Breaking News

Chaitanya Nand -ਚੈਤੰਨਯਨੰਦ ਦੇ ਫੋਨ ’ਚੋਂ ਲੜਕੀਆਂ ਦੀਆਂ ਤਸਵੀਰਾਂ ਮਿਲੀਆਂ

Chaitanya Nand -ਚੈਤੰਨਯਨੰਦ ਦੇ ਫੋਨ ’ਚੋਂ ਲੜਕੀਆਂ ਦੀਆਂ ਤਸਵੀਰਾਂ ਮਿਲੀਆਂ
ਪੁਲੀਸ ਦੇ ਸਵਾਲਾਂ ਦੇ ਸਹੀ ਅਤੇ ਸਿੱਧੇ ਜਵਾਬ ਦੇਣ ਤੋਂ ਬਚ ਰਿਹਾ ਹੈ ਅਖੌਤੀ ਧਰਮਗੁਰੂ

 

 

 
ਵਿਦਿਆਰਥਣਾਂ ਨਾਲ
ਜਿਨਸੀ ਸ਼ੋਸ਼ਣ ਮਾਮਲੇ ਵਿੱਚ
ਗ੍ਰਿਫਤਾਰ ਅਖੌਤੀ ਬਾਬੇ
ਚੈਤੰਨਯਨੰਦ ਸਰਸਵਤੀ
ਦੀ ਗੰ*ਦੀ ਚੈਟ

 

 

 

ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਗ੍ਰਿਫਤਾਰ ਅਖੌਤੀ ਬਾਬੇ ਚੈਤੰਨਯਨੰਦ ਸਰਸਵਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀ ਵੱਟਸਅਪ ਗੱਲਬਾਤ ਸਾਹਮਣੇ ਆਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ 62 ਸਾਲਾ ਇਹ ਬਾਬਾ ਕਥਿਤ ਤੌਰ ’ਤੇ ਇੱਕ “ਦੁਬਈ ਸ਼ੇਖ” ਲਈ ਵਿਦਿਆਰਥਣਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦਾ ਸੀ ਅਤੇ ਨਿਯਮਿਤ ਤੌਰ ’ਤੇ ਆਪਣੀ ਸੰਸਥਾ ਨਾਲ ਜੁੜੀਆਂ ਨੌਜਵਾਨ ਔਰਤਾਂ ਨੂੰ ਅਸ਼ਲੀਲ ਸੁਨੇਹੇ ਭੇਜਦਾ ਸੀ।

 

 

 

 

 

 

ਚੈਤੰਨਯਨੰਦ ਕੋਲੋਂ ਜਾਅਲੀ ਪਛਾਣ ਦਸਤਾਵੇਜ਼ ਵੀ ਬਰਾਮਦ ਕੀਤੇ, ਜਿਸ ਵਿੱਚ ਵੱਖ-ਵੱਖ ਨਾਵਾਂ ਅਤੇ ਮਾਤਾ-ਪਿਤਾ ਦੇ ਨਾਮਾਂ ਹੇਠ ਦੋ ਪਾਸਪੋਰਟ, ਜਾਅਲੀ ਵਿਜ਼ਿਟਿੰਗ ਕਾਰਡ ਜਿਨ੍ਹਾਂ ਵਿੱਚ ਉਹ ਆਪਣੇ ਆਪ ਨੂੰ ਯੂਐੱਨ ਈਕੋਸੋਕ ਦਾ “ਸਥਾਈ ਰਾਜਦੂਤ” ਅਤੇ ਬਰਿਕਸ ਦਾ “ਵਿਸ਼ੇਸ਼ ਦੂਤ” ਹੋਣ ਦਾ ਦਾਅਵਾ ਕਰਦਾ ਸੀ।
ਘੱਟੋ-ਘੱਟ 17 ਔਰਤਾਂ ਨੇ ਚੈਤੰਨਯਨੰਦ ’ਤੇ ਪਰੇਸ਼ਾਨ ਕਰਨ, ਹੇਰਾਫੇਰੀ ਅਤੇ ਧਮਕੀਆਂ ਦੇ ਦੋਸ਼ ਲਾਏ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

 

 

 

 

 

 

 

 

 

 

 

 

 

 

ਦਿੱਲੀ ਦੇ ਵਸੰਤ ਕੁੰਜ ਇਲਾਕੇ ਵਿੱਚ ਸ੍ਰੀ ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ ਐਂਡ ਰਿਸਰਚ ਦੀਆਂ ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਅਖੌਤੀ ਧਰਮਗੁਰੂ ਚੈਤੰਨਯਨੰਦ ਸਰਸਵਤੀ ਦੇ ਮੋਬਾਈਲ ਫੋਨ ’ਚੋਂ ਏਅਰ ਹੋਸਟੈੱਸਾਂ ਦੀਆਂ ਤਸਵੀਰਾਂ ਮਿਲੀਆਂ ਹਨ। ਪੁਲੀਸ ਅਨੁਸਾਰ ਚੈਤੰਨਯਨੰਦ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਅਤੇ ਲਗਾਤਾਰ ਝੂਠ ਬੋਲ ਰਿਹਾ ਹੈ। ਉਸ ਦੀਆਂ ਮਹਿਲਾ ਸਾਥਣਾਂ ਤੋਂ ਵੀ ਪੁੱਛ-ਪੜਤਾਲ ਕੀਤੀ ਗਈ ਹੈ ਤਾਂ ਜੋ ਉਸ ਦੀਆਂ ਗਤੀਵਿਧੀਆਂ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ।

 

 

 

 

 

 

 

 

 

 

 

 

 

 

 

 

 

 

 

 

ਉਸ ਦੇ ਮੋਬਾਈਲ ਫੋਨ ਦੀ ਜਾਂਚ ਦੌਰਾਨ ਪੁਲੀਸ ਨੂੰ ਕਈ ਲੜਕੀਆਂ ਨਾਲ ਚੈਟ ਮਿਲੀਆਂ ਹਨ, ਜਿੱਥੇ ਉਹ ਉਨ੍ਹਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਨ੍ਹਾਂ ’ਚੋਂ ਕੁਝ ਏਅਰ ਹੋਸਟੈੱਸਾਂ ਦੀਆਂ ਤਸਵੀਰਾਂ ਵੀ ਹਨ, ਜੋ ਉਸ ਨੇ ਉਨ੍ਹਾਂ ਨਾਲ ਖਿੱਚਵਾਈਆਂ ਸਨ। ਉਸ ਦੇ ਫੋਨ ’ਚੋਂ ਕਈ ਲੜਕੀਆਂ ਦੇ ਮੋਬਾਈਲ ਡਿਸਪਲੇਅ ਪਿਕਚਰ (ਡੀ ਪੀ) ਦੇ ਸਕ੍ਰੀਨਸ਼ਾਟ ਵੀ ਮਿਲੇ ਹਨ। ਸੂਤਰਾਂ ਅਨੁਸਾਰ ਚੈਤੰਨਯਨੰਦ ਦਿੱਲੀ ਪੁਲੀਸ ਦੇ ਸਵਾਲਾਂ ਦੇ ਸਹੀ ਅਤੇ ਸਿੱਧੇ ਜਵਾਬ ਦੇਣ ਤੋਂ ਬਚ ਰਿਹਾ ਹੈ। ਪੁਲੀਸ ਅਧਿਕਾਰੀਆਂ ਵੱਲੋਂ ਸਖ਼ਤੀ ਕਰਨ ਅਤੇ ਉਸ ਖ਼ਿਲਾਫ਼ ਸਬੂਤ ਦਿਖਾਉਣ ਤੋਂ ਬਾਅਦ ਹੀ ਉਹ ਕੁਝ ਜਵਾਬ ਦੇ ਰਿਹਾ ਹੈ। ਉਸ ਦੀਆਂ ਸਾਥਣਾਂ ਕੋਲੋਂ ਪੁੱਛ-ਪੜਤਾਲ ਦੌਰਾਨ ਪੁਲੀਸ ਨੇ ਉਸ ਦੀਆਂ ਲੁਕਣਗਾਹਾਂ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਲਈ ਹੈ। ਜਾਂਚ ਦੌਰਾਨ ਪੁਲੀਸ ਨੂੰ ਉਸ ਦੀ ਧੋਖਾਧੜੀ ਬਾਰੇ ਲਗਾਤਾਰ ਹੋਰ ਜਾਣਕਾਰੀ ਮਿਲ ਰਹੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

ਦਿੱਲੀ ਦੇ ਪ੍ਰਾਈਵੇਟ ਮੈਨੇਜਮੈਂਟ ਇੰਸਟੀਚਿਊਟ ’ਚ 17 ਵਿਦਿਆਰਥਣਾਂ ਦੇ ਜਿਨਸੀ-ਸ਼ੋਸ਼ਣ ਦੇ ਮਾਮਲੇ ’ਚ ਮੁਲਜ਼ਮ ਅਖੌਤੀ ਧਰਮਗੁਰੂ ਚੈਤੰਨਯਨੰਦ ਸਰਵਸਵਤੀ ਨੂੰ ਜਾਂਚ ਲਈ ਅੱਜ ਪ੍ਰਾਈਵੇਟ ਮੈਨੇਜਮੈਂਟ ਇੰਸਟੀਚਿਊਟ ਵਿੱਚ ਲਿਆਂਦਾ ਗਿਆ। ਪੂਰਾ ਘਟਨਾਕ੍ਰਮ ਸਮਝਣ ਲਈ ਉਸ ਕੋਲੋਂ ਪੁੱਛ-ਪੜਤਾਲ ਕੀਤੀ ਗਈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 62 ਸਾਲਾ ਸਰਸਵਤੀ ਸੰਸਥਾ ਦਾ ਸਾਬਕਾ ਚੇਅਰਮੈਨ ਸੀ। ਉਸ ਨੂੰ ਐਤਵਾਰ ਤੜਕੇ ਆਗਰਾ ਦੇ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

ਅਧਿਕਾਰੀ ਨੇ ਦੱਸਿਆ ‘ਉਸ ਨੂੰ ਉਸ ਦੇ ਦਫ਼ਤਰ ਲਿਜਾਇਆ ਗਿਆ ਅਤੇ ਕੈਂਪਸ ਅਤੇ ਹੋਸਟਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਬਾਰੇ ਪੁੱਛਿਆ ਗਿਆ। ਹੋਸਟਲ ਦੇ ਬਾਥਰੂਮਾਂ ਦੇ ਬਾਹਰ ਵੀ ਸੀਸੀਟੀਵੀ ਕੈਮਰੇ ਲਾਏ ਹੋਏ ਸਨ, ਜਿਨ੍ਹਾਂ ਦੀ ਫੁਟੇਜ ਸਿੱਧੇ ਉਸ ਦੇ ਮੋਬਾਈਲ ਫੋਨ ’ਤੇ ਦੇਖੀ ਜਾ ਸਕਦੀ ਸੀ।’ ਪੁਲੀਸ ਨੇ ਉਸ ਕੋਲੋਂ ਤਿੰਨ ਮੋਬਾਈਲ ਅਤੇ ਆਈਪੈਡ ਬਰਾਮਦ ਕੀਤਾ ਹੈ। ਸਰਸਵਤੀ ਨੂੰ ਐਤਵਾਰ ਨੂੰ ਪੰਜ ਦਿਨਾਂ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।

 

 

 

 

 

 

 

 

 

 

 

 

 

 

 

 

 

 

ਇਸ ਦੌਰਾਨ ਸਰਵਸਵਤੀ ਦੀਆਂ ਤਿੰਨ ਮਹਿਲਾ ਸਹਿਯੋਗੀਆਂ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾਵੇਗੀ, ਜਿਨ੍ਹਾਂ ’ਤੇ ਵਿਦਿਆਰਥਣਾਂ ਨੂੰ ਧਮਕਾਉਣ ਅਤੇ ਸਰਸਵਤੀ ਵੱਲੋਂ ਭੇਜੇ ਗਏ ਅਸ਼ਲੀਲ ਸੰਦੇਸ਼ ਮਿਟਾਉਣ ਲਈ ਮਜਬੂਰ ਕਰਨ ਦਾ ਦੋਸ਼ ਹੈ। ਜਾਂਚ ਅਧਿਕਾਰੀ ਅਨੁਸਾਰ ਸਰਸਵਤੀ ਜੁਲਾਈ ਤੋਂ ਵਿਦੇਸ਼ ਵਿੱਚ ਸੀ ਅਤੇ 6 ਅਗਸਤ ਨੂੰ ਭਾਰਤ ਵਾਪਸ ਆਇਆ ਸੀ।

 

 

 

 

 

 

 

 

 

 

 

 

ਦਿੱਲੀ ਦੀ ਇੱਕ ਨਿੱਜੀ ਸੰਸਥਾ ’ਚ 17 ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਲੋੜੀਂਦੇ ਮੁਲਜ਼ਮ ਅਖੌਤੀ ਧਰਮਗੁਰੂ ਚੈਤੰਨਯਨੰਦ ਸਰਸਵਤੀ ਮਾਮਲਾ – ਪੁਲੀਸ ਨੇ ਉਸ ਦੀ ਅੱਠ ਕਰੋੜ ਰੁਪਏ ਦੀ ਜਾਇਦਾਦ ‘ਫਰੀਜ਼’ ਕਰ ਦਿੱਤੀ ਸੀ। ਐੱਫ ਆਈ ਆਰ ਅਨੁਸਾਰ ਦੱਖਣੀ-ਪੱਛਮੀ ਦਿੱਲੀ ਸਥਿਤ ਇੱਕ ਮੈਨੇਜਮੈਂਟ ਸੰਸਥਾ ਦੇ ਸਾਬਕਾ ਮੁਖੀ ਚੈਤੰਨਯਨੰਦ ਨੇ ਕਥਿਤ ਤੌਰ ’ਤੇ ਵਿਦਿਆਰਥਣਾਂ ਨੂੰ ਦੇਰ ਰਾਤ ਆਪਣੀ ਰਿਹਾਇਸ਼ ’ਤੇ ਆਉਣ ਲਈ ਮਜਬੂਰ ਕੀਤਾ ਅਤੇ ਉਨ੍ਹਾਂ ਨੂੰ ਇਤਰਾਜ਼ਯੋਗ ਸੁਨੇਹੇ ਭੇਜੇ। ਐੱਫ ਆਈ ਆਰ ਅਨੁਸਾਰ ਉਹ ਕਥਿਤ ਤੌਰ ’ਤੇ ਆਪਣੇ ਫੋਨ ਰਾਹੀਂ ਵਿਦਿਆਰਥਣਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦਾ ਸੀ। ਐੱਫ ਆਈ ਆਰ ’ਚ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਕਥਿਤ ਤੌਰ ’ਤੇ ਵੱਖ ਵੱਖ ਨਾਵਾਂ ਤੇ ਵੇਰਵਿਆਂ ਦੀ ਵਰਤੋਂ ਕਰਕੇ ਕਈ ਬੈਂਕ ਖਾਤੇ ਖੁੱਲ੍ਹਵਾਏ ਤੇ ਆਪਣੇ ਖ਼ਿਲਾਫ਼ ਐੱਫ ਆਈ ਆਰ ਦਰਜ ਹੋਣ ਤੋਂ ਬਾਅਦ 50 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਕੱਢ ਲਈ। ਉਸ ’ਤੇ ਦੋਸ਼ ਹੈ ਕਿ ਉਸ ਨੇ ਖਾਤਾ ਖੁੱਲ੍ਹਵਾਉਂਦੇ ਸਮੇਂ ਕਥਿਤ ਤੌਰ ’ਤੇ ਵੱਖ ਵੱਖ ਵੇਰਵਿਆਂ ਵਾਲੇ ਦਸਤਾਵੇਜ਼ ਜਮ੍ਹਾਂ ਕਰਵਾਏ।