ਭਾਜਪਾ ਨੇ ਜਿਹੜਾ ਤਰੀਕਾ ਮਹਾਰਾਸ਼ਟਰ ‘ਚ ਵਰਤਿਆ, ਉਹੀ ਦਿੱਲੀ ‘ਚ ਵਰਤਿਆ ਤੇ ਅੱਗੇ ਉਹੀ 2027 ਵਿੱਚ ਪੰਜਾਬ ‘ਚ ਵਰਤਣ ਦੀ ਤਿਆਰੀ ਹੈ।
ਚੋਣਾਂ ਤੋਂ ਸਾਲ-ਛੇ ਮਹੀਨੇ ਪਹਿਲਾਂ ਚੋਣਾਂ ਵਾਲੇ ਸੂਬੇ ‘ਚ ਬਾਹਰਲੇ ਸੂਬਿਆਂ ‘ਚੋਂ ਆਪਣੇ ਬੰਦੇ ਭੇਜਣੇ ਸ਼ੁਰੂ ਕਰੋ, ਵੋਟਾਂ ਬਣਾਓ, ਖਾਸਕਰ ਉਨ੍ਹਾਂ ਹਲਕਿਆਂ ‘ਚ, ਜਿੱਥੇ ਜਿੱਤ-ਹਾਰ ਕੁਝ ਫੀਸਦੀ ਦੇ ਫਰਕ ਨਾਲ ਹੋਵੇ ਤੇ ਜਿੱਤ ਜਾਓ।
ਬਾਹਰਲੇ ਸੂਬਿਆਂ ‘ਚੋਂ ਇਸ ਸਕੀਮ ਤਹਿਤ ਆ ਰਹੇ ਬੰਦੇ ਤੇ ਵੋਟਾਂ ਬਣਾਉਣੋਂ ਕੋਈ ਰੋਕਣ ਵਾਲਾ ਵੀ ਨਹੀਂ।
ਪੰਜਾਬ ‘ਚ ਸ਼ਹਿਰੀ ਹਲਕਿਆਂ ‘ਚ ਭਾਜਪਾ ਇੰਝ ਹੀ ਕਰਨ ਜਾ ਰਹੀ ਹੈ, ਜੇ ਰੋਕ ਸਕਦੇ ਓਂ ਤਾਂ ਰੋਕ ਲਓ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਪੰਜਾਬ ਵਿੱਚ ਰਾਜਾ ਵੜਿੰਗ ਜਾਂ ਪ੍ਰਤਾਪ ਸਿੰਘ ਬਾਜਵਾ ਵਰਗੇ ਕਾਂਗਰਸੀ ਆਗੂ ਦਿੱਲੀ ਦੇ ਨਤੀਜਿਆਂ ‘ਤੇ ਜਿਹੜੀਆਂ ਕੱਛਾਂ ਵਜਾ ਰਹੇ ਨੇ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਿੱਲੀ ਵਿੱਚ ਕਾਂਗਰਸ ਦੀ ਜ਼ਮਾਨਤ ਪਿਛਲੀ ਵਾਰ ਦੋ ਸੀਟਾਂ ‘ਤੇ ਬਚੀ ਸੀ ਤੇ ਇਸ ਵਾਰ ਤਿੰਨ ਤੇ।
ਵੜਿੰਗ ਨੇ ਤਾਂ ਵੈਸੇ ਵੀ ਬੱਸਾਂ ਵਾਲੇ ਕੇਸ ਤੋਂ ਡਰਦਿਆਂ-ਡਰਦਿਆਂ ਆਪਣਾ ਵਕਤ ਕੱਟਿਆ ਹੈ।
ਵੜਿੰਗ 2019 ਵਿੱਚ ਬਠਿੰਡਾ ਤੋਂ ਲੋਕ ਸਭਾ ਚੋਣ ਲੜਿਆ ਸੀ। ਹੁਣ ਉੱਥੇ “ਆਪ” ਨੇ ਕੁਝ ਦਿਨ ਪਹਿਲਾਂ ਮਿਊਂਸਪਲ ਕਾਰਪੋਰੇਸ਼ਨ ਦੀ ਇੱਕ ਉਪ ਚੋਣ ਆਪਣੇ ਉਮੀਦਵਾਰ ਨੂੰ ਜਿਤਾ ਕੇ, ਕਾਂਗਰਸੀ ਕੌਂਸਲਰਾਂ ਨੂੰ ਡਰਾ ਕੇ ਆਪਣਾ ਮੇਅਰ ਬਣਾ ਲਿਆ।
ਜੇ ਪੰਜਾਬ ਕਾਂਗਰਸ ਦਾ ਪ੍ਰਧਾਨ ਆਪਣੇ ਇਲਾਕੇ ਬਠਿੰਡਾ ਵਿੱਚ ਬਹੁਮਤ ਹੋਣ ਦੇ ਬਾਵਜੂਦ ਆਪਣਾ ਮੇਅਰ ਨਹੀਂ ਕਾਇਮ ਰੱਖ ਸਕਿਆ ਤੇ ਜਾਂ ਮੁੜ ਕੇ ਇਸ ਨੂੰ ਬਹੁਤ ਵੱਡਾ ਮੁੱਦਾ ਨਹੀਂ ਬਣਾ ਸਕਿਆ, ਉਸਨੇ ਬਾਕੀ ਦੇ ਪੰਜਾਬ ਵਿੱਚ ਕੀ ਕਰਨਾ।
ਪੰਜਾਬ ਵਿੱਚ ਕਾਂਗਰਸ ਦੀ ਅਗਵਾਈ ਸਿਰੇ ਦੇ ਭ੍ਰਿਸ਼ਟ, ਬੇਈਮਾਨ ਅਤੇ ਡਰਪੋਕ ਬੰਦਿਆਂ ਕੋਲ ਹੈ। ਇਹ ਤਾਂ ਰਾਹੁਲ ਗਾਂਧੀ ਦੀ ਰਾਜਨੀਤੀਕ ਸਮਝ ਦੀ ਹਾਮੀ ਨਹੀਂ ਭਰਾ ਸਕਦੇ।
ਜਿਹੜੇ ਭਗਵੰਤ ਮਾਨ ਕੋਲੋਂ ਡਰ ਗਏ, ਉਹ ਅਮਿਤ ਸ਼ਾਹ ਕੋਲੋਂ ਕਿਉਂ ਨਹੀਂ ਡਰਨਗੇ?
#Unpopular_Opinions
#Unpopular_Ideas
#Unpopular_Facts
ਦਿੱਲੀ ਦੇ ਨਤੀਜਿਆਂ ਤੋਂ ਬਾਅਦ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਐਲਾਨਵੰਤ ਤਕੜਾ ਹੋਇਆ ਜਾਂ ਇਸ ਦੀ ਛੁੱਟੀ ਹੋਏਗੀ, ਪੰਜਾਬ ਵਿੱਚ ਦਿੱਲੀ ਵਾਲਿਆਂ ਦਾ ਦਖਲ ਵਧੇਗਾ ਜਾਂ ਘਟੇਗਾ।
ਪਰ ਇੱਕ ਪੱਖ ਇਹ ਵੀ ਹੈ ਕਿ ਸਿਰੇ ਦਾ ਸ਼ਰਾਬੀ ਬੰਦਾ ਆਪਣੇ ਆਪ ਸਰਕਾਰ ਨਹੀਂ ਚਲਾ ਸਕਦਾ। ਉੱਤੋਂ ਉਹ ਬਿਲਕੁਲ ਨਲਾਇਕ ਸਾਬਿਤ ਹੋਇਆ ਹੈ।
ਪੰਜਾਬ ਨੂੰ ਵੱਡੇ ਨੀਤੀਗਤ ਫੈਸਲਿਆਂ ਦੀ ਲੋੜ ਹੈ, ਜਿਸ ਲਈ ਵੱਡੀ ਸਮਝ, ਨੀਅਤ ਅਤੇ ਹੌਸਲੇ ਦੀ ਲੋੜ ਹੈ। ਪਰ ਨਸ਼ੇੜੀ ਬੰਦੇ ਨੈਤਿਕ ਅਤੇ ਮਾਨਸਿਕ ਤੌਰ ‘ਤੇ ਕਮਜ਼ੋਰ ਹੁੰਦੇ ਨੇ। ਉਹ ਇਹੋ ਜਿਹੇ ਫੈਸਲੇ ਨਹੀਂ ਲੈ ਸਕਦੇ। ਸਿਰਫ ਤਾਕਤ ਤੇ ਨਸ਼ੇ ਵਿੱਚ ਲੋਕਾਂ ‘ਤੇ ਤਸ਼ੱਦਦ ਵੱਧ ਕਰਾ ਸਕਦੇ ਨੇ।
ਜੇ ਕੇਜਰੀਵਾਲ ਨੇ ਆਪਣੀ ਪਾਰਟੀ ਬਚਾਉਣੀ ਹੋਈ ਤਾਂ ਪੰਜਾਬ ਵਿੱਚ ਸਰਕਾਰ ਚਲਾਉਣ ਦੇ ਰੰਗ ਢੰਗ ਵਿੱਚ ਬੇਹੱਦ ਵੱਡੀ ਤਬਦੀਲੀ ਲਿਆਉਣੀ ਪਵੇਗੀ।
ਭਗਵੰਤ ਮਾਨ ਨੂੰ ਕਿਸੇ ਚੰਗੇ ਨਸ਼ਾ ਛੁਡਾਊ ਕੇਂਦਰ ਵਿੱਚ ਲੰਬੇ ਇਲਾਜ ਦੀ ਲੋੜ ਹੈ।
ਦਿੱਲੀ ਵਿੱਚ ਭਗਵੰਤ ਮਾਨ ਨੇ ਜਿੰਨੀਆਂ ਵੀ ਸੀਟਾਂ ਤੇ ਪ੍ਰਚਾਰ ਕੀਤਾ “ਆਪ” ਸਾਰੀਆਂ ਹਾਰ ਗਈ। ਪੰਜਾਬ ਦੇ ਲੋਕਾਂ ਨੂੰ ਤਾਂ ਇਸ ਦੀ ਅਸਲੀਅਤ ਪਤਾ ਲੱਗ ਹੀ ਗਈ, ਬਾਹਰ ਵੀ ਲੋਕ ਇਸ ਨੂੰ ਜੋਕਰ ਤੋਂ ਵੱਧ ਕੁਝ ਨਹੀਂ ਸਮਝਦੇ। ਅਸਲ ‘ਚ ਤਾਂ ਇਸਦੀ ਪਾਰਟੀ ਵਾਲੇ ਵੀ ਇਸ ਨੂੰ ਇਹੀ ਸਮਝਦੇ ਨੇ। ਉਹ ਹੈਦਰਾਬਾਦ ਦੀ ਭਾਜਪਾ ਆਗੂ ਮਾਧਵੀ ਲਤਾ ਵਰਗਾ ਹੈ। ਉਸਦਾ ਇਹ ਪੋਜ਼ ਉਸੇ ਦੀ ਨਕਲ ਹੈ।
#Unpopular_Opinions
#Unpopular_Ideas
#Unpopular_Facts
ਇਨਕਮ ਟੈਕਸ ਵਿਭਾਗ ਤਿੰਨ ਦਿਨਾਂ ਤੋਂ ਰਾਣਾ ਗੁਰਜੀਤ ‘ਤੇ ਛਾਪੇਮਾਰੀ ਕਰ ਰਿਹਾ ਹੈ। ਉਨ੍ਹਾਂ ਦਾ ਪੁੱਤਰ ਵੀ ਵਿਧਾਇਕ ਹੈ, ਇਸ ਲਈ ਪਰਿਵਾਰ ਵਿੱਚ ਹੀ ਦੋ ਵਿਧਾਇਕ ਹਨ।
ਸਾਰੀਆਂ ਸਿਆਸੀ ਪਾਰਟੀਆਂ ਦੇ ਜ਼ਿਆਦਾਤਰ ਵਿਧਾਇਕ ਭ੍ਰਿਸ਼ਟ ਹਨ ਅਤੇ ਉਨ੍ਹਾਂ ਦੀ ਬਾਂਹ ਆਸਾਨੀ ਨਾਲ ਮਰੋੜੀ ਜਾ ਸਕਦੀ ਹੈ। ਬਹੁਤ ਸਾਰੇ ਵਿਧਾਇਕ ਕਲੋਨਾਈਜ਼ਰ ਹਨ, ਜਾਂ ਗੈਰ-ਕਾਨੂੰਨੀ ਮਾਈਨਿੰਗ ਕਰ ਰਹੇ ਹਨ, ਜਾਂ ਸਿੰਗਲ ਪਰਮਿਟ ‘ਤੇ ਕਈ ਬੱਸਾਂ ਚਲਾ ਰਹੇ ਹਨ। ਬਹੁਤ ਸਾਰੇ ਵਿਧਾਇਕਾਂ ਨੇ ਆਪਣੀਆਂ ਕਲੋਨੀਆਂ ਲਈ CLU ਜਾਂ ਭੂਮੀ ਵਰਤੋਂ ਦੇ ਖਰਚਿਆਂ ਵਿੱਚ ਤਬਦੀਲੀ ਨਹੀਂ ਕੀਤੀ ਹੈ।
ਕਈ ਵਿਧਾਇਕ ਕੇਬਲ ਕੰਪਨੀਆਂ ਵਿੱਚ ਹਿੱਸੇਦਾਰ ਹਨ। ਜ਼ਿਆਦਾਤਰ ਵਿਧਾਇਕਾਂ ਕੋਲ ਕੋਈ ਵਿਚਾਰਧਾਰਾ ਨਹੀਂ ਹੈ ਅਤੇ ਉਹ ਆਪਣੇ ਵਪਾਰਕ ਹਿੱਤਾਂ ਜਾਂ ਆਪਣੇ ਪਰਿਵਾਰਾਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਰਾਜਨੀਤੀ ਵਿੱਚ ਹਨ।
ਅਜਿਹੀ ਸਥਿਤੀ ਵਿੱਚ ਉਨ੍ਹਾਂ ਬਾਰੇ ਭਵਿੱਖਬਾਣੀ ਕਰਨਾ ਔਖਾ ਹੈ। ਪੰਜਾਬ ਵਿੱਚ ਮਹਾਰਾਸ਼ਟਰ ਦੇ ਦੁਹਰਾਏ ਜਾਣ ਦੀ ਵੀ ਸੰਭਾਵਨਾ ਹੈ।
#Unpopular_Opinions
#Unpopular_Ideas
#Unpopular_Facts
ਦਿੱਲੀ ‘ਚ ਭਾਜਪਾ ਦੀ ਜਿੱਤ ਤੋਂ ਬਾਅਦ ਸਿਆਸੀ ਵਿਸ਼ਲੇਸ਼ਕ ਪੰਜਾਬ ‘ਚ 2027 ‘ਚ ਭਾਜਪਾ ਦੀ ਕਾਮਯਾਬੀ ਦੀਆਂ ਕਿਆਸਅਰਾਈਆਂ ਲਗਾਉਣ ਲੱਗ ਪਏ ਹਨ।
ਹਾਲਾਂਕਿ ਭਾਜਪਾ ਦਾ ਮੁੱਖ ਵੋਟਰ ਆਧਾਰ ਉੱਚ ਜਾਤੀ ਹਿੰਦੂਆਂ ਵਿੱਚ ਹੀ ਹੈ ਪਰ ਜਾਤ ਅਤੇ ਧਰਮ ਦੇ ਅਧਾਰ ‘ਤੇ ਸਮਾਜ ਵਿੱਚ ਵੰਡੀਆਂ ਪੈਦਾ ਕਰਕੇ ਸਮਾਜਿਕ ਇੰਜੀਨੀਅਰਿੰਗ ਨਾਲ, ਭਾਜਪਾ ਸਫਲ ਹੋਣ ਦੇ ਯੋਗ ਹੋ ਸਕਦੀ ਹੈ।
ਦਿੱਲੀ ਵਿੱਚ ਉੱਚ ਜਾਤੀ ਦੇ ਹਿੰਦੂ 56 ਫੀਸਦੀ ਵੋਟਰ ਹਨ ਜਦੋਂ ਕਿ ਪੰਜਾਬ ਵਿੱਚ ਉੱਚ ਜਾਤੀ ਦੇ ਹਿੰਦੂ ਸ਼ਾਇਦ 15-17 ਪ੍ਰਤੀਸ਼ਤ ਹੀ ਹੋਣ।
ਹਰਿਆਣਾ ਵਿੱਚ ਭਾਜਪਾ ਨੇ ਜਾਟਾਂ ਤੇ ਹੋਰ ਜਾਤਾਂ ਵਿਚਾਲੇ ਪਾੜੋ ਤੇ ਰਾਜ ਕਰੋ ਦਾ ਕਾਰਡ ਖੇਡਿਆ।
ਪੰਜਾਬ ਵਿੱਚ ਵੀ ਭਾਜਪਾ ਇੱਕ ਦਲਿਤ ਭਾਈਚਾਰੇ ਨੂੰ ਦੂਜੇ ਦਲਿਤ ਭਾਈਚਾਰਿਆਂ ਵਿਰੁੱਧ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਸਿੱਖਾਂ ਵਿਰੁੱਧ ਤਾਂ ਖੜਾ ਕਰ ਹੀ ਰਹੀ ਹੈ।
ਪੰਜਾਬ ਨੂੰ ਆਪਣੀ ਸਿਆਸਤ ਉਸਾਰਨ ਦੀ ਲੋੜ ਹੈ ਕਿਉਂਕਿ ਪੰਜਾਬ ਸਿੱਖੀ, ਸੱਭਿਆਚਾਰ, ਭਾਸ਼ਾ, ਇਤਿਹਾਸ ਅਤੇ ਭਾਈਚਾਰਕ ਸਾਂਝ ਦੇ ਆਧਾਰ ‘ਤੇ ਵਿਲੱਖਣ ਸੂਬਾ ਹੈ।
#Unpopular_Opinions
#Unpopular_Ideas
#Unpopular_Facts
ਆਮ ਤੌਰ ‘ਤੇ ਪਾਰਟੀਆਂ ਦੇ ਮੈਂਬਰਾਂ ਦੀ ਗਿਣਤੀ ਨਾਲੋਂ ਉਨ੍ਹਾਂ ਨੂੰ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਕਾਫੀ ਵੱਧ ਹੁੰਦੀ ਹੈ। ਸਾਰੀ ਦੁਨੀਆਂ ਵਿੱਚ ਇਵੇਂ ਹੁੰਦਾ ਹੈ।
ਪਰ ਬਾਦਲ ਦਲ ਦੀ ਹਰਮਨ ਪਿਆਰਤਾ ਇੰਨੀ ਵੱਧ ਚੁੱਕੀ ਹੈ ਕਿ ਜੂਨ 2024 ਵਿੱਚ ਪਈਆਂ ਵੋਟਾਂ ਨਾਲੋਂ ਇਹਨਾਂ ਦੀ ਮੈਂਬਰਸ਼ਿਪ ਅਗਲੇ ਦਿਨਾਂ ਵਿੱਚ ਤਕਰੀਬਨ ਦੁੱਗਣੀ ਹੋ ਜਾਵੇਗੀ।
ਲੋਕ ਸਭਾ ਚੋਣਾਂ ਵਿੱਚ ਕਰੀਬ 18 ਲੱਖ ਵੋਟਾਂ ਪਈਆਂ ਪਰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ 35 ਲੱਖ ਮੈਂਬਰ ਬਣ ਜਾਣਗੇ।
ਇਸ ਦੇ ਮੁਕਾਬਲੇ ਪੰਜਾਬ ਵਿੱਚ ਭਾਜਪਾ ਨੂੰ 25 ਲੱਖ ਵੋਟਾਂ ਪਈਆਂ ਪਰ ਚਾਰ-ਪੰਜ ਮਹੀਨੇ ਪੂਰੀ ਮਿਹਨਤ ਕਰਕੇ ਉਨ੍ਹਾਂ ਦੀ ਮੈਂਬਰਸ਼ਿਪ ਜਨਵਰੀ ਦੇ ਪਹਿਲੇ ਹਫਤੇ ਤੱਕ 6.6 ਲੱਖ ਤੱਕ ਹੀ ਪਹੁੰਚ ਸਕੀ। ਪਿਛਲੇ ਚਾਰ ਕੁ ਹਫਤਿਆਂ ਵਿੱਚ ਹੋ ਸਕਦਾ ਹੈ 7 ਲੱਖ ਹੋ ਗਈ ਹੋਵੇ।
ਬਾਦਲ ਦਲ ਦੀ ਇਹ ਮੈਂਬਰਸ਼ਿਪ ਕਾਂਗਰਸ ਅਤੇ ਆਪ ਨੂੰ ਪੈਣ ਵਾਲੀਆਂ ਵੋਟਾਂ ਦੇ ਬਰਾਬਰ ਹੈ। ਦੋਹਾਂ ਨੂੰ 35-35 ਲੱਖ ਤੋਂ ਕੁਝ ਉੱਪਰ ਵੋਟਾਂ ਪਈਆਂ।
ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਕਿ ਭਾਜਪਾ ਦਾ ਆਧਾਰ ਪੰਜਾਬ ਵਿੱਚ ਵਧਿਆ ਹੈ ਪਰ ਉਸ ਦੀ ਮੈਂਬਰਸ਼ਿਪ ਉਸ ਨੂੰ ਪਈਆਂ ਵੋਟਾਂ ਤੋਂ ਕਰੀਬ ਚੌਥਾ ਹਿੱਸਾ ਰਹਿ ਗਈ ਪਰ ਬਾਦਲ ਦਲ ਦੀ ਦੁੱਗਣੀ ਹੋ ਗਈ।
ਇਨ੍ਹਾਂ ਤੱਥਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦੀ ਮੈਂਬਰਸ਼ਿਪ ਦੀ ਅਸਲੀਅਤ ਕੀ ਹੈ। ਜਾਂ ਫਿਰ ਡਾਕਟਰ ਦਲਜੀਤ ਸਿੰਘ ਚੀਮਾ, ਹਰਚਰਨ ਬੈਂਸ, ਮਹੇਸ਼ ਇੰਦਰ ਸਿੰਘ ਗਰੇਵਾਲ, ਅਰਸ਼ਦੀਪ ਕਲੇਰ, ਰੋਜ਼ੀ ਬਰਕੰਦੀ, ਪਰਮਬੰਸ ਸਿੰਘ ਰੁਮਾਣਾ ਵਗੈਰਾ ਦੀਆਂ ਗੱਲਾਂ ਨੇ ਪਾਰਟੀ ਦਾ ਗਰਾਫ ਸੱਤਵੇਂ ਅਸਮਾਨ ਤੱਕ ਪਹੁੰਚਾ ਦਿੱਤਾ ਹੈ ਤੇ ਲੋਕਾਂ ਵਿੱਚ 2 ਦਸੰਬਰ ਵਾਲੇ ਫੈਸਲਿਆਂ ਜਾਂ ਉਨ੍ਹਾਂ ਦੀ ਉਲੰਘਣਾ ਦੀ ਕੋਰ ਵੁੱਕਤ ਨਹੀ?
ਮੈਂਬਰਸ਼ਿਪ ਭਰਤੀ ਦੌਰਾਨ ਬਾਦਲ ਦਲ ਦੇ ਆਗੂਆਂ ਨੇ ਅਕਾਲ ਤਖਤ ਦੇ ਸੱਤ ਮੈਂਬਰੀ ਕਮੇਟੀ ਵਾਲੇ ਆਦੇਸ਼ ਦੀ ਉਲੰਘਣਾ ਹੀ ਨਹੀਂ ਕੀਤੀ, ਉਨ੍ਹਾਂ ਨੇ ਆਧਾਰ ਕਾਰਡ ਵਗੈਰਾ ਦੀ ਸ਼ਰਤ ਵਾਲਾ ਆਦੇਸ਼ ਵੀ ਨਹੀਂ ਮੰਨਿਆ। ਉਸ ਆਦੇਸ਼ ਦਾ ਮਕਸਦ ਜਾਅਲਸਾਜ਼ੀ ਰੋਕਣਾ ਸੀ।
ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਪਣੀ ਚੁੱਪ ਜਾਂ ਦੁਬਿਧਾ ਵਾਲੀਆਂ ਗੱਲਾਂ ਕਰਕੇ “ਕਵਰ” ਦਿੱਤਾ। ਫਿਰ ਉਨ੍ਹਾਂ ਵਿਦੇਸ਼ ਚਾਲੇ ਪਾ ਦਿੱਤੇ। ਇੰਗਲੈਂਡ ਵਿੱਚ ਉਹ ਇੱਕ ਵੱਡੇ ਝੂਠ ਬੋਲ ਕੇ ਗੁੰਮਰਾਹ ਕਰਨ ਵਾਲੇ ਅਖੌਤੀ ਧਨਾਢ ਨਾਲ ਮੁਲਾਕਾਤ ਕਰ ਰਹੇ ਸਨ ਤੇ ਉਨ੍ਹਾਂ ਤੇ ਫੁੱਲ ਪੱਤੀਆਂ ਸੁੱਟੀਆਂ ਜਾ ਰਹੀਆਂ ਸਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਡਾਕਟਰ ਚੀਮਾ ਵਰਗਿਆਂ ਦੀਆਂ ਕੁਚਾਲਾਂ ਦਾ ਮੋਹਰਾ ਹੀ ਬਣੇ ਹੋਏ ਨੇ।
ਬਲਵਿੰਦਰ ਸਿੰਘ ਭੂੰਦੜ ਨੇ 35 ਲੱਖ ਵਾਲਾ ਇਹ ਦਾਅਵਾ 4 ਫਰਵਰੀ ਨੂੰ ਸੱਤ ਮੈਂਬਰੀ ਕਮੇਟੀ ਵੱਲੋਂ ਉਨ੍ਹਾਂ ਨੂੰ 11 ਫਰਵਰੀ ਨੂੰ ਆਪਣੀ ਮੀਟਿੰਗ ਵਿੱਚ ਸੱਦੇ ਜਾਣ ਤੋਂ ਬਾਅਦ ਕੀਤਾ ਹੈ।
ਅਕਾਲ ਤਖਤ ਨੇ ਇਹ ਕਿਹਾ ਸੀ ਕਿ ਇਹ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਪਰ ਜੇ ਇਨ੍ਹਾਂ ਦੀ ਮੈਂਬਰਸ਼ਿਪ ਦੇ ਦਾਅਵਿਆਂ ‘ਤੇ ਯਕੀਨ ਕਰੋ ਤਾਂ ਇਸ ਵੇਲੇ ਪੰਜਾਬ ਵਿੱਚ ਸਭ ਤੋਂ ਹਰਮਨ ਪਿਆਰੀ ਲੀਡਰਸ਼ਿਪ ਹੈ ਹੀ ਇਹ ਹੈ।
ਆਉਣ ਵਾਲੇ ਦਿਨਾਂ ‘ਚ ਇਹ ਕੀ ਦਾਅਵੇ ਕਰਨਗੇ, ਹਿਸਾਬ ਲਾਉਣਾ ਕੋਈ ਔਖਾ ਨਹੀਂ।
#Unpopular_Opinions
#Unpopular_Ideas
#Unpopular_Facts
You must be logged in to post a comment.