E20 Janata Party: ‘E20 ਜਨਤਾ ਪਾਰਟੀ’ ਬਣੀ ਭਾਰਤ ਵਿਚ ਨਵੀਂ ਆਨਲਾਈਨ ਮੁਹਿੰਮ ਸ਼ੁਰੂ ਕਰਨ ਵਾਲੀ ਪਾਰਟੀ
ਇੰਸਟਾਗਰਾਮ ਤੇ ਐਕਸ ’ਤੇ ਕੀਤੀ 100 ਫੀਸਦੀ ਸ਼ੁੱਧ ਪੈਟਰੋਲ ਦੀ ਮੰਗ
E20 Fuel Debate: ਕੌਕਰੇਚ ਜਨਤਾ ਪਾਰਟੀ’ (CJP) ਤੋਂ ਬਾਅਦ ਹੁਣ ਇੰਟਰਨੈੱਟ ’ਤੇ ‘E20 ਜਨਤਾ ਪਾਰਟੀ’ ਨੇ ਮੁਹਿੰਮ ਛੇੜ ਦਿੱਤੀ ਹੈ। ਇਹ ਪਾਰਟੀ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਪੈਟਰੋਲ ਪੰਪਾਂ ਨੂੰ E20 ਬਾਲਣ ਦੇ ਨਾਲ-ਨਾਲ 100 ਫੀਸਦੀ ਸ਼ੁੱਧ ਪੈਟਰੋਲ ਵੇਚਣ ਦੀ ਵੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਗਾਹਕਾਂ ਕੋਲ ਆਪਣੀ ਪਸੰਦ ਦਾ ਤੇਲ ਚੁਣਨ ਦਾ ਹੱਕ ਹੋਵੇ।
ਇਹ ਪਾਰਟੀ ਫਿਊਲ (ਬਾਲਣ) ਨੂੰ ਲੈ ਕੇ ਚਰਚਾ ਵਿੱਚ ਹੈ। ਮਲੇਸ਼ੀਆ ਤੋਂ ਸੰਚਾਲਿਤ ਇਸ ਪਾਰਟੀ ਦਾ ਕਹਿਣਾ ਹੈ ਕਿ ਉਹ ਐਥਨੌਲ-ਮਿਕਸਡ ਬਾਲਣ ਖਿਲਾਫ ਨਹੀਂ ਹੈ, ਸਗੋਂ ਬਦਲਵੇਂ ਵਿਕਲਪਾਂ ਦੀ ਘਾਟ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਦੀ ਮੁੱਖ ਮੰਗ ਹੈ ਕਿ ਗਾਹਕਾਂ ਨੂੰ ਖੁਦ ਇਹ ਤੈਅ ਕਰਨ ਦਿੱਤਾ ਜਾਵੇ ਕਿ ਉਨ੍ਹਾਂ ਦੇ ਵਾਹਨਾਂ ਦੇ ਟੈਂਕ ਵਿੱਚ ਕੀ ਪੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਮੁਹਿੰਮ ਪੈਟਰੋਲ ’ਤੇ ਸਪੱਸ਼ਟ ਲੇਬਲਿੰਗ ਲਗਾਉਣ, ਮਾਈਲੇਜ, ਇੰਜਣ ਦੀ ਕਾਰਗੁਜ਼ਾਰੀ ਅਤੇ ਰੱਖ-ਰਖਾਅ ਦੇ ਖਰਚਿਆਂ ਬਾਰੇ ਕੀਤੇ ਗਏ ਅਧਿਐਨਾਂ ਨੂੰ ਜਨਤਕ ਕਰਨ ਅਤੇ E20 ਬਾਲਣ ਦੇ ਲੰਬੇ ਸਮੇਂ ਦੇ ਪ੍ਰਭਾਵਾਂ ‘ਤੇ ਸੁਤੰਤਰ ਖੋਜ ਕਰਵਾਉਣ ਦੀ ਮੰਗ ਵੀ ਕਰ ਰਹੀ ਹੈ।
Thanks @msisodia for repost and support.
Our demand is very clear : 🚨 Our demand is simple.We are not asking for free fuel.
We are not asking for subsidies.We are asking for one basic consumer right:
Give Indians the choice to buy 100% petrol.
Let citizens decide what… pic.twitter.com/Kf3BBFmlzB
— E20 JANTA PARTY (@E20Party) July 26, 2026
ਇਸ ਅੰਦੋਲਨ ਨੇ ਉਹੀ ਵਿਅੰਗਾਤਮਕ ਸ਼ੈਲੀ ਅਪਣਾਈ ਹੈ ਜੋ CJP ਨੇ ਅਪਣਾਈ ਸੀ। ਮਨੀਸ਼ ਸਿਸੋਦੀਆ ਦੁਆਰਾ ਇਸ ਪਾਰਟੀ ਦੀ ਪੋਸਟ ਨੂੰ ਰੀਪੋਸਟ ਕਰਨ ਤੋਂ ਬਾਅਦ ਕਈ ਯੂਜ਼ਰਸ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇੱਕ ਯੂਜ਼ਰ ਨੇ ਟਿੱਪਣੀ ਕੀਤੀ ਕਿ ਸਰਕਾਰ ਸਿਰਫ ਇਹ ਕਹੇਗੀ ਕਿ ਸ਼ੁੱਧ ਪੈਟਰੋਲ ਉਪਲਬਧ ਹੈ ਪਰ ਇਸ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ, ਜਿਸ ਨਾਲ ਕੀਮਤਾਂ ਅਤੇ ਮਹਿੰਗਾਈ ‘ਤੇ ਬਹਿਸ ਸ਼ੁਰੂ ਹੋ ਜਾਵੇਗੀ। ਇੱਕ ਹੋਰ ਐਕਸ (X) ਯੂਜ਼ਰ ਨੇ ਮਜ਼ਾਹੀਆ ਲਹਿਜ਼ੇ ਵਿੱਚ ਲਿਖਿਆ ਕਿ ਇਹ ਅਕਾਊਂਟ ਬਣਾਉਣ ਵਾਲਾ ਮਲੇਸ਼ੀਆ ਵਿੱਚ ਬੈਠਾ ਹੈ ਅਤੇ ਭਾਰਤ ਵਿੱਚ ਈ-20 ਦੀ ਗੱਲ ਕਰ ਰਿਹਾ ਹੈ। ਇਸ ਤੋਂ ਇਲਾਵਾ ਹੋਰ ਕਈ ਯੂਜ਼ਰਜ਼ ਨੇ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ।
Punjab Spectrum