਮਕੀ ਦਿੱਤੀ ਹੈ।
CIA ਨੇ ਮਹੀਨਿਆਂ ਤੱਕ ਕੀਤੀ ਜਾਸੂਸੀ: 60 ਸਕਿੰਟਾਂ ਵਿੱਚ ਹੋਏ 3 ਵੱਡੇ ਹਮਲਿਆਂ ਨੇ ਹਿਲਾਇਆ ਇਰਾਨ
ਇਰਾਨ ’ਤੇ ਹੋਏ ਭਿਆਨਕ ਹਮਲਿਆਂ ਪਿੱਛੇ ਅਮਰੀਕੀ ਖ਼ੁਫ਼ੀਆ ਏਜੰਸੀ CIA ਅਤੇ ਇਜ਼ਰਾਈਲੀ ਏਜੰਸੀਆਂ ਦੀ ਮਹੀਨਿਆਂ ਦੀ ਮਿਹਨਤ ਸੀ। ਰਿਪੋਰਟਾਂ ਅਨੁਸਾਰ, ਅਮਰੀਕੀ ਅਤੇ ਇਜ਼ਰਾਈਲੀ ਅਧਿਕਾਰੀ ਕਈ ਹਫ਼ਤਿਆਂ ਤੋਂ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਮੇਨੀ ਅਤੇ ਹੋਰ ਉੱਚ ਅਧਿਕਾਰੀਆਂ ਦੀ ਹਰ ਹਰਕਤ ’ਤੇ ਨਜ਼ਰ ਰੱਖ ਰਹੇ ਸਨ। ਇਹ ਹਮਲਾ ਇੰਨੀ ਤੇਜ਼ੀ ਅਤੇ ਸਟੀਕਤਾ ਨਾਲ ਕੀਤਾ ਗਿਆ ਕਿ ਸਿਰਫ਼ 60 ਸਕਿੰਟਾਂ ਦੇ ਅੰਦਰ ਤਿੰਨ ਵੱਖ-ਵੱਖ ਥਾਵਾਂ ’ਤੇ ਤਿੰਨ ਵੱਡੇ ਧਮਾਕੇ ਹੋਏ। ਇਸ ‘ਸਰਪ੍ਰਾਈਜ਼ ਡੇਅਲਾਈਟ’ (ਦਿਨ ਵੇਲੇ ਦੇ ਅਚਨਚੇਤ ਹਮਲੇ) ਨੇ ਇਰਾਨੀ ਲੀਡਰਸ਼ਿਪ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਦਿੱਤਾ, ਜਿਸ ਵਿੱਚ ਖ਼ਮੇਨੀ ਤੋਂ ਇਲਾਵਾ ਰੈਵੋਲਿਊਸ਼ਨਰੀ ਗਾਰਡ ਦੇ ਮੁਖੀ ਅਤੇ ਰੱਖਿਆ ਮੰਤਰੀ ਸਮੇਤ ਲਗਭਗ 40 ਸੀਨੀਅਰ ਆਗੂ ਮਾਰੇ ਗਏ। ਰਾਸ਼ਟਰਪਤੀ ਡੋਨਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਫ਼ੌਜ ਨੇ ਬੀ-2 (B-2) ਸਟੈਲਥ ਬੰਬਾਰਾਂ ਰਾਹੀਂ 2,000 ਪੌਂਡ ਦੇ ਬੰਬ ਸੁੱਟ ਕੇ ਇਰਾਨ ਦੇ ਬੈਲਿਸਟਿਕ ਮਿਜ਼ਾਈਲ ਕੇਂਦਰਾਂ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨਸ਼ਟ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਰੇ ਟੀਚੇ ਪੂਰੇ ਨਹੀਂ ਹੋ ਜਾਂਦੇ। ਦੂਜੇ ਪਾਸੇ, ਵ੍ਹਾਈਟ ਹਾਊਸ ਦੇ ਸੂਤਰਾਂ ਅਨੁਸਾਰ, ਇਰਾਨ ਦੀ ਸੰਭਾਵੀ ‘ਨਵੀਂ ਲੀਡਰਸ਼ਿਪ’ ਨੇ ਅਮਰੀਕਾ ਨਾਲ ਗੱਲਬਾਤ ਕਰਨ ਦੀ ਇੱਛਾ ਜਤਾਈ ਹੈ। ਹਾਲਾਂਕਿ ਟਰੰਪ ਨੇ ਗੱਲਬਾਤ ਲਈ ਸਹਿਮਤੀ ਦਿੱਤੀ ਹੈ, ਪਰ ਉਨ੍ਹਾਂ ਸਾਫ਼ ਕਰ ਦਿੱਤਾ ਹੈ ਕਿ ਫ਼ਿਲਹਾਲ ਫ਼ੌਜੀ ਮੁਹਿੰਮ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਰਹੇਗੀ।
US-Israel Attack on Iran: ਇਜ਼ਰਾਈਲ-ਅਮਰੀਕਾ ਵਲੋਂ ਇਰਾਨ ’ਤੇ ਕੀਤੇ ਗਏ ਹਮਲਿਆਂ ਵਿਚ ਸੁਪਰੀਮ ਆਗੂ ਆਇਤੁੱਲਾ ਅਲੀ ਖਮੇਨੀ ਦੀ ਪਤਨੀ ਦੀ ਵੀ ਮੌਤ ਹੋ ਗਈ ਹੈ। ਇਸ ਹਮਲੇ ਵਿਚ ਖਮੇਨੀ ਦੀ ਪਤਨੀ ਮੰਸੁਰੇਹ ਦੋ ਦਿਨ ਪਹਿਲਾਂ ਜ਼ਖ਼ਮੀ ਹੋ ਗਈ ਸੀ। ਇਰਾਨੀ ਮੀਡੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਆਇਤੁੱਲਾ ਅਲੀ ਦੀ ਪਤਨੀ ਦੀ ਮੌਤ ਹੋ ਗਈ ਹੈ।
ਕੁਵੈਤ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਕਈ ਅਮਰੀਕੀ ਜੰਗੀ ਜਹਾਜ਼ ਹਾਦਸਾਗ੍ਰਸਤ ਹੋ ਗਏ ਹਨ, ਜਿਨ੍ਹਾਂ ਵਿੱਚੋਂ ਸਾਰੇ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਮੰਤਰਾਲੇ ਨੇ ਹਾਦਸਿਆਂ ਦੇ ਕਾਰਨਾਂ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ, ਪਰ ਇਹ ਘਟਨਾ ਇਰਾਨ ਵੱਲੋਂ ਦੇਸ਼ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਭਾਰੀ ਗੋਲੀਬਾਰੀ ਦੌਰਾਨ ਵਾਪਰੀ ਹੈ। ਕੁਵੈਤ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਪਾਇਲਟਾਂ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਨੇ ਇਸ ਮਾਮਲੇ ‘ਤੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਅਮਰੀਕਾ ਅਤੇ ਇਜ਼ਰਾਈਲ ਨੇ ਐਤਵਾਰ ਨੂੰ ਇਰਾਨ ਦੇ ਕਈ ਟਿਕਾਣਿਆਂ ’ਤੇ ਜ਼ਬਰਦਸਤ ਬੰਬਾਰੀ ਕੀਤੀ, ਜਿਸ ਵਿੱਚ ਇਰਾਨ ਦੇ ਬੈਲਿਸਟਿਕ ਮਿਜ਼ਾਈਲ ਕੇਂਦਰਾਂ ਅਤੇ ਜੰਗੀ ਬੇੜਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਰਾਨੀ ਆਗੂਆਂ ਅਨੁਸਾਰ, ਇਨ੍ਹਾਂ ਹਮਲਿਆਂ ਵਿੱਚ ਹੁਣ ਤੱਕ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਹ ਕਾਰਵਾਈ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਮੇਨੀ ਦੀ ਹੱਤਿਆ ਤੋਂ ਬਾਅਦ ਹੋਈ ਹੈ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ 9 ਜੰਗੀ ਬੇੜੇ ਡੁਬੋ ਦਿੱਤੇ ਗਏ ਹਨ। ਇਸ ਦੇ ਨਾਲ ਹੀ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਇਰਾਨ ਦੀ ਨਵੀਂ ਲੀਡਰਸ਼ਿਪ ਨਾਲ ਗੱਲਬਾਤ ਕਰਨ ਲਈ ਤਿਆਰ ਹਨ।
ਇਹ ਸੰਘਰਸ਼ ਹੁਣ ਸਿਰਫ਼ ਅਮਰੀਕਾ, ਇਜ਼ਰਾਈਲ ਅਤੇ ਇਰਾਨ ਤੱਕ ਸੀਮਤ ਨਹੀਂ ਰਿਹਾ। ਇਰਾਨੀ ਹਮਲਿਆਂ ਦੇ ਜਵਾਬ ਵਿੱਚ ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗੀਆਂ ਹਨ, ਜਿਸ ਦੇ ਜਵਾਬ ਵਿੱਚ ਇਜ਼ਰਾਈਲ ਨੇ ਬੈਰੂਤ (ਲੇਬਨਾਨ) ’ਤੇ ਹਮਲੇ ਕੀਤੇ। ਖਾੜੀ ਦੇਸ਼ਾਂ ਵਿੱਚ ਵੀ ਤਣਾਅ ਵਧ ਗਿਆ ਹੈ; ਯੂ.ਏ.ਈ., ਕੁਵੈਤ ਅਤੇ ਬਹਿਰੀਨ ਵਿੱਚ ਇਰਾਨੀ ਮਿਜ਼ਾਈਲਾਂ ਡਿੱਗਣ ਕਾਰਨ ਨਾਗਰਿਕਾਂ ਦੀ ਮੌਤ ਹੋਈ ਹੈ। ਇਜ਼ਰਾਈਲ ਵਿੱਚ ਵੀ ਇੱਕ ਸਿਨਾਗੋਗ (ਇਬਾਦਤਗਾਹ) ’ਤੇ ਹੋਏ ਹਮਲੇ ਵਿੱਚ 9 ਲੋਕ ਮਾਰੇ ਗਏ ਹਨ। ਬ੍ਰਿਟੇਨ, ਫਰਾਂਸ ਅਤੇ ਜਰਮਨੀ ਵਰਗੀਆਂ ਯੂਰਪੀ ਸ਼ਕਤੀਆਂ ਨੇ ਵੀ ਅਮਰੀਕਾ ਦਾ ਸਾਥ ਦੇਣ ਦੀ ਪੇਸ਼ਕਸ਼ ਕੀਤੀ ਹੈ।
ਤੇਹਰਾਨ ਦੀਆਂ ਸੜਕਾਂ ’ਤੇ ਸਨਾਟਾ ਪਸਰਿਆ ਹੋਇਆ ਹੈ ਅਤੇ ਲੋਕ ਹਵਾਈ ਹਮਲਿਆਂ ਦੇ ਡਰੋਂ ਘਰਾਂ ਵਿੱਚ ਦੁਬਕੇ ਹੋਏ ਹਨ। ਦੂਜੇ ਪਾਸੇ, ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਹੈ ਕਿ ਅਗਲੇ ਇੱਕ-ਦੋ ਦਿਨਾਂ ਵਿੱਚ ਨਵਾਂ ਸੁਪਰੀਮ ਲੀਡਰ ਚੁਣ ਲਿਆ ਜਾਵੇਗਾ। ਼
ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ‘ਲਾਲ ਲਕੀਰ’ ਪਾਰ ਕਰਨ ਦੀ ਚੇਤਾਵਨੀ ਦਿੰਦਿਆਂ ਭਿਆਨਕ ਬਦਲਾ ਲੈਣ ਦੀ ਗੱਲ ਕਹੀ ਹੈ, ਜਦੋਂਕਿ ਟਰੰਪ ਨੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਜੇਕਰ ਇਰਾਨ ਨੇ ਅਜਿਹਾ ਕੀਤਾ ਤਾਂ ਉਸ ’ਤੇ ਅਜਿਹੀ ਤਾਕਤ ਨਾਲ ਹਮਲਾ ਕੀਤਾ ਜਾਵੇਗਾ ਜੋ ਦੁਨੀਆ ਨੇ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ।
ਉੱਧਰ ਪੱਛਮੀ ਏਸ਼ੀਆ (West Asia) ਵਿੱਚ ਵਧਦੇ ਜੰਗੀ ਤਣਾਅ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਭਾਰਤ ਹਮੇਸ਼ਾ ਵਿਸ਼ਵਵਿਆਪੀ ਵਿਵਾਦਾਂ ਨੂੰ ‘ਗੱਲਬਾਤ ਅਤੇ ਕੂਟਨੀਤੀ’(Dialogue and Diplomacy) ਰਾਹੀਂ ਸੁਲਝਾਉਣ ਦਾ ਸਮਰਥਕ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਮੌਜੂਦਾ ਹਾਲਾਤ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ।
ਪ੍ਰਧਾਨ ਮੰਤਕੀ ਮੋਦੀ ਨੇ ਕਿਹਾ, “ ਭਾਰਤ ਦਾ ਸਟੈਂਡ ਹਮੇਸ਼ਾ ਸਪੱਸ਼ਟ ਰਿਹਾ ਹੈ। ਅਸੀਂ ਲਗਾਤਾਰ ਸ਼ਾਂਤੀ ਅਤੇ ਸਥਿਰਤਾ ਦੀ ਵਕਾਲਤ ਕੀਤੀ ਹੈ। ਜਦੋਂ ਦੋ ਲੋਕਤੰਤਰੀ ਦੇਸ਼ ਇਕੱਠੇ ਖੜ੍ਹੇ ਹੁੰਦੇ ਹਨ, ਤਾਂ ਸ਼ਾਂਤੀ ਦੀ ਆਵਾਜ਼ ਹੋਰ ਮਜ਼ਬੂਤ ਹੋ ਜਾਂਦੀ ਹੈ।”
ਤੁਰਕੀ ਵੱਲੋਂ ਮੱਧ-ਪੂਰਬ ਦੇ ਕਈ ਦੇਸ਼ਾਂ ਲਈ ਹਵਾਈ ਉਡਾਣਾਂ ਰੱਦ
ਮੱਧ ਪੂਰਬ ਖੇਤਰ ਵਿੱਚ ਵਧ ਰਹੇ ਤਣਾਅ ਨੂੰ ਦੇਖਦੇ ਹੋਏ ਤੁਰਕੀ ਨੇ ਮੱਧ-ਪੂਰਬ ਦੇ ਕਈ ਦੇਸ਼ਾਂ ਲਈ ਆਪਣੀਆਂ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਅੰਕਾਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਰਾਨ, ਇਰਾਕ, ਜਾਰਡਨ, ਸੀਰੀਆ ਅਤੇ ਲਿਬਨਾਨ ਲਈ ਸਾਰੀਆਂ ਉਡਾਣਾਂ ਨੂੰ ਸ਼ੁੱਕਰਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਤਰ, ਕੁਵੈਤ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ (UAE) ਲਈ ਤੈਅ ਕੀਤੀਆਂ ਗਈਆਂ ਉਡਾਣਾਂ ਵੀ ਮੰਗਲਵਾਰ ਤੱਕ ਰੱਦ ਰਹਿਣਗੀਆਂ। ਇਹ ਕਦਮ ਯਾਤਰੀਆਂ ਅਤੇ ਜਹਾਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ। ਦੂਜੇ ਪਾਸੇ ਤੁਰਕੀ ਦੇ ਆਵਾਜਾਈ ਮੰਤਰੀ ਅਬਦੁਲਕਾਦਿਰ ਉਰਾਲੋਗਲੂ ਨੇ ਦੱਸਿਆ ਕਿ ਸਾਊਦੀ ਅਰਬ ਦੇ ਰਿਆਦ, ਜੇਦਾਹ ਅਤੇ ਮਦੀਨਾ ਹਵਾਈ ਅੱਡਿਆਂ ਦੇ ਨਾਲ-ਨਾਲ ਓਮਾਨ ਲਈ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਤਹਿਰਾਨ ਵਿੱਚ ਫਸੇ ਤੁਰਕੀ ਏਅਰਲਾਈਨਜ਼ ਅਤੇ ਪੈਗਾਸਸ ਏਅਰਲਾਈਨਜ਼ ਦੇ ਜਹਾਜ਼ਾਂ ਦੇ ਅਮਲੇ ਨੂੰ ਸੁਰੱਖਿਅਤ ਵਾਪਸ ਤੁਰਕੀ ਲਿਆਂਦਾ ਗਿਆ ਹੈ। ਮੰਤਰੀ ਨੇ ਭਰੋਸਾ ਦਿੱਤਾ ਕਿ ਕਤਰ, ਬਹਿਰੀਨ ਅਤੇ ਯੂਏਈ ਵਿੱਚ ਮੌਜੂਦ ਹੋਰ ਕਰਮਚਾਰੀ ਫਿਲਹਾਲ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ।

ਸਾਊਦੀ ਅਰਾਮਕੋ ਦੀ ਰਾਸ ਤਨੂਰਾ ਰਿਫਾਇਨਰੀ ’ਤੇ ਡਰੋਨ ਹਮਲਾ; ਰਿਫਾਇਨਰੀ ਅਸਥਾਈ ਤੌਰ ’ਤੇ ਬੰਦ
ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਅਰਾਮਕੋ ਨੇ ਡਰੋਨ ਹਮਲੇ ਤੋਂ ਬਾਅਦ ਆਪਣੀ ਪ੍ਰਮੁੱਖ ਰਾਸ ਤਨੂਰਾ ਰਿਫਾਇਨਰੀ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਹੈ। ਇਹ ਹਮਲਾ ਇਰਾਨ ਵੱਲੋਂ ਅਮਰੀਕਾ ਅਤੇ ਇਜ਼ਰਾਈਲ ਦੀ ਕਾਰਵਾਈ ਦੇ ਜਵਾਬ ਵਿੱਚ ਕੀਤਾ ਗਿਆ ਹੈ। ਰਾਸ ਤਨੂਰਾ ਕੰਪਲੈਕਸ ਮੱਧ-ਪੂਰਬ ਦੀਆਂ ਸਭ ਤੋਂ ਵੱਡੀਆਂ ਰਿਫਾਇਨਰੀਆਂ ਵਿੱਚੋਂ ਇੱਕ ਹੈ ਜਿਸ ਦੀ ਸਮਰੱਥਾ ਰੋਜ਼ਾਨਾ 5,50,000 ਬੈਰਲ ਤੇਲ ਸਾਫ਼ ਕਰਨ ਦੀ ਹੈ ਅਤੇ ਇਹ ਸਾਊਦੀ ਅਰਬ ਦੇ ਤੇਲ ਨਿਰਯਾਤ ਲਈ ਇੱਕ ਬਹੁਤ ਹੀ ਮਹੱਤਵਪੂਰਨ ਕੇਂਦਰ ਹੈ। ਸਾਊਦੀ ਰੱਖਿਆ ਮੰਤਰਾਲੇ ਅਨੁਸਾਰ ਦੋ ਡਰੋਨਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਮਲਬੇ ਕਾਰਨ ਫੈਕਟਰੀ ਵਿੱਚ ਮਾਮੂਲੀ ਅੱਗ ਲੱਗ ਗਈ। ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਸਥਿਤੀ ਹੁਣ ਕਾਬੂ ਹੇਠ ਦੱਸੀ ਜਾ ਰਹੀ ਹੈ। ਇਸ ਰਿਫਾਇਨਰੀ ਦੇ ਬੰਦ ਹੋਣ ਅਤੇ ਸਮੁੰਦਰੀ ਰਸਤਿਆਂ ਵਿੱਚ ਵਧਦੇ ਖ਼ਤਰੇ ਕਾਰਨ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਨੂੰ ਲੈ ਕੇ ਚਿੰਤਾ ਵਧ ਗਈ ਹੈ। ਇਸ ਦਾ ਸਿੱਧਾ ਅਸਰ ਬਾਜ਼ਾਰ ‘ਤੇ ਦੇਖਣ ਨੂੰ ਮਿਲਿਆ ਹੈ, ਜਿੱਥੇ ਕੱਚੇ ਤੇਲ (Brent crude) ਦੀਆਂ ਕੀਮਤਾਂ ਵਿੱਚ ਸੋਮਵਾਰ ਨੂੰ ਲਗਪਗ 10 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਕੁਵੈਤ ਵਿੱਚ ਕਈ ਅਮਰੀਕੀ ਜੰਗੀ ਜਹਾਜ਼ ਹਾਦਸਾਗ੍ਰਸਤ : ਸਾਰਾ ਅਮਲਾ ਸੁਰੱਖਿਅਤ : ਕੁਵੈਤ ਰੱਖਿਆ ਮੰਤਰਾਲਾ
ਕੁਵੈਤ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਕਈ ਅਮਰੀਕੀ ਜੰਗੀ ਜਹਾਜ਼ ਹਾਦਸਾਗ੍ਰਸਤ ਹੋ ਗਏ ਹਨ, ਜਿਨ੍ਹਾਂ ਵਿੱਚੋਂ ਸਾਰੇ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਮੰਤਰਾਲੇ ਨੇ ਹਾਦਸਿਆਂ ਦੇ ਕਾਰਨਾਂ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ, ਪਰ ਇਹ ਘਟਨਾ ਇਰਾਨ ਵੱਲੋਂ ਦੇਸ਼ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਭਾਰੀ ਗੋਲੀਬਾਰੀ ਦੌਰਾਨ ਵਾਪਰੀ ਹੈ। ਕੁਵੈਤ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਪਾਇਲਟਾਂ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਨੇ ਇਸ ਮਾਮਲੇ ‘ਤੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
West Asia crisis: ਇਰਾਨ ‘ਤੇ ਹਮਲੇ ਤੋਂ ਬਾਅਦ IAEA ਚਿੰਤਤ : ਪਰਮਾਣੂ ਅਧਿਕਾਰੀਆਂ ਨਾਲ ਸੰਪਰਕ ਟੁੱਟਿਆ
ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਕੋਲ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਇਜ਼ਰਾਈਲ ਅਤੇ ਅਮਰੀਕਾ ਦੇ ਹਮਲਿਆਂ ਨੇ ਇਰਾਨ ਦੇ ਕਿਸੇ ਪਰਮਾਣੂ ਟਿਕਾਣੇ ਨੂੰ ਨੁਕਸਾਨ ਪਹੁੰਚਾਇਆ ਹੈ, ਪਰ ਉਹ ਇਰਾਨ ਦੇ ਪਰਮਾਣੂ ਅਧਿਕਾਰੀਆਂ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਰਹੀ ਹੈ। ਏਜੰਸੀ ਦੇ ਮੁਖੀ ਰਾਫੇਲ ਗ੍ਰੋਸੀ ਨੇ ਬੋਰਡ ਆਫ ਗਵਰਨਰਜ਼ ਨੂੰ ਦੱਸਿਆ, “ਸਾਡੇ ਕੋਲ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਕਿਸੇ ਵੀ ਪਰਮਾਣੂ ਸਥਾਪਨਾ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਨਿਸ਼ਾਨਾ ਬਣਾਇਆ ਗਿਆ ਹੈ।” ਉਨ੍ਹਾਂ ਨੇ 35 ਦੇਸ਼ਾਂ ਦੇ ਬੋਰਡ ਨੂੰ ਦਿੱਤੇ ਬਿਆਨ ਵਿੱਚ ਅੱਗੇ ਕਿਹਾ, “ਈਰਾਨ ਦੇ ਪਰਮਾਣੂ ਰੈਗੂਲੇਟਰੀ ਅਧਿਕਾਰੀਆਂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਪਰ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।”
West Asia crisis: ਅਮਰੀਕਾ-ਇਜ਼ਰਾਈਲ ਹਮਲਿਆਂ ਵਿੱਚ ਹੁਣ ਤੱਕ 555 ਨਾਗਰਿਕ ਹਲਾਕ: ਇਰਾਨ
ਇਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਸਾਂਝੀ ਫ਼ੌਜੀ ਕਾਰਵਾਈ ਨੇ ਭਿਆਨਕ ਰੂਪ ਧਾਰ ਲਿਆ ਹੈ। ਇਰਾਨੀ ਰੈੱਡ ਕ੍ਰੀਸੈਂਟ ਸੋਸਾਇਟੀ (Iranian Red Crescent Society) ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ ਹੋਏ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 555 ਲੋਕ ਮਾਰੇ ਗਏ ਹਨ। ਇਹ ਅੰਕੜਾ ਪਹਿਲਾਂ ਦੱਸੇ ਗਏ 200 ਦੇ ਅੰਕੜੇ ਤੋਂ ਕਿਤੇ ਜ਼ਿਆਦਾ ਹੈ, ਜੋ ਜੰਗ ਦੀ ਭਿਆਨਕ ਰੂੁਪ ਨੂੰ ਜ਼ਾਹਰ ਕਰਦਾ ਹੈ। ਸੋਸਾਇਟੀ ਅਨੁਸਾਰ, ਇਸ ਜੰਗ ਦੌਰਾਨ ਹੁਣ ਤੱਕ ਇਰਾਨ ਦੇ 131 ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਵਾਈ ਹਮਲਿਆਂ ਕਾਰਨ ਕਈ ਇਮਾਰਤਾਂ ਤਬਾਹ ਹੋ ਗਈਆਂ ਹਨ ਅਤੇ ਮਰਨ ਵਾਲਿਆਂ ਵਿੱਚ ਵੱਡੀ ਗਿਣਤੀ ਨਾਗਰਿਕਾਂ ਦੀ ਦੱਸੀ ਜਾ ਰਹੀ ਹੈ।
ਭਾਰਤ ਹਮੇਸ਼ਾ ਗੱਲਬਾਤ ਅਤੇ ਕੂਟਨੀਤੀ ਦਾ ਪੱਖੀ ਰਿਹਾ ਹੈ- ਮੋਦੀ
ਪੱਛਮੀ ਏਸ਼ੀਆ (West Asia) ਵਿੱਚ ਵਧਦੇ ਜੰਗੀ ਤਣਾਅ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਭਾਰਤ ਹਮੇਸ਼ਾ ਵਿਸ਼ਵਵਿਆਪੀ ਵਿਵਾਦਾਂ ਨੂੰ ‘ਗੱਲਬਾਤ ਅਤੇ ਕੂਟਨੀਤੀ’(Dialogue and Diplomacy) ਰਾਹੀਂ ਸੁਲਝਾਉਣ ਦਾ ਸਮਰਥਕ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਮੌਜੂਦਾ ਹਾਲਾਤ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ। ਪ੍ਰਧਾਨ ਮੰਤਕੀ ਮੋਦੀ ਨੇ ਕਿਹਾ, “ ਭਾਰਤ ਦਾ ਸਟੈਂਡ ਹਮੇਸ਼ਾ ਸਪੱਸ਼ਟ ਰਿਹਾ ਹੈ। ਅਸੀਂ ਲਗਾਤਾਰ ਸ਼ਾਂਤੀ ਅਤੇ ਸਥਿਰਤਾ ਦੀ ਵਕਾਲਤ ਕੀਤੀ ਹੈ। ਜਦੋਂ ਦੋ ਲੋਕਤੰਤਰੀ ਦੇਸ਼ ਇਕੱਠੇ ਖੜ੍ਹੇ ਹੁੰਦੇ ਹਨ, ਤਾਂ ਸ਼ਾਂਤੀ ਦੀ ਆਵਾਜ਼ ਹੋਰ ਮਜ਼ਬੂਤ ਹੋ ਜਾਂਦੀ ਹੈ।”-
International Flights Cancelled: : ਕੋਲਕਾਤਾ ਹਵਾਈ ਅੱਡੇ ਤੋਂ 20 ਕੌਮਾਂਤਰੀ ਉਡਾਣਾਂ ਰੱਦ
International Flights Cancelled: ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਅਤੇ ਕਈ ਦੇਸ਼ਾਂ ਦੇ ਹਵਾਈ ਰਸਤੇ (Airspace) ਬੰਦ ਹੋਣ ਕਾਰਨ ਅੱਜ ਕੋਲਕਾਤਾ ਹਵਾਈ ਅੱਡੇ ਤੋਂ ਘੱਟੋ-ਘੱਟ 20 ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਹਵਾਈ ਅੱਡਾ ਅਧਿਕਾਰੀਆਂ ਅਨੁਸਾਰ, ਇਹ ਫੈਸਲਾ ਸੁਰੱਖਿਆ ਕਾਰਨਾਂ ਅਤੇ ਸੰਚਾਲਨ ਸਬੰਧੀ ਰੁਕਾਵਟਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਕੋਲਕਾਤਾ ਤੋਂ ਖਾੜੀ ਦੇਸ਼ਾਂ ਨੂੰ ਜੋੜਨ ਵਾਲੀਆਂ ਪ੍ਰਮੁੱਖ ਏਅਰਲਾਈਨਾਂ ਦੀਆਂ ਸੇਵਾਵਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ, ਜਿਵੇਂ ਕਿ ਐਮੀਰੇਟਸ (Emirates): 4 ਆਉਣ ਵਾਲੀਆਂ ਅਤੇ 4 ਜਾਣ ਵਾਲੀਆਂ ਉਡਾਣਾਂ ਯਾਨੀ ਕੁੱਲ 8 ਉਡਾਣਾ ਰੱਦ ਕੀਤੀਆਂ। ਇਸ ਤੋਂ ਇਲਾਵਾ ਕਤਰ ਏਅਰਵੇਜ਼ (Qatar Airways): 2 ਆਉਣ ਵਾਲੀਆਂ ਅਤੇ 2 ਜਾਣ ਵਾਲੀਆਂ ਉਡਾਣਾਂ। ਇਤਿਹਾਦ ਏਅਰਵੇਜ਼ (Etihad Airways): 2 ਆਉਣ ਵਾਲੀਆਂ ਅਤੇ 2 ਜਾਣ ਵਾਲੀਆਂ ਉਡਾਣਾਂ। ਏਅਰ ਅਰੇਬੀਆ ਅਤੇ ਫਲਾਈ ਦੁਬਈ: ਦੋਵਾਂ ਦੀਆਂ 1-1 ਆਉਣ ਵਾਲੀਆਂ ਅਤੇ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
Punjab Spectrum
You must be logged in to post a comment.