Breaking News

ਇਹ ਨਾ ਭੁੱਲੋ ਕਿ “ਆਪ” ਦੀ ਹਾਰ ਦਾ ਮੁੱਢ ਦੋ ਦਰਦਨਾਕ ਮੌਤਾਂ ਤੇ ਪੰਜਾਬ ਦੇ ਵੱਡੇ ਨੁਕਸਾਨ ਨੇ ਬੰਨ੍ਹਿਆ

ਇਹ ਨਾ ਭੁੱਲੋ ਕਿ “ਆਪ” ਦੀ ਹਾਰ ਦਾ ਮੁੱਢ ਦੋ ਦਰਦਨਾਕ ਮੌਤਾਂ ਤੇ ਪੰਜਾਬ ਦੇ ਵੱਡੇ ਨੁਕਸਾਨ ਨੇ ਬੰਨ੍ਹਿਆ

ਇਹ ਨਾ ਭੁੱਲੋ ਕਿ “ਆਪ” ਦੀ ਹਾਰ ਦਾ ਮੁੱਢ ਦੋ ਦਰਦਨਾਕ ਮੌਤਾਂ ਤੇ ਪੰਜਾਬ ਦੇ ਵੱਡੇ ਨੁਕਸਾਨ ਨੇ ਬੰਨ੍ਹਿਆ

2022 ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਅਸੀਂ “ਆਪ” ਦੇ ਅਖੌਤੀ ਦਿੱਲੀ ਮਾਡਲ ਦੀ ਅਸਲੀਅਤ ਤੱਥ ਦੱਸ ਕੇ ਉਧੇੜਨੀ ਸ਼ੁਰੂ ਕੀਤੀ ਸੀ। ਪਰ ਬਹੁਗਿਣਤੀ ਲੋਕ ਬਦਲਾਅ ਦੇ ਝਾਂਸੇ ਵਿੱਚ ਆ ਚੁੱਕੇ ਸਨ ਤੇ ਸਾਡੇ ਤੱਥ ਨਗਾਰਖਾਨੇ ਵਿੱਚ ਸਿਰਫ ਤੂਤੀ ਜਿੰਨੀ ਆਵਾਜ਼ ਹੀ ਸਨ। ਵੱਡੇ ਚੈਨਲ, ਅਖਬਾਰ ਅਤੇ ਟਿੱਪਣੀਕਾਰ ਵਿਕ ਚੁੱਕੇ ਸਨ ਤੇ “ਆਪ” ਲਈ ਮਾਹੌਲ ਬਣਾ ਰਹੇ ਸਨ।

ਇਹ ਵੱਡਾ ਸੱਚ ਹੈ ਕਿ ਦੀਪ ਸਿੱਧੂ ਦੀ ਮੌਤ ਨੇ “ਆਪ” ਦੀ ਸੁਨਾਮੀ ਨੂੰ ਪਹਿਲੀ ਠੱਲ੍ਹ ਪਾਈ।


ਜਿਹੜੀ ਗੱਲ, ਸਾਡੇ ਜਾਂ ਕਈ ਹੋਰ ਸੱਜਣਾਂ ਵੱਲੋਂ ਤੱਥਾਂ ਸਹਿਤ ਦੱਸੇ ਜਾਣ ਦੇ ਬਾਵਜੂਦ ਲੋਕਾਂ ਵਿੱਚ ਨਹੀਂ ਸੀ ਜਾ ਰਹੀ, ਉਹ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸਦੀਆਂ ਗੱਲਾਂ ਨੇ ਇਕਦਮ ਲੋਕਾਂ ਵਿੱਚ ਪਹੁੰਚਾ ਦਿੱਤੀ। ਉਸਨੇ ਸ੍ਰ ਸਿਮਰਨਜੀਤ ਸਿੰਘ ਮਾਨ ਲਈ ਪ੍ਰਚਾਰ ਕੀਤਾ ਸੀ ਤੇ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਨੂੰ 4 ਲੱਖ ਤੋਂ ਵੱਧ ਵੋਟਾਂ ਪੈ ਗਈਆਂ।

ਇਹ ਵੱਡਾ ਦੁਖਾਂਤ ਹੈ ਕਿ ਪੰਜਾਬ ਦੇ ਲੋਕਾਂ ਦੇ ਇੱਕ ਵੱਡੇ ਹਿੱਸੇ ਨੂੰ ਇਨ੍ਹਾਂ ਦੇ ਚਰਿੱਤਰ ਦੀ ਅਸਲ ਸਮਝ ਇੱਕ ਹੋਰ ਵੱਡੇ ਨੁਕਸਾਨ ਤੋਂ ਬਾਅਦ ਹੀ ਆਈ।

ਸਿਰੇ ਦੇ ਹੰਕਾਰੇ ਹੋਏ ਦਿੱਲੀ ਦੇ ਛਲੇਡਿਆਂ ਅਤੇ ਭਗਵੰਤ ਮਾਨ ਨੇ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਵਾਪਸ ਲੈ ਕੇ ਉਸਦੇ ਕਤਲ ਦਾ ਰਾਹ ਖੋਲ੍ਹਿਆ ਅਤੇ ਆਪ ਦੀ ਹਾਰ ਦਾ ਮੁੱਢ ਸੰਗਰੂਰ ਲੋਕ ਸਭਾ ਉਪ ਚੋਣ ਤੋਂ ਬੱਝਿਆ। ਕੇਜਰੀਵਾਲ ਅਤੇ ਭਗਵੰਤ ਮਾਨ ਉਦੋਂ ਹੀ ਪੰਜਾਬ ਦੇ ਬਹੁਗਿਣਤੀ ਲੋਕਾਂ ਦੇ ਮਨੋਂ ਲਹਿ ਗਏ ਸਨ।

ਉਸ ਤੋਂ ਬਾਅਦ ਢਾਈ ਸਾਲਾਂ ਵਿੱਚ ਐਲਾਨਵੰਤ ਅਤੇ ਦਿੱਲੀ ਦੇ ਛਲੇਡਿਆਂ ਨੇ ਪੰਜਾਬ ਵਿੱਚ ਚੰਮ ਦੀਆਂ ਚਲਾਈਆਂ ਨੇ। ਇਨ੍ਹਾਂ ਪੰਜਾਬ ਨੂੰ ਦਬੱਲ ਕੇ ਲੁੱਟਿਆ ਤੇ ਕੁੱਟਿਆ ਹੈ।

ਭਾਜਪਾ ਪੰਜਾਬ ਲਈ ਸਭ ਤੋਂ ਖਤਰਨਾਕ ਪਾਰਟੀ ਹੈ ਤੇ ਦਿੱਲੀ ਚੋਣਾਂ ਵਿੱਚ ਵੀ ਉਸ ਨੇ ਹਰ ਹੱਥਕੰਡਾ ਵਰਤਿਆ ਪਰ ਇਹ ਕੇਜਰੀਵਾਲ- ਭਗਵੰਤ ਮਾਨ ਦੀ ਵੱਡੀ ਪ੍ਰਾਪਤੀ ਹੈ ਕਿ ਪੰਜਾਬ ਉਨ੍ਹਾਂ ਦੀ ਹਾਰ ‘ਤੇ ਬਹੁਤ ਖੁਸ਼ ਹੈ।

ਜੇ ਵੇਲੇ ਸਿਰ ਨਹੀਂ ਸਮਝੋਗੇ ਤਾਂ ਵੱਡੀਆਂ ਤ੍ਰਾਸਦੀਆਂ ਤੋਂ ਬਾਅਦ ਹੀ ਅੱਖਾਂ ਖੁੱਲ੍ਹਣਗੀਆਂ।

ਕੀ ਇਹ ਵੱਡਾ ਦੁਖਾਂਤ ਨਹੀਂ ਕਿ ਦੋ ਜਵਾਨ ਮੌਤਾਂ ਤੋਂ ਬਾਅਦ ਹੀ ਬਹੁਤੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ?

ਸਿਆਣੀਆਂ ਆਵਾਜ਼ਾਂ ਨੂੰ ਸਿਰਫ ਪੰਜਾਬ ਦੋਖੀ ਤੰਤਰ ਹੀ ਚੁੱਪ ਨਹੀਂ ਕਰਾਉਂਦਾ, ਸਾਡੇ ਲੋਕ ਆਪ ਵੀ ਕਰਾਉਂਦੇ ਨੇ।

ਭਾਵੁਕਤਾ ਮਾੜੀ ਨਹੀਂ ਹੁੰਦੀ ਪਰ ਸਿਆਸੀ ਸਮਝ ਤੋਂ ਬਗੈਰ ਤੁਹਾਡੀ ਭਾਵੁਕਤਾ ਤੁਹਾਡੀ ਹੀ ਦੁਸ਼ਮਣ ਬਣ ਜਾਂਦੀ ਹੈ।
#Unpopular_Opinions
#Unpopular_Ideas
#Unpopular_Facts