ਕਮਾਲ ਦੇ ਲੋਕ-ਕਮਾਲ ਦੀਆਂ ਕਾਢਾਂ

ਕਮਾਲ ਦੇ ਲੋਕ-ਕਮਾਲ ਦੀਆਂ ਕਾਢਾਂ
ਸੁੰਦਰਤਾ, ਕਲਾਕਾਰ ਅਤੇ ਘਰ ਦੀ ਸੁਆਣੀ ਜਿਸ ਨੇ ਜੰਗ ’ਚ ਲਿਖਤੀ
ਵਾਈ-ਫਾਈ ਦੀ ਕਹਾਣੀ
ਹੈਡੀ ਲੈਮਰ
-ਹਰਜਿੰਦਰ ਸਿੰਘ ਬਸਿਆਲਾ-


ਔਕਲੈਂਡ, 28 ਅਪ੍ਰੈਲ 2024:- ਅੱਜ ਹਰ ਕੋਈ ਵਾਈ-ਫਾਈ ਤੋਂ ਜਾਣੂ ਹੈ। ਫੋਨ, ਆਈ ਪੈਡ, ਨੋਟ ਬੁੱਕਾਂ ਅਤੇ ਕੰਪਿਊਟਰ ਅਤੇ ਹੋਰ ਬਹੁਤ ਕੁਝ ਬਿਨਾਂ ਇੰਟਰਨੈਟ ਤੋਂ ਜਾਂ ਕਹਿ ਲਈਏ ਬਿਨਾਂ ਵਾਈ-ਫਾਈ ਤੋਂ ਬੇਕਾਰ ਜਾਪਦੇ ਹਨ। ਪਰ ਇਸਦੀ ਖੋਜ਼ ਕਿਸਨੇ ਕੀਤੀ? ਸ਼ਾਇਦ ਬਹੁਤਿਆਂ ਨੂੰ ਨਾ ਪਤਾ ਹੋਵੇ। ਆਓ ਜਾਣਕਾਰੀ ਸਾਂਝੀ ਕਰਦੇ ਹਾਂ। ਵਾਈ-ਫਾਈ ਦੀ ਖੋਜ਼ ਦੀ ਕਹਾਣੀ ਕਾਫੀ ਲੰਬੀ ਹੈ ਅਤੇ ਇਸਦੀ ਖੋਜ਼ ਕਰਨ ਵਾਲੀ ਦਾ ਮੁੱਲ ਉਸਦੇ ਤੁਰ ਜਾਣ ਬਾਅਦ ਹੀ ਪਿਆ ਸੀ। ਇਸ ਵਾਈ-ਫਾਈ ਪ੍ਰਣਾਲੀ ਦੀ ਮੁੱਢਲੀ ਖੋਜ਼ ਹੈਡੀ ਲੈਮਰ ਜਿਸ ਦਾ ਪਹਿਲਾ ਨਾਂਅ ਹੇਡਵਿਗ ਈਵਾ ਮਾਰੀਆ ਕੇਇਸਲਰ ਸੀ ਨੇ ਕੀਤੀ ਸੀ। 09 ਨਵੰਬਰ 1914 ਨੂੰ ਇਸਦਾ ਜਨਮ ਵਿਆਨਾ ਵਿਖੇ ਹੋਇਆ। ਉਹ ਜਰਮਨ ਭਾਸ਼ਾ ਬੋਲਦੀ ਸੀ ਤੇ ਜੈਵਿਸ਼ ਪਰਿਵਾਰ ਨਾਲ ਸਬੰਧ ਰੱਖਦੀ ਸੀ। ਉਸਦੀ ਪੜ੍ਹਾਈ ਦੌਰਾਨ ਉਸਦਾ ਪਿਤਾ ਉਸਨੂੰ ਦੱਸਦਾ ਹੁੰਦਾ ਸੀ ਕਿ ਮਸ਼ੀਨਾ ਕਿਵੇਂ ਕੰਮ ਕਰਦੀਆਂ ਹਨ?, ਜਿਵੇਂ ਕਿ ਟਰੈਫਕਿ ਲਾਈਟਾਂ ਕਿਵੇਂ ਕੰਮ ਕਰਦੀਆਂ ਹਨ। ਬਚਪਨ ਤੋਂ ਹੀ ਉਹ ਹੌਲੀ ਹੌਲੀ ਖੋਜੀ ਬਿਰਤੀ ਦੀ ਹੋਣ ਲੱਗੀ। ਇਕ ਦਿਨ ਉਸਨੇ ਸੰਗੀਤਕ ਯੰਤਰ ਆਦਿ ਖੋਲ੍ਹ ਕੇ ਫਿੱਟ ਕਰ ਦਿੱਤਾ। ਉਸਦਾ ਪਿਤਾ ਪਿਆਨੋ ਵੀ ਵਜਾਉਂਦਾ ਹੁੰਦਾ ਸੀ। 16 ਸਾਲ ਦੀ ਉਮਰ ਵਿਚ ਉਸਨੇ ਇਕ ਸੁੰਦਰਤਾ ਮੁਕਾਬਲਾ ਜਿੱਤ ਲਿਆ ਸੀ। ਇਸਨੇ ਉਸਨੂੰ ਫਿਲਮੀ ਲਾਈਨ ਵਿਚ ਆਉਣ ਦਾ ਰਸਤਾ ਵਿਖਾਇਆ। ਪਹਿਲਾ ਫਿਲਮੀ ਰੋਲ ਉਸਨੇ ਆਪਣੀ ਮਾਂ ਦੇ ਜਾਅਲੀ ਦਸਤਖਤ ਕਰਕੇ ਲਿਆ ਕਿਉਂਕ ਫਿਲਮ ਸਾਈਨ ਕਰਨ ਵਾਸਤੇ ਉਸਦੀ ਆਗਿਆ ਜ਼ਰੂਰੀ ਸੀ।

17 ਸਾਲ ਦੀ ਉਮਰ ਵਿਚ ਉਹ ਬਰਲਿਨ ਗਈ, ਐਕਟਿੰਗ ਸਿੱਖੀ। 1932 ਦੇ ਵਿਚ ਉਸਨੇ ਇਕ ਫਿਲਮ ਕੀਤੀ ਸੀ ਜਿਸ ਦੇ ਨਾਲ ਉਸਦੀ ਚਰਚਾ ਪੂਰੇ ਵਿਸ਼ਵ ਵਿਚ ਹੋ ਗਈ। ਇਸਦੇ ਵਿਚ ਇਕ ਸੀਨ ਸੀ ਜੋ ਕਿ ਅਤਿ ਕਾਮੁਕ ਸੀ, ਅਤੇ ਇਸਦਾ ਬਹੁਤ ਵਿਰੋਧ ਹੋਇਆ। ਇਹ ਸੀਨ ਕਰਦਿਆਂ ਉਸਨੇ ਸੋਚਿਆ ਸੀ ਕਿ ਇਹ ਫਿਲਮ ਦਾ ਆਰਟ ਸੀਨ ਹੋਵੇਗਾ ਪਰ ਡਾਇਰੈਕਟਰ ਨੇ ਇਸ ਦ੍ਰਿਸ਼ ਨੂੰ ਕਲੋਜ਼ਅੱਪ ਕਰਕੇ ਵੱਖਰੀ ਤਰ੍ਹਾਂ ਦਾ ਬਹੁਤ ਜਿਆਦਾ ਕਾਮੁਕ ਪੇਸ਼ ਕੀਤਾ। ਅਮਰੀਕਾ ਅਤੇ ਜ਼ਰਮਨੀ ਦੇ ਵਿਚ ਇਸ ਫਿਲਮ ’ਤੇ ਰੋਕ ਲੱਗ ਗਈ। ਉਸ ਤੋਂ ਕੁਝ ਸਮੇਂ ਬਾਅਦ ਉਸਦੀਆਂ ਹੋਰ ਫਿਲਮਾਂ ਆਈਆਂ ਜਿਸ ਨੇ ਐਵਾਰਡ ਵੀ ਜਿੱਤ ਲਏ। ਉਹ ਸਟੇਜ ਪਰਫਾਰਮੈਂਸ ਬਾਅਦ ਲੋਕਾਂ ਕੋਲੋਂ ਸਵਾਗਤੀ ਫੁੱਲ ਫੜਦੀ ਅਤੇ ਅੱਗੇ ਦੇ ਦਿੰਦੀ ਜੋ ਕਿ ਆਮ ਗੱਲ ਹੋ ਗਈ ਸੀ। ਪਰ ਇਕ ਦਿਨ ਆਸਟਰੀਆ ਦੇ ਉਸ ਵੇਲੇ ਦੇ ਤੀਜੇ ਅਮੀਰ ਵਿਅਕਤੀ ਫ੍ਰਾਈਡਰਿਚ ਮੰਡੀ ਜੋ ਕਿ ਹਥਿਆਰਾਂ ਦਾ ਵਪਾਰੀ ਸੀ, ਉਸ ਦੇ ਸੰਪਰਕ ਵਿਚ ਆਇਆ। ਇਹ ਵਿਅਕਤੀ ਹਥਿਆਰਾਂ ਨੂੰ ਹਿਟਲਰ ਅਤੇ ਹੋਰਾਂ ਨੂੰ ਸਪਲਾਈ ਕਰਦਾ ਸੀ। 1933 ਦੇ ਵਿਚ ਉਸ ਨਾਲ ਵਿਆਹ ਹੋ ਗਿਆ। ਉਹ 19 ਸਾਲਾਂ ਦੀ ਸੀ ਅਤੇ ਉਹ 33 ਸਾਲਾਂ ਦਾ। ਉਸਨੇ ਇਕ ਤਰ੍ਹਾਂ ਨਾਲ ਉਸਨੂੰ ਕਬਜ਼ੇ ਵਿਚ ਹੀ ਕਰ ਲਿਆ। ਉਸਦੇ ਬਾਹਰ ਜਾਣ ਉਤੋ ਰੋਕਾਂ ਲੱਗ ਗਈਆਂ। ਉਹ ਆਮ ਔਰਤ ਬਣ ਕੇ ਘਰੇ ਰਹਿ ਗਈ। ਕਾਮੁਕ ਦ੍ਰਿਸ਼ ਕਰਕੇ ਉਹ ਨਹੀਂ ਚਾਹੁੰਦਾ ਸੀ ਕਿ ਉਸਦੀ ਘਰਵਾਲੀ ਨੂੰ ਲੈ ਕੇ ਕੋਈ ਚਰਚਾਵਾਂ ਹੋਣ। ਇਕ ਦਿਨ ਉਸਦਾ ਪਤੀ ਆਪਣੇ ਘਰ ਵਿਚ ਹਥਿਆਰਾਂ ਬਾਰੇ, ਸਾਇੰਸਦਾਨਾਂ ਨਾਲ ਫੌਜਾਂ ਦੇ ਨਾਲ ਤਾਲਮੇਲ ਰੱਖਣ ਦੇ ਆਧੁਨਿਕ ਤਰੀਕਿਆਂ ਬਾਰੇ ਗੱਲਬਾਤ ਕਰ ਰਿਹਾ ਸੀ, ਖੋਜ਼ੀ ਬਿਰਤੀ ਹੋਣ ਕਰਕੇ ਉਸਨੇ ਇਹ ਸਾਰਾ ਕੁਝ ਸੁਣਿਆ। ਉਹ ਤਾਂ ਬਚਪਨ ਤੋਂ ਹੀ ਖੋਜੀ ਦਿਮਾਗ ਰੱਖਦੀ ਸੀ ਅਤੇ ਹੋਰ ਸਿੱਖਣ ਦੀ ਕੋਸ਼ਿਸ਼ ਕਰਨ ਲੱਗੀ। ਮੌਕਾ ਮਿਲਦਿਆਂ ਉਹ ਇਕ ਦਿਨ ਉਹ ਘਰ ਤੋਂ ਨੌਕਰਾਨੀ ਦਾ ਰੂਪ ਧਾਰ ਕੇ ਨਿਕਲ ਗਈ। ਉਹ ਲੰਡਨ ਪਹੁੰਚ ਗਈ। ਫਿਲਮੀ ਲੋਕਾਂ ਦੇ ਸੰਪਰਕ ਵਿਚ ਆਈ, ਉਸਨੇ ਆਪਣਾ ਨਾਂਅ ਬਦਲਿਆ ਤੇ ਹੈਡੀ ਲੈਮਰ ਰੱਖ ਲਿਆ। ਫਿਲਮਾਂ ਦੇ ਚੱਕਰ ਵਿਚ ਉਹ ਅਮਰੀਕਾ ਚਲੇ ਗਈ।

ਉਥੇ ਉਸਦਾ ਸੰਪਰਕ ਇਕ ਫਿਲਮ ਨਿਰਮਾਤਾ ਨਾਲ ਹੁੰਦਾ ਹੈ। ਇਸ ਤਰ੍ਹਾਂ ਉਸਦੇ ਜੀਵਨ ਵਿਚ ਬਹੁਤ ਸਾਰੀਆਂ ਫਿਲਮਾਂ ਆਈਆਂ ਅਤੇ ਕੁੱਲ 6 ਵਿਅਕਤੀ ਵੀ ਆਏ ਜਿਨ੍ਹਾਂ ਨਾਲ ਉਸ ਦਾ ਵਿਆਹ ਹੋਇਆ। ਤਲਾਕ ਤੇ ਤਲਾਕ ਹੁੰਦਾ ਰਿਹਾ। ਫਿਰ 1939 ਦੇ ਵਿਚ ਦੂਜੀ ਸੰਸਾਰ ਲੱਗਦੀ ਹੈ। ਅਮਰੀਕੀ ਫੌਜਾਂ ਲੜਾਈ ਲੜ ਰਹੀਆਂ ਸਨ। ਵਿਹਲੇ ਸਮੇਂ ਉਹ ਪਿਆਨੋ ਵਜਾਉਂਦੀ ਸੀ ਅਤੇ ਇਕ ਸੰਗੀਤਕਾਰ ਵੀ ਉਸ ਨਾਲ ਹੁੰਦਾ ਸੀ, ਜੋ ਤਰਜ਼ਾਂ ਬਣਾਉਂਦੇ ਸੀ। ਦੂਜੀ ਸੰਸਾਰ ਜੰਗ ਵੇਲੇ ਅਮਰੀਕੀ ਫੌਜਾਂ ਦੇ ਸੰਦੇਸ਼ ਦੁਸ਼ਮਣ ਫੌਜਾਂ ਸੁਣ ਲੈਂਦੀਆਂ ਸਨ। ਰੇਡੀਓ ਫ੍ਰੀਕੁਏਂਸੀ ਫੜ ਹੋ ਜਾਂਦੀ ਸੀ। ਇਕ ਦਿਨ ਰੇਡੀਓ ਸੁਣਦੀ ਹੋਈ ਨੇ ਉਸਨੇ ਚੈਨਲ ਬਦਲਿਆਂ ਦਾ ਉਸਦੇ ਦਿਮਾਗ ਵਿਚ ਇਕ ਖੋਜ਼ ਉਤਪੰਨ ਹੁੰਦੀ ਹੈ। ਉਸਨੂੰ ਪਤਾ ਸੀ ਕਿ ਅਮਰੀਕੀ ਫੌਜਾਂ ਨੂੰ ਫ੍ਰੀਕੁਏਂਸੀ ਦੀ ਮੁਸ਼ਕਿਲ ਆ ਰਹੀ ਹੈ। ਹੈਡੀ ਨੇ ਪਿਆਨੋ ਦੀਆਂ ਸੁਰਾਂ ਦੀ ਉਦਾਹਣ ਤਿਆਰ ਕੀਤੀ ਕਿ ਕਿਵੇਂ ਇਕ ਸੁਰ ਦੂਜੇ ਦੇ ਨਾਲ ਜਾ ਕੇ ਮਿਲਦੀ ਹੈ। ਉਸਨੇ ਅਮਰੀਕੀ ਫੌਜਾਂ ਤੱਕ ਪਹੁੰਚ ਕਰਕੇ ਪੇਸ਼ਕਸ਼ ਕੀਤੀ ਕਿ ਜੇਕਰ ਉਹ ਉਸਦੀ ਇਸ ਤਕਨੀਕ ਉਤੇ ਕੰਮ ਕਰਨ ਤਾਂ ਉਨ੍ਹਾਂ ਦੇ ਸੰਦੇਸ਼ ਵਿਰੋਧੀ ਫੌਜਾਂ ਵੱਲੋਂ ਨਹੀਂ ਫੜੇ ਜਾਣਗੇ। ਪਰ ਅਮਰੀਕੀ ਫੌਜਾਂ ਨੇ ਉਸਦੇ ਲਿਖੇ ਕਾਗਜ਼ ਉਤੇ ਕੋਈ ਧਿਆਨ ਨਹੀਂ ਦਿੱਤਾ ਕਿਹਾ ਕਿ ਇਹ ਤਕਨੀਕ ਇਥੇ ਕੰਮ ਨਹੀਂ ਕਰੇਗੀ, ਇਸਦੇ ਬਦਲੇ ਉਹ ਫੰਡ ਰੇਜਿੰਗ ਕਰੇ। ਉਸਨੇ ਫੰਡ ਰੇਜਿੰਗ ਵੀ ਕੀਤੀ। ਇਕ ਕਿੱਸ ਦੇਣ ਦੇ ਏਵਜ਼ ਵਿਚ 25,000 ਡਾਲਰ ਲਿਆ ਅਤੇ ਇਕੋ ਵਾਰ ਮਿਲੀਅਨ ਡਾਲਰ ਇਕੱਠੇ ਕਰਕੇ ਦੇ ਦਿੱਤੇ। ਪਰ ਉਸਦੀ ਤਕਨੀਕ ਵਾਲੀ ਗੱਲ ਨਹੀਂ ਮੰਨੀ ਗਈ ਇਥੋਂ ਤੱਕ ਕਿ ਕੋਸ਼ਿਸ ਵੀ ਨਹੀਂ ਕੀਤੀ ਗਈ। ਅਮਰੀਕੀ ਫੌਜਾਂ ਤਾਂ ਸ਼ੱਕ ਹੀ ਹੈਡੀ ਉਤੇ ਕਰਦੀਆਂ ਸਨ ਕਿਉਂਕਿ ਇਸਦਾ ਸਾਬਕਾ ਪਤੀ ਤਾਂ ਹਿਟਲਰ ਨੂੰ ਹਥਿਆਰ ਸਪਲਾਈ ਕਰਦਾ ਸੀ। ਬਹੁਤ ਲੰੰਮੇ ਸਮੇਂ ਬਾਅਦ ਜਦੋਂ ਉਸਦੀ ਖੋਜ਼ ਉਤੇ ਦੁਬਾਰਾ ਕੰਮ ਹੋਇਆ ਤਾਂ ਇਹ ਤਕਨੀਕ ਸਫ਼ਲ ਹੋ ਗਈ ਅਤੇ ਅੱਜ ਪੂਰੀ ਦੁਨੀਆ ਦੇ ਵਿਚ ਵਾਈ-ਫਾਈ ਅਤੇ ਬਲੂਟੁੱਥ ਵਰਗੀ ਤਕਨੀਕ ਦੇ ਨਾਲ ਬਹੁਤ ਸਾਰਾ ਕੰਮ ਕਰ ਰਹੀ ਹੈ।

ਉਸ ਦੀ ਨਿੱਜੀ ਜ਼ਿੰਦਗੀ ਦੇ ਚੱਕਰਵਿਊ, ਤਲਾਕਾਂ ਦੀ ਲੜੀ, ਉਸ ਦੇ ਪੁੱਤਰ ਤੋਂ ਦੂਰੀ ਅਤੇ ਹਾਲੀਵੁੱਡ ਦੀ ਖਾਲੀ ਜ਼ਿੰਦਗੀ ਨੇ ਹੇਡੀ ਲੈਮਰ ਤੋਂ ਉਹ ਸ਼ਾਂਤੀ ਖੋਹ ਲਈ ਸੀ, ਜਿਸ ਦੀ ਭਾਲ ਵਿਚ ਉਸਨੇ ਇਕ ਵਾਰ ਲੰਬਾ ਸਫ਼ਰ ਤੈਅ ਕੀਤਾ ਸੀ। 1958 ਵਿੱਚ, ਉਸਨੇ ਫ਼ਿਲਮਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਇੱਕਲਿਆਂ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਕਦੇ ਵੀ ਆਪਣੀਆਂ ਕਾਢਾਂ ਦਾ ਦਾਅਵਾ ਨਹੀਂ ਕੀਤਾ। ਉਸ ਦੀ ਢਹਿੰਦੀ ਜ਼ਿੰਦਗੀ ਵਿਚ ਕੁਝ ਲੋਕਾਂ ਨੇ ਉਸ ਦੀ ਖੋਜ ਦੀ ਸ਼ਲਾਘਾ ਕੀਤੀ। ਉਸਨੂੰ 1997 ਵਿੱਚ ਅਮਰੀਕਨ ਫਰੰਟੀਅਰ ਫਾਊਂਡੇਸ਼ਨ ਨਾਲ ਸਨਮਾਨਿਤ ਕੀਤਾ ਗਿਆ ਸੀ, ਉਸਦੀ ਮੌਤ 85 ਸਾਲ ਦੀ ਉਮਰ ਵਿਚ 19 ਜਨਵਰੀ 2000 ਵਿੱਚ ਫਲੋਰੀਡਾ ਵਿਖੇ ਹੋਈ ਸੀ। ਇਸ ਤੋਂ ਬਾਅਦ 2014 ਵਿੱਚ ਉਨ੍ਹਾਂ ਨੂੰ ‘ਨੈਸ਼ਨਲ ਇਨਵੈਂਟਰ ਹਾਲ ਆਫ ਫੇਮ’ ਵਿੱਚ ਸ਼ਾਮਿਲ ਕੀਤਾ ਗਿਆ। ਅੱਜ ਹੇਡੀ ਲੈਮਰ ਨਹੀਂ ਰਹੇ ਪਰ ਵਾਈ-ਫਾਈ, ਬਲੂਟੁੱਥ ਅਤੇ ਜੀ.ਪੀ.ਐਸ ਦੀਆਂ ਲੱਖਾਂ ਚਮਕਦੀਆਂ ਲਾਈਟਾਂ ਸਾਨੂੰ ਇਸ ‘ਦਿਮਾਗ ਭਰੀ ਸੁੰਦਰਤਾ’ ਦੀ ਯਾਦ ਦਿਵਾਉਂਦੀਆਂ ਹਨ।
ਕਮਾਲ ਦੀ ਗੱਲ ਹੈ ਕਿ ਵਿਚਾਰ ਪਿਆਨੋ ਦੀ ਧੁਨ ਤੋਂ ਆਇਆ ਸੀ।

ਇਕ ਦਿਨ ਅਭਿਨੇਤਰੀ ਹੈਡੀ ਲੈਮਰ ਲਾਸ ਏਂਜਲਸ ਦੇ ਇਕ ਬੰਗਲੇ ਵਿਚ ਪਿਆਨੋ ’ਤੇ ਬੈਠੀ ਸੀ, ਉਸ ਦੇ ਕੋਲ ਹਾਲੀਵੁੱਡ ਸੰਗੀਤਕਾਰ ਜਾਰਜ ਐਂਥਿਲ ਸੀ। ਕੁਦਰਤ ਦੀ ਖੇਡ ਵਰਤੀ ਕਿ ਇਹ ਦੋਵੇਂ ਕਿਸੇ ਗੀਤ ਦੀ ਧੁਨ ਦੀ ਥਾਂ ਕੁਝ ਹੋਰ ਹੀ ਜਿਵੇਂ ਬਣਾ ਰਹੇ ਹੋਣ। ਉਹ ਕਿਸੇ ਅਜਿਹੀ ਚੀਜ਼ ’ਤੇ ਕੰਮ ਕਰ ਰਹੇ ਸਨ ਜੋ ਦੂਜੇ ਵਿਸ਼ਵ ਯੁੱਧ ਦੇ ਦੌਰ ਨੂੰ ਬਦਲ ਸਕਦਾ ਸੀ, ਇਹ ਇੱਕ ਅਜਿਹੀ ਖੋਜ਼ ਸੀ ਜੋ 21 ਵੀਂ ਸਦੀ ਦੇ ਵਿਗਿਆਨਕ ਸੁਭਾਅ ਨੂੰ ਬਦਲਣ ਵਾਲੀ ਸੀ। ਹੁਣ ਹੇਡੀ ਲੈਮਰ ਨੇ ਜੋ ਕੀਤਾ ਉਹ ਹੈਰਾਨੀਜਨਕ ਸੀ। ਅਭਿਨੇਤਰੀ ਲੈਮਰ ਇੱਕ ਰੇਡੀਓ ਸਿਗਨਲ ਬਣਾਉਣ ਵਿੱਚ ਸਫਲ ਰਹੀ ਸੀ ਜਿਸ ਨੂੰ ਹੈਕ ਜਾਂ ਜਾਮ ਨਹੀਂ ਕੀਤਾ ਜਾ ਸਕਦਾ ਸੀ। ਭਾਵ ਟਾਰਪੀਡੋ ਨੂੰ ਟੀਚੇ ਤੱਕ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ ਸੀ। ਪਰ ਪਿਆਨੋ ਨੇ ਇਸ ਵਿੱਚ ਕੀ ਭੂਮਿਕਾ ਨਿਭਾਈ? ਦਰਅਸਲ, ਹੇਡੀ, ਜੋ ਜਾਰਜ ਐਂਥਿਲ ਦੇ ਨਾਲ 5 ਸਾਲਾਂ ਤੋਂ ਪਿਆਨੋ ਵਜਾ ਰਹੀ ਸੀ, ਨੇ ਮਹਿਸੂਸ ਕੀਤਾ ਕਿ ਜੇਕਰ ਪਿਆਨੋ ਨੂੰ ਇੱਕ ਨੋਟ ਤੋਂ ਦੂਜੇ ਨੋਟ ਵਿੱਚ ਜਾਣ ਲਈ ਸਮਕਾਲੀ ਕੀਤਾ ਜਾ ਸਕਦਾ ਹੈ ਅਤੇ ਟਿਊਨ ਨੂੰ ਵਿਗਾੜਿਆ ਨਹੀਂ ਜਾ ਸਕਦਾ, ਤਾਂ ਇਹ ਇੱਕ ਮਾਰਗ ਦਰਸ਼ਨ ਵਰਗਾ ਹੋਵੇਗਾ। ਟਾਰਪੀਡੋ ਰੇਡੀਓ ਸਿਗਨਲ ਕਿਉਂ ਨਹੀ ਹੋ ਸਕਦੇ? ਇਸ ਤਰ੍ਹਾਂ ਵਾਈ-ਫਾਈ ਦੀ ਨੀਂਹ ਰੱਖੀ ਗਈ
ਹੇਡੀ ਲੈਮਰ ਨੇ ਆਪਣੀ ਖੋਜ ਨੂੰ ਫਰੀਕੁਐਂਸੀ ਹੋਪਿੰਗ ਸਪ੍ਰੈਡ ਸਪੈਕਟਰਮ (68SS) ਦਾ ਨਾਮ ਦਿੱਤਾ। ਇਹ ਰੇਡੀਓ ਸੰਚਾਰ ਦਾ ਇੱਕ ਗੁਪਤ ਮਾਧਿਅਮ ਸੀ। ਅਲੈਗਜ਼ੈਂਡਰਾ ਡੀਨ ਦਾ ਕਹਿਣਾ ਹੈ ਕਿ ਇਹੀ ਫਰੀਕੁਐਂਸੀ ਹੌਪਿੰਗ ਸਾਡੇ ਅੱਜ ਦੇ ਵਾਇਰਲੈੱਸ ਸੰਚਾਰ ਵਿੱਚ ਵਰਤੀ ਜਾਂਦੀ ਹੈ। ਬਲੂਟੁੱਥ, ਵਾਈ ਫਾਈ, ਫੌਜੀ ਸੰਚਾਰ ਇਸ ਦੀਆਂ ਉਦਾਹਰਣਾਂ ਹਨ। ਹੇਡੀ ਨੇ ਇਹ ਪੇਟੈਂਟ ਅਮਰੀਕੀ ਸਰਕਾਰ ਨੂੰ ਪੇਸ਼ ਕੀਤਾ ਸੀ।
ਵਾਈ-ਫਾਈ ਕਿਵੇਂ ਮਦਦਗਾਰ ਹੈ?
ਹੁਣ ਆਓ ਸਮਝੀਏ Wi-6i (Wireless 6idelity) ਜਾਂ ਕਹਿ ਲਈਏ ਤਾਰ ਰਹਿਤ ਵਫ਼ਾਦਾਰੀ ਕੀ ਹੈ?
ਅਸਲ ਵਿੱਚ, Wi-6i ਦੋ ਡਿਜੀਟਲ ਡਿਵਾਈਸਾਂ ਵਿਚਕਾਰ ਡਾਟਾ ਟਰਾਂਸਫਰ ਦਾ ਇੱਕ ਸਾਧਨ ਹੈ ਜੋ ਤਾਰਾਂ (ਵਾਇਰਲੈਸ) ਤੋਂ ਬਿਨਾਂ ਕੰਮ ਕਰਦਾ ਹੈ। ਇਸ ਵਿੱਚ ਰੇਡੀਓ ਤਰੰਗਾਂ ਦੀ ਵਰਤੋਂ ਦੋ ਯੰਤਰਾਂ (ਲੈਪਟਾਪ, ਡੈਸਕਟਾਪ, ਮੋਬਾਈਲ, ਪ੍ਰਿੰਟਰ, ਸਪੀਕਰ) ਵਿਚਕਾਰ ਡਾਟਾ ਦਾ ਆਦਾਨ-ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਵਾਈ-ਫਾਈ ਤੁਹਾਡੀ ਡਿਵਾਈਸ ਅਤੇ ਰਾਊਟਰ ਦੇ ਵਿਚਕਾਰ ਫਰੀਕੁਐਂਸੀ ਵਿੱਚ ਡਾਟਾ ਟਰਾਂਸਫਰ ਕਰਨ ਲਈ ਰੇਡੀਓ ਤਰੰਗਾਂ ਦੀ ਵਰਤੋਂ ਕਰਦਾ ਹੈ। ਜੇਕਰ ਅਸੀਂ ਮੋਬਾਈਲ ਫੋਨਾਂ ਦੀ ਗੱਲ ਕਰੀਏ, ਤਾਂ ਇਹ ਵਿਧੀ ਵਾਈ-ਫਾਈ ਐਕਸੈਸ ਪੁਆਇੰਟ ਦੇ ਆਲੇ ਦੁਆਲੇ ਸਥਿਤ ਮੋਬਾਈਲ ਫੋਨਾਂ ਨੂੰ ਵਾਇਰਲੈੱਸ ਇੰਟਰਨੈਟ ਪ੍ਰਦਾਨ ਕਰਦੀ ਹੈ।
ਇਹ ਉਹ ਥਾਂ ਹੈ ਜਿੱਥੇ ਅਭਿਨੇਤਰੀ ਹੈਡੀ ਲੈਮਰ ਦੀ ਫਰੀਕੁਐਂਸੀ ਹੌਪਿੰਗ ਸਪ੍ਰੈਡ ਸਪੈਕਟਰਮ (6requency-hopping spread spectrum (68SS) ਦੀ ਖੋਜ ਕੰਮ ਕਰਦੀ ਹੈ। ਜਿਵੇਂ ਕਿ ਛਾਲ ਮਾਰਨ ਦਾ ਮਤਲਬ ਹੈ ਛਾਲ ਮਾਰਨਾ। ਇਸਦਾ ਮਤਲਬ ਹੈ ਕਿ ਡੇਟਾ ਭੇਜਣ ਲਈ ਵੱਖ-ਵੱਖ ਬਾਰੰਬਾਰਤਾ ਚੈਨਲਾਂ ਦੀ ਫਰੀਕੁਐਂਸੀ ਹੌਪਿੰਗ ਕਈ ਬਾਰੰਬਾਰਤਾ ਚੈਨਲਾਂ ’ਤੇ ਡਾਟਾ ਭੇਜਦੀ ਹੈ। ਇਸ ਕਾਰਨ ਕਿਸੇ ਵੀ ਹੈਕਰ ਜਾਂ ਜੈਮਰ ਲਈ ਇਸ ਚੈਨਲ ਨੂੰ ਤੋੜਨਾ ਮੁਸ਼ਕਿਲ ਹੋ ਜਾਂਦਾ ਹੈ। ਕਿਉਂਕਿ ਜਦੋਂ ਉਹ ਇੱਕ ਬਾਰੰਬਾਰਤਾ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਨੈੱਟਵਰਕ ਦੂਜੀ ਬਾਰੰਬਾਰਤਾ ਵਿੱਚ ਸਿਫਟ ਹੋ ਜਾਂਦਾ ਹੈ।