Breaking News

ਇੱਧਰ ਰੂਪ ਕੌਰ ਸੰਧੂ ਅਕਾਲੀ ਦਲ ‘ਚੋਂ ਬਰਖਾਸਤ , ਉਧਰ ਸ਼੍ਰੋਮਣੀ ਕਮੇਟੀ ਦਾ ਡਰਾਇਵਰ ਚਾਵਲੇ ਵਿਰੁੱਧ ਭੁਗਤਿਆ

ਇੱਧਰ ਰੂਪ ਕੌਰ ਸੰਧੂ ਅਕਾਲੀ ਦਲ ‘ਚੋਂ ਬਰਖਾਸਤ , ਉਧਰ ਸ਼੍ਰੋਮਣੀ ਕਮੇਟੀ ਦਾ ਡਰਾਇਵਰ ਚਾਵਲੇ ਵਿਰੁੱਧ ਭੁਗਤਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਵਿਰੁੱਧ ਦਰਜ ਜਬਰ-ਜ਼ਨਾਹ ਦੇ ਮਾਮਲੇ ਦੀ ਚੱਲ ਰਹੀ ਜਾਂਚ ਵਿੱਚ ਇੱਕ ਅਹਿਮ ਮੋੜ ਆਇਆ ਹੈ।

ਗੁਰਦੁਆਰਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਤਾਇਨਾਤ ਇੱਕ ਡਰਾਈਵਰ ਸੋਮਵਾਰ ਨੂੰ ਕਾਨੂੰਨੀ ਨੋਟਿਸ ਤੋਂ ਬਾਅਦ ਜਾਂਚ ਵਿੱਚ ਸ਼ਾਮਲ ਹੋਇਆ ਅਤੇ ਰੂਪਨਗਰ ਪੁਲਿਸ ਅੱਗੇ ਆਪਣੇ ਬਿਆਨ ਦਰਜ ਕਰਵਾਏ।

ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡਿਪਟੀ ਸੁਪਰਡੰਟ ਆਫ਼ ਪੁਲਿਸ (ਡੀ.ਐਸ.ਪੀ.) ਸ਼੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਮਾਨ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਮੋਹੱਲਾ ਕੁਹਾਲੀਵਾਲਾ ਦੇ ਰਹਿਣ ਵਾਲੇ ਡਰਾਈਵਰ ਮੋਹਨ ਸਿੰਘ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 35 ਤਹਿਤ ਨੋਟਿਸ ਜਾਰੀ ਕੀਤਾ ਗਿਆ ਸੀ।

ਇਸ ਨੋਟਿਸ ਰਾਹੀਂ ਉਸ ਨੂੰ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਰਤੀ ਨਿਆਇਕ ਸੰਹਿਤਾ (BNS) ਦੀਆਂ ਧਾਰਾਵਾਂ 64, 127(2), ਅਤੇ 351(2) ਤਹਿਤ ਦਰਜ ਐਫ.ਆਈ.ਆਰ. ਨੰਬਰ 149 (ਮਿਤੀ 21.08.2026) ਦੇ ਸਬੰਧ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ।

ਨੋਟਿਸ ਦੀ ਪਾਲਣਾ ਕਰਦਿਆਂ ਮੋਹਨ ਸਿੰਘ ਪੁਲਿਸ ਚੌਂਕੀ ਸਿਟੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੇਸ਼ ਹੋਇਆ, ਜਿੱਥੇ ਜਾਂਚ ਟੀਮ ਵੱਲੋਂ ਉਸ ਤੋਂ ਲਗਭਗ ਛੇ ਘੰਟੇ ਤੱਕ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ।

ਪੁੱਛਗਿੱਛ ਦੌਰਾਨ ਹੋਏ ਖੁਲਾਸਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡੀ.ਐਸ.ਪੀ. ਨੇ ਦੱਸਿਆ ਕਿ ਮੋਹਨ ਸਿੰਘ ਨੇ ਗੁਰਦੁਆਰਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਡਰਾਈਵਰ ਵਜੋਂ ਆਪਣੀ ਰੋਜ਼ਗਾਰ ਦੀ ਪੁਸ਼ਟੀ ਕੀਤੀ ਹੈ।

ਡਰਾਈਵਰ ਨੇ ਦੱਸਿਆ ਕਿ ਸ਼ਿਕਾਇਤਕਰਤਾ/ਪੀੜਤਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਆਸ-ਪਾਸ ਸਥਿਤ ਵੱਖ-ਵੱਖ ਸਰਾਂਵਾਂ ਵਿੱਚ ਲਗਭਗ ਅੱਠ ਮਹੀਨਿਆਂ ਤੋਂ ਠਹਿਰੀ ਹੋਈ ਸੀ। ਮੋਹਨ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੀ ਡਿਊਟੀ ਦੇ ਹਿੱਸੇ ਵਜੋਂ ਕਈ ਮੌਕਿਆਂ ‘ਤੇ ਪੀੜਤਾ ਨੂੰ ਆਲੇ-ਦੁਆਲੇ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਪਹੁੰਚਾਇਆ ਸੀ।

ਡਰਾਈਵਰ ਨੇ ਅੱਗੇ ਦੱਸਿਆ ਕਿ ਪੀੜਤਾ ਦੀ ਰਿਹਾਇਸ਼, ਭੋਜਨ ਅਤੇ ਸਥਾਨਕ ਆਵਾਜਾਈ ਨਾਲ ਸਬੰਧਤ ਸਾਰੇ ਜ਼ਰੂਰੀ ਪ੍ਰਬੰਧ ਗੁਰਦੁਆਰਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਂਵਾਂ ਦੇ ਅੰਦਰ ਮੁਲਜ਼ਮ ਅਮਰਜੀਤ ਸਿੰਘ ਚਾਵਲਾ ਦੁਆਰਾ ਸਿੱਧੇ ਤੌਰ ‘ਤੇ ਕੀਤੇ ਗਏ ਸਨ ਅਤੇ ਚਾਵਲਾ ਉਸ ਨਾਲ ਨਿਯਮਤ ਸੰਪਰਕ ਵਿੱਚ ਸੀ।

ਇਸ ਤੋਂ ਇਲਾਵਾ, ਉਸ ਨੇ ਦੱਸਿਆ ਕਿ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸਰਾਂਵਾਂ ਦੇ ਰੋਜ਼ਾਨਾ ਦੇ ਪ੍ਰਸ਼ਾਸਨਿਕ ਮਾਮਲਿਆਂ ਦੀ ਦੇਖਭਾਲ ਲਈ ਤਾਇਨਾਤ ਐਸ.ਜੀ.ਪੀ.ਸੀ. ਅਧਿਕਾਰੀ ਇਹਨਾਂ ਪ੍ਰਬੰਧਾਂ ਦੇ ਨਾਲ-ਨਾਲ ਅਮਰਜੀਤ ਸਿੰਘ ਚਾਵਲਾ ਅਤੇ ਪੀੜਤਾ ਵਿਚਕਾਰ ਚੱਲ ਰਹੇ ਸੰਪਰਕ ਤੋਂ ਵੀ ਪੂਰੀ ਤਰ੍ਹਾਂ ਜਾਣੂ ਸਨ।
ਦੂਜੇ ਪਾਸੇ ਰੂਪ ਕੌਰ ਸੰਧੂ ਨੂੰ ਅਕਾਲੀ ਦਲ ਤੋਂ ਬਰਖਾਸਤ ਕੀਤਾ ਗਿਆ ਹੈ।

Kamaldeep Singh Brar

ਅਕਾਲੀ ਆਗੂ ਰੂਪ ਕੌਰ ਸੰਧੂ ਦਾ ਵੱਡਾ ਦਾਅਵਾ
‘ਕਈ ਹੋਰ ਨਾਂਵਾਂ ਦਾ ਕਰਾਂਗੀ ਖੁਲਾਸਾ’
‘3 ਵੱਡੇ ਨਾਂਵਾਂ ਬਾਰੇ ਜਲਦ ਖੁਲਾਸਾ

ਅਕਾਲੀ ਲੀਡਰ ਰੂਪ ਕੌਰ ਨੇ ਚਾਵਲਾ ਕੇਸ ‘ਚ ਖੋਲ੍ਹੇ ਰਾਜ਼, ਕਿਹਾ – ਬਹਿਰੀਨ ਵਾਲੀ ਬੀਬੀ ਨਾਲ-ਨਾਲ ਤਿੰਨ ਔਰਤਾਂ ਹੋਰ ਪੀੜਤ

ਹਾਲੇ ਕਈ ‘ਚਾਵਲੇ’ ਹੋਰ ਹੋਣਗੇ ਬੇਨਕਾਬ, ਕਈ ਪੰਥਕ ਤੇ ਸਿਆਸੀ ਆਗੂਆਂ ਦੇ ਕਾਲੇ ਕਾਰਨਾਮੇ ਹੋਣਗੇ ਜੱਗ ਜ਼ਾਹਰ, ਰੂਪ ਕੌਰ ਸੰਧੂ ਕੋਲ ਪਹੁੰਚੇ ਸਬੂਤ

ਬੀਤੇ ਦਿਨੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਘਟਨਾ ਦੇ ਸਬੰਧ ਵਿੱਚ ਬਹਿਰੀਨ ਵਾਲੀ ਬੀਬੀ ਨਾਲ ਮੇਰੇ ਵੱਲੋਂ ਮੀਡੀਆ ਸਾਹਮਣੇ ਆ ਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ਵਿੱਚ ਵਾਪਰੇ ਘਿਨੌਣੇ ਸੱਚ ਦਾ ਖ਼ੁਲਾਸਾ ਕੀਤਾ ਗਿਆ ਸੀ। ਇਹ ਖ਼ਬਰ ਦੁਨੀਆ ਭਰ ਵਿੱਚ ਜਾਣ ਤੋਂ ਬਾਅਦ, ਹੋਰ ਵੀ ਕੁੱਝ ਪੀੜਿਤ ਔਰਤਾਂ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਦੱਸਿਆ ਕਿ ਸਾਡੇ ਧਾਰਮਿਕ ਅਤੇ ਰਾਜਨੀਤਿਕ ਖ਼ੇਤਰ ਅੰਦਰ ਕਿਸ ਪੱਧਰ ‘ਤੇ ਗੰਦਗੀ ਫ਼ੈਲ ਚੁੱਕੀ ਹੈ‼️
ਉਨ੍ਹਾਂ ਵੱਲੋਂ ਕਈ ਅਜਿਹੇ ਚਰਚਿਤ ਨਾਂਵਾਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਦੇਸ਼-ਵਿਦੇਸ਼ ਵਿੱਚ ਆਪਣੇ ਆਪ ਨੂੰ ਪ੍ਰਸਿੱਧ ਹਸਤੀਆਂ ਵਜੋਂ ਸਥਾਪਿਤ ਕਰਕੇ ਬੈਠੇ ਹਨ ਅਤੇ ਆਪਣੇ ਆਪ ਨੂੰ ਪੰਥ ਅਤੇ ਪੰਜਾਬ ਦੇ ਵੱਡੇ ਧਾਰਮਿਕ ਤੇ ਸਿਆਸੀ ਆਗੂ ਅਖਵਾਉਂਦੇ ਹਨ। ਇਹਨਾਂ ਵਿੱਚੋਂ ਇੱਕ ਨਿਹੰਗ ਸਿੰਘ ਬਾਣੇ ਵਿੱਚ, ਇੱਕ ਰੂਪਨਗਰ ਜ਼ਿਲ੍ਹੇ ਅਤੇ ਪੰਜਾਬ ਦੇ ਕੁੱਝ ਪੰਥਕ ਹਲਕਿਆਂ ਵਿੱਚੋਂ ਜਾਣੇ ਜਾਂਦੇ ਇਲਾਕਿਆਂ ਨਾਲ ਸਬੰਧਿਤ ਪਾਏ ਗਏ ਹਨ ਪਰ ਪਰਦੇ ਦੇ ਪਿੱਛੇ ਉਨ੍ਹਾਂ ਦਾ ਅਸਲ ਕਿਰਦਾਰ ਕੀ ਹੈ, ਇਸ ਦਾ ਸੱਚ ਜਲਦ ਹੀ ਸਭ ਦੇ ਸਾਹਮਣੇ ਲਿਆਉਣਾ ਜ਼ਰੂਰੀ ਹੋ ਜਾਵੇਗਾ। ਆਉਂਦੇ ਦਿਨਾਂ ਵਿੱਚ ਵਾਹਿਗੁਰੂ ਦੀ ਮਿਹਰ ਸਦਕਾ ਜੇ ਮੇਰਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤਾਂ ਇਸ ਸਬੰਧੀ ਵੱਡੇ ਖੁਲਾਸੇ ਕਰਾਂਗੀ‼️
ਅੱਜ ਇਸ ਗੱਲ ਦੀ ਬੇਹੱਦ ਲੋੜ ਮਹਿਸੂਸ ਹੋ ਰਹੀ ਹੈ ਕਿ ਸਾਡੀਆਂ ਪੰਥਕ ਸੰਸਥਾਵਾਂ ਵਿੱਚ ਜਿਨ੍ਹਾਂ ਦਾ ਸਬੰਧ ਰਾਜਨੀਤਿਕ ਖੇਤਰ ਨਾਲ ਵੀ ਜੁੜਿਆ ਹੁੰਦਾ ਹੈ—ਦੀ ਬਰੀਕੀ ਨਾਲ ਸਕਰੀਨਿੰਗ (ਜਾਂਚ) ਕੀਤੀ ਜਾਵੇ, ਤਾਂ ਜੋ ਅਜਿਹੇ ਮਾੜੇ ਅਨਸਰ ਸਾਡੀਆਂ ਮਹਾਨ ਸਿੱਖ ਸੰਸਥਾਵਾਂ ਨੂੰ ਬਦਨਾਮ ਨਾ ਕਰ ਸਕਣ‼️
ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਘਟਨਾ ਤੋਂ ਬਾਅਦ ਸਪਸ਼ਟ ਕੀਤਾ ਸੀ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਪੰਥਕ ਸੰਸਥਾ ਵਿੱਚ ਗਲਤ ਕੰਮ ਕਰਦਾ ਹੈ ਅਤੇ ਉਸ ਦੇ ਸਬੂਤ ਆਉਂਦੇ ਹਨ, ਤਾਂ ਉਸ ਵਿਰੁੱਧ ਪੰਥਕ ਰਵਾਇਤਾਂ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸੇ ਵਚਨਬੱਧਤਾ ਤਹਿਤ, ਮੈਂ ਆਉਂਦੇ ਦਿਨਾਂ ਵਿੱਚ ਸਿੰਘ ਸਾਹਿਬ ਜੀ ਦੇ ਸਾਹਮਣੇ ਠੋਸ ਸਬੂਤ ਪੇਸ਼ ਕਰਕੇ ਸਖ਼ਤ ਕਾਰਵਾਈ ਦੀ ਮੰਗ ਕਰਾਂਗੀ।
ਇੱਕ ਸਿੱਖ ਹੋਣ ਕਾਰਨ ਮੇਰਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਸੰਸਥਾਵਾਂ ਦੀ ਪਵਿੱਤਰਤਾ ਨੂੰ ਬਹਾਲ ਰੱਖਣਾ ਅਤੇ ਹਰ ਪੀੜਤ ਨੂੰ ਇਨਸਾਫ਼ ਦਿਵਾਉਣਾ ਹੈ‼️
~ ਰੂਪ ਕੌਰ ਸੰਧੂ ✍️

ਰੂਪ ਕੌਰ ਨਾਲ਼ ਕੀ ਹੋਇਆ …. ?
ਅਕਾਲੀ ਦਲ ਬਾਦਲ ਨੇ ਤੇਜ਼ ਤਰਾਰ ਨੌਜਵਾਨ ਇਸਤਰੀ ਆਗੂ ਰੂਪ ਕੌਰ ਸੰਧੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਬਾਦਲ ਵਾਲਿਆਂ ਨੇ ਅੰਤ ਨੂੰ ਵਾਲੀਬਾਲ ਦੀ ਟੀਮ ਕੂ ਜਿੰਨੇ ਲੀਡਰ ਹੀ ਰੱਖਣੇ ਨੇ। ਰੂਪ ਕੌਰ ਨੇ ਅੱਜ ਸਵੇਰੇ ਇੱਕ ਪੋਸਟ ਪਾਈ ਸੀ ਜੋ ਸਾਰੀ ਕਹਾਣੀ ਬਿਆਨ ਕਰਦਾ ਹੈ।
ਇਹ ਹੈ ਪੋਸਟ ;