ਪੰਜਾਬ ਦੀ ਬਦਲੀ ਜਾ ਰਹੀ ਡੈਮੋਗ੍ਰਾਫੀ ਨੂੰ ਪੰਜਾਬ ਖ਼ਿਲਾਫ਼ ਹਥਿਆਰ ਵਾਂਗ ਵਰਤੇ ਜਾਣ ਦਾ ਪ੍ਰੋਜੈਕਟ ਅਗਲੇ ਪੜਾਅ ਵਿਚ ਦਾਖਲ ਹੋ ਚੁੱਕਾ
ਜੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਦੋਸ਼ ਥੋੜ੍ਹੇ ਜਿਹੇ ਵੀ ਠੀਕ ਹਨ ਤਾਂ ਇਸਦਾ ਮਤਲਬ ਹੈ ਕਿ ਪੰਜਾਬ ਦੀ ਬਦਲੀ ਜਾ ਰਹੀ ਡੈਮੋਗ੍ਰਾਫੀ ਨੂੰ ਪੰਜਾਬ ਖ਼ਿਲਾਫ਼ ਹਥਿਆਰ ਵਾਂਗ ਵਰਤੇ ਜਾਣ ਦਾ ਪ੍ਰੋਜੈਕਟ ਅਗਲੇ ਪੜਾਅ ਵਿਚ ਦਾਖਲ ਹੋ ਚੁੱਕਾ ਹੈ।
ਕੇਂਦਰੀ ਤੰਤਰ ਅਤੇ “ਆਪ” ਵੱਲੋਂ 2027 ਦੀਆਂ ਚੋਣਾਂ ਤੋਂ ਪਹਿਲਾਂ ਇਹ ਕੰਮ ਕਰਨ ਲਈ ਸਭ ਕੁਝ ਕੀਤਾ ਜਾਣਾ ਤੈਅ ਹੈ।
ਅਸੀਂ ਪਹਿਲਾਂ ਵੀ ਲਿਖ ਚੁੱਕੇ ਹਾਂ ਕਿ ਕਿਸੇ ਵੇਲੇ ਇਹ ਕਾਂਗਰਸ ਦਾ ਪ੍ਰੋਜੈਕਟ ਸੀ ਪਰ ਹੁਣ ਉਹ ਜਗ੍ਹਾ ਭਾਜਪਾ ਅਤੇ “ਆਪ” ਨੇ ਲੈ ਲਈ ਹੈ। ਅਸਲ ਵਿੱਚ ਇਹ ਕੇਂਦਰੀ ਤੰਤਰ ਦਾ ਬਹੁਤ ਪੁਰਾਣਾ ਪ੍ਰੋਜੈਕਟ ਹੈ।
ਜਦੋਂ ਲੋਕ ਸਭਾ ਚੋਣਾਂ ਵੇਲੇ ਸੁਖਪਾਲ ਸਿੰਘ ਖਹਿਰਾ ਨੇ ਬਦਲਦੀ ਡੈਮੋਗ੍ਰਾਫੀ ਵਾਲੀ ਗੱਲ ਕੀਤੀ ਸੀ ਤਾਂ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਉਸ ਦੀ ਗੱਲ ਨੂੰ ਖੁੰਢਾ ਕਰਨ ਵਾਲੇ ਬਿਆਨ ਦਿੱਤੇ ਸਨ।
ਪੰਜਾਬ ਦੇ ਬਾਕੀ ਕਾਂਗਰਸੀਆਂ ਨੂੰ ਹੁਣ ਇਸ ਮਸਲੇ ‘ਤੇ ਸਪਸ਼ਟ ਅਤੇ ਖੁੱਲ ਕੇ ਗੱਲ ਕਰਨੀ ਪਵੇਗੀ ਨਹੀਂ ਤਾਂ ਉਹ ਭਾਜਪਾ ਅਤੇ ਆਪ ਦੀ ਖੇਡ ਹੀ ਖੇਡਣਗੇ ਤੇ ਹਾਰਨਗੇ।
ਤੁਸੀਂ ਪੰਜਾਬ ਪ੍ਰਸਤ ਲੋਕਾਂ ਦਾ ਰਾਜ ਭਾਲਦੇ ਹੋ, ਉਹ ਤੁਹਾਡੇ ਪੈਰਾਂ ਹੇਠੋਂ ਹਰ ਤਰ੍ਹਾਂ ਦੀ ਜ਼ਮੀਨ ਖਿੱਚਣ ਨੂੰ ਫਿਰਦੇ ਨੇ, ਰਹਿਣ ਸਹਿਣ ਵਾਲੀ ਵੀ ਅਤੇ ਰਾਜਨੀਤਿਕ ਵੀ।
ਵਿਰੋਧੀ ਪਾਰਟੀਆਂ, ਅਕਾਲੀ ਦਲ ਦੇ ਵੱਖੋ ਵੱਖਰੇ ਧੜਿਆਂ ਤੇ ਪੰਜਾਬ ਪੱਖੀ ਕਾਰਕੁਨਾਂ ਨੂੰ ਇਸ ਮਸਲੇ ਤੇ ਜ਼ਮੀਨੇ ਪੱਧਰ ਤੇ ਇਕਦਮ ਚੁਕੰਨੇ ਹੋ ਕੇ ਚੈੱਕ ਕਰਨ ਦੀ ਲੋੜ ਹੈ।
#Unpopular_Opinions
#Unpopular_Ideas
#Unpopular_Facts

Punjab Spectrum