Breaking News

Expelled SAD leader Roop Kaur Sandhu ਪਹੁੰਚੀ DGP ਦਫ਼ਤਰ

Expelled SAD leader Roop Kaur Sandhu seeks security, cites threats to life

ਅਕਾਲੀ ਦਲ ਵੱਲੋਂ ਬਰਖ਼ਾਸਤ ਕੀਤੀ Roop Kaur Sandhu ਪਹੁੰਚੀ DGP ਦਫ਼ਤਰ: ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਮਗਰੋਂ ਮੰਗੀ ਸੁਰੱਖਿਆ
ਪਾਰਟੀ ਵਿੱਚੋਂ ਬਰਖ਼ਾਸਤ ਕੀਤੇ ਜਾਣ ਨੂੰ ਦਿੱਤੀ ਚੁਣੌਤੀ; ਅਨੁਸ਼ਾਸਨੀ ਕਮੇਟੀ ਸਾਹਮਣੇ ਪੱਖ ਰੱਖਣ ਦਾ ਮੌਕਾ ਨਾ ਦੇਣ ਦਾ ਲਾਇਆ ਦੋਸ਼

ਮੈਂ ਮਾਝੇ ਦੀ ਧੀ ਹਾਂ ਮੈਂ ਜਾਣਦੀ ਹਾਂ
ਆਪਣੇ ਰਾਹ ਬਣਾਉਣੇ,
ਮੈਨੂੰ ਬਥੇਰੀਆਂ ਪਾਰਟੀਆਂ ਫੋਨ ਕਰ ਰਹੀਆਂ ਨੇ
ਸ਼ਾਮਿਲ ਹੋਣ ਲਈ,
ਮੈਂ PC ਵੀ ਕਰੂਗੀ ਹੋਰ ਵੀ ਸਭ ਕੁਝ ਸਾਹਮਣੇ ਲੈ ਕੇ ਆਵਾਗੀ,
ਇੱਕ ਦਿਨ ਦੱਸ ਦਵਾਂਗੀ ਕੇ ਕਿਹੜੀ ਪਾਰਟੀ ਵਿਚ ਜਾ ਰਹੀ ਹਾਂ,
ਸ਼੍ਰੋਮਣੀ ਅਕਾਲੀ ਦਲ ਬਾਦਲ ਚੋਂ ਬਾਹਰ ਹੋਣ
ਤੋਂ ਬਾਅਦ ਬੋਲੀ ਰੂਪ ਕੌਰ ਸੰਧੂ

Roop Kaur Sandhu: ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਰਖ਼ਾਸਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ, ਪਾਰਟੀ ਦੀ ਸਾਬਕਾ ਸੰਯੁਕਤ ਸਕੱਤਰ ਰੂਪ ਕੌਰ ਸੰਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਕੀਤੀ।

ਪਾਰਟੀ ਵਿੱਚੋਂ ਆਪਣੀ ਬਰਖ਼ਾਸਤਗੀ ਨੂੰ ਚੁਣੌਤੀ ਦਿੰਦਿਆਂ ਸੰਧੂ ਨੇ ਦੋਸ਼ ਲਾਇਆ ਕਿ ਇਹ ਕਾਰਵਾਈ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋਣ ਦਾ ਮੌਕਾ ਦਿੱਤੇ ਬਿਨਾਂ ਕੀਤੀ ਗਈ ਹੈ, ਜੋ ਕਿ ਪਾਰਟੀ ਦੇ ਸੰਵਿਧਾਨ ਦੀ ਉਲੰਘਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਅਕਾਲੀ ਦਲ ਦੀ ਰਸਮੀ ਮੈਂਬਰ ਹਨ ਅਤੇ ਉਨ੍ਹਾਂ ਨੇ ਆਪਣੇ ਖ਼ਿਲਾਫ਼ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਦੀ ਮਿਆਦ ’ਤੇ ਸਵਾਲ ਉਠਾਏ।

ਸੰਧੂ ਨੇ ਕਿਹਾ ਕਿ ਜਦੋਂ ਤੋਂ ਉਹ ਇੱਕ ‘ਵ੍ਹਿਸਲਬਲੋਅਰ’ (ਭੇਦ ਖੋਲ੍ਹਣ ਵਾਲੀ) ਬਣੀ ਹੈ, ਉਦੋਂ ਤੋਂ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਅਨੁਸਾਰ, ਸੋਸ਼ਲ ਮੀਡੀਆ ’ਤੇ ਮਾਮਲਾ ਸਾਹਮਣੇ ਲਿਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਅਣਪਛਾਤੇ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ, ਜਿਸ ਵਿੱਚ ਵਿਦੇਸ਼ਾਂ ਵਿੱਚ ਬੈਠਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਦੇ ਫ਼ੋਨ ਵੀ ਸ਼ਾਮਲ ਹਨ।

ਬੀਤੇ 19 ਸਤੰਬਰ ਨੂੰ ਰੂਪ ਕੌਰ ਸੰਧੂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿਖੇ ਵਾਪਰੀ ਘਟਨਾ ਦੇ ਸਬੰਧ ਵਿੱਚ ਵਿਰਸਾ ਸਿੰਘ ਵਲਟੋਆ, ਚਾਵਲਾ ਖ਼ਿਲਾਫ਼ ਦਰਜ ਐੱਫ.ਆਈ.ਆਰ. ਦੇ ਦੋਸ਼ਾਂ ਨੂੰ ਦੁਹਰਾਉਂਦਿਆਂ ਬਹਿਰੀਨ ਦੀ ਇੱਕ ਮਹਿਲਾ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਸੁਰੱਖਿਆ ਬਾਰੇ ਗੱਲ ਕਰਨ ਤੋਂ ਇਲਾਵਾ ਉਨ੍ਹਾਂ ਨੇ ਡੀਜੀਪੀ ਨਾਲ ਕਥਿਤ ਜਬਰ-ਜਨਾਹ ਕੇਸ ਬਾਰੇ ਵੀ ਚਰਚਾ ਕੀਤੀ।

ਸੰਧੂ ਨੇ ਅੱਗੇ ਦਾਅਵਾ ਕੀਤਾ ਕਿ ਕਈ ਸਿਆਸੀ ਪਾਰਟੀਆਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ, ਪਰ ਉਹ ਸਿਰਫ਼ ਉਸੇ ਪਾਰਟੀ ਨਾਲ ਜੁੜਨਗੇ ਜਿਸ ਦੀ ਅਗਵਾਈ ਪੰਥਕ ਹੋਵੇ।

ਅਕਾਲੀ ਦਲ ਦੇ ਅੰਦਰੂਨੀ ਘਟਨਾਕ੍ਰਮ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਵਿੱਚ ਕੁਝ ਅਜਿਹੇ ਵਿਅਕਤੀ ਹਨ ਜੋ ਨਹੀਂ ਚਾਹੁੰਦੇ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ।

ਸੋਮਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸੰਧੂ ਨੇ ਦਾਅਵਾ ਕੀਤਾ ਸੀ ਕਿ ਬਹਿਰੀਨ ਦੀ ਮਹਿਲਾ ਦੇ ਦੋਸ਼ ਜਨਤਕ ਹੋਣ ਤੋਂ ਬਾਅਦ ਕਈ ਹੋਰ ਔਰਤਾਂ ਨੇ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਅਤੇ ਆਪਣੇ ਨਾਲ ਵਾਪਰੀਆਂ ਅਜਿਹੀਆਂ ਹੀ ਘਟਨਾਵਾਂ ਸਾਂਝੀਆਂ ਕੀਤੀਆਂ ਹਨ।

ਬਹਿਰੀਨ ਵਾਲੀ ਬੀਬੀ ਤੋਂ ਬਾਅਦ ਹੋਰ ਬੀਬੀਆਂ ਸਾਹਮਣੇ ਆਉਣ ਲੱਗੀਆਂ…
ਅਕਾਲੀ ਦਲ ਦੀ ਤੇਜ ਤਰਾਰ ਨੌਜਵਾਨ ਲੀਡਰ ਬੀਬੀ ਰੂਪ ਕੌਰ ਜਿਸਨੇ ਬਹਿਰੀਨ ਵਾਲੀ ਬੀਬੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਸੀ ਉਸਨੇ ਦੱਸਿਆ ਹੈ ਉਸ ਵਲੋ ਇਹ ਕੇਸ ਮੀਡੀਆ ਸਾਹਮਣੇ ਪੇਸ ਕਰਨ ਤੋ ਬਾਅਦ ਕਈ ਹੋਰ ਬੀਬੀਆਂ ਨੇ ਉਨਾਂ ਨਾਲ ਹੋਏ ਅਜਿਹੇ ਘਿਨੌਣੇ ਕਰਮ ਵਾਰੇ ਬੀਬੀ ਰੂਪ ਕੌਰ ਨਾਲ ਸਪੰਰਕ ਕੀਤਾ ਹੈ। ਜਿਹੜੇ ਲੋਕ ਇਸ ਘਿਨਾਉਣੇ ਕੰਮ ਵਿਚ ਸਾਮਲ ਹੋਏ ਹਨ ਉਨ੍ਹਾਂ ਵਿਚ ਇੱਕ ਵਿਦੇਸ਼ਾਂ ਵਿਚ ਆਮ ਵਿਚਰਨ ਵਾਲਾ ਤੇ ਨਹਿੰਗ ਬਾਣੇ ਵਿਚ ਰਹਿਣ ਵਾਲਾ ਘਟੀਆ ਇਨਸਾਨ ਹੈ। ਦੂਜਾ ਉਸਨੇ ਦੱਸਿਆ ਹੈ ਕਿ ਇਹ ਵੱਡਾ ਅਕਾਲੀ ਲੀਡਰ ਰੂਪਨਗਰ (ਰੋਪੜ) ਜਿਲੇ ਨਾਲ ਸਬੰਧਤ ਹੈ। ਤੀਜਾ ਇੱਕ ਹੋਰ ਸਿੱਖ ਪਹਿਰਾਵੇ ਵਿਚ ਰਹਿਣ ਵਾਲਾ ਵਿਅਕਤੀ ਹੈ। ਬੀਬੀ ਰੂਪ ਕੌਰ ਅਨੁਸਾਰ ਇੰਨਾ ਵਿਚੋਂ ਇੱਕ ਵਿਅਕਤੀ ਖਿਲਾਫ ਤਾਂ ਉਨਾ ਵਲੋ ਥਾਣੇ ਵਿਚ FIR ਵੀ ਲਿਖਵਾ ਦਿੱਤੀ ਹੈ। ਅਕਾਲੀ ਦਲ ਨੂੰ ਚਾਹੀਦਾ ਸੀ ਕਿ ਪਾਰਟੀ ਅੰਦਰਲੇ ਅਜਿਹੇ ਗੰਦ ਦੀ ਸਫਾਈ ਲਈ ਉਹ ਬੀਬੀ ਰੂਪ ਕੌਰ ਦੀ ਮੱਦਦ ਕਰਦਾ ਪਰ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਬੀਬੀ ਰੂਪ ਕੌਰ ਦਾ ਇਹ ਕੰਮ ਚੰਗਾ ਨਹੀਂ ਲੱਗਿਆ ਤੇ ਉਸਨੇ ਰੂਪ ਕੌਰ ਨੂੰ ਪਾਰਟੀ ਦੀ ਮੁੱਢਲੀ ਮੈਬਰਸਿੱਪ ਤੋ ਬਰਤਰਫ ਕਰ ਦਿਤਾ ਹੈ।

ਬੀਬੀ ਰੂਪ ਕੌਰ ਨੇ ਮੌਜੂਦਾ ਸਮੇੰ ਵਿਚ ਉਸਦੀ ਜਾਨ ਨੂੰ ਵੀ ਖਤਰਾ ਦੱਸਿਆ ਹੈ, ਉਸ ਅਨੁਸਾਰ ਇੱਕ ਪ੍ਰਾਈਵੇਟ ਸਕੂਲ ਦੀ ਬੀਬੀ ਵਲੋ ਵੀ ਉਨ੍ਹਾਂ ਨੂੰ ਅਜਿਹੀ ਸਿਕਾਇਤ ਕੀਤੀ ਗਈ ਹੈ, (ਉਸ ਦੀਆਂ ਗੱਲਾਂ ਤੋ ਲੱਗਿਆ ਕਿ ਸਾਇਦ ਇਹ ਸਕੂਲ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲਾ ਹੈ)ਅਜਿਹੇ ਅਨੈਤਿਕ ਕਾਰੇ ਹੋਣੇ ਕੋਈ ਅਣਹੋਣੀ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਚੀਫ ਖਾਲਸਾ ਦੀਵਾਨ ਦੇ ਮੁੱਖੀ ਤੇ ਵੱਡੇ ਬਾਦਲ ਦੇ ਨਜਦੀਕੀ ਚੱਢਾ ਦੀਆਂ ਇੱਕ ਬੀਬੀ ਨਾਲ ਨੀਲੀਆਂ ਵੀਡੀਓ ਵਾਇਰਲ ਹੋਈਆਂ ਸਨ। ਇਸ ਘਟਨਾ ਤੋ ਚੱਢਾ ਦੇ ਲੜਕੇ ਨੇ ਇੰਨੀ ਬੇਇਜ਼ਤੀ ਮੰਨੀ ਕਿ ਸਰਮਸਾਰ ਹੋਇਆ ਉਹ ਖੁਦਕੁਸ਼ੀ ਕਰ ਗਿਆ ਸੀ। ਇਹ ਤਾਂ ਢਾਂਚਾ ਹੀ ਗਰਕ ਗਿਆ ਹੈ। ਇਹ ਪਰਾਈਆਂ ਔਰਤਾਂ ਨਾਲ ਖੇਹ ਖਾਣ ਦੀ ਬੀਮਾਰੀ ਇਕੱਲੇ ਸਿਆਸੀ ਬੰਦਿਆਂ ਤੱਕ ਹੀ ਸੀਮਤ ਨਹੀਂ ਬਲਕਿ ਧਾਰਮਿਕ ਤੇ ਧਰਮ ਪ੍ਰਚਾਰ ਨਾਲ ਜੁੜੇ ਬੰਦਿਆਂ ਵਾਰੇ ਵੀ ਸਮੇੰ 2 ਤੇ ਰੌਲਾ ਪੈਦਾ ਰਿਹਾ ਹੈ। ਸੰਤ ਮਾਨ ਸਿੰਘ ਪਿਰੋਵੇ ਵਾਲਿਆਂ ਤੇ ਇੱਕ ਵਾਰ ਨਹੀਂ ਬਲਕਿ ਦਰਜਨਾਂ ਵਾਰੀ ਅਜਿਹੇ ਅਨੈਤਿਕਤਾ ਦੇ ਦੋਸ ਲੱਗੇ ਸਨ। ਸੁੱਚਾ ਸਿੰਘ ਲੰਗਾਹ ਵਰਗੇ ਸਿਆਸੀ ਬੰਦਿਆਂ ਦੇ ਨਿਘਾਰ ਦੀ ਤਾਂ ਕੋਈ ਹੱਦ ਹੀ ਨਹੀਂ ਹੈ। ਸਮਾਂ ਆ ਗਿਆ ਹੈ ਅਜਿਹੇ ਬੰਦਿਆਂ ਦਾ ਇਲਾਜ ਕਰਨ ਲਈ ਕੋਈ ਟਾਸਕ ਫੋਰਸ ਬਣਾਉਣੀ ਚਾਹੀਦੀ ਹੈ। ਕਮੈਂਟ ਕਰਕੇ ਦੱਸੋ ਕਿ ਧਾਰਮਿਕ ਪਹਿਰਾਵੇ ਵਿਚ ਲੁੱਕੇ ਹੋਏ ਬਘਿਆੜਾਂ ਦਾ ਇਲਾਜ ਕਰਨ ਲਈ ਕੀ ਕਰਨਾ ਚਾਹੀਦਾ ਹੈ..? ਮੇਰਾ ਇਹ ਪੇਜ ਫੌਲੋ ਵੀ ਕਰੋ ਜੀ..
. ਵਾਹਿਗੁਰੂ ਜੀ ਕਾ ਖਾਲਸਾ।।
. ਵਾਹਿਗੁਰੂ ਜੀ ਕੀ ਫਤਹਿ।।
. ਰਘਵੀਰ ਸਿੰਘ ਬਰਨਾਲਾ।

ਬਹਿਰੀਨ ਵਾਲੀ ਬੀਬੀ ਹੁਣ ਕਿਥੇ ਹੈ.. ਖੁੱਦੋ ਹੋਰ ਖਿਲਰ ਰਹੀ ਹੈ..
ਬਹਿਰੀਨ ਵਾਲੀ ਬੀਬੀ ਨੂੰ 23 ਸਤੰਬਰ ਨੂੰ ਉਸਦਾ ਜਬਤ ਕੀਤਾ ਪਾਸਪੋਰਟ ਮਿਲ ਗਿਆ ਸੀ ਤੇ 24 ਤਰੀਕ ਨੂੰ ਚਾਰ ਬੰਦੇ ਇੱਕ ਵੱਡੀ ਗੱਡੀ ਵਿਚ ਇਸ ਬੀਬੀ ਨੂੰ ਦਿੱਲੀ ਏਅਰਪੋਰਟ ਤੋ ਬਹਿਰੀਨ ਲਈ ਜਹਾਜ ਚੜਾ ਆਏ। ਇਹ ਚਾਰ ਬੰਦੇ ਉਹੀ ਹਨ ਜਿੰਨਾ ਦਾ ਬੀਬੀ ਨੂੰ ਪੰਜਾਬ ਲਿਆਉਣ ਵਿਚ ਮੋਢੀ ਰੋਲ ਸੀ। ਸੁਰੂ ਵਿਚ ਬੀਬੀ ਨੂੰ ਜਿੰਨੇ ਪੈਸੇ ਦੇਣ ਦਾ ਸੌਦਾ ਕੀਤਾ ਗਿਆ ਸੀ ਉਸ ਵਿੱਚੋ ਅੰਦਾਜ਼ਨ ਅੱਧੇ ਕੁ ਪੈਸੇ ਬੀਬੀ ਨੂੰ ਦੇ ਦਿੱਤੇ ਸਨ ਤਾਂ ਕਿ ਉਹ ਅੱਗੇ ਵਾਸਤੇ ਆਪਣਾ ਮੂੰਹ ਬੰਦ ਕਰ ਲਵੇ। ਇਸ ਤੋ ਬਿਨਾਂ ਉਸਨੂੰ ਇੱਕ ਲੱਖ ਰੁਪਏ ਸ੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਫੰਡ ਵਿਚੋਂ ਵੀ ਦਿੱਤੇ ਗਏ ਹੋਏ ਹਨ। ਦਿੱਲੀ ਤੋ ਜਹਾਜ਼ ਚੜਕੇ ਜਦੋਂ ਬੀਬੀ ਬਹਿਰੀਨ ਆਪਣੇ ਘਰ ਪਹੁੰਚੀ ਤਾਂ ਉਸਦੇ ਪਤੀ ਤੇ ਬਾਕੀ ਮੈਬਰਾਂ ਨੇ ਉਸਨੂੰ ਘਰ ਨਹੀਂ ਵੜਨ ਦਿਤਾ ਤੇ ਕਿਹਾ ਕਿ “ਤੂੰ ਸਾਨੂੰ ਸਾਰੀ ਦੁਨੀਆਂ ਵਿਚ ਬਦਨਾਮ ਕਰ ਦਿਤਾ ਹੈ, ਇਸ ਘਰ ਵਿਚ ਹੁਣ ਤੇਰੇ ਲਈ ਕੋਈ ਥਾਂ ਨਹੀਂ, ਹੁਣ ਜਿਥੇ ਮਰਜੀ ਜਾਹ”। ਇਥੋਂ ਇਹ ਬੀਬੀ ਆਪਣੀ ਕਿਸੇ ਸਹੇਲੀ ਦੇ ਘਰ ਪਹੁੰਚੀ ਤੇ ਅਗਲੇ ਦਿਨ ਉਥੋਂ ਜਹਾਜ਼ ਫੜਕੇ ਵਾਪਸ ਇੰਡੀਆ ਪਹੁੰਚ ਗਈ ਹੈ।
. ਇਸ ਬੀਬੀ ਜਿੰਨਾ ਚਿਰ ਅਨੰਦਪੁਰ ਸਾਹਿਬ ਰਹੀ, ਇਸਦੀ ਫੁੱਲ ਚੜਾਈ ਸੀ। ਇਹ ਛੋਟੀ ਗੱਡੀ ਵਿਚ ਨਹੀਂ ਬੈਠਦੀ ਸੀ, ਬਲਕਿ ਇਨੋਵਾ ਗੱਡੀ ਤੋਂ ਘੱਟ ਇਹ ਸਫਰ ਨਹੀਂ ਕਰਦੀ ਸੀ। ਇਹ ਸ੍ਰੋਮਣੀ੍ ਕਮੇਟੀ ਮੁਲਾਜਮਾ ਦੀਆਂ ਬਦਲੀਆਂ ਵੀ ਕਰਵਾਉਦੀ ਰਹੀ ਹੈ ਤੇ ਸਸਪੈਂਡ ਮੁਲਾਜਮਾ ਨੂੰ ਬਹਾਲ ਵੀ ਕਰਵਾ ਦਿੰਦੀ ਸੀ। ਇਸਨੇ ਕਈ ਲੋਕਾਂ ਨੂੰ ਸ੍ਰੋਮਣੀ ਕਮੇਟੀ ਵਿਚ ਨੌਕਰੀਆਂ ਵੀ ਦਿਵਾਈਆਂ ਗਈਆਂ ਦੱਸਦੇ ਹਨ। ਮਤਲਬ ਬੀਬੀ ਦੀ ਸ੍ਰੋਮਣੀ ਕਮੇਟੀ ਦਫਤਰਾਂ ਵਿਚ ਫੁੱਲ ਚੜਾਈ ਸੀ। ਹੁਣ ਬੀਬੀ ਫੇਰ ਇੰਡੀਆ ਵਾਪਸ ਆ ਗਈ ਹੈ। ਇਸਦੇ ਦੋ ਲੜਕੇ ਹਨ, ਇੱਕ ਬਹਿਰੀਨ ਵਿਚ ਤੇ ਦੂਜਾ ਕਨੇਡਾ ਵਿੱਚ ਹੈ ਤੇ ਹੁਣ ਕਨੇਡਾ ਵਿਚਲਾ ਲੜਕਾ ਵੀ ਬਹਿਰੀਨ ਪਹੁੰਚ ਗਿਆ ਹੈ। ਇੰਡੀਆ ਵਿਚ ਹੁਣ ਇਸ ਬੀਬੀ ਨੂੰ ਆਪਣੇ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਵੀ ਕਰਨਾ ਪਵੇਗਾ ਤੇ ਹੋ ਸਕਦਾ ਹੈ ਕਿ ਬੀਬੀ ਆਪਣੇ ਰੋਜ ਦੇ ਖਰਚੇ ਲਈ ਕਿਸੇ ਦੂਜੀ ਪਾਰਟੀ ਦੇ ਢਹੇ ਚੜ ਜਾਵੇ। ਜਿਸ ਦਿਨ ਜਥੇਦਾਰ ਅਕਾਲ ਤਖਤ ਨੇ ਚਾਵਲਾ ਨੂੰ ਖਾਰਜ ਕਰਨ ਲਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸੱਦੀ ਸੀ ਤਾਂ ਦਰਬਾਰ ਸਾਹਿਬ ਦੇ ਹੈਡ ਗਰੰਥੀ ਗਿਆਨੀ ਅਮਰਜੀਤ ਸਿੰਘ ਨੇ ਬਾਬਾ ਧੁੰਮਾ ਦਾ ਹੁਕਮ ਮੰਨਕੇ ਇਸ ਮੀਟਿੰਗ ਵਿਚ ਜਾਣ ਤੋ ਨਾਹ ਕਰ ਦਿੱਤੀ ਸੀ ਕਿਉਂਕਿ ਚਾਵਲਾ ਨੂੰ ਧੁੰਮਾ ਦੇ ਸੰਤ ਸਮਾਜ ਕੋਟੇ ਚੋ ਸ੍ਰੋਮਣੀ ਕਮੇਟੀ ਦੀ ਟਿਕਟ ਦਿੱਤੀ ਗਈ ਸੀ। ਇਸਤੋਂ ਬਿਨਾਂ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਵਿੱਚੋ ਤਿੰਨ ਪਿਆਰੇ ਤਖਤ ਸਾਹਿਬ ਤੋ ਖਾਰਜ ਕੀਤੇ ਐਡੀਸਨਲ ਹੈਡ ਗ੍ਰੰਥੀ ਮਲਕੀਤ ਸਿੰਘ ਦੇ ਹੱਕ ਵਿਚ ਖੜ ਗਏ ਹਨ। ਸ੍ਰੋਮਣੀ ਕਮੇਟੀ ਵਿਚ ਪਏ ਹੋਏ ਗੰਦ ਦੀ ਖੁੱਦੋ ਹੌਲੀ 2 ਖਿਲਰਦੀ ਜਾ ਰਹੀ ਹੈ। ਅੱਗੇ ਦੇਖੋ ਇਹ ਬੀਬੀ ਹੋਰ ਕੀ ਕੀ ਖੁਲਾਸੇ ਕਰਦੀ ਹੈ। ਬਾਦਲ ਪਰਿਵਾਰ ਵਲੋ ਸ੍ਰੋਮਣੀ ਕਮੇਟੀ ਵਿੱਚ ਪਾਏ ਹੋਏ ਗੰਦ ਨੂੰ ਸੰਗਤਾਂ ਤੱਕ ਪਹੁੰਚਾਉਭ ਲਈ ਇਸ ਪੋਸਟ ਨੂੰ ਵੱਧ ਤੋ ਵੱਧ ਸੇਅਰ ਕਰੋ ਜੀਓ..
. ਵਾਹਿਗੁਰੂ ਜੀ ਕਾ ਖਾਲਸਾ।।
. ਵਾਹਿਗੁਰੂ ਜੀ ਕੀ ਫਤਹਿ।।
. ਰਘਵੀਰ ਸਿੰਘ ਬਰਨਾਲਾ