Breaking News

Bihar Student Protest ਬਿਹਾਰ ‘ਚ ਵਿਦਿਆਰਥੀਆਂ ਖਿਲਾਫ਼ AK-47 ਦੀ ਵਰਤੋਂ ! ਮੁਲਜ਼ਮ ਜਵਾਨ ਮੁਅੱਤਲ, ਜਾਣੋ ਪ੍ਰਦਰਸ਼ਨ ਦੌਰਾਨ ਕੀ-ਕੁੱਝ ਹੋਇਆ ਸੀ ?

Bihar Student Protest
ਬਿਹਾਰ ‘ਚ ਵਿਦਿਆਰਥੀਆਂ ਖਿਲਾਫ਼ AK-47 ਦੀ ਵਰਤੋਂ ! ਮੁਲਜ਼ਮ ਜਵਾਨ ਮੁਅੱਤਲ, ਜਾਣੋ ਪ੍ਰਦਰਸ਼ਨ ਦੌਰਾਨ ਕੀ-ਕੁੱਝ ਹੋਇਆ ਸੀ ?
AK 47 Use on Bihar Student Protest : ਪੁਲਿਸ ਅਨੁਸਾਰ, ਛੇ ਤੋਂ ਅੱਠ ਰਾਊਂਡ ਫਾਇਰਿੰਗ ਕੀਤੀ ਗਈ, ਜਿਸ ਵਿੱਚ ਲੰਬੀ ਦੂਰੀ ਦੀਆਂ ਰਾਈਫਲਾਂ ਅਤੇ ਪਿਸਤੌਲ ਸ਼ਾਮਲ ਸਨ। ਇਸ ਫਾਇਰਿੰਗ ਵਿੱਚ ਪ੍ਰਦਰਸ਼ਨਕਾਰੀ ਵਿਦਿਆਰਥੀ ਵੀ ਜ਼ਖਮੀ ਹੋਏ, ਜਿਸ ‘ਤੇ ਵਿਰੋਧੀ ਪਾਰਟੀਆਂ ਸਵਾਲ ਉਠਾ ਰਹੀਆਂ ਹਨ।

 

 

 

 

AK 47 Use on Bihar Student Protest : ਬਿਹਾਰ ਦੇ ਸੀਵਾਨ ਵਿੱਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ‘ਤੇ AK-47 ਨਾਲ ਗੋਲੀਬਾਰੀ ਦਾ ਮਾਮਲਾ ਭਖਦਾ ਜਾ ਰਿਹਾ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਤੋਂ ਬਾਅਦ ਰਾਹੁਲ ਗਾਂਧੀ ਨੇ ਵੀ ਗੋਲੀਬਾਰੀ ‘ਤੇ ਸਵਾਲ ਚੁੱਕੇ ਹਨ। ਹਾਲਾਂਕਿ, ਪੁਲਿਸ ਹੈੱਡਕੁਆਰਟਰ ਦੇ ਨਿਰਦੇਸ਼ਾਂ ‘ਤੇ, ਮੁਲਜ਼ਮ ਜਵਾਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਅਨੁਸਾਰ, ਛੇ ਤੋਂ ਅੱਠ ਰਾਊਂਡ ਫਾਇਰਿੰਗ ਕੀਤੀ ਗਈ, ਜਿਸ ਵਿੱਚ ਲੰਬੀ ਦੂਰੀ ਦੀਆਂ ਰਾਈਫਲਾਂ ਅਤੇ ਪਿਸਤੌਲ ਸ਼ਾਮਲ ਸਨ। ਇਸ ਫਾਇਰਿੰਗ ਵਿੱਚ ਪ੍ਰਦਰਸ਼ਨਕਾਰੀ ਵਿਦਿਆਰਥੀ ਵੀ ਜ਼ਖਮੀ ਹੋਏ, ਜਿਸ ‘ਤੇ ਵਿਰੋਧੀ ਪਾਰਟੀਆਂ ਸਵਾਲ ਉਠਾ ਰਹੀਆਂ ਹਨ।

 

 

 

 

 

 

 

 

 

 

 

 

 

 

25 ਜੁਲਾਈ ਨੂੰ ਪ੍ਰਦਰਸ਼ਨ ਦੌਰਾਨ ਕੀ ਹੋਇਆ ਸੀ ?

ਦੱਸ ਦਈਏ ਕਿ 22 ਜੁਲਾਈ ਨੂੰ ਪਟਨਾ ਵਿੱਚ ਇੱਕ ਪ੍ਰਦਰਸ਼ਨ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ AISA ਨੇ 25 ਜੁਲਾਈ ਨੂੰ ‘ਬਿਹਾਰ ਬੰਦ’ ਦਾ ਸੱਦਾ ਦਿੱਤਾ ਸੀ। ਇਸ ਤੋਂ ਇਲਾਵਾ, ਸੀਵਾਨ ਦੇ ਸਥਾਨਕ ਆਗੂਆਂ ਨੇ ਗਾਂਧੀ ਮੈਦਾਨ ਵਿੱਚ ਇੱਕ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਆਯੋਜਨ ਕੀਤਾ, ਜਿੱਥੇ ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਕਾਰਕੁਨਾਂ ਨੇ ਹਿੱਸਾ ਲਿਆ। ਪੁਲਿਸ ਦੇ ਅਨੁਸਾਰ, 25 ਜੁਲਾਈ ਦੇ ਵਿਰੋਧ ਪ੍ਰਦਰਸ਼ਨ ਲਈ ਇਕੱਠ ਦੀ ਇਜਾਜ਼ਤ ਸਿਰਫ਼ ਗਾਂਧੀ ਮੈਦਾਨ ਵਿੱਚ ਹੀ ਸੀ, ਪਰ ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ ‘ਤੇ ਸੜਕਾਂ ਨੂੰ ਜਾਮ ਕਰ ਦਿੱਤਾ। ਗਾਂਧੀ ਮੈਦਾਨ ਛੱਡਣ ਤੋਂ ਬਾਅਦ, ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰ ਆਏ।

 

 

 

 

 

 

 

 

 

 

 

 

 

 

 

 

ਪੁਲਿਸ ਨੇ ਕੀਤਾ ਲਾਠੀਚਾਰਜ ਤੇ ਕੀਤੀ ਫਾਇਰਿੰਗ

ਪ੍ਰਦਰਸ਼ਨਕਾਰੀ ਗਾਂਧੀ ਮੈਦਾਨ, ਜੇਪੀ ਚੌਕ, ਗੋਪਾਲਗੰਜ ਮੋੜ ਅਤੇ ਸਿਵਾਨ ਕੋਰਟ ਸਮੇਤ ਕਈ ਥਾਵਾਂ ‘ਤੇ ਇਕੱਠੇ ਹੋਏ। ਪੁਲਿਸ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਖਿੰਡਣ ਦੀ ਅਪੀਲ ਕੀਤੀ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸ ਕਾਰਨ ਪੁਲਿਸ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਚਕਾਰ ਝੜਪਾਂ ਹੋਈਆਂ। ਪੁਲਿਸ ਨੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਤੋਂ ਬਾਅਦ, ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਗੋਲੀਬਾਰੀ ਵਿੱਚ ਤਿੰਨ ਲੋਕ – ਬੁਲੇਟ ਕੁਮਾਰ, ਆਕਾਸ਼ ਅਤੇ ਆਰਿਫ – ਜ਼ਖਮੀ ਹੋ ਗਏ।

 

 

 

 

 

 

 

 

 

 

 

 

 

 

 

 

 

 

 

 

ਸਾਡੀ ਗੋਲੀ ਨਾਲ ਇੱਕ ਜ਼ਖ਼ਮੀ ਹੋਇਆ : ਪੁਲਿਸ

ਉਧਰ, ਸੀਵਾਨ ਦੇ ਐਸਪੀ ਪੂਰਨ ਝਾਅ ਨੇ ਕਿਹਾ, “ਪੁਲਿਸ ਗੋਲੀਬਾਰੀ ਦੌਰਾਨ ਬੁਲੇਟ ਕੁਮਾਰ ਦੀ ਲੱਤ ਵਿੱਚ ਗੋਲੀ ਲੱਗੀ ਸੀ। ਗੋਲੀ ਲੱਗਣ ਵਾਲੇ ਬਾਕੀ ਦੋ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਕਿਉਂਕਿ ਜਿਸ ਥਾਂ ‘ਤੇ ਆਕਾਸ਼ ਅਤੇ ਆਰਿਫ ਨੂੰ ਗੋਲੀ ਲੱਗੀ ਸੀ, ਉੱਥੇ ਕੋਈ ਪੁਲਿਸ ਫੋਰਸ ਤਾਇਨਾਤ ਨਹੀਂ ਸੀ। ਤਿੰਨੋਂ ਜ਼ਖਮੀਆਂ ਦਾ ਪਟਨਾ ਵਿੱਚ ਇਲਾਜ ਚੱਲ ਰਿਹਾ ਹੈ। ਇਸ ਸਮੇਂ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।”

 

 

 

 

 

 

 

 

 

 

 

 

AK-47 ਨਾਲ ਗੋਲੀਬਾਰੀ ਕਰਨ ਵਾਲਾ ਸਿਪਾਹੀ ਮੁਅੱਤਲ

ਸੀਵਾਨ ਵਿੱਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ‘ਤੇ AK-47 ਨਾਲ ਗੋਲੀਬਾਰੀ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਹੈੱਡਕੁਆਰਟਰ ਦੀਆਂ ਹਦਾਇਤਾਂ ਤੋਂ ਬਾਅਦ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 25 ਜੁਲਾਈ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਇੱਕ ਸਿਪਾਹੀ ਨੂੰ AK-47 ਨਾਲ ਗੋਲੀਬਾਰੀ ਕਰਦੇ ਦਿਖਾਇਆ ਗਿਆ ਹੈ।