The Khanna police have arrested a man who had been posing as a Deputy Superintendent of Police (DSP) while evading arrest in a long-pending r@pe case. The accused, identified as Karanvir Sharma, a resident of Kaddon village in Khanna, had an FIR registered against him in 2020 and was subsequently declared a proclaimed offender after failing to appear before the court. According to Khanna Senior Superintendent of Police (SSP) Darpan Ahluwalia, Sharma regularly attended social functions wearing an official police uniform to avoid suspicion. His impersonation was previously exposed in 2024 when Srinagar police arrested him in uniform near Nehru Park, Jammu and Kashmir. Past records reveal a case registered against him at Doraha police station for attempting to secure police protection under false pretenses. Authorities are investigating whether Sharma used his fake position to extort or defraud people while on the run.
Karanveer Sharma : ਨਕਲੀ ਡੀਐਸਪੀ ਬਣ ਕੇ ਕਰਨਵੀਰ ਸ਼ਰਮਾ ਔਰਤ ਨਾਲ ਕਰਦਾ ਸੀ ‘ਗੰਦਾ’ ਕੰਮ, ਜਬਰ-ਜਨਾਹ ਦੇ ਦੋਸ਼ ’ਚ ਗ੍ਰਿਫ਼ਤਾਰ
ਇਹ ਨੌਜਵਾਨ ਨਾ ਸਿਰਫ ਨਕਲੀ ਡੀਐਸਪੀ ਬਣਕੇ ਨਾਲ਼ ਅਸਲੀ ਪੁਲਸ ਵਾਲ਼ੇ ਲਈ ਫਿਰਦਾ ਸੀ ਬਲਕਿ ਕਈ ਖੇਡ ਮੇਲਿਆਂ ‘ਚ ਵਰਦੀ ਪਾ ਕੇ ਮੁੱਖ ਮਹਿਮਾਨ ਬਣਕੇ ਵੀ ਜਾਂਦਾ ਸੀ।
ਦਰਅਸਲ, ਇੱਕ ਕਥਿਤ ਜ਼ਬਰ ਜਨਾਹ ਮਾਮਲੇ ਵਿੱਚ ਅਦਾਲਤੋਂ ਗੈਰ ਹਾਜ਼ਰ ਰਹਿਣ ਕਰਕੇ ਖੰਨਾ ਪੁਲਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਕਸ਼ਮੀਰ ਵਿੱਚ ਵੀ ਇਹ ਨਕਲੀ ਪੁਲਸ ਅਫ਼ਸਰ ਬਣਕੇ ਵਿਚਰਦਾ ਫੜ੍ਹਿਆ ਗਿਆ ਸੀ।
ਲੁਧਿਆਣਾ ’ਚ ਪੁਲਿਸ ਨੇ ਔਰਤ ਨਾਲ ਬਲਾਤਕਾਰ ਦੇ ਦੋਸ਼ ’ਚ ਨਕਲੀ ਡੀਐਸਪੀ ਕਰਨਵੀਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਵਰਦੀ ਪਾ ਕੇ ਸਮਾਜਿਕ ਸਮਾਗਮਾਂ ’ਚ ਜਾਂਦਾ ਸੀ ਅਤੇ ਨਕਲੀ ਡੀਐਸਪੀ ਬਣ ਕੇ ਔਰਤ ਨੂੰ ਕਥਿਤ ਤੌਰ ’ਤੇ ਜਾਲ ’ਚ ਫਸਾਇਆ।

ਖੰਨਾ : ਲੁਧਿਆਣਾ ’ਚ ਪੁਲਿਸ ਨੇ ਇੱਕ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ ਇੱਕ ਨਕਲੀ ਡੀਐੱਸਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪੁਲਿਸ ਦੀ ਵਰਦੀ ਪਾ ਕੇ ਸਮਾਜਿਕ ਸਮਾਗਮਾਂ ’ਚ ਸ਼ਾਮਲ ਹੁੰਦਾ ਸੀ। ਜਾਂਚ ’ਚ ਖੁਲਾਸਾ ਹੋਇਆ ਹੈ ਕਿ ਉਸਨੇ ਕਥਿਤ ਤੌਰ ‘ਤੇ ਨਕਲੀ ਡੀਐੱਸਪੀ ਬਣ ਕੇ ਔਰਤ ਨੂੰ ਆਪਣੇ ਜਾਲ ’ਚ ਫਸਾਇਆ ਸੀ। ਉਸ ਵਿਰੁੱਧ 2020 ’ਚ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰਨਵੀਰ ਸ਼ਰਮਾ ਵਜੋਂ ਕੀਤੀ, ਜੋ ਕਿ ਪਿੰਡ ਕੱਦੋਂ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਮੁਲਜ਼ਮ ਵਿਰੁੱਧ 8 ਅਗਸਤ 2020 ਨੂੰ ਸਿਟੀ ਪੁਲਿਸ ਸਟੇਸ਼ਨ 2 ਖੰਨਾ ਵਿਖੇ ਐਫਆਈਆਰ ਨੰਬਰ 123 ਦਰਜ ਕੀਤੀ ਗਈ ਸੀ। ਇਸ ਮਾਮਲੇ ’ਚ ਜਬਰ ਜਨਾਹ ਦੇ ਦੋਸ਼ ਸ਼ਾਮਲ ਹਨ। ਅਦਾਲਤੀ ਕਾਰਵਾਈ ਤੋਂ ਲੰਬੇ ਸਮੇਂ ਤੱਕ ਗੈਰਹਾਜ਼ਰੀ ਕਾਰਨ ਮੁਲਜ਼ਮ ਨੂੰ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ’ਚ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕਰਨਵੀਰ ਸ਼ਰਮਾ ’ਤੇ ਦੋਸ਼ ਹੈ ਕਿ ਉਸਨੇ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਡੀਐੱਸਪੀ ਦੱਸ ਕੇ ਲੋਕਾਂ ’ਚ ਆਪਣੀ ਇੱਕ ਪਛਾਣ ਬਣਾਈ। ਸਾਹਮਣੇ ਆਈਆਂ ਕੁਝ ਫੋਟੋਆਂ ਤੇ ਵੀਡੀਓਜ਼ ’ਚ ਉਹ ਇੱਕ ਡੀਐੱਸਪੀ ਦੀ ਵਰਦੀ ’ਚ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇੱਕ ਪੁਲਿਸ ਅਧਿਕਾਰੀ ਵਜੋਂ ਵੱਖ-ਵੱਖ ਖੇਡ ਟੂਰਨਾਮੈਂਟਾਂ ਤੇ ਸਮਾਜਿਕ ਸਮਾਗਮਾਂ ’ਚ ਵੀ ਸ਼ਿਰਕਤ ਕੀਤੀ। ਉਹ ਮੁੱਖ ਮਹਿਮਾਨ ਵਜੋਂ ਕਈ ਸਮਾਗਮਾਂ ’ਚ ਸ਼ਾਮਲ ਹੋਇਆ। ਪੁਲਿਸ ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਨੇ ਪੁਲਿਸ ਅਧਿਕਾਰੀ ਵਜੋਂ ਆਪਣੀ ਝੂਠੀ ਪਛਾਣ ਦੀ ਵਰਤੋਂ ਕਰਕੇ ਔਰਤ ਨਾਲ ਸੰਪਰਕ ਕੀਤਾ ਸੀ। ਇਸ ਮਾਮਲੇ ਦੇ ਸਬੰਧ ’ਚ 2020 ’ਚ ਉਸਦੇ ਖਿਲਾਫ ਜਬਰ ਜਨਾਹ ਦੀ ਐਫਆਈਆਰ ਦਰਜ ਕੀਤੀ ਗਈ ਸੀ।
— ਜੰਮੂ-ਕਸ਼ਮੀਰ ’ਚ ਵੀ ਨਕਲੀ ਡੀਐੱਸਪੀ ਦਾ ਪਰਦਾਫਾਸ਼ ਹੋਇਆ
ਕਰਨਵੀਰ ਸ਼ਰਮਾ ਦਾ ਨਾਮ 2024 ’ਚ ਜੰਮੂ ਤੇ ਕਸ਼ਮੀਰ ’ਚ ਸਾਹਮਣੇ ਆਏ ਇੱਕ ਹੋਰ ਮਾਮਲੇ ’ਚ ਵੀ ਸੁਰਖੀਆਂ ’ਚ ਆਇਆ ਸੀ। ਸ਼੍ਰੀਨਗਰ ਪੁਲਿਸ ਨੇ ਉਸਨੂੰ ਤੇ ਇੱਕ ਹੋਰ ਨੌਜਵਾਨ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਕਥਿਤ ਤੌਰ ’ਤੇ ਨਹਿਰੂ ਪਾਰਕ ਖੇਤਰ ’ਚ ਪੁਲਿਸ ਵਰਦੀ ’ਚ ਘੁੰਮ ਰਹੇ ਸਨ।
ਪੁਲਿਸ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ। ਪੁੱਛਗਿੱਛ ਦੌਰਾਨ ਜਦੋਂ ਉਨ੍ਹਾਂ ਤੋਂ ਪਛਾਣ ਤੇ ਦਸਤਾਵੇਜ਼ ਮੰਗੇ ਗਏ, ਤਾਂ ਪੁਲਿਸ ਅਧਿਕਾਰੀਆਂ ਵਜੋਂ ਉਨ੍ਹਾਂ ਦੀ ਪਛਾਣ ਸ਼ੱਕੀ ਪਾਈ ਗਈ। ਬਾਅਦ ਦੀ ਜਾਂਚ ’ਚ ਕਰਨਵੀਰ ਇੱਕ ਨਕਲੀ ਡੀਐੱਸਪੀ ਹੋਣ ਦਾ ਖੁਲਾਸਾ ਹੋਇਆ। ਪੁਲਿਸ ਨੇ ਉਸ ਦੇ ਨਾਲ ਆਏ ਨੌਜਵਾਨ ਵਿਰੁੱਧ ਵੀ ਕਾਰਵਾਈ ਕੀਤੀ।

— ਗੰਨਮੈਨ ਲੈਣ ਲਈ ਧਮਕੀ ਦਿਵਾਉਣ ਦਾ ਵੀ ਦੋਸ਼
ਕਰਨਵੀਰ ਵਿਰੁੱਧ ਦੋਰਾਹਾ ਪੁਲਿਸ ਸਟੇਸ਼ਨ ਖੇਤਰ ’ਚ ਵੀ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਇਹ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਆਪਣੇ ਆਪ ਨੂੰ ਧਮਕੀਆਂ ਦਿਵਾ ਕੇ ਪੁਲਿਸ ਸੁਰੱਖਿਆ ਤੇ ਇੱਕ ਗੰਨਮੈਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਾਂਚ ਦੌਰਾਨ ਪੁਲਿਸ ਨੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ। ਕਰਨਵੀਰ ਨੂੰ ਇੱਕ ਜਾਣੇ-ਪਛਾਣੇ ਕਬੱਡੀ ਪਰਿਵਾਰ ਤੋਂ ਦੱਸਿਆ ਜਾਂਦਾ ਹੈ ਤੇ ਉਹ ਪਹਿਲਾਂ ਖੁਦ ਵੀ ਕਬੱਡੀ ਖੇਡ ਚੁੱਕਾ ਹੈ।
ਹੁਣ ਇੱਕ ਪੁਰਾਣੇ ਜਬਰ ਜਨਾਹ ਮਾਮਲੇ ’ਚ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨਕਲੀ ਡੀਐੱਸਪੀ ਵਜੋਂ ਘੁੰਮਣ, ਵੱਖ-ਵੱਖ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਤੇ ਹੋਰ ਮਾਮਲਿਆਂ ’ਚ ਉਸ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ’ਚ ਉਸ ਵਿਰੁੱਧ ਦਰਜ ਹੋਰ ਮਾਮਲਿਆਂ ਬਾਰੇ ਨਵੇਂ ਖੁਲਾਸੇ ਹੋਣ ਦੀ ਸੰਭਾਵਨਾ ਹੈ।
Punjab Spectrum