26-year-old Abjeet Kingra has been sentenced to six years in jail after shooting at the Vancouver Island home of Punjabi megastar AP Dhillon last year. Abjeet Kingra of Winnipeg was arrested in Ontario two months later.
“In delivering the sentence, the judge acknowledged that Mr. Kingra’s involvement was not isolated, noting his connection to the Lawrence Bishnoi crime group in India and that he was acting on their instructions to commit targeted criminal acts in Canada,” said a West Shore RCMP statement Wednesday.
ਪਿਛਲੇ ਸਾਲ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਵੈਨਕੂਵਰ ਆਈਲੈਂਡ ਵਾਲੇ ਘਰ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ‘ਚ 26 ਸਾਲਾ ਅਬਜੀਤ ਕਿੰਗਰਾ ਨੂੰ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਵਿਕਟੋਰੀਆ ਦੇ ਪੱਛਮ ਵੱਲ ਕੋਲਵੁਡ ਇਲਾਕੇ ‘ਚ ਸਥਿਤ ਇਸ ਘਰ ‘ਤੇ 2 ਸਤੰਬਰ, 2024 ਦੀ ਸਵੇਰ ਨੂੰ ਦਰਜਨਾਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਸੀ। ਘਰ ਦੇ ਬਾਹਰ ਖੜ੍ਹੀਆਂ ਦੋ ਗੱਡੀਆਂ ਨੂੰ ਵੀ ਅੱਗ ਲਾ ਦਿੱਤੀ ਗਈ ਸੀ।
ਹਮਲੇ ਤੋਂ ਲਗਭਗ ਦੋ ਮਹੀਨੇ ਬਾਅਦ, ਵਿਨੀਪੈਗ ਦੇ ਅਬਜੀਤ ਕਿੰਗਰਾ ਨੂੰ ਓਂਟਾਰੀਓ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਹਫ਼ਤੇ, ਬੀ.ਸੀ. ਦੀ ਅਦਾਲਤ ਨੇ ਕਿੰਗਰਾ ਨੂੰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲਈ ਅੱਗ ਲਗਾਉਣ ਅਤੇ ਕਿਸੇ ਦੀ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਜਾਂ ਜਾਣ-ਬੁੱਝ ਕੇ ਬੰਦੂਕ ਚਲਾਉਣ ਦੇ ਦੋਸ਼ਾਂ ‘ਚ ਦੋਸ਼ੀ ਕਰਾਰ ਦਿੱਤਾ ਸੀ।
ਸਜ਼ਾ ਸੁਣਾਉਂਦਿਆਂ, ਜੱਜ ਨੇ ਮੰਨਿਆ ਕਿ ਕਿੰਗਰਾ ਦਾ ਭਾਰਤ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧ ਸੀ ਅਤੇ ਉਸਨੂੰ ਕੈਨੇਡਾ ਵਿੱਚ ਅਪਰਾਧਕ ਕਾਰਵਾਈਆਂ ਕਰਨ ਲਈ ਹੁਕਮ ਦਿੱਤਾ ਗਿਆ ਸੀ।
ਕਿੰਗਰਾ ਨੂੰ ਦੋ ਅਤੇ ਛੇ ਸਾਲ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ, ਜੋ ਇਕੱਠੀਆਂ ਕੱਟੀਆਂ ਜਾਣਗੀਆਂ। ਜੇਲ੍ਹ ਵਿੱਚ ਬਿਤਾਏ ਸਮੇਂ ਨੂੰ ਕੱਟਣ ਤੋਂ ਬਾਅਦ ਉਸਨੂੰ ਲਗਭਗ ਹੋਰ 4.5 ਸਾਲ ਕੈਦ ਕੱਟਣੀ ਪਵੇਗੀ। ਅਦਾਲਤ ਨੇ ਉਸ ‘ਤੇ ਜ਼ਿੰਦਗੀ ਭਰ ਲਈ ਹਥਿਆਰ ਰੱਖਣ ‘ਤੇ ਪਾਬੰਦੀ ਵੀ ਲਗਾਈ ਹੈ।
ਪੁਲੀਸ ਨੇ ਇਸ ਮਾਮਲੇ ‘ਚ ਇੱਕ ਹੋਰ ਮੁਲਜ਼ਮ ਦੀ ਪਛਾਣ ਕੀਤੀ ਹੈ, ਜਿਸਦੀ ਉਮਰ 24 ਸਾਲ ਹੈ। ਉਹ ਵੀ ਇਨ੍ਹਾਂ ਹੀ ਦੋਸ਼ਾਂ ‘ਚ ਲੋੜੀਂਦਾ ਹੈ। ਵੈਸਟ ਸ਼ੋਰ ਆਰ.ਸੀ.ਐਮ.ਪੀ. ਕਹਿੰਦੀ ਹੈ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਉਸਨੂੰ ਗ੍ਰਿਫ਼ਤਾਰ ਕਰਨ ‘ਤੇ ਕੰਮ ਕਰ ਰਹੀ ਹੈ। ਉਹ ਪਹਿਲਾਂ ਵਿਨੀਪੈਗ ‘ਚ ਰਹਿੰਦਾ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਹੁਣ ਉਹ ਭਾਰਤ ਵਿੱਚ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
-ਫਿਰੌਤੀ ਮਾਮਲੇ ‘ਚ ਸਰੀ ਦੇ ਰੇਡੀਓ ‘ਤੇ ਚੱਲੀਆਂ ਗੋਲੀਆਂ
-ਏਪੀ ਢਿੱਲੋਂ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਨੂੰ ਛੇ ਸਾਲ ਕੈਦ ਹੋਈ
-ਗਰੇਟਰ ਵੈਨਕੂਵਰ ‘ਚ ਹਿੱਲ ਨਹੀਂ ਰਹੀ ਕੰਡੋ ਮਾਰਕੀਟ
-ਭਗਵੰਤ ਮਾਨ ਤੇ ਅਮਿਤ ਸ਼ਾਹ ਮਿਲੇ; ਮਜੀਠੀਏ ਨੂੰ ਮਿਲੀ ਰਾਹਤ
-ਏਆਈ ਦੀ ਦੁਰਵਰਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਸਰਗਰਮ ਹੋਈ
You must be logged in to post a comment.