Breaking News

ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸਿਮਰਜੀਤ ਬੈਂਸ

ਪੰਜਾਬ ਵਿੱਚ ਪਾਲ਼ੇ ਬਦਲਣ ਦਾ ਰਿਕਾਰਡ ਕਾਇਮ ਕਰਨ ਵਾਲੇ ਸਿਰੇ ਦੇ ਸਵਾਰਥੀ ਫਸਲੀ ਬਟੇਰੇ ਬੈਂਸ ਭਰਾਵਾਂ ਨੇ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨਾਲ ਟਿਕਟ ਦੀ ਸੌਦੇਬਾਜ਼ੀ ਫੇਲ੍ਹ ਹੁਣ ਤੋਂ ਬਾਅਦ ਅਖੀਰ ਹੁਣ ਆਪਣੀ ਪਾਰਟੀ ਕਾਂਗਰਸ ਵਿੱਚ ਜਜ਼ਬ ਕਰ ਦਿੱਤੀ ਹੈ।
ਮੁਲਕ ਦੇ ਮੌਜੂਦਾ ਮਾਹੌਲ ਵਿੱਚ ਬਹੁਤ ਸਾਰੇ ਲੋਕ ਕਾਂਗਰਸ ਦੀ ਹਮਾਇਤ ਇਸ ਲਈ ਕਰ ਰਹੇ ਨੇ ਤਾਂ ਕਿ ਕਿਸੇ ਵੀ ਤਰੀਕੇ ਹਿੰਦੂਤਵੀ ਤਾਨਾਸ਼ਾਹੀ ਨੂੰ ਇੱਕ ਵਾਰ ਫਿਰ ਤਾਕਤ ਆਉਣ ਤੋਂ ਰੋਕਿਆ ਜਾ ਸਕੇ। ਸਿੱਖਾਂ ਦੇ ਇੱਕ ਚੋਖੇ ਹਿੱਸੇ ਵਿੱਚ ਵੀ ਇਹੋ ਜਿਹੀ ਸਮਝ ਹੈ। ਇਹ ਕਾਂਗਰਸ ਨਾਲ ਕਿਸੇ ਪਿਆਰ ਦੀ ਬਜਾਏ ਹਿੰਦੂਤਵੀ ਤਾਨਾਸ਼ਾਹੀ ਦੇ ਡਰ ਵਿੱਚੋਂ ਜ਼ਿਆਦਾ ਨਿਕਲਦੀ ਹੈ। ਇਸ ਵਿਹਾਰਕ ਰਾਜਨੀਤੀ ਅਤੇ ਪੈਂਤੜੇ ਨੂੰ ਸਮਝਿਆ ਜਾ ਸਕਦਾ ਹੈ।
ਜੇ ਬੈਂਸ ਭਰਾ ਕੋਈ ਇਹੋ ਜਿਹੀ ਵਿਆਖਿਆ ਦਿੰਦੇ ਤਾਂ ਸਮਝ ਆ ਸਕਦੀ ਸੀ ਪਰ ਇਹਨਾਂ ਨੇ ਸਾਰੇ ਪਾਸਿਓਂ ਸੌਦੇਬਾਜ਼ੀ ਫੇਲ੍ਹ ਹੋਣ ਤੋਂ ਬਾਅਦ ਤੇ ਹਵਾ ਦਾ ਰੁਖ ਵੇਖ ਕੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਹੈ। ਭਾਜਪਾ ਨੇ ਟਿਕਟ ਨਹੀਂ ਦਿੱਤੀ, ਕਾਂਗਰਸ ਨਾਲ ਗੱਲ ਚਲਾਈ ਉਹਨਾਂ ਵੀ ਨਹੀਂ ਦਿੱਤੀ, ਫਿਰ ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਬਲੈਕਮੇਲ ਨਹੀਂ ਕਰ ਸਕੇ ਤੇ ਅਖੀਰ ਗੋਡੇ ਟੇਕ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਨੇ। ਸੁਖਬੀਰ ਨਾਲ ਇਹ ਸ਼ਰਤ ਲਾ ਰਹੇ ਸਨ ਕਿ ਇਹ ਗਠਜੋੜ ਕਰਨਗੇ। ਹੁਣ ਜਦੋਂ ਇਹਨਾਂ ਦੀ ਅਸਲ ਔਕਾਤ ਨੰਗੀ ਹੋ ਚੁੱਕੀ ਹੈ ਤਾਂ ਕਾਂਗਰਸ ਨਾਲ ਸਿਰਫ ਆਪਣੀਆਂ ਟਿਕਟਾਂ ਦੀ ਸੌਦੇਬਾਜ਼ੀ ਕੀਤੀ ਹੈ।
ਵੈਸੇ ਬੈਂਸ ਭਰਾਵਾਂ ਦੇ ਸਿਆਸੀ ਸਫ਼ਰ ‘ਤੇ ਨਜ਼ਰ ਮਾਰਦਿਆਂ ਇੱਕ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਇਹਨਾਂ ਨੇ ਬਹੁਤ ਮਹੱਤਵਪੂਰਨ ਮੌਕਿਆਂ ‘ਤੇ ਪੰਜਾਬ ਅਤੇ ਸਿੱਖ ਵਿਰੋਧੀ ਤਾਕਤਾਂ ਅਤੇ ਆਗੂਆਂ ਨੂੰ ਤਕੜਾ ਕੀਤਾ ਤੇ ਹਰੇਕ ਪੰਜਾਬਪ੍ਰਸਤ ਬੰਦੇ ਦੀ ਪਿੱਠ ਵਿੱਚ ਛੁਰਾ ਮਾਰਿਆ।
10 ਸਾਲ ਪਹਿਲਾਂ ਇਹਨਾਂ ਨੇ ਰਵਨੀਤ ਬਿੱਟੂ ਦੀ ਜਿੱਤ ਯਕੀਨੀ ਬਣਾਈ ਤੇ ਹੁਣ ਰਾਜੇ ਵੜਿੰਗ ਦੀ ਜਿੱਤ ਲਈ ਕੰਮ ਕਰਨਗੇ‌, ਜਿਹੜਾ ਪੰਜਾਬ ਅਤੇ ਸਿੱਖ ਵਿਰੋਧੀ ਕੁਹਾੜੇ ਦਾ ਦਸਤਾ ਬਣਨ ਲਈ ਹਮੇਸ਼ਾ ਤਿਆਰ ਨਜ਼ਰ ਆਉਂਦਾ ਹੈ।
ਬੈਂਸ ਭਰਾਵਾਂ ਨੇ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਤੋਂ ਸਿਆਸੀ ਸਫਰ ਸ਼ੁਰੂ ਕੀਤਾ ਤੇ ਫਿਰ ਬਾਦਲ ਵੱਲ ਚਲੇ ਗਏ। 2005 ਦੇ ਲਾਗੇ ਬਾਦਲਾਂ ਅਤੇ ਭਾਜਪਾ ਨੂੰ ਖੁਸ਼ ਕਰਨ ਲਈ ਲੁਧਿਆਣਾ ਸਰਕਟ ਹਾਊਸ ਦੇ ਬਾਹਰ ਅਰੁਣ ਜੇਤਲੀ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਮੀਟਿੰਗ ਖਿਲਾਫ਼ ਪ੍ਰਦਰਸ਼ਨ ਕਰ ਰਹੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਲਾਠੀਆਂ ਨਾਲ ਕੁੱਟਿਆ ਤੇ ਉਨ੍ਹਾਂ ਦੀਆਂ ਪੱਗਾਂ ਲਾਹੀਆਂ ਤੇ ਡਾਂਗਾਂ ‘ਤੇ ਟੰਗੀਆਂ।
ਸੁਖਬੀਰ ਸਿੰਘ ਬਾਦਲ ਕੋਲੋਂ ਸਾਰੀ ਤਾਕਤ ਹਾਸਲ ਕਰਕੇ ਲੁਧਿਆਣੇ ਵਿੱਚ ਆਪਣਾ ਦਬਦਬਾ ਕਾਇਮ ਕੀਤਾ ਅਤੇ ਬਾਅਦ ਵਿੱਚ ਆਪਣੀ ਪਾਰਟੀ ਬਣਾ ਲਈ।
ਹਾਲਾਂਕਿ ਦੋਵੇਂ ਭਰਾ ਵਿਧਾਇਕ ਸਨ ਪਰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਮਰਜੀਤ ਬੈਂਸ ਨੇ ਖੜ ਕੇ ਰਵਨੀਤ ਬਿੱਟੂ ਦੀ ਜਿੱਤ ਯਕੀਨੀ ਬਣਾਈ ਤੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂੰ ਹਰਾਉਣ ਵਿੱਚ ਸਭ ਤੋਂ ਵੱਡਾ ਰੋਲ ਅਦਾ ਕੀਤਾ। ਉਦੋਂ ਬਥੇਰੇ ਪੰਥਕ ਕਹਾਉਣ ਵਾਲਿਆਂ ਨੇ ਇਨ੍ਹਾਂ ਦਾ ਦਮ ਭਰਿਆ ਸੀ। ਇਹ ਸਾਰੀ ਖੇਡ ਸੁਖਬੀਰ ਸਿੰਘ ਬਾਦਲ ਦੇ ਵੀ ਫਿੱਟ ਬਹਿੰਦੀ ਸੀ ਤੇ ਸਰਦਾਰ ਫੂਲਕਾ ਦੀ ਹਾਰ ਭਗਵੰਤ ਮਾਨ ਨੂੰ ਵੀ ਬਹੁਤ ਸੂਤ ਬੈਠੀ।
ਬੈਂਸ ਭਰਾਵਾਂ ਦੇ ਹੁਣ ਕਾਂਗਰਸ ਵਿੱਚ ਜਾਣ ਨਾਲ 2014 ਵਿੱਚ ਇਹਨਾਂ ਦੀ ਭੱਜ-ਭੱਜ ਕੇ ਹਮਾਇਤ ਕਰਨ ਵਾਲੇ ਬਾਦਲ ਵਿਰੋਧੀ ਪੰਥਕ ਆਗੂਆਂ ਦੀ ਸਿਆਸੀ ਅਕਲ ਅਤੇ ਕਿਰਦਾਰ ਵੀ ਨੰਗੇ ਹੋ ਗਏ ਨੇ।
ਜੇ ਬੈਂਸ ਉਦੋਂ ਗੰਦ ਨਾ ਪਾਉਂਦੇ ਤਾਂ ਰਵਨੀਤ ਬਿੱਟੂ ਦਾ ਸਿਆਸੀ ਕੈਰੀਅਰ 10 ਸਾਲ ਪਹਿਲਾਂ ਖਤਮ ਹੋ ਚੁੱਕਾ ਹੁੰਦਾ ਤੇ ਨਾ ਹੀ ਭਗਵੰਤ ਮਾਨ ਵਰਗਾ ਹੌਲਾ ਬੰਦਾ ਇੰਨਾ ਤਕੜਾ ਹੁੰਦਾ।
ਉਸ ਤੋਂ ਬਾਅਦ ਇਹ ਨਵਜੋਤ ਸਿੰਘ ਸਿੱਧੂ ਨਾਲ ਧੜਾ ਬਣਾਉਣ ਲੱਗੇ ਤੇ ਫਿਰ ਉਸ ਨਾਲ ਧੋਖਾ ਕਰਕੇ ਇਕਦਮ ਆਮ ਆਦਮੀ ਪਾਰਟੀ ਨਾਲ ਜਾ ਰਲੇ। ਅਸਲ ਵਿੱਚ ਇਹਨਾਂ ਨੇ ਸਿੱਧੂ ਨਾਲ ਆਪਣੀ ਸਾਂਝ ਦਾ ਮੁੱਲ ਆਪ ਕੋਲੋਂ ਵੱਟਿਆ ਤੇ 2017 ਦੀਆਂ ਚੋਣਾਂ ਆਪ ਨਾਲ ਰਲ ਕੇ ਲੜੀਆਂ। 2019 ਦੀਆਂ ਚੋਣਾਂ ਵੇਲੇ ਇਹ ਸੁਖਪਾਲ ਸਿੰਘ ਖਹਿਰਾ ਨਾਲ ਰਲੇ।
ਬਾਅਦ ਵਿਚ ਇਹ ਭਾਜਪਾ ਦੀ ਗੋਦੀ ‘ਚ ਜਾ ਬੈਠੇ। ਇਹ ਸਾਰਾ ਕੁਝ ਇਨ੍ਹਾਂ ਉਦੋਂ ਕੀਤਾ ਜਦੋਂ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਵਿੱਚ ਭਾਜਪਾ ਖਿਲਾਫ ਬਹੁਤ ਰੋਸ ਸੀ।
ਜੇ ਇਹਨਾਂ ਭਰਾਵਾਂ ਲਈ 10 ਸਾਲ ਪਹਿਲਾਂ ਚੋਣ ਲੜਨੀ ਇੰਨੀ ਜ਼ਰੂਰੀ ਸੀ ਤਾਂ ਹੁਣ ਕਿਉਂ ਨਹੀਂ ਲੜ ਰਹੇ, ਹੁਣ ਤਾਂ ਇਹ ਵਿਧਾਇਕ ਵੀ ਨਹੀਂ ਹਨ?
ਪੰਜਾਬ ਕਾਂਗਰਸ ਵਿੱਚ ਇਸ ਵਕਤ ਦੋ ਧਾਰਾਵਾਂ ਨੇ। ਇੱਕ ਵਿੱਚ ਕੁਝ ਕੁ ਪੰਜਾਬ ਅਤੇ ਸਿੱਖਾ ਪ੍ਰਤੀ ਹਮਦਰਦੀ ਰੱਖਣ ਵਾਲੇ ਹਨ ਤੇ ਦੂਜੇ ਪਾਸੇ ਪੁਰਾਣੇ ਕਾਂਗਰਸੀ ਠੱਗ। ਇਹਨਾਂ ਦਾ ਪੁਰਾਣਾ ਰਿਕਾਰਡ ਵੇਖਦਿਆਂ ਇਹੀ ਸਮਝ ਆਉਂਦਾ ਹੈ ਕਿ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਬੈਂਸ ਭਰਾ ਦੂਜੀ ਕਿਸਮ ਦੇ ਕਾਂਗਰਸੀਆਂ ਦਾ ਪੱਲੜਾ ਹੀ ਭਾਰੀ ਕਰਨਗੇ।


#Unpopular_Opinions
#Unpopular_Ideas

ਲੁਧਿਆਣੇ ਵਾਲੇ ਬੈਂਸ ਭਰਾਵਾਂ ਨੂੰ ਵੀ ਕਈ ਲੋਕ ਵੱਖਰੀ ਅਤੇ ਚੰਗੀ ਕਿਸਮ ਦੇ ਸਿਆਸਤਦਾਨ ਸਮਝਦੇ ਸਨ। ਇਹ ਦੋਵੇਂ ਭਰਾ ਸਿਰੇ ਦੇ ਸਵਾਰਥੀ ਅਤੇ ਫਸਲੀ ਬਟੇਰੇ ਹਨ। ਪਾਲ਼ੇ ਬਦਲਣ ਵਿੱਚ ਸ਼ਾਇਦ ਇਨ੍ਹਾਂ ਨੇ ਪੰਜਾਬ ਵਿੱਚ ਰਿਕਾਰਡ ਕਾਇਮ ਕਰ ਦਿੱਤਾ ਹੋਵੇ।
ਇਨ੍ਹਾਂ ਦੀ ਪੰਜਾਬ ਅਤੇ ਸਿੱਖਾਂ ਪ੍ਰਤੀ ਉਨੀ ਕੁ ਹੀ ਸੁਹਿਰਦਤਾ ਹੈ, ਜਿੰਨੀ ਭਗਵੰਤ ਮਾਨ ਦੀ ਪੰਜਾਬ ਪ੍ਰਤੀ।
ਇਨ੍ਹਾਂ ਨੇ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਤੋਂ ਸਿਆਸੀ ਸਫਰ ਸ਼ੁਰੂ ਕੀਤਾ ਤੇ ਫਿਰ ਬਾਦਲ ਵੱਲ ਚਲੇ ਗਏ। 2005 ਦੇ ਲਾਗੇ ਬਾਦਲਾਂ ਅਤੇ ਭਾਜਪਾ ਨੂੰ ਖੁਸ਼ ਕਰਨ ਲਈ ਲੁਧਿਆਣਾ ਸਰਕਟ ਹਾਊਸ ਦੇ ਬਾਹਰ ਅਰੁਣ ਜੇਤਲੀ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਮੀਟਿੰਗ ਖਿਲਾਫ਼ ਪ੍ਰਦਰਸ਼ਨ ਕਰ ਰਹੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਲਾਠੀਆਂ ਨਾਲ ਕੁੱਟਿਆ ਤੇ ਉਨ੍ਹਾਂ ਦੀਆਂ ਪੱਗਾਂ ਲਾਹੀਆਂ ਤੇ ਡਾਂਗਾਂ ‘ਤੇ ਟੰਗੀਆਂ।
ਸੁਖਬੀਰ ਸਿੰਘ ਬਾਦਲ ਕੋਲੋਂ ਸਾਰੀ ਤਾਕਤ ਹਾਸਲ ਕਰਕੇ ਲੁਧਿਆਣੇ ਵਿੱਚ ਆਪਣਾ ਦਬਦਬਾ ਕਾਇਮ ਕੀਤਾ ਅਤੇ ਬਾਅਦ ਵਿੱਚ ਆਪਣੀ ਪਾਰਟੀ ਬਣਾ ਲਈ।
ਹਾਲਾਂਕਿ ਦੋਵੇਂ ਭਰਾ ਵਿਧਾਇਕ ਸਨ ਪਰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਮਰਜੀਤ ਬੈਂਸ ਨੇ ਖੜ ਕੇ ਰਵਨੀਤ ਬਿੱਟੂ ਦੀ ਜਿੱਤ ਯਕੀਨੀ ਬਣਾਈ ਤੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂੰ ਹਰਾਉਣ ਵਿੱਚ ਸਭ ਤੋਂ ਵੱਡਾ ਰੋਲ ਅਦਾ ਕੀਤਾ। ਉਦੋਂ ਬਥੇਰੇ ਪੰਥਕ ਕਹਾਉਣ ਵਾਲਿਆਂ ਨੇ ਇਨ੍ਹਾਂ ਦਾ ਦਮ ਭਰਿਆ ਸੀ। ਇਹ ਸਾਰੀ ਖੇਡ ਸੁਖਬੀਰ ਸਿੰਘ ਬਾਦਲ ਦੇ ਵੀ ਫਿੱਟ ਬਹਿੰਦੀ ਸੀ ਤੇ ਸਰਦਾਰ ਫੂਲਕਾ ਦੀ ਹਾਰ ਭਗਵੰਤ ਮਾਨ ਨੂੰ ਵੀ ਬਹੁਤ ਸੂਤ ਬੈਠੀ। ਜੇ ਬੈਂਸ ਉਦੋਂ ਗੰਦ ਨਾ ਪਾਉਂਦਾ ਤਾਂ ਰਵਨੀਤ ਬਿੱਟੂ ਦਾ ਸਿਆਸੀ ਕੈਰੀਅਰ 10 ਸਾਲ ਪਹਿਲਾਂ ਖਤਮ ਹੋ ਚੁੱਕਾ ਹੁੰਦਾ।
ਉਸ ਤੋਂ ਬਾਅਦ ਇਹ ਨਵਜੋਤ ਸਿੰਘ ਸਿੱਧੂ ਨਾਲ ਧੜਾ ਬਣਾਉਣ ਲੱਗੇ ਤੇ ਫਿਰ ਉਸ ਨਾਲ ਧੋਖਾ ਕਰਕੇ ਇਕਦਮ ਆਮ ਆਦਮੀ ਪਾਰਟੀ ਨਾਲ ਜਾ ਰਲੇ। ਅਸਲ ਵਿੱਚ ਇਹਨਾਂ ਨੇ ਸਿੱਧੂ ਨਾਲ ਆਪਣੀ ਸਾਂਝ ਦਾ ਮੁੱਲ ਆਪ ਕੋਲੋਂ ਵੱਟਿਆ ਤੇ 2017 ਦੀਆਂ ਚੋਣਾਂ ਆਪ ਨਾਲ ਰਲ ਕੇ ਲੜੀਆਂ।
2019 ਦੀਆਂ ਚੋਣਾਂ ਵੇਲੇ ਇਹ ਸੁਖਪਾਲ ਸਿੰਘ ਖਹਿਰਾ ਨਾਲ ਰਲੇ।
ਬਾਅਦ ਵਿਚ ਇਹ ਭਾਜਪਾ ਦੀ ਗੋਦੀ ‘ਚ ਜਾ ਬੈਠੇ। ਇਹ ਸਾਰਾ ਕੁਝ ਇਨ੍ਹਾਂ ਉਦੋਂ ਕੀਤਾ ਜਦੋਂ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਵਿੱਚ ਭਾਜਪਾ ਖਿਲਾਫ ਬਹੁਤ ਰੋਸ ਸੀ। ਪਰ ਬੈਂਸ ਭਰਾਵਾਂ ਦਾ ਨਿਸ਼ਾਨਾ ਸਿਰਫ ਤਾਕਤ ਦੇ ਲਾਗੇ ਰਹਿਣਾ ਤੇ ਨਿੱਜੀ ਤਾਕਤ ਹਾਸਿਲ ਕਰਨਾ ਹੈ। ਪੰਜਾਬ ਦੇ ਜਾਂ ਸਿੱਖਾਂ ਦੇ ਹਿੱਤਾਂ ਨਾਲ ਇਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ।
ਹੁਣ ਜਦੋਂ ਭਾਜਪਾ ਨੇ ਵੱਡੀ ਖੇਡ ਖੇਡੀ ਹੈ ਤੇ ਇਸ ਲੋਕ ਸਭਾ ਚੋਣ ‘ਚ ਬਿੱਟੂ ਨੂੰ ਲੈ ਆਂਦਾ ਤੇ ਇਨ੍ਹਾਂ ਦੀ ਟਿਕਟ ਦੀ ਆਸ ਨੂੰ ਬੂਰ ਨਹੀਂ ਪਿਆ ਤਾਂ ਕਾਂਗਰਸ ਨਾਲ ਵੀ ਗੱਲ ਚਲਾਈ। ਇੱਕ ਦੋ ਦਿਨ ਪਹਿਲਾਂ ਤੱਕ ਇਹ ਕਾਂਗਰਸ ਨਾਲ ਗੱਲ ਚਲਾ ਰਹੇ ਸਨ ਤੇ ਉੱਥੇ ਵੀ ਗੱਲ ਨਹੀਂ ਬਣੀ। ਹੁਣ ਇਹ ਟਿਕਟ ਅਕਾਲੀ ਦਲ ਤੋਂ ਭਾਲਦੇ ਨੇ, ਉਹ ਵੀ ਆਪਣੀ ਪਾਰਟੀ ਦਾ ਰਲੇਵਾਂ ਕਰਕੇ ਨਹੀਂ ਸਗੋਂ ਗੱਠਜੋੜ ਕਰਕੇ।
ਵੇਖੋ ਹੁਣ ਸੁਖਬੀਰ ਸਿੰਘ ਬਾਦਲ ਇਨ੍ਹਾਂ ਹੱਥੋਂ ਬਲੈਕ ਮੇਲ ਹੁੰਦਾ ਜਾਂ ਨਹੀਂ।
#Unpopular_Opinions
#Unpopular_Ideas