Modi meets Meloni: G7 ਸੰਮੇਲਨ ਦੌਰਾਨ ਦਿਲਚਸਪ ਮੁਲਾਕਾਤ; ‘ਇੰਸਟਾਗ੍ਰਾਮ’ ਨੂੰ ਲੈ ਕੇ ਵੀ ਹੋਈ ਗੱਲਬਾਤ
Modi-Meloni-g7-summit-instagram-conversation: ਫਰਾਂਸ ਵਿੱਚ ਮੰਗਲਵਾਰ ਨੂੰ G7 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਇੱਕ ਵਾਰ ਫਿਰ ਮੁਲਾਕਾਤ ਹੋਈ। ਇਹ ਮੁਲਾਕਾਤ ਉਸ ਸਮੇਂ ਹੋਈ ਜਦੋਂ ਕੁਝ ਹਫ਼ਤੇ ਪਹਿਲਾਂ ਮਈ ਵਿੱਚ ਰੋਮ ਵਿੱਚ ਦੋਵੇਂ ਆਗੂ ਮਿਲੇ ਸਨ।
ਇਸ ਸੰਮੇਲਨ ਦੌਰਾਨ ਦੋਵੇਂ ਨੇ ਇਕ-ਦੂਜੇ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਹੱਥ ਮਿਲਾਇਆ। ਇਸ ਤੋਂ ਬਾਅਦ ਉਹ ਗਰੁੱਪ ਫੋਟੋ ਲਈ ਇਕੱਠੇ ਖੜ੍ਹੇ ਹੋਏ। ਸਮਾਗਮ ਦੀਆਂ ਵੀਡੀਓਜ਼ ਵਿੱਚ ਦਿਖਾਈ ਦਿੰਦਾ ਹੈ ਕਿ ਦੋਵੇਂ ਆਗੂ ਕੁਝ ਸਮੇਂ ਲਈ ਆਪਸ ਵਿੱਚ ਗੱਲਬਾਤ ਕਰਦੇ ਰਹੇ ਅਤੇ ਹੱਸਦੇ ਹੋਏ ਵੀ ਨਜ਼ਰ ਆਏ।
Before the start of the proceedings at the G7 Summit in Evian this afternoon.
Always insightful to exchange perspectives with G7 leaders.@G7 pic.twitter.com/54wJN40uan
— Narendra Modi (@narendramodi) June 16, 2026
ਮੇਲੋਨੀ ਨੇ ਕਿਹਾ–ਤੁਹਾਨੂੰ ਮੁੜ ਮਿਲ ਕੇ ਖੁਸ਼ੀ ਹੋਈ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੌਰਜੀਆ ਮੇਲੋਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਉਨ੍ਹਾਂ ਨੂੰ ਮੁੜ ਮਿਲ ਕੇ ਬਹੁਤ ਖੁਸ਼ੀ ਹੋਈ ਹੈ। ਦੋਵਾਂ ਵਿਚਾਲੇ ਹੋਈ ਇਹ ਛੋਟੀ ਜਿਹੀ ਗੱਲਬਾਤ ਕਾਫ਼ੀ ਦੋਸਤਾਨਾ ਰਹੀ।
ਇਸ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮ ‘ਇੰਸਟਾਗ੍ਰਾਮ’ ਦਾ ਵੀ ਜ਼ਿਕਰ ਹੋਇਆ ਜਿਵੇਂ ਹੀ ਇੰਸਟਾਗ੍ਰਾਮ ਦੀ ਗੱਲ ਚਲੀ, ਮੇਲੋਨੀ ਨੇ ਹੱਸਦੇ ਹੋਏ ਗਰਮਜੋਸ਼ੀ ਭਰੀ ਪ੍ਰਤੀਕਿਰਿਆ ਦਿੱਤੀ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਦੋਵੇਂ ਆਗੂ ਇੰਸਟਾਗ੍ਰਾਮ ਬਾਰੇ ਕਿਸ ਸੰਦਰਭ ਵਿੱਚ ਗੱਲ ਕਰ ਰਹੇ ਸਨ।
‘ਮੇਲੋਡੀ’ ਟੌਫੀਆਂ ਵਾਲਾ ਤੋਹਫ਼ਾ ਅਤੇ ਵਾਇਰਲ ਹੋਈ ਪੋਸਟ ਮੁੜ ਚਰਚਾ ਵਿੱਚ
ਮੰਨਿਆ ਜਾ ਰਿਹਾ ਹੈ ਕਿ ਇੰਸਟਾਗ੍ਰਾਮ ਦਾ ਜ਼ਿਕਰ ਉਸ ਪੋਸਟ ਨਾਲ ਜੁੜਿਆ ਹੋ ਸਕਦਾ ਹੈ ਜੋ ਜੌਰਜੀਆ ਮੇਲੋਨੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਹਾਲੀਆ ਇਟਲੀ ਦੌਰੇ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਸਾਂਝੀ ਕੀਤੀ ਸੀ।
ਮੋਦੀ ਨੇ ਆਪਣੇ ਇਟਲੀ ਦੌਰੇ ਦੌਰਾਨ ਮੇਲੋਨੀ ਨੂੰ ‘ਮੇਲੋਡੀ’ ਟੌਫੀਆਂ ਦਾ ਇੱਕ ਪੈਕੇਟ ਤੋਹਫ਼ੇ ਵਜੋਂ ਦਿੱਤਾ ਸੀ। ਇਸ ਤੋਂ ਬਾਅਦ ਮੇਲੋਨੀ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਕਰਕੇ ਇਸ ਤੋਹਫ਼ੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਸੀ।
ਉਹ ਪੋਸਟ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈ ਸੀ ਅਤੇ ਉਸ ਨੂੰ 1 ਕਰੋੜ 30 ਲੱਖ ਤੋਂ ਵੱਧ ਲਾਈਕ ਮਿਲੇ ਸਨ। ਇਸੇ ਕਾਰਨ ‘ਮੇਲੋਡੀ’ ਅਤੇ ਦੋਵਾਂ ਆਗੂਆਂ ਦੇ ਨਾਂ ਨੂੰ ਜੋੜ ਕੇ ਬਣਿਆ ‘ਮੇਲੋਡੀ’ (Melodi) ਸ਼ਬਦ ਵੀ ਕਾਫ਼ੀ ਚਰਚਾ ਵਿੱਚ ਰਿਹਾ ਸੀ।
G7: ਦੋਵਾਂ ਆਗੂਆਂ ਦੀ ਦੋਸਤੀ ਭਰੀ ਗੱਲਬਾਤ ਬਣੀ ਖਿੱਚ ਦਾ ਕੇਂਦਰ
G7 ਸਮਿੱਟ ਦੌਰਾਨ ਮੋਦੀ ਅਤੇ ਮੇਲੋਨੀ ਦੀ ਇਹ ਛੋਟੀ ਪਰ ਦੋਸਤਾਨਾ ਮੁਲਾਕਾਤ ਕਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਹੀ। ਖ਼ਾਸ ਕਰਕੇ ਇੰਸਟਾਗ੍ਰਾਮ ਅਤੇ ਵਾਇਰਲ ‘ਮੇਲੋਡੀ’ ਪੋਸਟ ਦੇ ਸੰਦਰਭ ਨੇ ਇਸ ਮੁਲਾਕਾਤ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ। ਦੋਵੇਂ ਆਗੂਆਂ ਦੀ ਹੱਸਦੀ-ਮੁਸਕਰਾਉਂਦੀ ਗੱਲਬਾਤ ਦੀਆਂ ਵੀਡੀਓਜ਼ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
Punjab Spectrum