Breaking News

ਦੁਨੀਆਂ ਅਤੇ ਭਾਰਤ ਦੇ ਭੂਗੋਲਿਕ ਨਕਸ਼ੇ ਨੂੰ ਦੇਖ ਕੇ ਪੰਜਾਬ ਦੀ ਮਹੱਤਤਾ ਨੂੰ ਸਮਝਿਆ ਜਾ ਸਕਦਾ ਹੈ।

ਦੁਨੀਆਂ ਅਤੇ ਭਾਰਤ ਦੇ ਭੂਗੋਲਿਕ ਨਕਸ਼ੇ ਨੂੰ ਦੇਖ ਕੇ ਪੰਜਾਬ ਦੀ ਮਹੱਤਤਾ ਨੂੰ ਸਮਝਿਆ ਜਾ ਸਕਦਾ ਹੈ।

ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ, ਖੇਤੀ ਵਾਲੀ ਜ਼ਮੀਨ ਦੀ ਕੀਮਤ 1 ਹਜ਼ਾਰ ਡਾਲਰ ਤੋਂ 5 ਹਜ਼ਾਰ ਡਾਲਰ ਪ੍ਰਤੀ ਏਕੜ ਦੇ ਵਿਚਕਾਰ ਹੈ ਅਤੇ ਜ਼ਮੀਨ ਲਈ ਠੇਕਾ 50 ਡਾਲਰ ਤੋਂ 200 ਡਾਲਰ ਪ੍ਰਤੀ ਏਕੜ ਦੇ ਵਿਚਕਾਰ ਹੈ।

ਜਦੋਂ ਕਿ ਪੰਜਾਬ ਵਿੱਚ ਜ਼ਮੀਨ ਦੀ ਕੀਮਤ 10 ਹਜ਼ਾਰ ਤੋਂ 30 ਹਜ਼ਾਰ ਡਾਲਰ ਹੈ। ਅਤੇ ਠੇਕਾ 300 ਡਾਲਰ ਤੋਂ 700 ਡਾਲਰ ਤੱਕ।

ਪੰਜਾਬ ਕੋਲ ਬਰਫ਼ ਪਿਘਲਣ ਦਾ ਪਾਣੀ ਹੈ ਅਤੇ ਇਹ ਮੈਦਾਨੀ ਇਲਾਕਾ ਹੈ। ਧਰਤੀ ‘ਤੇ ਸਿਰਫ਼ ਅਰਜਨਟੀਨਾ ਦਾ ਪੰਪਾਸ ਖੇਤਰ ਪੰਜਾਬ ਨਾਲ ਤੁਲਨਾਯੋਗ ਖੇਤਰ ਹੈ।

ਪੰਪਾਸ ਅਤੇ ਪੰਜਾਬ ਦੋਵੇਂ ਭੂਮੱਧ ਰੇਖਾ ਤੋਂ ਲਗਭਗ 30 ਡਿਗਰੀ ਦੂਰ ਹਨ ਅਤੇ ਦੋ ਫਸਲਾਂ ਆਸਾਨੀ ਨਾਲ ਉਗਾਈਆਂ ਜਾ ਸਕਦੀਆਂ ਹਨ।
#Unpopular_Opinions
#Unpopular_Ideas
#Unpopular_Facts

ਇਸ ਕਰਕੇ ਹੀ ਪੁਰਾਣੇ ਬਜੁਰਗ ਜਮੀਨ ਖਰੀਦਣ ਤੇ ਵੱਧ ਜੋਰ ਦਿੰਦੇ ਸੀ ।ਮੇਰੇ ਖਿਆਲ ਵਿੱਚ ਜਿਹੜੇ ਸਾਡੇ ਪੰਜਾਬੀ ਪੱਛਮੀ ਮੁਲਕਾਂ ਵਿੱਚ ਆ ਗਏ ਹਨ ਓਹਨਾਂ ਨੂੰ ਪੰਜਾਬ ਵਿੱਚ ਪਈ ਜੱਦੀ-ਪੁਸ਼ਤੀ ਜਾਇਦਾਦ ਹੀ ਜੋੜਕੇ ਰੱਖਦੀ ਐ ਪੰਜਾਬ ਨਾਲ਼ ,ਹੁਣ ਵੀ ਕੋਸਿਸ਼ ਇਹੋ ਹੋਣੀ ਚਾਹੀਦੀ ਐ ਕਿ ਪੰਜਾਬੀ ਜਮੀਨਾਂ ਵੇਚਣ ਨਾ ਖਾਸ ਕਰਕੇ ਹੋਰ ਸੂਬਿਆਂ ਵਾਲ਼ਿਆਂ ਨੂੰ ਜੇ ਮਜਬੂਰੀ ਵੱਸ ਵੇਚਣੀ ਵੀ ਪਵੇ ਤਾਂ ਕਿਸੇ ਪੰਜਾਬੀ ਭਰਾ ਨੂੰ ਹੀ ਵੇਚਣ ,ਸਗੋਂ ਕੋਸਿਸ਼ ਕੀਤੀ ਜਾਵੇ ਕਿ ਜਮੀਨ ਜੋ ਹੋਰ ਸੂਬਿਆਂ ਦੇ ਲੋਕਾਂ ਨੇ ਖਰੀਦੀ ਹੈ ਓਹਨਾਂ ਤੋਂ ਖਰੀਦੀ ਜਾਵੇ (ਜੇਕਰ ਕਿਸੇ ਕੋਲ ਇਹਨਾਂ ਮੁਲਕਾਂ ਵਿੱਚ ਚੰਗੀ ਚੋਖੀ ਆਮਦਨ ਦੇ ਸਾਧਨ ਹੋਣ )ਬੇਸ਼ੱਕ ਵਿਹਲੀ ਰਹੇ ਇਸ ਨਾਲ਼ ਸਾਡਾ ਪੰਜਾਬੀਆਂ ਖਾਸ ਕਰ ਸਿੱਖਾਂ ਦਾ ਪੰਜਾਬ ਵਿੱਚੋਂ ਦਾਅਵਾ ਖਤਮ ਨੀ ਹੋਵੇਗਾ (ਇਹ ਮੈਂ ਇਸ ਲਈ ਲਿਖਿਆ ਜੋ ਸਿੱਖ ਪੰਜਾਬ ਵਿੱਚੋੰ ਜਮੀਨਾਂ ਵੇਚ-ਵੇਚ ਬਾਹਰ ਨੂੰ ਆ ਰਹੇ ਐ ) । – Amardeep Singh Gill Canada