Police arrested two men after the wife of an Indian Air Force personnel accused them of rape, blackmail, forced religious conversion, and involvement in occult practices. An investigation is underway.
Nagpur Video: ਏਅਰ ਫੋਰਸ ਅਧਿਕਾਰੀ ਦੀ ਪਤਨੀ ਨਾਲ ਜਬਰ-ਜਨਾਹ, ਬਲੈਕਮੇਲਿੰਗ ਅਤੇ ਜਬਰੀ ਧਰਮ ਪਰਿਵਰਤਨ; ਦੋ ਕਾਬੂ
ਵੀਡੀਓ ਵਾਇਰਲ ਹੋਣ ਮਗਰੋਂ ਮਾਮਲਾ ਗਰਮਾਇਆ; ਨਸ਼ੀਲਾ ਪਦਾਰਥ ਪਿਲਾ ਕੇ ਬਣਾਏ ਇਤਰਾਜ਼ਯੋਗ ਚਿੱਤਰ
ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿੱਚ ਇੱਕ 24 ਸਾਲਾ ਵਿਆਹੁਤਾ ਔਰਤ, ਜੋ ਕਿ ਭਾਰਤੀ ਹਵਾਈ ਫੌਜ (IAF) ਦੇ ਅਧਿਕਾਰੀ ਦੀ ਪਤਨੀ ਹੈ, ਨਾਲ ਜਬਰ-ਜਨਾਹ, ਬਲੈਕਮੇਲਿੰਗ, ਲੱਖਾਂ ਰੁਪਏ ਦੀ ਫਿਰੌਤੀ ਵਸੂਲਣ ਅਤੇ ਜਬਰੀ ਧਰਮ ਪਰਿਵਰਤਨ ਕਰਵਾਉਣ ਦਾ ਬੇਹੱਦ ਸੰਵੇਦਨਸ਼ੀਲ ਅਤੇ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਇਰਲ ਵੀਡੀਓ ਵਿੱਚ ਪੀੜਤ ਔਰਤ ਜਬਰੀ ਧਰਮ ਪਰਿਵਰਤਨ ਦੇ ਨਾਂ ’ਤੇ ਕਰਵਾਈਆਂ ਜਾ ਰਹੀਆਂ ਰਸਮਾਂ ਦੌਰਾਨ ਮੁਲਜ਼ਮਾਂ ਅੱਗੇ ਖ਼ੁਦ ਨੂੰ ਛੱਡ ਦੇਣ ਲਈ ਮਿੰਨਤਾਂ-ਤਰਲੇ ਕਰਦੀ ਸਾਫ਼ ਦਿਖਾਈ ਦੇ ਰਹੀ ਹੈ।
नागपुर से एक बेहद हैरान करने वाला मामला आया है ..
एयरफोर्स के बड़े अधिकारी की पत्नी जो खुद एक प्रॉपर्टी डीलर है, उसको ड्रग्स जादू टोना शराब इत्यादि में फंसा कर धर्म परिवर्तन कर कर दूसरा निकाह करवा दिया गया .. जिसकी वीडियो कमेंट बॉक्स में है ..⬇️
इस घटना का एक वीडियो भी सामने… pic.twitter.com/QRITKj9Jm0
— Annuश्री (@annushreex) June 16, 2026
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਯਾਜ਼ ਤਾਜ ਮਦਾਰੇ ਅਤੇ ਅਮੀਨ ਸ਼ੇਖ ਵਜੋਂ ਹੋਈ ਹੈ। ਪੁਲੀਸ ਮੁਤਾਬਕ ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਮੁੱਖ ਮੁਲਜ਼ਮ ਅਯਾਜ਼ ਮਦਾਰੇ, ਜੋ ਉਸ ਦੇ ਸਕੂਲ ਵੇਲੇ ਦਾ ਜਾਣੂ ਸੀ, ਨੇ ਜਾਇਦਾਦ ਦੇ ਇੱਕ ਵਿਵਾਦ ਨੂੰ ਸੁਲਝਾਉਣ ਦੇ ਬਹਾਨੇ ਉਸ ਨਾਲ ਦੁਬਾਰਾ ਸੰਪਰਕ ਬਣਾਇਆ ਸੀ। ਫਰਵਰੀ 2025 ਵਿੱਚ ਨਾਗਪੁਰ ਦੇ ਇੱਕ ਹੋਟਲ ਵਿੱਚ ਮੀਟਿੰਗ ਦੌਰਾਨ ਮੁਲਜ਼ਮ ਨੇ ਉਸ ਨੂੰ ਕੋਈ ਨਸ਼ੀਲਾ ਪਦਾਰਥ ਪਿਲਾ ਦਿੱਤਾ ਅਤੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਦੀਆਂ ਅਸ਼ਲੀਲ ਅਤੇ ਇਤਰਾਜ਼ਯੋਗ ਤਸਵੀਰਾਂ ਤੇ ਵੀਡੀਓ ਰਿਕਾਰਡ ਕਰ ਲਈਆਂ।
नागपुर से पुलिस ने दो आरोपियों को गिरफ्तार किया है, जिन पर भारतीय वायुसेना के एक अधिकारी की पत्नी को नशीला पदार्थ देकर उसके साथ कथित तौर पर दुष्कर्म करने, अश्लील वीडियो बनाकर ब्लैकमेल करने और लंबे समय तक मानसिक व शारीरिक शोषण करने के गंभीर आरोप हैं…
जांच एजेंसियों के अनुसार,… pic.twitter.com/xKU7BFJafe
— Manvir Singh Mani Gill (@manvirmani86) June 16, 2026
ਬਾਅਦ ਵਿੱਚ ਮੁਲਜ਼ਮਾਂ ਨੇ ਇਨ੍ਹਾਂ ਵੀਡੀਓਜ਼ ਦੇ ਅਧਾਰ ’ਤੇ ਔਰਤ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਜਾਵੇਗੀ ਅਤੇ ਨਾਗਪੁਰ ਤੋਂ ਬਾਹਰ ਤਾਇਨਾਤ ਉਸ ਦੇ ਹਵਾਈ ਫੌਜ ਅਧਿਕਾਰੀ ਪਤੀ ਨੂੰ ਭੇਜ ਦਿੱਤੀ ਜਾਵੇਗੀ। ਪੀੜਤਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਡਰਾ-ਧਮਕਾ ਕੇ ਉਸ ਕੋਲੋਂ ਹੁਣ ਤੱਕ ਕਰੀਬ 4 ਲੱਖ ਰੁਪਏ ਦੀ ਰਕਮ ਵਸੂਲ ਲਈ। ਇੰਨਾ ਹੀ ਨਹੀਂ, ਔਰਤ ਨੂੰ ਕੋਈ ਅਣਪਛਾਤਾ ਤਰਲ ਪਦਾਰਥ ਪਿਲਾ ਕੇ ਕਈ ਵਾਰ ਤਾਂਤਰਿਕ ਕਿਰਿਆਵਾਂ ਅਤੇ ਜਾਦੂ-ਟੂਣੇ ਦਾ ਸ਼ਿਕਾਰ ਬਣਾਇਆ ਗਿਆ ਅਤੇ ਉਸ ਨਾਲ ਜਬਰ-ਜਨਾਹ ਕੀਤਾ ਗਿਆ।
🚨Nagpur police arrests two men after Air Force personnel's wife accused them of rape, blackmail, forced religious conversion, and occult practices pic.twitter.com/7WuOn51lDL
— The Tatva (@thetatvaindia) June 16, 2026
ਡਿਪਟੀ ਕਮਿਸ਼ਨਰ ਆਫ਼ ਪੁਲੀਸ(ਜ਼ੋਨ 1), ਨਾਗਪੁਰ ਰੁਸ਼ੀਕੇਸ਼ ਰੈੱਡੀ ਨੇ ਕਿਹਾ, “ਪੀੜਤ ਔਰਤ ਦੀ ਸ਼ਿਕਾਇਤ ਦੇ ਅਧਾਰ ’ਤੇ ਸੋਨੇਗਾਓਂ ਪੁਲੀਸ ਸਟੇਸ਼ਨ ਵਿੱਚ ਜਬਰ-ਜਨਾਹ, ਅਪਰਾਧਿਕ ਧਮਕੀ, ਜਬਰਨ ਉਗਰਾਹੀ ਸਮੇਤ ਮਹਾਰਾਸ਼ਟਰ ਦੇ ਅੰਧਵਿਸ਼ਵਾਸ ਅਤੇ ਕਾਲਾ ਜਾਦੂ ਵਿਰੋਧੀ ਕਾਨੂੰਨ ਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮੋਬਾਈਲ ਫੋਨਾਂ ਤੋਂ ਬਰਾਮਦ ਡਿਜੀਟਲ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।”
ਔਰਤ ਨੇ ਐੱਫ.ਆਈ.ਆਰ. ਵਿੱਚ ਦੱਸਿਆ ਕਿ ਲੰਘੀ 31 ਮਈ ਨੂੰ ਮੁਲਜ਼ਮ ਉਸ ਨੂੰ ਜ਼ਬਰਦਸਤੀ ਕਲਮੇਸ਼ਵਰ ਇਲਾਕੇ ਵਿੱਚ ਲੈ ਗਏ, ਜਿੱਥੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਜਬਰੀ ਮੁੱਖ ਮੁਲਜ਼ਮ ਨਾਲ ਉਸ ਦਾ ਨਿਕਾਹ ਪੜ੍ਹਾ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਰਹਿਣ ਵਾਲੇ ਤੀਜੇ ਮੁਲਜ਼ਮ ਹਜ਼ਰਤ ਮੌਲਾਨਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਅਧਾਰ ‘ਤੇ ਜਲਦ ਹੀ ਕੁਝ ਹੋਰ ਗ੍ਰਿਫ਼ਤਾਰੀਆਂ ਵੀ ਸੰਭਵ ਹਨ।
Punjab Spectrum