Breaking News

USA – ਅਮਰੀਕਾ ਵਿੱਚ ਗਿਆਰਾਂ ਭਾਰਤੀ ਨਾਗਰਿਕਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਸਟੋਰਾਂ ਵਿੱਚ ਨਕਲੀ ਹਥਿਆਰਬੰਦ ਡਕੈਤੀਆਂ ਕਰਵਾਈਆਂ

USA – ਅਮਰੀਕਾ ਵਿੱਚ ਗਿਆਰਾਂ ਭਾਰਤੀ ਨਾਗਰਿਕਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਸਟੋਰਾਂ ਵਿੱਚ ਨਕਲੀ ਹਥਿਆਰਬੰਦ ਡਕੈਤੀਆਂ ਕਰਵਾਈਆਂ

ਅਮਰੀਕਾ ਵਿੱਚ ਗਿਆਰਾਂ ਭਾਰਤੀ ਨਾਗਰਿਕਾਂ ਉੱਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਸਟੋਰਾਂ ਵਿੱਚ ਨਕਲੀ ਹਥਿਆਰਬੰਦ ਡਕੈਤੀਆਂ (staged armed robberies) ਕਰਵਾਈਆਂ, ਤਾਂ ਜੋ ਸਟੋਰ ਕਲਰਕ ਆਪਣੀਆਂ ਇਮੀਗ੍ਰੇਸ਼ਨ ਅਰਜ਼ੀਆਂ ਵਿੱਚ ਆਪਣੇ ਆਪ ਨੂੰ ਅਪਰਾਧ ਦੇ ਪੀੜਤ ਵਜੋਂ ਝੂਠਾ ਦਰਸਾ ਸਕਣ।
ਹੇਠ ਲਿਖੇ ਮੁਲਜ਼ਮਾਂ ਉੱਤੇ ਵੀਜ਼ਾ ਫਰਾਡ ਕਰਨ ਦੀ ਸਾਜ਼ਿਸ਼ (conspiracy to commit visa fraud) ਦਾ ਇੱਕ ਦੋਸ਼ ਲਗਾਇਆ ਗਿਆ ਹੈ:

1. ਜਿਤੇਂਦਰਕੁਮਾਰ ਪਟੇਲ (39)
2. ਮਹੇਸ਼ਕੁਮਾਰ ਪਟੇਲ (36)
3. ਸੰਜੈਕੁਮਾਰ ਪਟੇਲ (45)
4. ਦੀਪਿਕਾਬੇਨ ਪਟੇਲ (40)
5. ਰਮੇਸ਼ਭਾਈ ਪਟੇਲ (52)
6. ਅਮਿਤਾਬਾਹੇਨ ਪਟੇਲ (43)
7. ਰੋਨਕਕੁਮਾਰ ਪਟੇਲ (28)
8. ਸੰਗੀਤਾਬੇਨ ਪਟੇਲ (36)
9. ਮਿੰਕੇਸ਼ ਪਟੇਲ (42)
10. ਸੋਨਲ ਪਟੇਲ (42)
11. ਮਿਤੁਲ ਪਟੇਲ (40)

ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਮਾਰਚ 2023 ਵਿੱਚ ਰਾਮ ਭਾਈ ਪਟੇਲ ਅਤੇ ਉਸਦੇ ਸਾਥੀਆਂ ਨੇ ਮੈਸਾਚੂਸੇਟਸ ਵਿੱਚ ਘੱਟੋ-ਘੱਟ ਛੇ ਕਨਵੀਨੀਅੰਸ ਸਟੋਰਾਂ, ਸ਼ਰਾਬ ਦੀਆਂ ਦੁਕਾਨਾਂ ਅਤੇ ਫਾਸਟ ਫੂਡ ਰੈਸਟੋਰੈਂਟਾਂ ਵਿੱਚ ਨਕਲੀ ਹਥਿਆਰਬੰਦ ਡਕੈਤੀਆਂ ਦੀ ਯੋਜਨਾ ਬਣਾਈ ਅਤੇ ਉਹਨਾਂ ਨੂੰ ਅੰਜਾਮ ਦਿੱਤਾ।
ਇਨ੍ਹਾਂ ਨਕਲੀ ਡਕੈਤੀਆਂ ਦਾ ਮਕਸਦ ਇਹ ਸੀ ਕਿ ਉਥੇ ਮੌਜੂਦ ਕਲਰਕ (U Visa) ਲਈ ਅਰਜ਼ੀ ਦਿੰਦਿਆਂ ਆਪਣੇ ਆਪ ਨੂੰ ਹਿੰਸਕ ਅਪਰਾਧ ਦੇ ਪੀੜਤ ਵਜੋਂ ਝੂਠੇ ਤੌਰ ‘ਤੇ ਦਰਸਾ ਸਕਣ।

U ਵੀਜ਼ਾ ਉਨ੍ਹਾਂ ਲੋਕਾਂ ਲਈ ਹੁੰਦਾ ਹੈ ਜੋ ਕਿਸੇ ਨਿਰਧਾਰਤ ਅਪਰਾਧ ਦੇ ਪੀੜਤ ਬਣੇ ਹੋਣ, ਜਿਨ੍ਹਾਂ ਨੂੰ ਮਨੋਵਿਗਿਆਨਕ ਜਾਂ ਸਰੀਰਕ ਨੁਕਸਾਨ ਹੋਇਆ ਹੋਵੇ ਅਤੇ ਜਿਨ੍ਹਾਂ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜਾਂਚ ਜਾਂ ਮੁਕੱਦਮੇ ਵਿੱਚ ਮਦਦ ਕੀਤੀ ਹੋਵੇ।

ਦੋਸ਼ਾਂ ਅਨੁਸਾਰ, ਇਨ੍ਹਾਂ ਨਕਲੀ ਡਕੈਤੀਆਂ ਦੌਰਾਨ ਸਟੋਰ ਕਲਰਕਾਂ ਜਾਂ ਮਾਲਕਾਂ ਨੂੰ ਨਕਲੀ ਬੰਦੂਕ ਨਾਲ ਧਮਕਾਇਆ ਜਾਂਦਾ ਸੀ, ਫਿਰ ਕੈਸ਼ ਰਜਿਸਟਰ ਵਿਚੋਂ ਪੈਸੇ ਲੈ ਕੇ ਭੱਜਿਆ ਜਾਂਦਾ ਸੀ। ਇਹ ਸਾਰੀ ਘਟਨਾ ਸਟੋਰ ਦੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਕੀਤੀ ਜਾਂਦੀ ਸੀ।
ਫਿਰ ਕਲਰਕ ਜਾਂ ਮਾਲਕ ਪੰਜ ਮਿੰਟ ਜਾਂ ਉਸ ਤੋਂ ਵੱਧ ਸਮਾਂ ਰੁਕਦੇ ਸਨ, ਤਾਂ ਜੋ “ਡਾਕੂ” ਦੂਰ ਨਿਕਲ ਜਾਵੇ, ਅਤੇ ਉਸ ਤੋਂ ਬਾਅਦ ਪੁਲਿਸ ਨੂੰ ਫ਼ੋਨ ਕਰਕੇ ਡਕੈਤੀ ਦੀ ਰਿਪੋਰਟ ਕਰਦੇ ਸਨ।

ਇਹ ਵੀ ਦੋਸ਼ ਹੈ ਕਿ ਇਹ ਹਰੇਕ ਨਕਲੀ ਪੀੜਤ ਇੱਕ ਨੇ ਇਸ ਯੋਜਨਾ ਵਿੱਚ ਸ਼ਾਮਲ ਹੋਣ ਲਈ ਰਾਮ ਭਾਈ ਪਟੇਲ ਨੂੰ ਪੈਸੇ ਦਿੱਤੇ ਅਤੇ ਬਦਲੇ ਵਿੱਚ ਰਾਮ ਭਾਈ ਪਟੇਲ ਨੇ ਸਟੋਰ ਮਾਲਕਾਂ ਨੂੰ ਉਨ੍ਹਾਂ ਦੇ ਸਟੋਰ ਨਕਲੀ ਡਕੈਤੀ ਲਈ ਵਰਤਣ ਦੇ ਪੈਸੇ ਦਿੱਤੇ।
ਸਕੀਮ ਬਹੁਤ ਤਕੜੀ ਲਾਈ ਸੀ ਪਰ ਫੜੇ ਗਏ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ