Newborn Baby Moustache: ਮੁੱਛਾਂ ਵਾਲੇ ਨਵਜੰਮੇ ਬੱਚੇ ਦੀ ਵੀਡੀਓ ਵਾਇਰਲ
ਸੋਸ਼ਲ ਮੀਡੀਆ ’ਤੇ ਲੋਕ ਕਰ ਰਹੇ ਮਜ਼ੇਦਾਰ ਕੁਮੈਂਟ, AI ਜਾਂ ਅਸਲੀ ਪੁਸ਼ਟੀ ਹੋਣੀ ਬਾਕੀ
ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਅਕਸਰ ਅਜੀਬੋ-ਗ਼ਰੀਬ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਪਰ ਹਾਲ ਹੀ ਵਿੱਚ ਇਕ ਨਵਜੰਮੇ ਬੱਚੇ ਦੀ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵਾਇਰਲ ਵੀਡੀਓ ਵਿੱਚ ਇਕ ਨਵਜੰਮੇ ਬੱਚੇ ਦੇ ਚਿਹਰੇ ’ਤੇ ਸੰਘਣੀ ਮੁੱਛ ਵਰਗੇ ਵਾਲ ਸਾਫ਼ ਨਜ਼ਰ ਆ ਰਹੇ ਹਨ।
ਜਿੱਥੇ ਕਈ ਲੋਕ ਬੱਚੇ ਦੇ ਇਸ ਵੱਡਿਆਂ ਵਰਗੇ ਰੂਪ ’ਤੇ ਹਾਸੋਹੀਣੇ ਕੁਮੈਂਟ ਕਰ ਰਹੇ ਹਨ, ਉੱਥੇ ਹੀ ਵੱਡੀ ਗਿਣਤੀ ਯੂਜ਼ਰਜ ਇਸ ਗੱਲ ’ਤੇ ਸਵਾਲ ਚੁੱਕ ਰਹੇ ਹਨ ਕਿ ਕੀ ਇਹ ਵੀਡੀਓ ਅਸਲ ਹੈ ਜਾਂ ਫਿਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।
ਰਿਪੋਰਟਾਂ ਮੁਤਾਬਕ ਟਿਕਟੌਕ ’ਤੇ ਇਕ ਯੂਜ਼ਰ ਵੱਲੋਂ ਸਾਂਝੀ ਕੀਤੀ ਗਈ ਇਸ ਕਲਿੱਪ ਵਿੱਚ ਇਕ ਬੱਚਾ ਹਸਪਤਾਲ ਦੇ ਬਿਸਤਰੇ ’ਤੇ ਨੀਲੀ ਚਾਦਰ ਉੱਤੇ ਤੌਲੀਏ ਵਿੱਚ ਲਪੇਟਿਆ ਹੋਇਆ ਨਜ਼ਰ ਆ ਰਿਹਾ ਹੈ। ਬੱਚਾ ਅੱਖਾਂ ਖੋਲ੍ਹਦਾ ਹੈ, ਗਰਦਨ ਹਿਲਾਉਂਦਾ ਹੈ ਅਤੇ ਜਦੋਂ ਇਕ ਔਰਤ ਉਸ ਨੂੰ ਪਿਆਰ ਨਾਲ ਛੂੰਹਦੀ ਹੈ ਤਾਂ ਉਹ ਹਲਕੀ ਜਿਹੀ ਮੁਸਕਾਨ ਵੀ ਦਿੰਦਾ ਹੈ।
ਹਾਲਾਂਕਿ, ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਉਸ ਦੇ ਬੁੱਲ੍ਹਾਂ ਉੱਪਰ ਸੰਘਣੀ ਮੁੱਛ ਦਿਖਾਈ ਦੇਣਾ ਹੈ, ਜਿਸ ਕਾਰਨ ਉਸ ਦਾ ਚਿਹਰਾ ਕਿਸੇ ਨਵਜੰਮੇ ਬੱਚੇ ਦੀ ਬਜਾਏ ਅੱਧਖੜ ਉਮਰ ਦੇ ਵਿਅਕਤੀ ਵਰਗਾ ਲੱਗਦਾ ਹੈ।
ਇਸ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਮੀਮਜ਼ ਅਤੇ ਮਜ਼ਾਕੀਆ ਟਿੱਪਣੀਆਂ ਦਾ ਹੜ੍ਹ ਲਿਆ ਦਿੱਤਾ ਹੈ। ਇਕ ਯੂਜ਼ਰ ਨੇ ਤਨਜ਼ ਕੱਸਦਿਆਂ ਲਿਖਿਆ, “ਇਹ ਬੱਚਾ ਸਕੂਲ ਜਾਣ ਦੀ ਉਮਰ ਛੱਡ ਕੇ ਸਿੱਧਾ ਜ਼ਿੰਦਗੀ ਦੇ ਅੱਧਖੜ ਸੰਕਟ (ਮਿਡਲਾਈਫ਼ ਕਰਾਈਸਿਸ) ਵਿੱਚ ਪਹੁੰਚ ਗਿਆ ਹੈ।” ਇਕ ਹੋਰ ਯੂਜ਼ਰਸ ਨੇ ਲਿਖਿਆ, “ਇਹ ਜੰਮਦੇ ਹੀ ਰਿਟਾਇਰ ਹੋ ਗਿਆ ਜਾਪਦਾ ਹੈ, ਜਿਵੇਂ ਇਸ ਸਿਰ ਤਿੰਨ ਬੱਚਿਆਂ ਦੀ ਜ਼ਿੰਮੇਵਾਰੀ ਅਤੇ ਦੋ ਹੋਮ ਲੋਨ ਹੋਣ।”
ਉੱਥੇ ਹੀ ਕਈਆਂ ਨੇ ਲਿਖਿਆ ਕਿ ਇਹ ਬੱਚਾ ਦੋ ਘੰਟੇ ਪਹਿਲਾਂ ਜਨਮ ਲੈ ਕੇ ਹੀ 9 ਤੋਂ 5 ਦੀ ਨੌਕਰੀ ਤੋਂ ਅੱਕਿਆ ਹੋਇਆ ਲੱਗ ਰਿਹਾ ਹੈ। ਇੰਨਾ ਹੀ ਨਹੀਂ, ਲੋਕਾਂ ਨੇ ਫੋਟੋ ਐਡਿਟ ਕਰਕੇ ਬੱਚੇ ਨੂੰ ਫ਼ੌਜੀ ਵਰਦੀ, ਵਪਾਰਕ ਸੂਟ ਅਤੇ ਵੀਡੀਓ ਗੇਮ ਦੇ ਕਿਰਦਾਰਾਂ ਵਿੱਚ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਮੈਡੀਕਲ ਵਿਗਿਆਨ ਦੇ ਨਜ਼ਰੀਏ ਤੋਂ ਜੇਕਰ ਦੇਖਿਆ ਜਾਵੇ ਤਾਂ ਕਈ ਨਵਜੰਮੇ ਬੱਚਿਆਂ ਦੇ ਸਰੀਰ ’ਤੇ ‘ਲੈਨੂਗੋ’ (Lanugo) ਨਾਂ ਦੇ ਬਹੁਤ ਬਾਰੀਕ ਅਤੇ ਨਰਮ ਵਾਲ ਹੁੰਦੇ ਹਨ, ਜੋ ਆਮ ਤੌਰ ’ਤੇ ਜਨਮ ਤੋਂ ਬਾਅਦ ਆਪਣੇ-ਆਪ ਝੜ ਜਾਂਦੇ ਹਨ। ਇਹ ਵਾਲ ਪਿੱਠ, ਮੋਢਿਆਂ ਜਾਂ ਚਿਹਰੇ ’ਤੇ ਹੋ ਸਕਦੇ ਹਨ, ਪਰ ਇਹ ਬਹੁਤ ਹਲਕੇ ਅਤੇ ਪਤਲੇ ਹੁੰਦੇ ਹਨ। ਵੀਡੀਓ ਵਿੱਚ ਦਿਖਾਈ ਦੇਣ ਵਾਲੀ ਸੰਘਣੀ ਅਤੇ ਗੂੜ੍ਹੀ ਮੁੱਛ ਲੈਨੂਗੋ ਵਾਲਾਂ ਨਾਲ ਮੇਲ ਨਹੀਂ ਖਾਂਦੀ।
ਹਾਲਾਂਕਿ ਵੀਡੀਓ ਦੇ ਅਸਲੀ ਹੋਣ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਂ ਡਾਕਟਰੀ ਪੁਸ਼ਟੀ ਨਹੀਂ ਹੋ ਸਕੀ ਹੈ। ਵੀਡੀਓ ਦੀ ਬਾਰੀਕੀ ਨਾਲ ਜਾਂਚ ਕਰਨ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਬੱਚਾ ਆਪਣਾ ਮੂੰਹ ਹਿਲਾਉਂਦਾ ਹੈ ਤਾਂ ਮੁੱਛਾਂ ਵਾਲਾ ਹਿੱਸਾ ਹਲਕਾ ਜਿਹਾ ਝਪਕਦਾ (ਫਲਿੱਕਰ) ਨਜ਼ਰ ਆਉਂਦਾ ਹੈ ਅਤੇ ਰੋਸ਼ਨੀ ਦਾ ਸੰਤੁਲਨ ਵੀ ਚਿਹਰੇ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦਾ।
ਇਸ ਤੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਅਸਲ ਨਵਜੰਮੇ ਬੱਚੇ ਦੀ ਵੀਡੀਓ ਉੱਤੇ ਏਆਈ (AI) ਫਿਲਟਰ ਜਾਂ ਐਡੀਟਿੰਗ ਟੂਲ ਦੀ ਵਰਤੋਂ ਕਰਕੇ ਇਹ ਮੁੱਛਾਂ ਜੋੜੀਆਂ ਗਈਆਂ ਹਨ।
Newborn Baby’s Tiny Moustache Steals Hearts! 👶🥰
#NewbornBaby #BabyMoustache #CuteBaby #AdorableBaby #LittleWonder #BabyLove #PreciousMoments
Punjab Spectrum