ਭਾਜਪਾ ਦੀ ਮੋਗਾ ਰੈਲੀ ਦੇ ਫੇਕ ਮੁੱਦੇ, ਅਮਿਤ ਸ਼ਾਹ ਤੇ ਸਿੱਖ-ਪੰਜਾਬ
੧. ਨਸ਼ਾ: ਬੀਐਸਐਫ, ਐਨਆਈਏ, ਐਨਸੀਬੀ, ਸੀਬੀਆਈ ਆਦਿ ਕੇਂਦਰੀ ਏਜੰਸੀਆਂ ਨੂੰ ਕੰਮ ਕਰਨ ਲਈ ਪੰਜਾਬ ਸਰਕਾਰ ਦੀ ਲੋੜ ਨਹੀਂ।
੨. ਗੈਂਗਸਟਰਵਾਦ: ਸਭ ਤੋਂ ਵੱਡਾ ਗੈਂਗਸਟਰ ਲਾਰੈਂਸ ਬਿਸ਼ਨੋਈ ਭਾਜਪਾ ਨੇ ਆਪਣਾ ਜਵਾਈ ਬਣਾ ਕੇ ਗੁਜਰਾਤ ਚ ਰੱਖਿਆ ਹੋਇਆ।
੩. ਕਿਸਾਨੀ: ਕਿਸਾਨੀ ਕਰਜ਼ੇ ਮੁਆਫ਼ੀ ਦੀ ਕੋਈ ਗੱਲ ਨਹੀਂ ਤੇ ਐੱਮਐੱਸਪੀ ਨਾ ਦੇਣ ਬਾਰੇ ਮੌਜੂਦਾ ਸਰਕਾਰ ਦਾ ਵਿਰੋਧ ਪਰ ਕੇਂਦਰ ਵਲੋਂ ਕੋਈ ਗਰੰਟੀ। ਨਹੀਂ।

੪. ਧਰਮ ਪਰਿਵਰਤਨ: ਪੰਜਾਬ ਵਿੱਚ ਸਰਕਾਰ ਬਣਨ ਤੇ ਧਰਮ ਪਰਵਰਤਨ ਨੂੰ ਰੋਕਣ ਪਹਿਲਾ ਕਾਨੂੰਨ ਬਣਾਉਣ ਦੀ ਗੱਲ ਪਰ ਸੰਸਦ ਵਿਚ ਹੁਣੇ ਬਣਾਉਣ ਬਾਰੇ ਚੁੱਪ।
੫. ਕਾਂਗਰਸ: ਕਾਂਗਰਸ ਨੂੰ ਅਕਾਲ ਤਖ਼ਤ ਤੇ ਟੈਂਕ ਚੜਾਉਣ ਲਈ ਦੋਸ਼ੀ ਤਾਂ ਕਿਹਾ ਪਰ ਧਰਮ ਯੁੱਧ ਮੋਰਚੇ ਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਕੋਈ ਗੱਲ ਨਹੀਂ।
੬. ਮੌਜੂਦਾ ਸਰਕਾਰ: ਮੌਜੂਦਾ ਸਰਕਾਰ ਦੀ ਮਾੜੀ ਕਾਨੂੰਨ ਵਿਵਸਥਾ ਦੀ ਆਲੋਚਨਾ ਪਰ ਝੂਠੇ ਪੁਲਸ ਮੁਕਾਬਲੇ ਤੇ ਕੇਂਦਰ ਦੀ ਸ਼ਹਿ ਤੇ ਪੁਲਸ ਰਾਹੀਂ ਸਿੱਖ ਨੌਜਵਾਨਾਂ ਨੂੰ ਝੂਠੇ #UAPA ਤੇ #NSA ਕੇਸਾਂ ਵਿਚ ਫਸਾਉਣ ਬਾਰੇ ਚੁੱਪੀ।
੭. ਰਾਜਧਾਨੀ: ਪੰਜਾਬ ਦੀ ਰਾਜਧਾਨੀ ਮੋਗਾ ਨੂੰ ਬਣਾਉਣ ਦੀ ਮੰਗ ਕਰਕੇ ਭਾਜਪਾ ਜਿਲਾ ਪ੍ਰਧਾਨ ਨੇ ਚੰਡੀਗੜ੍ਹ ਰਾਜਧਾਨੀ ਤੋਂ ਦਾਅਵਾ ਛੱਡਿਆ।
੮. ਅਮਿਤ ਸ਼ਾਹ ਬਨਾਮ ਭਾਜਪਾ ਦੇ ਸਿੱਖ ਚਮਚੇ: ਭਾਜਪਾ ਦੇ ਸਿੱਖ ਚਮਚਿਆਂ ਨੇ ਸਿੱਖ-ਪੰਜਾਬ ਮੁੱਦਿਆਂ ਬਾਰੇ ਵੱਡੇ ਵੱਡੇ ਦਾਅਵੇ ਕੀਤੇ ਪਰ ਅਮਿਤ ਸ਼ਾਹ ਨੇ ਉਹਨਾਂ ਨੂੰ ਛੂਹਿਆ ਤੱਕ ਨਹੀਂ।
੯. ਦਬਕੇ: ਅਮਿਤ ਸ਼ਾਹ ਆਪਣੇ ਭਾਸ਼ਣ ਵਿੱਚ ਪੰਜਾਬੀਆਂ ਨੂੰ ਦਬਕੇ ਮਾਰਦਾ ਰਿਹਾ ਕਿ ਜ਼ੋਰ ਨਾਲ ਬੋਲ ਕੇ ਜਵਾਬ ਦਿਓ ਪਰ ਲੋਕਾਂ ਦੀ ਆਵਾਜ਼ ਉੱਚੀ ਨਾ ਹੋਈ।
੧੦. ਸਿੱਖਾਂ ਤੇ ਅਹਿਸਾਨ: ਸਿੱਖਾਂ ਦੇ ਸਿਆਸੀ ਤੇ ਆਰਥਿਕ ਹੱਕ ਦਿੱਤੇ ਬਿਨਾ ਗੁਰਪੁਰਬ ਮਨਾ ਕੇ ਸਿੱਖਾਂ ਤੇ ਅਹਿਸਾਨ ਜਤਾਉਣਾ ਭਾਜਪਾ ਨੂੰ ਮਹਿੰਗਾ ਪਵੇਗਾ।
੧੧. ਸਿਰ ਤੇ ਪੱਗ: ਸਿਰ ਤੇ ਪੱਗ ਬੰਨ ਕੇ ਸਿੱਖ ਪੰਜਾਬ ਵਿੱਚ ਆਉਣਾ ਹੁਣ ਕੋਈ ਬਹੁਤਾ ਫ਼ਾਇਦੇਮੰਦ ਨਹੀਂ ਰਿਹਾ, ਹੁਣ ਪੰਜਾਬ ਦੇ ਲੋਕ ਇਸਨੂੰ ਪੱਗ ਵਿੱਚ ਸਿਰ ਫਸਾਉਣਾ ਕਹਿੰਦੇ ਹਨ।
੧੨. ਸਿੱਖਾਂ ਦੀ ਕੌਮਾਂਤਰੀ ਅਹਿਮੀਅਤ: ਸਿੱਖਾਂ ਦੀ ਸਿਆਸੀ ਕੌਮਾਂਤਰੀ ਅਹਿਮੀਅਤ ਪਹਿਲਾਂ ਨਾਲੋਂ ਬਹੁਤ ਜਿਆਦਾ ਵਧ ਗਈ ਹੈ ਇਸ ਕਰਕੇ ਸਿੱਖਾਂ ਨੂੰ ਹੁਣ ਕੇਵਲ ਸਥਾਨਕ ਮੁੱਦਿਆਂ ਨਾਲ ਸੰਬੋਧਨ ਨਹੀਂ ਹੋਇਆ ਜਾ ਸਕਦਾ।
੧੩. ਸੋ ਅਮਿਤ ਸ਼ਾਹ ਨੂੰ ਸਪੱਸ਼ਟ ਸੀ ਕਿ ਪੰਜਾਬ ਵਿੱਚ ਸਾਡੀ ਦਾਲ ਨਹੀਂ ਗਲਣੀ ਕਿਉਂਕਿ ਕੇਂਦਰ ਨੇ ਸਿੱਖਾਂ ਪ੍ਰਤੀ ਕਰੂਰ ਨੀਤੀ ਹੀ ਰੱਖਣੀ ਹੈ।
-ਗਿਆਨ ਸਮਾਪਤ-
ਐਡਵੋਕੇਟ ਜਸਪਾਲ ਸਿੰਘ ਮੰਝਪੁਰ
Punjab Spectrum
You must be logged in to post a comment.