Rajvir Jawanda Health Update : ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ’ਤੇ ਫੋਰਟਿਸ ਵੱਲੋਂ ਜਾਰੀ ਤਾਜ਼ਾ ਮੈਡੀਕਲ ਬੁਲੇਟਿਨ
Singer Rajvir Jawanda Health Update : ਪ੍ਰਸਿੱਧ ਪੰਜਾਬੀ ਸੰਗੀਤ ਸਟਾਰ ਰਾਜਵੀਰ ਜਵੰਦਾ ਇਸ ਸਮੇਂ ਜ਼ਿੰਦਗੀ ਅਤੇ ਮੌਤ ਵਿਚਕਾਰ ਔਖੀ ਲੜਾਈ ਲੜ ਰਿਹਾ ਹੈ। ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਫਿਲਹਾਲ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਕਾਰਨ ਉਸਦੇ ਪ੍ਰਸ਼ੰਸਕਾਂ ਅਤੇ ਪੂਰੀ ਇੰਡਸਟਰੀ ਨੂੰ ਸਦਮੇ ਵਿੱਚ ਹੈ।
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਮੁਹਾਲੀ ਦੇ ਫੋਰਟਿਸ ਹਸਪਤਾਲ ਵੱਲੋਂ ਵੱਡਾ ਅਪਡੇਟ ਜਾਰੀ ਕੀਤਾ ਗਿਆ ਹੈ। ਜਿਸ ਮੁਤਾਬਿਕ ਪੰਜਾਬੀ ਗਾਇਕ ਦੀ ਸਿਹਤ ’ਚ ਕੋਈ ਵੀ ਸੁਧਾਰ ਨਹੀਂ ਹੋ ਰਿਹਾ ਹੈ। ਹਾਲਤ ਅਜੇ ਵੀ ਉਨ੍ਹਾਂ ਦੀ ਨਾਜ਼ੁਕ ਬਣੀ ਹੋਈ ਹੈ। ਜਵੰਦਾ ’ਚ ਕੋਈ ਕਲੀਨਿਕਲ ਸੁਧਾਰ ਨਹੀਂ ਦੇਖਿਆ ਗਿਆ ਹੈ। ਫੋਰਟਿਸ ਹਸਪਤਾਲ ਨੇ ਦੱਸਿਆ ਕਿ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮਾਂ ਦੇ ਮਾਹਰਾਂ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ 4 ਦਿਨਾਂ ਤੋਂ ਰਾਜਵੀਰ ਜਵੰਦਾ ਵੈਂਟੀਲੇਟਰ ’ਤੇ ਹਨ।
ਹੁਣ ਤੱਕ ਦੀ ਜਾਣਕਾਰੀ ਮੁਤਾਬਿਕ
27 ਸਤੰਬਰ – ਦੁਪਹਿਰ 1:45 ਵਜੇ, ਰਾਜਵੀਰ ਜਵੰਦਾ ਨੂੰ ਫੋਰਟਿਸ ਹਸਪਤਾਲ, ਮੁਹਾਲੀ ਲਿਆਂਦਾ ਗਿਆ। ਸੜਕ ਹਾਦਸੇ ਵਿੱਚ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਦਿਲ ਦਾ ਦੌਰਾ ਪਿਆ ਸੀ। ਹਸਪਤਾਲ ਪਹੁੰਚਣ ‘ਤੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
28 ਸਤੰਬਰ – ਡਾਕਟਰਾਂ ਨੇ ਦੱਸਿਆ ਕਿ ਰਾਜਵੀਰ ਵੈਂਟੀਲੇਟਰ ‘ਤੇ ਹਨ। ਨਿਊਰੋਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਇੱਕ ਟੀਮ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਅਤੇ ਇਲਾਜ ਕਰ ਰਹੀ ਹੈ।
29 ਸਤੰਬਰ – ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ, ਪਰ ਉਹ ਵੈਂਟੀਲੇਟਰ ਸਪੋਰਟ ‘ਤੇ ਹਨ। ਨਿਊਰੋਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਇੱਕ ਟੀਮ ਦੁਆਰਾ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
30 ਸਤੰਬਰ – ਮੁਹਾਲੀ ਦੇ ਫੋਰਟਿਸ ਹਸਪਤਾਲ ਵੱਲੋਂ ਗਾਇਕ ਦੀ ਸਿਹਤ ਨਾਲ ਸਬੰਧਿਤ ਅਪਡੇਟ ਜਾਰੀ ਕਰਦੇ ਹੋਏ ਦੱਸਿਆ ਕਿ ਐਮਆਰਆਈ ਸਕੈਨ ’ਚ ਬ੍ਰੇਨ ’ਚ ਗੰਭੀਰ ਸੱਟਾਂ ਆਈਆਂ ਹਨ।
Rajvir Jawanda ਦੀ ਸਿਹਤ ਨੂੰ ਲੈ ਕੇ ਡਾਕਟਰਾਂ ਦਾ ਅ ਗਿਆ ਵੱਡਾ ਬਿਆਨ, ਮੈਡੀਕਲ ਬੁਲੇਟਿਨ ‘ਚ ਬਹੁਤ ਕੁਝ ਕਹਿ’ਤਾ, ਸਥਿਤੀ ਬੇਹੱਦ ਚਿੰਤਾਜਨਕ, ਹਾਲਾਤ ਬਹੁਤ ਗੰਭੀਰ, ਸੁਣੋ ਪੂਰੀ Update Live
Rajvir Jawanda ਦੀ ਸਿਹਤ ਨਾਜ਼ੁਕ ਕੁਝ ਚੀਜ਼ਾਂ ਜ਼ਿਆਦਾ ਖਰਾਬ, ਕਿਹੜੀ ਗੱਲ ਕਰਕੇ ਫਿਕਰ ਵੱਧ Fortis ਤੋਂ ਖਾਸ Report