Breaking News

1984 ਦੀਆਂ ਘਟਨਾਵਾਂ – ਲਾਲਾ ਜਗਤ ਨਰਾਇਣ ਨੂੰ ਗੱਡੀ ਚਾੜ੍ਹਨਾ

ਲਾਲਾ ਜਗਤ ਨਰਾਇਣ ਸਿੱਖ ਪ੍ਰਤੀ ਨਫਰਤ ਰੱਖਣ ਵਾਲਾ ਕੱਟੜ ਆਰੀਆ ਸਮਾਜੀ ਸੀ। ਇਸ ਪਰਿਵਾਰ ਦੀ ਪ੍ਰਸਿੱਧੀ ਹੀ ਨਫਰਤ ਫੈਲਾਅ ਕੇ ਪ੍ਰਸਿੱਧੀ ਹਾਸਲ ਕਰਨ ਦੀ ਸੀ।ਇਹ ਹਿੰਦੂ ਮਹਾਂਸਭਾ ਦੇ ਅਖਬਾਰ ਅਕਾਸ਼ਬਾਣੀ ਦਾ ਸੰਪਾਦਕ ਸੀ ਜਿਸ ਨੇ ਦੇਸ਼ ਦੀ ਵੰਡ ਤੋਂ ਪਹਿਲਾਂ ਮੁਸਲਮਾਨਾਂ ਪ੍ਰਤੀ ਨਫਰਤ ਫੈਲਾਅ ਕੇ ਹਿੰਦੂ-ਮੁਸਲਮਾਨ ਦੰਗੇ ਕਰਵਾਉਣ ਵਿਚ ਰੋਲ ਨਿਭਾਇਆ ਸੀ 1947 ਤੋਂ ਬਾਅਦ ਇਹੀ ਫਾਰਮੂਲਾ ਸਿੱਖਾਂ ਦੇ ਹਿੰਦੂਆਂ ਵਿਚ ਨਫ਼ਰਤ ਫੈਲਾਉਣ ਵਿਚ ਵਰਤਿਆ।

ਇਹ ਸਿੱਖਾਂ ਪ੍ਰਤੀ ਨਫਰਤ ਰੱਖਣ ਵਾਲੇ ਢੁੱਡੀਕਿਆਂ ਵਾਲੇ ਲਾਲਾ ਲਾਜਪਤ ਰਾਏ ਦਾ ਸੈਕਟਰੀ ਵੀ ਰਿਹਾ ਸੀ।1965 ਵਿਚ ਇਸਨੇ ਜਲੰਧਰ ਤੋਂ ਪੰਜਾਬ ਕੇਸਰੀ ਗਰੁੱਪ ਬਣਾਇਆ ਸੀ ਜਿਹੜਾ ਹਿੰਦੀ ਉਰਦੂ ਅਤੇ ਪੰਜਾਬੀ ਅਖਬਾਰ ‘ਜੱਗਬਾਣੀ ਛਾਪਦਾ ਸੀ। ਵੱਡੀਆਂ ਪਾਰਟੀਆਂ ਵਿਚ ਰਿਹਾ ਹੋਣ ਕਰਕੇ ਪੂਰਾ ਪੰਗੇਬਾਜ ਸੀ।

ਇਸ ਨੇ ਵਿਸ਼ੇਸ਼ ਜਨਗਣਨਾ ਦੌਰਾਨ ਪੰਜਾਬੀ ਹਿੰਦੂਆਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਥਾਂ ਹਿੰਦੀ ਲਿਖਵਾਉਣ ਦੀ ਮੁਹਿੰਮ ਵੀ ਚਲਾਈ ਸੀ। ਇਹ ਅਨੰਦਪੁਰ ਸਾਹਿਬ ਦੇ ਮੋਰਚੇ ਦਾ ਸਖਤ ਵਿਰੋਧੀ ਅਤੇ ਸੰਤ ਭਿੰਡਰਾਂਵਾਲਿਆਂ ਦਾ ਅਲੋਚਕ ਸੀ।

ਇਹ ਆਪਣੇ ਅਖਬਾਰਾਂ ਵਿਚ ਆਪਣੇ ਕੋਲੋਂ ਬਣਾ ਕੇ ਅਜਿਹੀਆਂ ਖ਼ਬਰਾਂ ਛਾਪ ਰਿਹਾ ਸੀ ਜਿਸ ਕਰਕੇ ਸਿੱਖਾਂ ਨੂੰ ਚਿੜ੍ਹ ਸੀ। ਇਹ ਸਿੱਖ ਗੁਰੂਆਂ ਨੂੰ ਸ਼ਰਾਬੀ ਅਤੇ ਇਸ ਤੋਂ ਮਾੜਾ ਵੀ ਲਿਖਿਆ ਸੀ ਜਿਸ ਨੂੰ ਮੈਂ ਇੱਥੇ ਨਹੀਂ ਲਿਖ ਰਿਹਾ। ਇਸ ਗੱਲ ਤੋਂ ਖਫਾ ਹੋ ਕੇ ਸੰਤ ਜਰਨੈਲ ਸਿੰਘ ਇਸ ਦੇ ਖਿਲਾਫ ਸਟੇਜ ਤੋਂ ਬੋਲਦੇ ਰਹਿੰਦੇ ਸਨ।

ਇਸ ਨੇ ਓਦੋਂ ਹੱਦ ਮੁਕਾ ਦਿੱਤੀ ਜਦੋਂ 1978 ਦੀ ਵਿਸਾਖੀ ਨੂੰ ਨਿਰਂੰਕਾਰੀਆਂ ਨੇ 13 ਸਿੱਖਾਂ ਨੂੰ ਮਾਰ ਦਿੱਤਾ। ਹਾਲਾਂਕਿ ਇਹ ਅੰਮ੍ਰਿਤਸਰ ਵਿਚ ਘਟਨਾ ਸਥਾਨ ਤੇ ਮੌਜੂਦ ਨਹੀਂ ਸੀ ਪਰ ਇਸ ਕੇਸ ਵਿਚ ਇਹ ਮੌਕੇ ਦਾ ਗਵਾਹ ਬਣ ਗਿਆ ਅਤੇ ਸਿੱਖਾਂ ਖਿਲਾਫ , ਨਿਰੰਕਰੀਆਂ ਦੇ ਪੱਖ ਵਿਚ ਝੂਠੀ ਗਵਾਹੀ ਦਿੱਤੀ।

9 ਸਤੰਬਰ 1981 ਨੂੰ ਨਛੱਤਰ ਸਿੰਘ ਰੋਡੇ ਨੇ ਇਸ ਨੂੰ ਗੱਡੀ ਚੜ੍ਹਾ ਦਿੱਤਾ। ਇਸ ਕੇਸ ਵਿਚ ਦੋ ਹੋਰ ਸਿੱਖਾਂ ਦਲਬੀਰ ਸਿੰਘ ਅਤੇ ਸਵਰਨ ਸਿੰਘ ਰੋਡੇ ਨੂੰ ਵੀ ਨਾਮਜ਼ਦ ਕੀਤਾ ਗਿਆ।

ਇਸ ਕੇਸ਼ ਵਿਚ ਸਵਰਨ ਸਿੰਘ ਬਰੀ ਹੋ ਗਏ ਜਦਕਿ ਨਛੱਤਰ ਸਿੰਘ ਰੋਡੇ ਨੂੰ ਉਮਰ ਕੈਦ ਦੀ ਸਜਾ ਹੋ ਗਈ।

ਫੋਟੋ ਵਿਚ ਸਵਰਨ ਸਿੰਘ ਅਤੇ ਨਛੱਤਰ ਸਿੰਘ ਰੋਡੇ ਨੂੰ ਲੁਧਿਆਣਾ ਸ਼ੈਸ਼ਨ ਕੋਰਟ ਵਿਚ ਫੈਸਲਾ ਸੁਣਾਉਣ ਲਈ ਲਿਜਾਇਆ ਜਾ ਰਿਹਾ ਹੈ।

-ਗੁਰਸੇਵਕ ਸਿੰਘ ਧੌਲਾ

ਸਭ ਫੜੇ ਜਾਣਗੇ।

ਨਾਮਧਾਰੀ ਕੂਕਿਆਂ ਦੇ ਮੈਗਜੀਨ ‘ਵਰਿਆਮ’ ਨੇ 1984 ਦੀਆਂ ਘਟਨਾਵਾਂ ਦਾ ਦੋਸ਼ ਸਿੱਖਾਂ ਨੂੰ ਹੀ ਦਿੱਤਾ। ਉਨ੍ਹਾਂ ਇੰਦਰਾ ਗਾਂਧੀ ਦੀ ਹੱਤਿਆ ਤੇ ਅਫਸੋਸ ਪ੍ਰਗਟ ਕਰਦਿਆਂ ਇਸ ਨੂੰ ਨਿੰਦਿਆਜਨਕ ਆਖਿਆ ਅਤੇ ਇੰਦਰਾ ਦੀਆਂ ਸਿਫਤਾਂ ਕੀਤੀਆਂ। ਰਸਾਲੇ ਨੇ ਲਿਖਿਆ ਕਿ ‘ਸਿੱਖਾਂ ਦੀ ਦੁਰਦਸ਼ਾ’ ਲਈ ਧਰਮਯੁੱਧ ਮੋਰਚੇ ਵਾਲੇ ਜ਼ਿੰਮੇਵਾਰ ਹਨ।

ਜਦਕਿ ਸਿੱਖਾਂ ਦੀ ਕਦੇ-ਕੋਈ ਦੁਰਦਸ਼ਾ ਨਹੀਂ ਹੋਈ। ਸਰਕਾਰਾਂ ਹਮੇਸ਼ਾਂ ਸਿੱਖਾਂ ਖਿਲਾਫ ਰਹੀਆਂ ਹਨ ਅਤੇ ਸਿੱਖ ਸਰਕਾਰਾਂ ਖਿਲਾਫ ਰਹੇ ਹਨ ਅਜਿਹੇ ਮਾਹੌਲ ਵਿਚ ਹੱਕਾਂ ਦੀ ਲੜਾਈ ਲੜਨ ਵਾਲਿਆਂ ਨਾਲ ਸਰਕਾਰ ਵਧੀਕੀਆਂ ਕਰਦੀ ਰਹੀ ਹੈ। ਜਦੋਂ ਸਿੱਖਾਂ ਨੇ ਦਰਬਾਰ ਸਾਹਿਬ ਵਿਚ ਨਾਚ ਕਰਵਾ ਕਰੇ ਮੱਸਾ ਰੰਘੜ ਨੂੰ ਮਾਰਿਆ ਸੀ ਤਾਂ ਵੀ 1984 ਵਾਲਾ ਮਾਹੌਲ ਬਣਾਇਆ ਗਿਆ ਸੀ ।

ਸੁੱਖਾ ਸਿੰਘ ਮਾੜੀਕੰਬੋ ਦਾ ਸਾਰਾ ਪਿੰਡ ਕਤਲ ਕਰ ਦਿੱਤਾ ਗਿਆ ਸੀ ਅਤੇ ਪਿੰਡ ਢਾਹ ਦਿੱਤਾ ਗਿਆ ਸੀ ਜੋ ਸਿੱਖ ਮੁਸਲਮਾਨ ਹਮਲਾਵਰਾਂ ਦੇ ਅੱਗੇ ਆਇਆ ਉਹ ਮਾਰ ਦਿੱਤਾ ਗਿਆ ਸੀ ਇਸ ਦਾ ਮਤਲਬ ਇਹ ਨਹੀਂ ਕਿ ਮੱਸਾ ਰੰਘੜ ਨੂੰ ਮਾਰਨਾ ਸਿੱਖਾਂ ਦੀ ਗਲਤੀ ਸੀ। ਇਸੇ ਤਰਾਂ ਇੰਦਰਾ ਨੂੰ ਮਾਰ ਕੇ ਸਿੱਖਾਂ ਨੇ ਆਪਣੇ ਜਿਉਂਦੇ ਹੋਣ ਦਾ ਸਬੂਤ ਸਾਰੀ ਦੁਨੀਆ ਨੂੰ ਦਿੱਤਾ ਸੀ।

ਸਿੱਖਾਂ ਵਿਚ ਸਵੈਮਾਣ ਵਧਿਆ ਸੀ। ਨਾਮਧਾਰੀ ਕੂਕੇ ਓਦੋਂ ਵੀ ਆਪਣੇ ਆਪ ਨੂੰ ਹਿੰਦੂਤਵ ਦਾ ਹਿੱਸਾ ਸਮਝਦੇ ਸਨ ਅਤੇ ਅੱਜ ਵੀ ਸਮਝਦੇ ਹਨ। ਸਿੱਖ ਵੱਖਰੀ ਕੌਮ ਹਨ ਇਹ ਜੰਗ ਓਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਿੱਖ ਆਪਣਾ ਰਾਜਭਾਗ ਮੁੜ ਪ੍ਰਾਪਤ ਨਹੀਂ ਕਰ ਲੈਂਦੇ।

ਇਸ ਲੜਾਈ ਵਿਚ ਭਰਾਵਾਂ ਨੂੰ ਮਰਵਾਉਣ ਵਾਲੇ ਭਵੀਸ਼ਨ ਵੀ ਘਰ ਵਿਚੋਂ ਪੈਦਾ ਹੁੰਦੇ ਰਹਿਣੇ ਹਨ।

ਗੁਰਸੇਵਕ ਸਿੰਘ ਧੌਲਾ