Breaking News

2024 ਚੋਣਾਂ ਤੇ ਏਸ਼ੀਆ ਤੋਂ ਮੱਧਪੂਰਬ।

ਦੁਨੀਆਂ ਦੇ ਤੇਜੀ ਨਾਲ ਬਦਲ ਰਹੇ ਆਰਥਿਕ ਤੇ ਸਿਆਸੀ ਹਾਲਾਤਾਂ ਨੂੰ ਗਹੁ ਨਾਲ ਘੋਖਣ ਤੋਂ ਲਗਦਾ ਕਿ 2024 ਦੀਆਂ ਚੋਣਾਂ ਅਤੇ ਚੋਣਾਂ ਦੇ ਨਤੀਜੇ ਬਾਕੀ ਦੁਨੀਆਂ ਨੂੰ ਹੀ ਨਹੀ ਬਲਿਕ Union of States ਤੋਂ India ਦੇ ਰਾਹ ਬਦਲ ਕੇ ਨਵੇਂ ਬਣੇ ਭਾਰਤ(ਵਿਸ਼ਵਗੁਰੂ) ਦੀ ਹੋਂਦ ਅਤੇ ਭਵਿੱਖਤ ਰੂਪ ਰੇਖਾ ਨੂੰ ਅਮਲੀ ਜਾਮਾ ਪਹਿਨਾਉਣ ਚ ਫੈਸਲਾਕੁਨ ਰੋਲ ਅਦਾ ਕਰਨਗੇ।

ਚਾਹੇ ਮੋਦੀ ਜੀ ਆਉਣ ਚਾਹੇ ਰਾਹੁਲ ਜੀ। ਲਗਦਾ ਭਾਰਤ ਦੀ ਕਿਸਮਤ ਦਾ ਫੈਸਲਾ ਹੋ ਗਿਆ ਹੈ।ਗੱਲ ਸਿਰਫ ਸਮੇਂ ਤੇ ਆ ਖੜੀ ਹੈ।

ਸ਼ੀ ਪੈਂਗ ਪਹਿਲਾਂ ਹੀ ਆਪਣੀ ਪਾਰਟੀ ਨੂੰ ਤਾਇਵਾਨ ਵਾਲੇ ਮੁੱਦੇ ਤੇ ਭਰੋਸੇ ਚ ਲੈ ਚੁੱਕੇ ਹਨ। One China Policy ਥੱਲੇ ਤਾਇਵਾਨ ਦਾ ਵਾਪਸ ਚੀਨ ਚ ਰਲੇਵਾਂ ਏਸ਼ੀਆ ਚ ਅਮਰੀਕਾ ਦੀ ਮੌਜੂਦਗੀ ਲਈ ਵੱਡਾ ਚੈਲੰਜ ਬਣ ਸਕਦਾ ਹੈ। ਜੇ ਇਹ ਸੱਚ ਨਾ ਹੁੰਦਾ ਤਾਂ ਅਮਰੀਕਾ Joe Biden ਦੇ ਰਾਸ਼ਟਰਪਤੀ ਬਣਨ ਤੇ ਅਰਬਾਂ ਦੇ Semiconductor ਉਦਯੋਗ ਨੂੰ ਅਮਰੀਕਾ ਵਾਪਸ ਲਿਆਉਣ ਲਈ ਬਿਲੀਅਨਸ ਡਾਲਰ ਦੇ ਪੈਕੇਜ ਦੇਕੇ ਰਾਹ ਪੱਧਰਾ ਨਾ ਕਰਦਾ ਹੁੰਦਾ।2024 ਨਵੰਬਰ ਚ ਹੀ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਚੁਣਿਆ ਜਾਣਾ ਹੈ। ਕੀ ਅਮਰੀਕਾ ਦਾ ਰਾਸ਼ਟਰਪਤੀ ਬਦਲ ਜਾਣ ਨਾਲ ਅਮਰੀਕਾ ਦੀਆਂ ਏਸ਼ੀਆਈ ਦੇਸਾਂ ਪ੍ਰਤੀ ਨੀਤੀਆਂ ਚ ਫਰਕ ਪਵੇਗਾ…ਅਜ ਦੀ ਘੜੀ ਜੁਆਬ ਨਾਂਹ ਚ ਹੈ।

ਅਮਰੀਕਾ ਚ ਦੋ ਪਾਰਟੀਆਂ ਰਾਜ ਕਰਦੀਆਂ Republican ਤੇ Democrats…ਹਾਲਾਂਕਿ Republican ਪਾਰਟੀ ਅਮੀਰ ਅਮਰੀਕੀ ਕਾਰੋਬਾਰੀ ਲੋਕਾਂ ਦੇ ਹਿਤਾਂ ਨੂੰ ਧਿਆਨ ਚ ਰੱਖਕੇ ਚਲਦੀ ਹੈ।ਇਹਨਾਂ ਦੇ ਚੀਨ ਚ ਹੀ ਨਹੀਂ ਪੂਰੀ ਦੁਨੀਆਂ ਚ ਕਾਰੋਬਾਰ ਹਨ ਪਰ ਚੀਨ ਦਾ ਵਿਰੋਧ ਇਸੇ ਪਾਰਟੀ ਦੇ ਰਾਸ਼ਟਰਪਤੀ ਟਰੰਪ ਵਲੋਂ ਕੀਤਾ ਗਿਆ। ਟਰੰਪ ਵਲੋਂ ਚੀਨ ਨੂੰ ਖੁਲਮ ਖੁਲਾ Filthy country(ਗੰਦਗੀ ਭਰਿਆ ਦੇਸ) ਕਹਿਣਾ ਇਹ ਸਿੱਧ ਕਰਦਾ ਕਿ ਅਮਰੀਕਾ ਨੇ ਆਪਦੀਆਂ ਵਿਦੇਸ਼ ਤੇ ਵਪਾਰ ਨੀਤੀਆਂ ਚ ਵੱਡੇ Reforms ਲਿਆਉਣ ਲਈ ਨਵੀਆਂ ਨੀਤੀਆਂ ਘੜ ਲਈਆਂ ਹਨ। ਸਰਕਾਰ ਭਾਵੇਂ ਬਦਲ ਗਈ ਪਰ ਚੀਨ,ਭਾਰਤ ਨੀਤੀਆਂ ਚ ਕੋਈ ਫਰਕ ਨਹੀਂ ਪਿਆ। ਜੇ ਅਜਿਹਾ ਹੋਇਆ ਹੁੰਦਾ ਤਾਂ Joe Biden ਭਾਵ Democrates ਦਾ ਪ੍ਰੈਜੀਡੈਂਟ ਬਣਨ ਤੇ ਉਹ ਨੀਤੀਆਂ ਚ ਬਦਲ ਹੋ ਸਕਦਾ ਸੀ …ਪਰ ਹੋਇਆ ਨੀ ਉਲਟਾ ਅਮਰੀਕਾ ਨੇ G20 ਤੋਂ ਬਾਅਦ ਭਾਰਤ ਦੇ ਮੋਦੀ(RSS) ਦੇ ਹਾਲਾਤਾਂ ਦਾ ਜਾਇਜ਼ਾ ਲੈ ਅਤੇ ਮੋਦੀ ਜੀ ਨੂੰ ਜੂਨ 2023 ਚ ਦਿੱਤੇ Red Carpet ਸੁਆਗਤ ਤੋਂ ਬਾਅਦ ਰੂਸ ਦੀ ਉਂਗਲ ਤੇ ਕੋਈ ਵੀ ਸਪਸ਼ਟ ਸਟੈਂਡ ਨਾ ਲੈਣ ਤੋਂ ਬਾਅਦ ਵੀਅਤਨਾਮ ਚ ਕੀਤੀ ਪ੍ਰੈਸ ਕਾਨਫਰੰਸ ਰਾਹੀਂ ਪੱਛਮ ਦੀਆਂ ਭਵਿੱਖਤ ਕਾਰੋਬਾਰੀ ਨੀਤੀਆਂ ਬਾਰੇ ਇਸ਼ਾਰਾ ਕਰ ਦਿੱਤਾ ਹੈ।

ਚੀਨ ਦੀ ਅਜ ਦੁਨੀਆਂ ਚ ਪਹਿਚਾਣ Communism ਕਰਕੇ ਨਹੀਂ ਬਲਿਕ ਸਾਮਰਾਜਵਾਦ(Captilist) ਸੋਚ ਦਾ ਹਿੱਸਾ ਬਣਨ ਤੋਂ ਬਾਅਦ ਉੱਭਰ ਕੇ ਆਈ ਹੈ।ਸ਼ੀ ਪੈਂਗ ਨੂੰ ਪੂਰੀ ਸਮਝ ਹੈ ਕਿ ਅਮਰੀਕਾ ਨੇ Covid ਤੋਂ ਬਾਅਦ ਆਪਦੀਆਂ ਏਸ਼ੀਆਈ ਨੀਤੀਆਂ ਚ ਤਬਦੀਲੀਆਂ ਲੈ ਆਂਦੀਆਂ ਹਨ,ਜੇ ਇਹ ਸੱਚ ਨਾ ਹੁੰਦਾ ਤਾਂ ਚੀਨ ਨਵੰਬਰ 2023 ਚ ਅਮਰੀਕਾ ਚ ਹੋਈ APEC ਦੇਸਾਂ ਦੀ ਮੀਟਿੰਗ ਚ ਵਾਰ ਵਾਰ We are allies ਵਾਲਾ ਰਾਗ ਨਾ ਅਲਾਪ ਰਿਹਾ ਹੁੰਦਾ।

ਮੱਧ ਪੂਰਬ ਚ ਅਮੀਰ ਮੁਸਲਮਾਨ ਰਾਜਾਸ਼ਾਹੀ ਰਿਆਸਤਾਂ ਆਪਦੀ ਰਾਖੀ ਅਮਰੀਕਾ ਤੋਂ ਲੈਂਦੀਆਂ ਹਨ।ਜਿੰਨਾਂ ਚੋਂ ਕੁਵੈਤ,ਕਤਰ,ਸਾਊਦੀ ਅਰਬ ਮੁੱਖ ਹਨ। ਗੱਲ ਸਾਫ ਹੈ ਕਿ ਮੱਧਪੂਰਬ ਚ ਅਮਰੀਕਾ ਦਾ ਹੀ ਦਬਦਬਾ ਹੈ।ਜੇ ਇਹ ਸੱਚ ਨਹੀਂ ਹੈ ਤਾਂ ਇਰਾਕ ਵਲੋਂ ਕੁਵੈਤ ਤੇ ਹਮਲਾ ਕਰਨ ਮਗਰੋਂ ਅਮਰੀਕਾ ਇਰਾਕ ਚ ਕਿਉਂ ਗਿਆ ਸੀ।ਕਿਉਂਕਿ ਕੁਵੈਤ ਆਪਦੀ ਰਾਖੀ(ਸੁਰੱਖਿਆ) ਲਈ ਅਮਰੀਕਾ ਤੇ ਹੀ ਨਿਰਭਰ ਹੈ।

ਅਜ ਦੇ ਹਾਲਾਤਾਂ ਨੂੰ ਵੇਖੀਏ ਤਾਂ Saudi Arabia’s Crown Prince Mohammed bin Salman ਤੇ ਸਊਦੀ ਪੱਤਰਕਾਰ ਖਗੋਸ਼ੀ ਦੇ Turkey ਦੇ ਸ਼ਹਿਰ ਇਸਤਾਂਬੁਲ ਚ ਸਥਿਤ ਸਾਊਦੀ ਅੰਬੈਸੀ ਚ ਕਤਲ ਕਰਨ ਦਾ ਦੋਸ਼ ਹੈ।ਅਮਰੀਕਾ ਕੋਲ ਸਬੂਤ ਹਨ ਹਨ ਕਿ ਖਗੋਸ਼ੀ ਦੇ ਕਤਲ ਦਾ ਹੁਕਮ Crown Prince ਨੇ ਹੀ ਦਿੱਤਾ ਹੈ।ਪਹਿਲਾਂ ਤਾਂ ਸਾਊਦੀ ਅਰਬ ਨੇ ਭਾਰਤ ਵਾਂਗਰ ਕਤਲ ਬਾਰੇ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਸੀ…ਪਰ ਫਿਰ, ਕਤਲ ਮੰਨ ਲਿਆ, ਪਰ ਕਿਹਾ ਕਿ ਉਸ ਚ Crown prince ਦਾ ਹੱਥ ਨਹੀਂ ਹੈ।ਜਿਵੇਂ ਭਾਰਤ ਨੇ ਮੰਨ ਲਿਆ ਤੇ ਕਿਹਾ ਕਿ ਇਹ ਤਾਂ ਗੈਂਗਵਾਰ ਦਾ ਨਤੀਜਾ ਹੈ।

ਟਰੰਪ ਦੀ ਟਰਮ ਵੇਲੇ ਅਮਰੀਕਾ ਨੇ ਬਿਲੀਅਨਸ ਡਾਲਰ ਦੇ ਹਥਿਆਰ ਬਿਨ ਸਲਮਾਨ ਨੂੰ ਆਪਦੀਆਂ ਸ਼ਰਤਾਂ ਤੇ ਵੇਚੇ….ਟਰੰਪ ਨੇ ਸਾਫ ਪ੍ਰੈਸ ਚ ਮੰਨਿਆ ਕਿ ਹਾਂ ਅਸੀਂ ਵੇਚੇ ਭਾਵ ਸਾਊਦੀ ਅਰਬ ਆਪਦੀ ਸੁਰੱਖਿਆ ਲਈ ਅਮਰੀਕਾ ਤੇ ਨਿਰਭਰ ਹੈ।

ਯੂਕ੍ਰੇਨ ਦੇ ਹੱਥੋਂ ਨਿਕਲ ਜਾਣ ਤੇ ਰੂਸ ਨੇ ਸਾਊਦੀ ਪ੍ਰਿੰਸ ਨੂੰ ਪਲੋਸਣਾ ਸ਼ੁਰੂ ਕਰ ਦਿੱਤਾ ਸੀ।ਨਤੀਜਾ ਉਸਨੇ Opec ਵਲੋਂ ਤੇਲ ਦੀ production ਤੇ ਕੱਟ ਲਾਉਣ ਦਾ ਬਿਆਨ ਦੇ ਦਿੱਤਾ।

ਅਖੀਰ ਅਮਰੀਕੀ ਰਾਸ਼ਟਰਪਤੀ Joe Biden ਨੇ

ਸਾਊਦੀ ਨੂੰ ਪ੍ਰੈਸ ਚ ਖੁਲਮ ਖੁਲਾ ਕਹਿ ਹੀ ਦਿੱਤਾ ਕਿ ਅਸੀਂ ਤੇਰੇ ਵਰਗੀ 3rd rated ਭਾਵ ਤੀਜੇ ਦਰਜੇ ਦੀ ਧਿਰ ਨਾਲ ਲੜਦੇ ਚੰਗੇ ਨੀ ਲਗਦੇ ਜਾਹ ਆਪਦੀ ਸੁਰੱਖਿਆ ਰੂਸ ਤੋਂ ਜਾਕੇ ਲੈ ਲਾ। Joe Biden ਦੇ ਇਸ ਬਿਆਨ ਦਾ ਮਤਲਬ ਸੀ, ਸਾਥੋਂ ਆਪਦੀ ਸੁਰੱਖਿਆ ਲੈਕੇ ਸਾਡੇ ਨਾਲ ਨਾਲ ਉਲਝਦਾ ਤੂੰ ਚੰਗਾ ਨੀ ਲਗਦਾ…ਜਿਹੜਾ ਸਾਊਦੀ ਅਰਬ ਰੂਸ ਦੀ ਸ਼ਹਿ ਤੇ ਅਮਰੀਕਾ ਨੂੰ ਤੇਵਰ ਦਿਖਾਉਣ ਲੱਗਿਆ ਸੀ, ਅਖੀਰ ਅਮਰੀਕਾ ਦੀ ਪੁਲਾੜ ਸੰਸਥਾ ਨਾਸਾ ਚ 25 ਬਿਲੀਅਨਸ ਦੀ ਇਨਵੈਸਟਮੈਂਟ ਕਰ ਵਾਪਸ ਅਮਰੀਕਾ ਨਾਲ ਮਿੱਤਰਤਾ ਦੀਆਂ ਗਰੰਟੀਆਂ ਦੇ ਰਿਹਾ ਹੈ।

ਭਾਵ ਵੱਡੀ ਸਟੇਟ ਨੇ ਇਵਜਾਨਾ ਲੈਕੇ ਸ਼ਰਤਾਂ ਸਹਿਤ ਸਮਝਾ ਦਿੱਤਾ….ਇਹ ਹੁੰਦੀਆਂ ਰਾਜ ਦੀਆਂ ਬਰਕਤਾਂ…ਇਰਾਨ ਦੇ ਰਾਸ਼ਟਰਪਤੀ ਦੇ ਜਹਾਜ ਦੇ ਲਾਪਤਾ ਹੋ ਜਾਣ ਦੀ ਅਸਲ ਕਹਾਣੀ ਬਾਰੇ ਦੁਨੀਆਂ ਨੂੰ ਸ਼ਾਇਦ 50-60 ਬਾਅਦ ਪਤਾ ਲੱਗੇ ਜਦ ਅਗਲਿਆਂ ਨੇ ਆਪਦੇ ਅਤੀ ਗੁਪਤ ਦਸਤਾਵੇਜ Declassified ਕੀਤੇ।

BRICS ਰਾਹੀਂ ਡਾਲਰ ਨੂੰ ਟੱਕਰ ਦੇਣ ਆਲਾ ਮਾਮਲਾ ਫਿਲਹਾਲ ਠੰਢੇ ਬਸਤੇ ਪੈ ਗਿਆ ਹੈ ਤੇ ਦੂਜੇ ਪਾਸੇ ਸਾਊਥ ਅਮਰੀਕਾ ਚ ਅਰਜਨਟੀਨਾ ਜਿਸਨੂੰ ਚੀਨ ਨੇ ਆਰਥਿਕ ਸਹਿਯੋਗ ਹਿਤ ਨਾਲ ਜੋੜਨ ਲਈ ਹੰਭਲਾ ਮਾਰਿਆ ਸੀ ਉਸਦੇ ਨਵੇਂ ਬਣੇ ਰਾਸ਼ਟਰਪਤੀ ਨੇ ਅਮਰੀਕਾ ਦੇ ਮੈਨੂਫੈਕਚਰਿੰਗ ਉਦਯੋਗ ਲਈ ਸਿੱਧੇ ਰਾਹ ਖੋਲ੍ਹ ਦਿੱਤੇ ਹਨ। ਚੀਨ APEC ਚ ਕਹਿ ਰਿਹਾ ਸੀ ਕਿ ਧਰਤੀ ਬਹੁਤ ਵੱਡੀ ਹੈ ਤੇ We are alliesਭਾਵ ਰਲਕੇ ਚਲਦੇ ਹਾਂ…ਜੁਆਬ ਸੀ No…We are not allies..We are competitors…ਸਾਊਥਅਮਰੀਕਾ ਦੀ ਧਰਤੀ ਅਮਰੀਕਾ ਨੇ ਸਾਂਭ ਕੇ ਰੱਖੀ ਹੋਈ ਹੈ…ਜਿੱਥੇ ਕੋਈ ਵੀ ਨਿਊਕਲੀਅਰ ਤਾਕਤ ਨੀ ਸਿਰਫ ਉਹ ਹੀ ਇਕ ਤਾਕਤ ਹੈ…ਆਪਦੇ ਲਈ ਆਪਦੀਆਂ ਆਉਣ ਵਾਲੀਆਂ ਪੁਸ਼ਤਾਂ ਦੇ ਲਈ..ਅਮਰੀਕਾ ਹੋਰ ਫੈਲ ਗਿਆ ਹੈ….ਅਫਰੀਕਾ ਉਹਨਾਂ ਨੇ G21ਥੱਲੇ ਲੈ ਆਂਦਾ ਹੈ ਭਾਵ ਅਸੀਂ ਇਥੇ ਵੀ ਇਨਵੈਸਟਮੈਂਟ ਕਰਾਂਗੇ…ਯੂਕ੍ਰੇਨ ਅਜ ਦੀ ਘੜੀ ਕਨੇਡਾ ਅਮਰੀਕਾ ਨੇ ਰਲਕੇ ਸਾਂਭ ਲਿਆ ਹੈ।ਅਮਰੀਕਾ…ਅਸਟ੍ਰੇਲੀਆ,ਕਨੇਡਾ ਨੂੰ ਆਪਦੀ ਫੌਜੀ ਸਮਰੱਥਾ ਵਧਾਉਣ ਲਈ ਵਾਰ ਵਾਰ ਜੋਰ ਕਿਉਂ ਦੇ ਰਿਹਾ।

ਉਹ ਤਾਂ ਦੇ ਰਿਹਾ ਉਹਨਾਂ ਦਾ ਰਾਜ ਭਾਗ ਫੈਲ ਰਿਹਾ।ਉਸਦੀ ਸੁਰੱਖਿਆ ਲਈ ਫੌਜੀ ਸਮਰੱਥਾ ਚ ਵਾਧਾ ਹੋਣਾ ਲਾਜਮੀ ਹੈ ਕ ਨਹੀਂ…ਭਲਿਉ।
ਰੂਸ ਨੇ ਕਿਤੇ ਹੋਰ ਹੱਥ ਪੈਂਦਾ ਨਾ ਵੇਖ ਅਖੀਰ ਵਿਸ਼ਵਗੁਰੂ ਪਲੋਸ ਲਿਆ ਹੈ। ਧੌਂਸ ਪ੍ਰਸਤ ਸਟਾਲਿਨ ਦੀ ਤਰਜ ਤੇ ਚੱਲਣ ਵਾਲਾ ਕਾਮਰੇਡ ਪੁਤਿਨ ਤੇ ਆਪਣੇ ਆਪ ਨੂੰ ਚਲਾਕ ਲੂੰਬੜੀ ਸਮਝਣ ਵਾਲੀ ਭਾਰਤ ਮਾਤਾ…ਫੈਸਲਾ ਵਕਤ ਨੇ ਕਰ ਹੀ ਦੇਣਾ ਹੈ ਕਿ ਇਸ ਹੋ ਰਹੇ ਮੌਕਾਏਮੇਲ ਚੋਂ ਕਿਹੜਾ ਖੱਟਦਾ ਕਿਹੜਾ ਗੁਆਉਂਦਾ।
ਭੁੱਲ ਚੁੱਕ ਲਈ ਮਾਫੀ।
ਪਰਮਿੰਦਰ ਸਿੰਘ।