ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੇ ਬਰਗਾੜੀ ਬੇਅਦਬੀ ਦੀ ਸਾਜਿਸ਼ ਵਿੱਚ ਬਲਾਤਕਾਰੀ ਸਾਧ ਤੇ ਹਨੀਪ੍ਰੀਤ ਦੇ ਰੋਲ ਬਾਰੇ ਹੁਣ ਪੁਲਿਸ ਅਤੇ ਮਜਿਸਟਰੇਟ ਅੱਗੇ ਖੁਲਾਸੇ ਕੀਤੇ ਨੇ।
2015 ਵਿੱਚ ਬਾਦਲ ਸਰਕਾਰ ਅਤੇ ਇਨ੍ਹਾਂ ਦੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇਹ ਬੇਅਦਬੀ ਸਿੱਖ ਕਾਰਕੁਨਾਂ ਨੇ ਕੀਤੀ ਸੀ ਤੇ ਇਸ ਲਈ ਪੈਸੇ ਆਸਟਰੇਲੀਆ ਤੇ ਦੁਬਈ ਤੋਂ ਆਏ ਸਨ।
ਸਰਕਾਰ ਅਤੇ ਪੁਲਿਸ ਤੋਂ ਇਲਾਵਾ ਦਮਦਮੀ ਟਕਸਾਲ ਚੌਂਕ ਮਹਿਤਾ ਦੇ ਬੰਦੇ ਵੀ ਇਸ ਬੇਅਦਬੀ ਦਾ ਦੋਸ਼ ਸਿੱਖਾਂ ਸਿਰ ਲਗਾਤਾਰ ਮੜਦੇ ਰਹੇ।
ਸਾਰਿਆਂ ਨੂੰ ਪਤਾ ਹੈ ਕਿ ਆਸਟ੍ਰੇਲੀਆ ਵਾਲਾ ਗੁਰਜੰਟ ਸਿੰਘ ਸਿੱਖ ਪ੍ਰਚਾਰਕਾਂ ਸਿਰ ਦੋਸ਼ ਮੜਨ ਦੀ ਮੁਹਿੰਮ ਕਿਸ ਦੇ ਕਹਿਣ ‘ਤੇ ਚਲਾ ਰਿਹਾ ਸੀ।
ਬਾਦਲ ਤੇ ਟਕਸਾਲ ਦੇ ਗੱਠਜੋੜ ਵੱਲੋਂ ਸਿੱਖਾਂ ਦੇ ਮੱਥੇ ‘ਤੇ ਬੇਅਦਬੀ ਦੀ ਇਹ ਕਾਲਖ ਲਾਉਣ ਦੀ ਮੁਹਿੰਮ 2018 ਤੱਕ ਚੱਲੀ।
ਅਖੀਰ ਭਾਈ ਧਿਆਨ ਸਿੰਘ ਮੰਡ ਵੱਲੋਂ ਲਾਏ ਬਰਗਾੜੀ ਮੋਰਚੇ ਦੇ ਦਬਾਅ ਨੇ ਜਾਂਚ ਅਸਲ ਦੋਸ਼ੀਆਂ ਵੱਲ ਤੋਰੀ ਤੇ ਡੇਰਾ ਪ੍ਰੇਮੀ ਫੜ ਹੋਏ।
ਸੁਖਬੀਰ ਸਿੰਘ ਬਾਦਲ ਨੇ ਜਾਣੀ ਅਣਜਣੀਆਂ ਭੁੱਲਾਂ ਲਈ ਜਾਅਲੀ ਜਿਹੀ ਮਾਫੀ ਮੰਗਣ ਵੇਲੇ ਵੀ ਕਿਹਾ ਸੀ ਕਿ ਜੇ ਅਕਾਲੀ ਦਲ ਸੱਤਾ ਵਿੱਚ ਆਇਆ ਤਾਂ ਉਹ ਬੇਅਦਬੀ ਦੇ ਅਸਲ ਦੋਸ਼ੀ ਫੜ ਕੇ ਅੰਦਰ ਦੇਵੇਗਾ।
ਹੁਣ ਬਾਦਲ ਅਤੇ ਟਕਸਾਲ ਵਾਲੇ ਬੰਦੇ ਸਿੱਖਾਂ ਨੂੰ ਦੱਸਣ ਕਿ ਉਹਨਾਂ ਮੁਤਾਬਕ ਹਾਲੇ ਵੀ ਅਸਲ ਦੋਸ਼ੀ ਕੌਣ ਨੇ?
ਜਦੋਂ ਸੁਖਬੀਰ ਸਿੰਘ ਬਾਦਲ ਸਿੱਖਾਂ ਨੂੰ ਵਾਪਸ ਉਸ ਦੀ ਅਗਵਾਈ ਵਾਲੇ ਅਕਾਲੀ ਦਲ ਦੀ ਹਮਾਇਤ ਕਰਨ ਲਈ ਕਹਿ ਰਿਹਾ ਹੈ ਤਾਂ ਉਸ ਨੂੰ ਇਸ ਬੇਹੱਦ ਗੰਭੀਰ ਮਸਲੇ ਬਾਰੇ ਬਿਲਕੁਲ ਸਪਸ਼ਟ ਕਰਨਾ ਚਾਹੀਦਾ ਹੈ।
#Unpopular_Opinions
#Unpopular_Ideas
BIG BREAKING: ਹਨੀਪ੍ਰੀਤ ਨੇ ਗੁੱਸੇ ‘ਚ ਆ ਕੇ ਕਰਵਾਈ ਬੇਅਦਬੀ
2015 ਬੇਅਦਬੀ ਮਾਮਲੇ ਦੀ ਖੁੱਲ੍ਹ ਗਈ ਸਾਰੀ ਪੋਲ
ਇੰਝ ਰਚੀ ਗਈ ਸੀ ਸਾਰੀ ਸਾਜਿਸ਼
ਡੇਰਾ ਪ੍ਰੇਮੀ ਦਾ ਵੱਡਾ ਦਾਅਵਾ?
You must be logged in to post a comment.