Big Breaking-150 ਯਾਤਰੀਆਂ ਨਾਲ ਭਰਿਆ ਜਹਾਜ਼ ਹੋਇਆ ਸੀ ਹਾਈਜੈਕ?…ਹੋਈ ਐਮਰਜੈਂਸੀ ਲੈਂਡਿੰਗ
ਦੁਬਈ ਤੋਂ ਤੇਲ ਅਵੀਵ ਜਾ ਰਹੇ ਇੱਕ ਯਾਤਰੀ ਜਹਾਜ਼ ਨੇ ਕੁਝ ਸਮਾਂ ਪਹਿਲਾਂ ਸਾਊਦੀ ਅਰਬ ਦੇ ਉੱਪਰੋਂ ਉਡਾਣ ਭਰਦੇ ਸਮੇਂ ਐਮਰਜੈਂਸੀ ਸੰਕੇਤ ਭੇਜਿਆ, ਜਿਸ ਤੋਂ ਬਾਅਦ ਜਹਾਜ਼ ਨੇ ਆਪਣਾ ਰਸਤਾ ਬਦਲਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਜਹਾਜ਼ ਨੂੰ ਸੁਰੱਖਿਅਤ ਰੂਪ ਨਾਲ ਬਚਾਉਣ ਲਈ ਇਜ਼ਰਾਇਲੀ ਫਾਈਟਰ ਜੈੱਟ ਵੀ ਮੌਕੇ ‘ਤੇ ਪਹੁੰਚ ਗਏ।
ਦੁਬਈ ਤੋਂ ਤੇਲ ਅਵੀਵ ਜਾ ਰਹੇ ਇੱਕ ਯਾਤਰੀ ਜਹਾਜ਼ ਨੇ ਕੁਝ ਸਮਾਂ ਪਹਿਲਾਂ ਸਾਊਦੀ ਅਰਬ ਦੇ ਉੱਪਰੋਂ ਉਡਾਣ ਭਰਦੇ ਸਮੇਂ ਐਮਰਜੈਂਸੀ ਸੰਕੇਤ ਭੇਜਿਆ, ਜਿਸ ਤੋਂ ਬਾਅਦ ਜਹਾਜ਼ ਨੇ ਆਪਣਾ ਰਸਤਾ ਬਦਲਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਜਹਾਜ਼ ਨੂੰ ਸੁਰੱਖਿਅਤ ਰੂਪ ਨਾਲ ਬਚਾਉਣ ਲਈ ਇਜ਼ਰਾਇਲੀ ਫਾਈਟਰ ਜੈੱਟ ਵੀ ਮੌਕੇ ‘ਤੇ ਪਹੁੰਚ ਗਏ। ਫਾਈਟਰ ਜੈੱਟਾਂ ਨੇ ਜਹਾਜ਼ ਨੂੰ ਐਸਕੌਰਟ ਕਰਦੇ ਹੋਏ ਸਾਊਦੀ ਅਰਬ ਦੇ ਇੱਕ ਏਅਰਪੋਰਟ ‘ਤੇ ਲੈਂਡ ਕਰਵਾ ਦਿੱਤਾ।
ਸ਼ੁਰੂਆਤ ਵਿੱਚ ਮੰਨਿਆ ਜਾ ਰਿਹਾ ਸੀ ਕਿ ਇਹ ਮਾਮਲਾ ਹਾਈਜੈਕਿੰਗ ਦਾ ਹੈ, ਪਰ ਫਿਲਹਾਲ ਸਾਹਮਣੇ ਆਇਆ ਹੈ ਕਿ ਦੋਵੇਂ ਪਾਇਲਟਾਂ ਵਿਚਾਲੇ ਹੋਈ ਬਹਿਸ ਤੋਂ ਬਾਅਦ ਹਾਲਾਤ ਵਿਗੜ ਗਏ ਸਨ।
#FZ1073 from Dubai to Tel Aviv squawking 7700 en route to Tel Aviv.https://t.co/BI5p7bTPrw pic.twitter.com/7fUP8XwwP3
— Flightradar24 (@flightradar24) September 30, 2026
ਫਲਾਈਟ ਟ੍ਰੈਕਿੰਗ ਮੁਤਾਬਕ, ਫਲਾਈਦੁਬਈ ਦੀ ਇਸ ਉਡਾਣ ਨੇ ਪਹਿਲਾਂ 7700 ਸਕੁਆਕ ਕੋਡ ਭੇਜਿਆ, ਜੋ ਅੰਤਰਰਾਸ਼ਟਰੀ ਪੱਧਰ ‘ਤੇ ਕਿਸੇ ਗੰਭੀਰ ਐਮਰਜੈਂਸੀ ਸਥਿਤੀ ਦਾ ਸੰਕੇਤ ਹੁੰਦਾ ਹੈ। ਕੁਝ ਸਮੇਂ ਬਾਅਦ ਜਹਾਜ਼ ਵੱਲੋਂ 7500 ਕੋਡ ਪ੍ਰਸਾਰਿਤ ਕੀਤਾ ਗਿਆ, ਜਿਸ ਦੀ ਵਰਤੋਂ ਆਮ ਤੌਰ ‘ਤੇ ਜਹਾਜ਼ ਦੇ ਹਾਈਜੈਕ ਹੋਣ ਜਾਂ ਕਿਸੇ ਗੈਰ-ਕਾਨੂੰਨੀ ਦਖਲਅੰਦਾਜ਼ੀ ਦੀ ਸਥਿਤੀ ਵਿੱਚ ਕੀਤੀ ਜਾਂਦੀ ਹੈ।
ਫਲਾਈਟ ਟ੍ਰੈਕਿੰਗ ਵੈੱਬਸਾਈਟਾਂ ਮੁਤਾਬਕ, ਜਹਾਜ਼ ਨੂੰ ਆਖਰੀ ਵਾਰ ਸਾਊਦੀ ਅਰਬ ਦੇ ਤਬੂਕ ਏਅਰਪੋਰਟ ਦੇ ਨੇੜੇ ਦੇਖਿਆ ਗਿਆ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਜ਼ਰਾਇਲੀ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ। ਸੁਰੱਖਿਆ ਸੂਤਰਾਂ ਮੁਤਾਬਕ, ਇਜ਼ਰਾਇਲੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੂੰ ਜਹਾਜ਼ ਵੱਲ ਰਵਾਨਾ ਕੀਤਾ ਗਿਆ ਸੀ।
ਇਜ਼ਰਾਇਲੀ ਮੀਡੀਆ ਦੀ ਰਿਪੋਰਟ ਮੁਤਾਬਕ, ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਇਜ਼ਰਾਇਲ ਕਾਟਜ਼ ਨੇ ਵੀ ਐਮਰਜੈਂਸੀ ਮੀਟਿੰਗ ਕੀਤੀ ਸੀ। ਹਾਲਾਂਕਿ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਇੱਕ ਫਲਾਈਟ ਵਿੱਚ ਬੁੱਧਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਜਹਾਜ਼ ਤੋਂ ਪਹਿਲਾਂ ਐਮਰਜੈਂਸੀ
ਕੋਡ 7700 ਅਤੇ ਫਿਰ ਸੰਭਾਵਿਤ ਹਾਈਜੈਕਿੰਗ ਦਾ ਸੰਕੇਤ ਦੇਣ ਵਾਲਾ 7500 ਕੋਡ ਪ੍ਰਸਾਰਿਤ ਹੋਇਆ। ਜਹਾਜ਼ ਨੇ ਆਪਣਾ ਰਸਤਾ ਬਦਲ ਕੇ ਸਾਊਦੀ ਅਰਬ ਵੱਲ ਰੁਖ ਕਰ ਲਿਆ।
Punjab Spectrum