Breaking News

ਪੰਜਾਬ ਵਸਦਾ ਗੁਰਾਂ ਦੇ ਨਾਂ ਤੇ

ਪੰਜਾਬ ਵਸਦਾ ਗੁਰਾਂ ਦੇ ਨਾਂ ਤੇ
ਦਿੱਲੀ ਚ ਸਿਰਜੇ ਅਖੌਤੀ ਦੁਨਿਆਵੀ ਸਿੰਘਾਸਨ ਤੇ ਭਾਵੇਂ ਕੋਈ ਵੀ ਰਾਜਸੀ ਪਾਰਟੀ ਆਕੇ ਬੈਠੇ ਉਸਦਾ ਮੁੱਖ ਮਨੋਰਥ ਪੰਜਾਬ ਰੂਪੀ ਬਸਤੀ ਦੇ ਕੁਦਰਤੀ ਸਾਧਨਾਂ ਜਮੀਨ ਤੇ ਪਾਣੀ ਨੂੰ ਆਪਦੇ ਫਾਇਦੇ ਲਈ ਬਰਬਾਦ ਕਰਨਾ।ਇਸ ਮਨੋਰਥ ਨੂੰ ਅੰਜਾਮ ਦੇਣ ਲਈ ਉਹਨਾਂ ਨੇ 1947 ਤੋਂ ਘੁਸਪੈਠ ਜਾਰੀ ਰੱਖੀ ਹੋਈ ਹੈ।

ਪੰਜਾਬ ਦੀ ਆਪਣੀ ਰਾਜਸੀ ਧਿਰ ਅਕਾਲੀ ਦਲ ਜਿਸਦੀ ਨਿਉਂ ਨਿਰੋਲ ਗੁਰੂ ਸਿਧਾਂਤਾਂ ਨੂੰ ਮੁੱਖ ਰੱਖਕੇ ਪੰਜਾਬ ਦੇ ਕੁਦਰਤੀ ਸਾਧਨਾਂ ਦੀ ਹਿਫਾਜ਼ਤ ਲਈ ਰੱਖੀ ਗਈ ਸੀ ਅਜ 2024 ਆਉਂਦਿਆ ਬਾਦਲ ਪਰਿਵਾਰ ਦੇ 3 ਜੀਆਂ ਤਕ ਸੁੰਗੜ ਕੇ ਰਹਿ ਗਈ ਹੈ।ਜੜ ਤਾਂ ਉਸ ਦਿਨ ਹੀ ਸੁਕਣੀ ਸ਼ੁਰੂ ਹੋ ਚੁਕੀ ਸੀ ਜਦ ਪ੍ਰਕਾਸ਼ ਬਾਦਲ ਨੇ ਇਸਦੀ ਬਾਗਡੋਰ ਆਪਣੇ ਪਰਿਵਾਰ ਦੇ ਹੱਥ ਲੈ ਲਈ ਸੀ।ਇਹ ਲੋਕ ਰਾਜ ਦੇ ਯੋਗ ਨਹੀਂ ਸਨ ਪਰ ਰਾਜ ਦੀ ਭੁੱਖ ਸੀ। ਜਿਵੇਂ ਕੋਈ ਬੰਦਾ ਕਿਸੇ ਰੁਤਬੇ ਦੇ ਯੋਗ ਨਾ ਹੋਵੇ ਪਰ ਛਲ ਕਪਟ ਦੇ ਰਾਹ ਉਸ ਅਹੁਦੇ ਤਕ ਪਹੁੰਚ ਜਾਵੇ। ਨਤੀਜੇ ਕੀ ਨਿਕਲਦੇ ਨੇ ਸੰਸਥਾਵਾਂ ਬਰਬਾਦ ਹੋ ਜਾਂਦੀਆਂ ਹਨ। ਜੇ ਕਿਸੇ ਸਕੂਲ ਦਾ ਮੁਖ ਅਧਿਆਪਕ ਕਿਰਦਾਰਹੀਣ ਹੋਵੇ ਉਸਦਾ ਪਹਿਲਾ ਕੰਮ ਸਕੂਲ ਦੀਆਂ ਸਾਥੀ ਅਧਿਆਪਕਾਵਾਂ ਨੂੰ ਮੈਲੀ ਨਿਗਾ ਨਾਲ ਵੇਖਣਾ ਹੋਵੇਗਾ ਜੇ ਅਧਿਆਪਕ ਕਿਰਦਾਰਹੀਣ ਹੋਵੇ ਉਸਦਾ ਕੰਮ ਸਿਖਿਆ ਲੈਣ ਆਈਆਂ ਬੱਚੀਆਂ ਦੇ ਸਰੀਰ ਨੂੰ ਨੋਚਣਾ ਹੋਵੇਗਾ।

ਨਤੀਜੇ ਕੀ ਨਿਕਲਣਗੇ…ਅੰਦਾਜਾ ਤੁਸੀਂ ਆਪ ਲਾ ਲਉ।

ਇਹੀ ਹਾਲ ਇਹਨਾਂ ਨੇ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਕੀਤਾ।ਜਿਸ ਬੰਦੇ ਦਾ ਮੁਖ ਮਕਸਦ ਰਾਜ ਸੱਤਾ ਹਥਿਆ ਦੁਨਿਆਵੀ ਅਮੀਰ ਬਣਨਾ ਹੋਵੇ ਫਿਰ ਉਹ ਜਨਤਾ ਦਾ ਕੀ ਹਾਲ ਕਰੇਗਾ ਪੰਜਾਬ ਦੇ ਲੋਕਾਂ ਦੇ ਮੂਹਰੇ ਬਾਦਲਕਿਆਂ ਦੀ ਨੰਗੀ ਚਿੱਟੀ ਉਦਾਹਰਣ ਪਈ ਹੈ।

ਦਾਮ ਸਾਮ ਭੇਦ ਭਾਵ ਦੰਢ ਦੀ ਨੀਤੀ ਤਹਿਤ ਦਿੱਲੀ ਬੈਠੀ ਇਕ ਧਿਰ ਨੇ ਪਹਿਲਾਂ ਬਾਦਲ ਨੂੰ ਚੁਣਿਆ ਤੇ ਦੂਜੀ ਨੇ ਅਮਰਿੰਦਰ ਨੂੰ ਉਹ ਹਾਲਾਤਾਂ ਮੁਤਾਬਕ ਬੰਦਾ ਬਦਲਦੇ ਹਨ ਡੋਰ ਉਹਨਾਂ ਦੇ ਹੱਥ ਹੀ ਹੈ ਤੇ ਇਹ 1947 ਤੋਂ ਲਗਾਤਾਰ ਵਾਪਰ ਰਿਹਾ ਹੈ।

ਇਸੇ ਲਈ ਤੁਸੀ ਦਿੱਲੀ ਮੂਹਰੇ ਭੀਖ ਮੰਗਣ ਜਾਂਦੇ ਹੋ ਕਿਉਂਕ ਬਾਦਲ,ਅਮਰਿੰਦਰ,ਬੇਅੰਤੇ,ਭੰਡ ਦਾ ਟੀਕਾਕਰਣ ਉਹੀ ਕਰਦੇ ਨੇ।ਪੰਜਾਬ ਦੇ ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਕਹਾਣੀ ਕੀ ਹੈ। ਜੇ ਕਿਸੇ ਪੰਜਾਬ ਦਰਦੀ ਨੇ ਰੂਹ ਤੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।ਬਾਦਲ ਸਾਰੀ ਉਮਰ ਕਹਿੰਦਾ ਰਿਹਾ ਕਿ ਸਾਡਾ ਭਾਵ ਮੇਰਾ ਤੇ ਜਨਸੰਘੀਆਂ ਦਾ ਨਹੁੰ ਮਾਸ ਦਾ ਰਿਸ਼ਤਾ… ਕਿਉਂਕਿ ਉਹਨਾਂ ਨੇ ਹੀ ਤਾਂ ਟੀਕਾਕਰਣ ਕੀਤਾ ਸੀ ਕ ਨਹੀਂ।

ਜਿਸ ਦਿਨ ਪੁੱਤ ਦੇ ਅਮਿ੍ਤ ਪਾਨ ਦੀ ਗੱਲ ਚੱਲੀ ਸੀ ਕਿਹੜੇ ਹਾਲਾਤਾਂ ਚ ਅਕਾਲ ਤਖਤ ਚ ਬਿਠਾਈ ਪੁਜਾਰੀ ਕਲਾਸ ਨੇ ਬਾਦਲ ਦੇ ਮੰਦਬੁੱਧੀ ਪੁੱਤ ਨੂੰ ਬੰਦ ਕਮਰੇ ਚ ਅਮਿ੍ਤ ਛਕਾ ਕੇ ਬਾਹਰ ਲਿਆਂਦਾ ਸੀ ਪੰਜਾਬ ਦੇ ਲੋਕ ਭੁਲ ਸਕਦੇ ਨੇ ਪਰ ਗੁਰੂ ਦੇ ਸੱਚੇ ਸਿੱਖ ਨਹੀ…ਅਲੀ ਬਾਬਾ(ਬਾਦਲ) ਨੇ ਚਾਲੀਸ ਚੋਰ ਕਿਹੜੇ ਚੁਣੇ ਨਜਾਇਜ ਜਮੀਨਾਂ ਤੇ ਕਬਜੇ ਕਰਨ ਵਾਲੇ ਗਰਚੇ, ਲੁਚੇ ਲੰਗਾਹ, ਭੵਈਆਂ ਨੂੰ ਰਾਤ ਦੇ ਹਨੇਰੇ ਚ ਬੱਸਾਂ ਚ ਚੜਾ ਬਿਹਾਰ ਤੋਂ ਲਿਆਉਣ ਛੱਡਣ ਵਾਲੇ,ਖੂਨ ਚ ਮਕਾਰੀ ਭਰਿਆ ਵਲਟੋਹਾ।

ਜਿਸ ਬੰਦੇ ਦੇ ਬੁਧੀਹੀਣ ਪੁਤ ਨੂੰ ਗੁਰੂ ਦਰਸਾਏ ਮਾਰਗ ਤੇ ਚੱਲ ਪੰਜਾਬ ਦੇ ਕੁਦਰਤੀ ਹੱਕਾਂ ਦੇ ਪਹਿਰੇਦਾਰ ਕਾਤਲ ਲਗਦੇ ਹੋਣ ਤੇ ਗੁਰੂ ਸਿਧਾਂਤ ਦਾ ਸਵਾਂਗ ਰਚਾਉਣ ਵਾਲੇ ਬਲਾਤਕਾਰੀ,ਨਿਰੰਕਾਰੀਏ,ਰਾਧੇ ਸੁਆਮੀਏ ਤੇ ਆਸ਼ੂਤੋਸ਼ ਜੀਵਨ ਦਰਸ਼ਕ।ਉਸਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਆਸ ਰੱਖਣਾ, ਸਿੱਖਾਂ ਦੇ ਕਾਤਲਾਂ ਦੇ ਇਨਸਾਫ ਦੀ ਆਸ… ਨਿਰੀ ਮੂਰਖਤਾ ਤੋਂ ਵਧ ਹੋਰ ਕੁਝ ਨੀ ਹੁੰਦਾ। ਕਿਉਂਕਿ ਉਸਨੇ ਤਾਂ ਆਪਦੇ ਆਕਾ ਜਿਹਨਾਂ ਨੇ ਟੀਕਾਕਰਣ ਕੀਤਾ ਵਲੋਂ ਘੜੇ ਵਿਧੀ ਵਿਧਾਨ ਤੇ ਚੱਲਣਾ ਹੁੰਦਾ। ਉਸ ਲਈ ਅਕਾਲ ਤਖਤ,ਉਸ ਪਿੱਛਾ ਖੜਾ ਮਨੁੱਖਤਾ ਦਾ ਸਿਧਾਂਤ ਤੇ ਸਿੱਖੀ ਸੰਕਲਪ ਦੇ ਕੋਈ ਮਾਇਨੇ ਨਹੀਂ ਹੁੰਦੇ ਉਸ ਲਈ ਜਰੂਰੀ ਹੁੰਦਾ ਅਯੁਧਿਆ ਜਾਕੇ ਹਾਜਰੀ ਲਗਾਉਣਾ ਕਿਉਂਕਿ ਪਿਉ ਨੇ ਕਿਹਾ ਸੀ ਸਾਡਾ ਇੰਨਾ ਨਾਲ ਨਹੁੰ ਮਾਸ ਦਾ ਰਿਸ਼ਤਾ।

ਪਟਿਆਲੇ ਆਲੇ ਖਾਨਦਾਨੀ ਲੋਕਾਂ ਨੇ ਕਦੇ ਅਬਦਾਲੀ ਕਦੇ ਅੰਗ੍ਰੇਜ ਦੀ ਸਰਪ੍ਰਸਤੀ ਤਾਂ ਕਬੂਲ ਲਈ ਪਰ ਰਣਜੀਤ ਸਿੰਘ ਦੇ ਨਾਲ ਖੜਨਾ ਗੰਵਾਰਾ ਨੀ ਸਮਝਿਆ .. ਕਦੇ ਸੋਚਿਆ..ਕਿਉਂ।

ਬਾਦਲਕੇ ਹੋਣ,ਕਾਂਗਰਸ ਹੋਵੇ,ਭਾਵੇਂ ਆਪ…ਇਹਨਾਂ ਪਿੱਛੇ ਇਕੋ ਹੀ ਸੋਚ ਕੰਮ ਕਰਦੀ ਹੈ ਉਹ ਸੋਚ ਹੈ ਹਿੰਦੂ ਰਾਸ਼ਟਰ(RSS).ਭਾਈ ਅਮ੍ਰਿਤਪਾਲ ਸਿੰਘ ਨੂੰ ਕਿਵੇਂ ਬਾਦਲਕਿਆਂ,ਕਾਂਗਰਸੀਆਂ ਤੇ ਆਪ ਵਾਲਿਆਂ ਨੇ ਰਲਕੇ ਡਿਬਰੂਗੜ ਭੇਜਿਆ ਦੁਨੀਆਂ ਤੋਂ ਕੁੱਝ ਵੀ ਲੁਕਿਆ ਨਹੀਂ ਰਹਿ ਗਿਆ।ਕਿਉਂ ਕਿ ਸਾਰੇ ਕੋਡੇ ਹੋਕੇ ਟੀਕਾਕਰਣ ਕਰਵਾਉਣ ਉਸੇ ਚੌਖਟ ਤੇ ਜਾ ਨੱਕ ਰਗੜਦੇ ਨੇ।

ਗਾਂਧੀ ਪਰਿਵਾਰ ਵਲੋਂ ਖਹਿਰਾ ਨੂੰ ਹੀ ਸਿਮਰਨਜੀਤ ਸਿੰਘ ਮਾਨ ਦੇ ਵਿਰੁੱਧ ਕਿਉਂ ਖੜਾ ਕੀਤਾ ਗਿਆ। ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਮੇਂ ਦੀ ਨਜ਼ਾਕਤ ਸਮਝਦਿਆਂ ਉਸਨੂੰ ਪਿੱਛੇ ਹਟ ਜਾਣਾ ਚਾਹੀਦਾ ਸੀ।ਉਸਨੂੰ ਸਿਆਸੀ ਮੌਤ ਦਿੱਤੀ ਜਾ ਰਹੀ ਹੈ।

ਕੌਡੀ ਦੀ ਔਕਾਤ ਰੱਖਣ ਵਾਲਾ ਬਿੱਟੂ ਕਾਂਗਰਸ ਨੇ ਵਰਤ ਕੇ ਵਗਾਹ ਮਾਰਿਆ ਤੇ RSS ਨੇ ਅੰਦਰ ਵਾੜ ਲਿਆ ਕਿਉਂਕਿ ਲੁਧਿਆਣੇ ਚ ਇਹ ਭਈਆਂ ਦੀ ਵੋਟ ਤੇ ਜਿੱਤਦਾ ਆਇਆ।ਜੋ ਕਿ ਕਾਂਗਰਸ ਦੀ ਪੱਕੀ ਵੋਟ ਬੈਂਕ ਰਹੀ ਹੈ।ਬੈਸ ਭਰਾ,ਬੱਕਰੀ ਦੀਆਂ ਮੀਂਗਣਾਂ ਤੋਂ ਕੈਸਰ ਦੀ ਦਵਾਈ ਦੀ ਭਕਾਈ ਮਾਰਨ ਵਾਲਾ ਵੜਿੰਗ ਜਿੰਨਾਂ ਦਾ ਕੋਈ ਦੀਨ ਧਰਮ ਨੀ ਇਹ ਉਹ ਡੋਗਰੇ ਨੇ ਜਿੰਨਾਂ ਦਾ ਫੈਸਲਾ ਵਕਤ ਨੇ ਕਰ ਹੀ ਦੇਣਾ।

ਫਰਕ ਕੀ ਹੈ ਤੇ ਸੀ।
ਕੀ ਗੁਰੂ ਨੇ “ਰਾਜੇ ਸੀਂਹ ਮੁਕੱਦਮ ਕੁਤੇ” ਕਹਿ ਕੇ ਹਾਲਾਤਾਂ ਦਾ ਵਿਸ਼ਲੇਸ਼ਣ ਕਰ ਦਿੱਤਾ ਸੀ ਕ ਨਹੀਂ। ਜਿੱਥੇ ਸਭ ਰਲਕੇ ਲੋਕਾਈ ਭਾਵ ਜਨਤਾ ਦਾ ਖੂਨ ਚੂਸ ਰਹੇ ਸੀ।ਕੀ ਅਜ 2024 ਆਉਂਦਿਆਂ ਹਾਲਾਤ ਉਹੀ ਨਹੀਂ ਹਨ। ਉਹੀ ਗਲਿਆ ਸੜਿਆ ਰਾਜਸੀ ਤੇ ਨਿਆਂਪਰਣਾਲੀ ਢਾਂਚਾ। ਉਹੀ ਕਾਮ ਕ੍ਰੋਧ ਲੋਭ ਮੋਹ ਚ ਪਿੱਛੇ ਭਟਕਦੀ ਆਤਮਾ… ਉਹੀ ਠੱਗ ਰੂਪੀ ਸਾਧ ਉਹਨਾਂ ਦੇ ਡੇਰੇ…ਉਹੀ ਅਖੌਤੀ ਲੋਕਤੰਤਰ ਪਿੱਛੇ ਲੁਕ ਕੇ ਉਸਦੀ ਆੜ ਚ ਜਨਤਾ ਦਾ ਖੂਨ ਨਿਚੋੜਦੀ ਰਾਜਾਸ਼ਾਹੀ।

ਗੱਲ ਤਾਂ ਸਾਫ ਕਰ ਹੀ ਦਿੱਤੀ ਸੀ ਕਿ ਜਦ ਤਕ ਇਸ ਧਰਤੀ ਤੇ ਜੀਵਨ ਹੈ।ਕਾਮ,ਕ੍ਰੋਧ,ਲੋਭ ਮੋਹ ਹੰਕਾਰ ਉਸ ਜੀਵਨ ਦਾ ਅੰਗ ਰਹਿਣਗੇ।ਪਰ ਅਸੀਂ ਸਮਝੇ ਹੀ ਨਹੀਂ।
ਦੁਨਿਆਵੀ ਰਾਜ ਉਸਰਨਗੇ ਢਹਿਣਗੇ।

ਜੇ ਇਹੀ ਅਸਲ ਸਚਾਈ ਹੈ ਤਾਂ ਅਕਾਲ ਪੁਰਖ ਪ੍ਰਮਾਤਮਾ ਦੀ ਹੋਂਦ ਨੂੰ ਮੰਨਕੇ ਆਪਣੇ ਜੀਵਨ ਨੂੰ ਗੁਰੂ ਦੇ ਦਰਸਾਏ ਸਿੱਖੀ ਸਿਧਾਂਤ ਅਨੁਸਾਰ ਢਾਲ ਕੇ ਚੱਲਣ ਵਾਲਾ ਮਾਨੁੱਖ ਫਿਰ ਰਾਜ ਕਿਉਂ ਨਹੀਂ ਕਰ ਸਕਦਾ। ਜੇ ਕੋਈ ਗੁਰੂ ਦਾ ਸਿੱਖ ਆਪਣੇ ਗੁਰੂ ਦੇ ਦਰਸਾਏ ਮਾਰਗ ਤੇ ਚੱਲਕੇ ਰਾਜ ਸੱਤਾ ਨੂੰ ਪ੍ਰਾਪਤ ਕਰਦਾ ਇਸ ਚ ਗਲਤ ਕੀ ਹੈ। ਕਦੇ ਸੋਚਿਆ ਮੀਰੀ ਪੀਰੀ ਦਾ ਸਿਧਾਂਤ… ਅਸਲ ਚ ਹੈ ਕੀ।

ਕੀ ਰਾਜ ਨੀਤੀ ਗੁਰੂ ਦੇ ਸਿੱਖ ਲਈ ਅਛੂਤ ਆ…ਜੇ ਹਾਂ ਤਾਂ ਦੱਸੋ।ਕੀ ਰਾਜਨੀਤੀ ਕੌਣ ਕਰੇਗਾ… ਕੌਣ ਨਹੀਂ ਦਾ ਫੈਸਲਾ ਬਾਦਲਕੇ,ਕਾਂਗਰਸੀ ਜਾਂ ਅਖੌਤੀ ਪੰਥਕ ਕਰਨਗੇ ?
ਜੇ ਹਾਂ ਤਾਂ ਇਹਨਾਂ ਨੂੰ ਇਹ ਪਿਤਾ ਪੁਰਖੀ ਹੱਕ ਕਿਸਨੇ ਦਿੱਤਾ…? ਇਹ ਪੰਜਾਬ ਦੇ ਰਾਖੇ ਕਿਵੇਂ ਹੋਏ …?

ਗੁਰੂ ਦੀ ਸਿੱਖੀ ਚ ਤਾਂ ਪਿਤਾ ਪੁਰਖੀ ਵਿਧਾਨ ਹੀ ਹੈ ਨਹੀਂ
ਇਥੇ ਤਾਂ ਕਸਵੱਟੀ 1699 ਤਕ ਸਾਫ ਹੋ ਹੀ ਗਈ ਸੀ ਕ ਨਹੀਂ।

ਅਜ ਜੇ ਕੋਈ ਗੁਰੂ ਸੋਚ ਤੋ ਭਟਕਿਆ ਮਨੁੱਖ ਆਪ ਗੁਰੂਆਲਾ ਬਣ ਗੁਰੂ ਦੇ ਦਰਸਾਏ ਰਾਹ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਦਾ ਤਾਂ ਇਹਨਾਂ ਨੂੰ ਤਕਲੀਫ ਕਿਉਂ ਹੁੰਦੀ ਹੈ।ਇਸੇ ਲਈ ਖਾਲਸਾ ਵਹੀਰ ਦਾ ਰਾਹ ਰੋਕਿਆ ਗਿਆ।ਕਿਉਂਕਿ ਉਸ ਰਾਹ ਤੇ ਚੱਲ ਕੇ ਹੀ ਇਹਨਾਂ ਖੂਨ ਪੀਣੀਆਂ ਜੋਕਾਂ ਦੇ ਜੂਲੇ ਚੋਂ ਆਜਾਦ ਹੋ ਥੋਡੇ ਕਦਮ ਸਿੱਖ ਰਾਜ ਵੱਲ ਨੂੰ ਵਧਦੇ ਹਨ। ਹੋ ਕੀ ਰਿਹਾ ਇਹ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਕੇ ਗੁਰੂ ਦੇ ਸਿੱਖ ਨੂੰ ਜੇਲਾਂ ਚ ਡੱਕ ਦਿੰਦੇ ਨੇ…ਸੜਦੇ ਰਹੋ…ਅੰਤ ਤਕ…ਕੀ ਇਹ ਹੋਇਆ ਨੀ…ਹੋ ਨਹੀਂ ਰਿਹਾ…ਗੁਰੂ ਦੇ ਸਿੱਖ ਨੂੰ ਜਲੀਲ ਕਰ ਰਹੇ ਨੇ…ਜੇ ਗੁਰੂ ਦੇ ਸਿੱਖ ਇੰਨੇ ਹੀ ਮਾੜੇ ਨੇ ਅਜੇ ਸਿੰਘ ਬੰਗਾ,ਜਗਮੀਤ ਸਿੰਘ,ਸੱਜਣ ਸਿੰਘ ਇੰਟਰਨੈਟ ਉਪਟੀਫੇਇਬਰ ਦਾ ਖੋਜੀ ਕਪਾਨੀ ਦੁਨੀਆਂ ਨੇ ਕਿਵੇਂ ਕਬੂਲ ਕਰ ਲਏ…ਅਸੀਂ ਮਾਣ ਨਾਲ ਆਪਦੇ ਪੁਰਖਿਆਂ ਦੀ ਸ਼ਹਾਦਤ ਨੂੰ ਰੂਹਾਂ ਤੋਂ ਪ੍ਰਣਾਮ ਕਰਦੇ ਹਾਂ ਤਾਂ ਭਾਈ ਅਮ੍ਰਿਤਪਾਲ ਸਿੰਘ ਵੀ ਤਾਂ ਉਸੇ ਮਾਰਗ ਤੇ ਚੱਲ ਰਿਹਾ …ਇਸ ਚ ਗਲਤ ਕੀ ਹੈ…ਭਾਈ ਅਮ੍ਰਿਤਪਾਲ ਸਿੰਘ ਦੀ ਆਮਦ ਨੇ ਸਿਆਸੀ ਪਾਰਟੀਆਂ ਵਲੋਂ ਮੂਲ ਨਾਲੋਂ ਤੋੜ ਸਿਧਾਂਤਹੀਣ ਕਰ ਨਸ਼ਿਆਂ ਦੇ ਰਾਹ ਮਾਰੀ ਜਾ ਰਹੀ ਨੌਜਵਾਨੀ ਨੂੰ ਗੁਰੂ ਵਲੋਂ ਬਖਸ਼ੇ ਅਮਿ੍ਤ ਦੇ ਰਾਹ ਪਾ ਇਕ ਨਵੀਂ ਤੇ ਸੁਚਾਰੂ ਸੇਧ ਦੇ ਉਹਨਾਂ ਨੂੰ ਜੀਵਨ ਦੇ ਅਸਲ ਮਕਸਦ ਵਲ ਮੋੜਨ ਦਾ ਉਪਰਾਲਾ ਅਰੰਭਿਆ ਹੀ ਸੀ ਕਿ ਗੁਰੂ ਘਰ ਨੂੰ ਮੁੜਦੀ ਨੌਜਵਾਨੀ ਦਾ ਉਤਸ਼ਾਹ ਵੇਖ ਸਿੱਖੀ ਭੇਸ ਚ ਬੈਠੇ ਬਹਿਰੂਪੀਆਂ ਨੇ ਤਰਥੱਲੀ ਮਚਾ ਦਿੱਤੀ। ਅਜ ਹਾਲਤ ਇਹ ਹੋ ਗਈ ਅਸੀਂ ਇਕ ਦੂਜੇ ਦੇ ਹੀ ਵੈਰੀ ਬਣ ਗਏ। ਪੰਜਾਬ ਦੇ ਸੁਹਿਰਦ ਲੋਕੋ ਉਠੋ ਜਾਗੋ…ਇਹ ਪੰਜਾਬ ਆਪਣਾ ਸਾਰਿਆਂ ਦਾ…ਆਪਣੇ ਪੁਰਖਿਆਂ ਦਾ…ਆਪਣੇ ਗੁਰੂ ਦਾ…ਅਕਾਲ ਦੇ ਤਖਤ ਤੇ ਬੈਠੇ ਮਸੰਦਾਂ ਨੂੰ …ਟਕਸਾਲਾਂ ਚ ਸਿੱਖੀ ਭੇਖ ਚ ਲੱਤਾਂ ਪਸਾਰੀ ਬੈਠੇ ਸਿੱਖ ਭੇਖੀ ਮਹੰਤਾਂ ਨੂੰ ਪਛਾਣੋ…ਪਛਾਣ ਕੇ ਧੂਹ ਬਾਹਰ ਕਰਨਾ ਹੀ ਪੰਜਾਬਦੇ ਆਉਣ ਵਾਲੇ ਭਵਿੱਖ ਦਾ ਰਾਹ ਪੱਧਰਾ ਕਰ ਸਕਦਾ।ਗੁਰੂ ਦੇ ਸੱਚੇ ਸਿੱਖਾਂ ਨਾਲ ਖੜੋ। ਇਕ ਦੂਜੇ ਦੀ ਬਾਂਹ ਫੜੋ।ਦੁਨੀਆਂ ਤੇਜੀ ਨਾਲ ਬਦਲ ਰਹੀ ਹੈ।

ਦੀਪ ਸਿੰਘ ਸਿੱਧੂ ਸਹੀ ਕਹਿੰਦਾ ਸੀ ਬਾਰੀਕ ਛਾਨਣਾ ਲੱਗਿਆ ਹੋਇਆ..ਇਕ ਤੋਂ ਇਕ ਬਹਿਰੂਪੀਆ ਨੰਗਾ ਹੋ ਰਿਹਾ…ਤੇ ਅਖੀਰ ਸੱਚ ਦਾ ਸੂਰਜ ਚੜਕੇ ਹੀ ਰਹਿਣਾ…ਗੁਰੂ ਨੇ ਇਕ ਆਜਾਦ ਸੋਚ ਦਾ ਰਾਹ ਦਰਸਾਇਆ ਤੇ ਸੋਚ ਦਾ ਸਫਰ 10 ਜਾਮਿਆਂ ਰਾਹੀਂ ਹੁੰਦਾ ਹੋਇਆ ਗੁਰੂ ਗ੍ਰੰਥ ਚ ਆਣ ਸਮਾਇਆ ਹੈ..ਸਾਡੇ ਪੁਰਖੇ ਭਾਵੇਂ ਮਾਡਰਨ ਕਾਲਜਾਂ,ਯੂਨੀਵਰਸਿਟੀਆਂ ਚ ਨਹੀਂ ਸੀ ਗਏ ਪਰ ਉਹਨਾਂ ਨੂੰ ਸਮਝ ਸੀ ਇਸੇ ਲਈ ਉਹ ਅਕਸਰ ਕਹਿੰਦੇ ਸੀ…ਪੰਜਾਬ ਵਸਦਾ ਗੁਰਾਂ ਦੇ ਨਾਂ ਤੇ…ਸ਼ਬਦਾਂ ਦੇ ਬਹੁਤ ਡੂੰਘੇ ਮਾਅਨੇ ਹਨ।
ਭੁੱਲ ਚੁੱਕ ਲਈ ਮਾਫੀ
ਪਰਮਿੰਦਰ ਸਿੰਘ।