Breaking News

Maha Kumbh: ਮਹਾਂਕੁੰਭ ‘ਮ੍ਰਿਤਯੂ ਕੁੰਭ’ ਵਿਚ ਤਬਦੀਲ ਹੋਇਆ: ਮਮਤਾ ਬੈਨਰਜੀ

‘Sangam water fit for drinking’: UP CM Yogi calls faecal bacteria report ‘propaganda’ to malign Maha Kumbh

ਪ੍ਰਯਾਗਰਾਜ ਦੇ ਸੰਗਮ ਦਾ ਪਾਣੀ ਨਹਾਉਣ ਦੇ ਯੋਗ ਨਹੀਂ, NGT ਨੇ ਜਤਾਈ ਚਿੰਤਾ

Maha Kumbh: ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ ਪ੍ਰਯਾਗਰਾਜ ਵਿਖੇ ਦਰਿਆਈ ਪਾਣੀ ਵਿੱਚ ਮਲ-ਮੂਤਰ ਕਾਨੂੰਨੀ ਸੀਮਾਵਾਂ ਤੋਂ ਉੱਪਰ ਹੈ। ਉਨ੍ਹਾਂ ਮੁਤਾਬਕ ਪੀਣ ਦੀ ਤਾਂ ਗੱਲ ਛੱਡੋ, ਇਹ ਪਾਣੀ ਨਹਾਉਣ ਲਈ ਵੀ ਅਯੋਗ ਹੈ।

ਮਹਾਂ ਕੁੰਭ ਇਸ਼ਨਾਨ ਤੋਂ ਬਾਅਦ ਘਰ ਜਾਣ ‘ਤੇ ਯਕੀਨਨ ਬਹੁਤ ਸਾਰੇ ਬੀਮਾਰ ਹੋ ਰਹੇ ਹਨ।

ਇਹੋ ਜਿਹੇ ਮੌਕੇ ਵੀ ਉੱਥੇ ਜਾ ਰਹੇ ਲੋਕ ਅਤੇ ਸਰਕਾਰ ਇਹ ਯਕੀਨੀ ਨਹੀਂ ਬਣਾ ਸਕੇ ਕਿ ਕੋਈ ਉੱਥੇ ਵਿੱਚ ਕੀ ਮਲ-ਮੂਤਰ ਨਾ ਕਰੇ।
ਇਸਤੋਂ ਪਹਿਲਾਂ ਉੱਥੇ ਭਗਦੜ ‘ਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਸਰਕਾਰ ਨੇ ਲੁਕੋਈ।

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਸੰਗਮ ਦਾ ਪਾਣੀ ਨਹਾਉਣ ਦੇ ਯੋਗ ਨਹੀਂ ਹੈ। ਕਰੋੜਾਂ ਸ਼ਰਧਾਲੂ ਤ੍ਰਿਵੇਣੀ ਸੰਗਮ ‘ਚ ਇਸ਼ਨਾਨ ਕਰ ਰਹੇ ਹਨ, ਜਿਸ ਕਾਰਨ ਗੰਗਾ ਅਤੇ ਯਮੁਨਾ ਨਦੀਆਂ ‘ਚ ਫੇਕਲ ਕੋਲੀਫਾਰਮ ਬੈਕਟੀਰੀਆ ਦਾ ਪੱਧਰ ਉੱਚਾ ਹੋ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੀ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਵੀ ਫੇਕਲ ਕੋਲੀਫਾਰਮ ਬੈਕਟੀਰੀਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।

ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਪ੍ਰਯਾਗਰਾਜ ਦੀਆਂ ਗੰਗਾ-ਯਮੁਨਾ ਨਦੀਆਂ ਵਿੱਚ ਫੇਕਲ ਕੋਲੀਫਾਰਮ ਬੈਕਟੀਰੀਆ ਦੇ ਉੱਚ ਪੱਧਰ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਵੱਲੋਂ 3 ਫਰਵਰੀ ਨੂੰ ਦਾਇਰ ਰਿਪੋਰਟ ਵਿੱਚ ਫੇਕਲ ਬੈਕਟੀਰੀਆ ਦਾ ਜ਼ਿਕਰ ਕੀਤਾ ਗਿਆ ਹੈ। ਪਾਣੀ ਵਿੱਚ ਫੇਕਲ ਬੈਕਟੀਰੀਆ ਦੀ ਉੱਚ ਪੱਧਰ ਸਿਹਤ ਲਈ ਖਤਰਨਾਕ ਹੈ।

ਜਾਣੋ ਸੀ.ਪੀ.ਸੀ.ਬੀ. ਦੀ ਰਿਪੋਰਟ ਵਿੱਚ ਕੀ ਹੋਇਆ ਖੁਲਾਸਾ?
ਸੀ.ਪੀ.ਸੀ.ਬੀ. ਦੀ ਰਿਪੋਰਟ ਦੇ ਅਨੁਸਾਰ, ਨਦੀ ਦੇ ਪਾਣੀ ਦੀ ਗੁਣਵੱਤਾ ਬਾਇਓ-ਕੈਮੀਕਲ ਆਕਸੀਜਨ ਡਿਮਾਂਡ (ਬੀਓਡੀ) ਦੇ ਰੂਪ ਵਿੱਚ ਨਹਾਉਣ ਲਈ ਨਿਰਧਾਰਤ ਮਾਪਦੰਡਾਂ ਦੇ ਅਨੁਕੂਲ ਨਹੀਂ ਹੈ। ਨਾਲ ਹੀ, ਇਹ ਫੇਕਲ ਕੋਲੀਫਾਰਮ (FC) ਦੇ ਮਾਮਲੇ ਵਿੱਚ ਨਹਾਉਣ ਲਈ ਨਿਰਧਾਰਤ ਪ੍ਰਾਇਮਰੀ ਪਾਣੀ ਦੀ ਗੁਣਵੱਤਾ ਦੇ ਅਨੁਸਾਰ ਨਹੀਂ ਹੈ।

ਅਮਰੀਕੀ ਰਿਸਰਚ ਪ੍ਰੋਗਰਾਮ ਨੇ ਕੀ ਕਿਹਾ?
ਯੂਐਸ-ਅਧਾਰਤ ਜਲ ਖੋਜ ਪ੍ਰੋਗਰਾਮ KnowYourH2O ਕਹਿੰਦਾ ਹੈ ਕਿ ਇਲਾਜ ਨਾ ਕੀਤੇ ਜਾਣ ਵਾਲੇ ਫੇਕਲ ਪਦਾਰਥ ਪਾਣੀ ਵਿੱਚ ਵਾਧੂ ਜੈਵਿਕ ਪਦਾਰਥ ਜੋੜਦੇ ਹਨ, ਜੋ ਸੜਦਾ ਹੈ, ਆਕਸੀਜਨ ਦੇ ਪਾਣੀ ਨੂੰ ਘਟਾਉਂਦੇ ਹਨ। ਇਹ ਵੀ ਕਿਹਾ ਗਿਆ ਹੈ ਕਿ ਇਹ ਜਲਜੀ ਵਾਤਾਵਰਣ ਲਈ ਖ਼ਤਰਾ ਹੈ। ਫੇਕਲ ਕੋਲੀਫਾਰਮ ਦੇ ਉੱਚ ਪੱਧਰ ਸਿਹਤ ਲਈ ਖਤਰੇ ਪੈਦਾ ਕਰਦੇ ਹਨ, ਜਿਸ ਵਿੱਚ ਟਾਈਫਾਈਡ, ਗੈਸਟਰੋਐਂਟਰਾਇਟਿਸ ਅਤੇ ਪੇਚਸ਼ ਸ਼ਾਮਲ ਹਨ।

ਜਾਣੋ ਕਿਹੜੀਆਂ ਬਿਮਾਰੀਆਂ ਹਨ?
ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀ.ਐਸ.ਈ.) ਦੀ ਇੱਕ ਰਿਪੋਰਟ ਦੇ ਅਨੁਸਾਰ, ਸੀਵਰੇਜ ਵਿੱਚ ਫੇਕਲ ਪਦਾਰਥ ਦੀ ਮਾਤਰਾ ਕੋਲੀਫਾਰਮ ਗਿਣਤੀ ਦੁਆਰਾ ਨਿਗਰਾਨੀ ਕੀਤੀ ਜਾਂਦੀ ਹੈ। ਕੋਲੀਫਾਰਮ ਪਾਣੀ ਦੀ ਗੁਣਵੱਤਾ ਦਾ ਇੱਕ ਮਾਪ ਹੈ ਜੋ ਜਰਾਸੀਮ ਦੇ ਸੂਚਕ ਵਜੋਂ ਕੰਮ ਕਰਦਾ ਹੈ ਜੋ ਦਸਤ, ਟਾਈਫਾਈਡ ਅਤੇ ਅੰਤੜੀਆਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ।

Maha Kumbh: Sangam water ‘unsafe’ due to high BOD level, CPCB drops fresh report after faecal bacteria findings
ਮਹਾਂਕੁੰਭ ‘ਮ੍ਰਿਤਯੂ ਕੁੰਭ’ ਵਿਚ ਤਬਦੀਲ ਹੋਇਆ: ਮਮਤਾ ਬੈਨਰਜੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਭਗਦੜ ਦੀਆਂ ਹਾਲੀਆ ਘਟਨਾਵਾਂ ਕਾਰਨ ਭਾਜਪਾ ਨੂੰ ਘੇਰਿਆ

ਕੋਲਕਾਤਾ, 18 ਫਰਵਰੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਹੋਈਆਂ ਭਗਦੜ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਮਹਾਂਕੁੰਭ ​​‘ਮ੍ਰਿਤਯੂ ਕੁੰਭ’ ਵਿੱਚ ਬਦਲ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਧਾਰਮਿਕ ਆਸਥਾ ਦੇ ਇਸ ਵਿਸ਼ਾਲ ਇਕੱਠ ਦੌਰਾਨ ਭਗਦੜ ਕਰਕੇ ਮਰਨ ਵਾਲਿਆਂ ਦੀ ਅਸਲ ਗਿਣਤੀ ਨੂੰ ਦਬਾ ਦਿੱਤਾ ਗਿਆ ਹੈ।

ਚੇਤੇ ਰਹੇ ਕਿ ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਭਗਦੜ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਸੀ ਅਤੇ 60 ਜ਼ਖਮੀ ਹੋ ਗਏ ਸਨ ਜਦੋਂ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਪਿਛਲੇ ਦਿਨੀਂ ਮਚੀ ਭਗਦੜ ਵਿੱਚ 18 ਲੋਕਾਂ ਦੀ ਜਾਨ ਜਾਂਦੀ ਰਹੀ ਸੀ।

ਬੈਨਰਜੀ ਨੇ ਬੰਗਾਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ, ‘‘ਮਹਾਂਕੁੰਭ ‘ਮ੍ਰਿਤਯੂ ਕੁੰਭ’ ਵਿਚ ਬਦਲ ਗਿਆ ਹੈ। ਉਨ੍ਹਾਂ (ਭਾਜਪਾ ਸਰਕਾਰ) ਨੇ ਗਿਣਤੀ ਘਟਾਉਣ ਲਈ ਸੈਂਕੜੇ ਲਾਸ਼ਾਂ ਲੁਕਾਈਆਂ ਹਨ।’’

ਉਨ੍ਹਾਂ ਭਗਵਾ ਪਾਰਟੀ ਦੇ ਵਿਧਾਇਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਦਾਅਵਾ ਕੀਤਾ ਕਿ, ‘‘ਭਾਜਪਾ ਵਿਧਾਇਕ ਮੇਰਾ ਸਾਹਮਣਾ ਕਰਨ ਤੋਂ ਡਰਦੇ ਹਨ ਅਤੇ ਇਸੇ ਲਈ ਜਦੋਂ ਵੀ ਮੈਂ ਬੋਲਦੀ ਹਾਂ ਤਾਂ ਉਹ ਸਦਨ ਦਾ ਬਾਈਕਾਟ ਕਰਦੇ ਹਨ।’’

ਬੈਨਰਜੀ ਨੇ ਮੁਸਲਿਮ ਲੀਗ ਨਾਲ ਆਪਣੇ ਆਪ ਨੂੰ ਜੋੜਨ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਅਜਿਹੀਆਂ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ, ‘‘ਮੇਰੇ ਉੱਤੇ ਮੁਸਲਿਮ ਲੀਗ ਦੀ ਮੈਂਬਰ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਮੈਂ ਇਨ੍ਹਾਂ ਬੇਬੁਨਿਆਦ ਦੋਸ਼ਾਂ ਦੀ ਸਖ਼ਤ ਨਿੰਦਾ ਕਰਦੀ ਹਾਂ।’’

ਮੁੱਖ ਮੰਤਰੀ ਨੇ ਧਰਮ ਨਿਰਪੱਖਤਾ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਕਿਹਾ, ‘‘ਮੈਂ ਧਰਮ ਨਿਰਪੱਖਤਾ, ਸਹਿ-ਹੋਂਦ ਅਤੇ ਸਾਰੇ ਭਾਈਚਾਰਿਆਂ ਦੇ ਵਿਕਾਸ ਵਿੱਚ ਵਿਸ਼ਵਾਸ ਰੱਖਦੀ ਹਾਂ।”

ਬੰਗਲਾਦੇਸ਼ੀ ਕੱਟੜਪੰਥੀਆਂ ਨਾਲ ਸਬੰਧਾਂ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਬੈਨਰਜੀ ਨੇ ਭਾਜਪਾ ਨੂੰ ਸਬੂਤ ਦੇਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ, ‘‘ਜੇ ਭਾਜਪਾ ਇਹ ਸਾਬਤ ਕਰ ਦਿੰਦੀ ਹੈ ਕਿ ਮੇਰਾ ਬੰਗਲਾਦੇਸ਼ ਦੇ ਦਹਿਸ਼ਤਗਰਦਾਂ ਜਾਂ ਕੱਟੜਪੰਥੀਆਂ ਨਾਲ ਕੋਈ ਸਬੰਧ ਹੈ ਤਾਂ ਮੈਂ ਅਸਤੀਫਾ ਦੇ ਦੇਵਾਂਗੀ।” ਬੈਨਰਜੀ ਨੇ ਗੁਆਂਢੀ ਬੰਗਲਾਦੇਸ਼ ਵਿੱਚ ਅਸ਼ਾਂਤੀ ਦੇ ਬਾਵਜੂਦ ਬੰਗਾਲ ਵਿੱਚ ਸ਼ਾਂਤੀ ਬਣਾਈ ਰੱਖਣ ਦਾ ਸਿਹਰਾ ਆਪਣੀ ਸਰਕਾਰ ਸਿਰ ਬੰਨ੍ਹਿਆ। ਉਨ੍ਹਾਂ ਕਿਹਾ, ‘‘ਬੰਗਲਾਦੇਸ਼ ਵਿੱਚ ਗੜਬੜ ਦੇ ਬਾਵਜੂਦ ਬੰਗਾਲ ਵਿੱਚ ਸ਼ਾਂਤੀ ਅਤੇ ਸਦਭਾਵਨਾ ਦਾ ਬਣੇ ਰਹਿਣਾ ਸਾਡੀ ਸਰਕਾਰ ਕਰਕੇ ਹੀ ਸੰਭਵ ਹੋਇਆ ਹੈ।