Breaking News

ਪੰਜਾਬ ਦੇ ਲੋਕਾਂ ਨੂੰ ਨਿਯੰਤਰਿਤ ਪ੍ਰਵਾਸ ਨੀਤੀਆਂ ਬਾਰੇ ਵੀ ਸੋਚਣ ਦੀ ਲੋੜ ਹੈ ਤਾਂ ਜੋ ਪੰਜਾਬ ਵਿੱਚ ਬਿਨਾਂ ਰੋਕ-ਟੋਕ ਪ੍ਰਵਾਸ ਦੀ ਇਜਾਜ਼ਤ ਨਾ ਦਿੱਤੀ ਜਾਵੇ।

ਜਿੱਥੋਂ ਤੱਕ ਪੂਰਬੀ ਭਾਰਤ ਦੇ ਪਰਵਾਸੀਆਂ ਦਾ ਸਬੰਧ ਹੈ, ਪੰਜਾਬ ਵਿੱਚ ਆ ਕੇ ਵਸਣਾ ਸਾਰਿਆਂ ਨਾਲੋਂ ਸੁਖਾਲਾ ਹੈ। ਲੁਧਿਆਣਾ ਵਰਗੇ ਸ਼ਹਿਰਾਂ ਵਿੱਚ ਵੀ ਰੋਹਿੰਗਿਆ ਪ੍ਰਵਾਸੀ ਹਨ, ਜੋ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਸਵੀਕਾਰ ਨਹੀਂ ਕੀਤੇ ਗਏ ਸਨ। ਪੰਜਾਬ ਦੇ ਖੇਤਾਂ ਵਿੱਚ ਕਲੋਨੀਆਂ ਵਿੱਚ 1 ਜਾਂ 2 ਮਰਲੇ ਦੇ ਮਕਾਨ ਬਣਾਏ ਹੋਏ ਹਨ।

ਪਰ ਫਿਰ ਵੀ ਭਾਰਤ ਦੀਆਂ ਸੱਜੇ ਪੱਖੀ ਸਿਆਸੀ ਪਾਰਟੀਆਂ ਵਿਤਕਰੇ ਦੇ ਝੂਠੇ ਬਿਰਤਾਂਤ ਨੂੰ ਸਥਾਪਤ ਕਰਨ ਲਈ ਪੰਜਾਬ ਖਿਲਾਫ ਝੂਠੀਆਂ ਗੱਲਾਂ ਘੜਦੀਆ ਰਹਿੰਦੀਆਂ ਹਨ।

ਦੁਨੀਆ ਵਿੱਚ ਕੋਈ ਵੀ ਅਜਿਹਾ ਦੇਸ਼ ਨਹੀਂ ਹੈ, ਜੋ ਆਪਣੇ ਦੇਸ਼ਾਂ ਵਿੱਚ ਬੇਕਾਬੂ ਇਮੀਗ੍ਰੇਸ਼ਨ ਦੀ ਇਜਾਜ਼ਤ ਦਿੰਦਾ ਹੈ। ਉਹ ਆਪਣੇ ਸੱਭਿਆਚਾਰ ਅਤੇ ਭਾਸ਼ਾ ਨੂੰ ਕਾਇਮ ਰੱਖਣ ਵਿੱਚ ਕਿਸੇ ਨਾਲ ਵੀ ਕੋਈ ਨਰਮਾਈ ਨਹੀਂ ਕਰਦੇ ।

ਇੱਥੋਂ ਤੱਕ ਕਿ ਭਾਰਤ ਦੇ ਉੱਤਰ ਪੂਰਬੀ ਰਾਜ (North East States require ILP Inland Permit) ਵੀ ਦੂਜੇ ਰਾਜਾਂ ਦੇ ਪ੍ਰਵਾਸੀਆਂ ਨੂੰ ਇਜਾਜ਼ਤ ਨਹੀਂ ਦਿੰਦੇ ਹਨ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦੀ ਸਥਾਪਨਾ 1966 ਵਿੱਚ ਬਾਹਰਲਿਆਂ ਸੂਬਿਆਂ ਦੇ ਲੋਕਾਂ ਦਾ ਵਿਰੋਧ ਕਰਨ ਲਈ ਕੀਤੀ ਗਈ ਸੀ।

ਰਾਸ਼ਟਰਵਾਦੀ ਏਜੰਡੇ ਨੂੰ ਅੱਗੇ ਵਧਾਉਣ ਲਈ ਪੰਜਾਬ ਵਿੱਚ ਸ਼ਿਵ ਸੈਨਾ ਸੰਗਠਨਾਂ ਦੀ ਸਥਾਪਨਾ ਕਰਨ ਵਾਲੇ ਪੰਜਾਬ ਦੇ ਚਵਲਾਂ ਨੂੰ ਕੀ ਸਮਝੀਏ ?

ਭਾਰਤ ਵਿੱਚ ਸਿਰਫ ਦਿੱਲੀ, ਚੰਡੀਗੜ੍ਹ ਅਤੇ ਹਰਿਆਣਾ ਜੋ ਪੰਜਾਬ ਤੋਂ ਬਣਾਏ ਗਏ ਸਨ ਅਤੇ ਪੰਜਾਬ ਹੀ ਪੂਰਬੀ ਭਾਰਤ ਤੋਂ ਬੇਕਾਬੂ ਪਰਵਾਸ ਦੀ ਆਗਿਆ ਦਿੰਦਾ ਹੈ। ਗੁਜਰਾਤ ਨੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਹ ਲਈ ਹੈ। ਉੱਤਰਾਖੰਡ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਹਣ ਦੇ ਮੌਕੇ ਲੱਭਦਾ ਰਹਿੰਦਾ ਹੈ। ਮੇਘਾਲਿਆ ਪੰਜਾਬੀ ਮਜ਼੍ਹਬੀ ਸਿੱਖ ਵਸਨੀਕਾਂ ਨੂੰ ਉਸ ਜ਼ਮੀਨ ‘ਤੇ ਵੀ ਨਹੀਂ ਰਹਿਣ ਦਿੰਦਾ, ਜਿੱਥੇ ਉਹ 150 ਸਾਲਾਂ ਤੋਂ ਰਹਿ ਰਹੇ ਹਨ।

ਅਸਲ ਵਿੱਚ ਮੇਘਾਲਿਆ ਵਿੱਚ ਚਰਚਾਂ ਉਹੀ ਈਸਾਈ ਸੰਪਰਦਾਵਾਂ (Christian Sects) ਹਨ, ਜੋ ਪੰਜਾਬ ਵਿੱਚ ਜਾਦੂ ਟੂਣੇ ਦਾ ਅੰਧਵਿਸ਼ਵਾਸ ਫੈਲਾ ਰਹੀਆਂ ਹਨ ਅਤੇ ਪੰਜਾਬ ਦੇ ਪਿੰਡਾਂ ਵਿੱਚ ਬਿਨਾ ਕੋਈ ਰੋਕ ਟੋਕ ਚਰਚ ਸਥਾਪਿਤ ਕਰ ਰਹੇ ਹਨ। ਮੇਘਾਲਿਆ ਵੀ ਗੁਰਦਾਸਪੁਰ ਦੇ ਈਸਾਈ ਬਾਲਮੀਕੀਆਂ ਨੂੰ ਮੇਘਾਲਿਆ ਵਿਚ ਵਸਣ ਨਹੀਂ ਦੇ ਰਿਹਾ।

ਗਾਜ਼ਾ ਪੱਟੀ ਲੁਧਿਆਣਾ ਜਾਂ ਅੰਮ੍ਰਿਤਸਰ ਸ਼ਹਿਰ ਦੇ ਆਕਾਰ ਦਾ ਹੈ ਅਤੇ ਇਹ ਅਰਬ ਦੇਸ਼ਾਂ ਨਾਲ ਘਿਰਿਆ ਹੋਇਆ ਹੈ, ਜਿਨ੍ਹਾਂ ਦਾ ਖੇਤਰਫਲ ਭਾਰਤ ਤੋਂ 3 ਤੋਂ 4 ਗੁਣਾ ਹੈ ਅਤੇ ਅਰਬੀ ਬੋਲਦੇ ਹਨ ਅਤੇ ਮੁਸਲਮਾਨ ਹਨ।

ਕਤਰ ਅਤੇ ਇਰਾਨ ਫਲਸਤੀਨੀਆਂ ਨੂੰ ਸਪਾਂਸਰ ਕਰ ਰਿਹਾ ਹੈ ਅਤੇ ਉਨ੍ਹਾਂ ਕੋਲ ਬੇਅੰਤ ਸਰੋਤ ਹਨ। ਕਤਰ ਵਿੱਚ ਸਿਰਫ਼ 2.75 ਲੱਖ ਨਾਗਰਿਕ ਹਨ ਭਾਵੇਂ ਕਿ 33 ਲੱਖ ਲੋਕ ਕਤਰ ਵਿੱਚ ਕੰਮ ਕਰਦੇ ਹਨ। ਇਸੇ ਤਰ੍ਹਾਂ ਸੰਯੁਕਤ ਅਰਬ ਅਮੀਰਾਤ (UAE ) ਦੀ ਆਬਾਦੀ 1 ਕਰੋੜ ਹੈ ਪਰ ਸਿਰਫ 8 ਲੱਖ ਮੂਲ ਨਿਵਾਸੀਆਂ ਨੂੰ ਹੀ ਨਾਗਰਿਕਤਾ ਦਿੱਤੀ ਜਾਂਦੀ ਹੈ।

ਹਰੇਕ ਅਰਬ ਰਾਸ਼ਟਰ ਰਾਜ ਦਾ ਕਹਿਣਾ ਹੈ ਕਿ ਉਹ ਆਪਣੇ ਰਾਸ਼ਟਰੀ ਹਿੱਤਾਂ, ਸੁਰੱਖਿਆ ਚਿੰਤਾਵਾਂ ਅਤੇ ਸਮਾਜਿਕ-ਆਰਥਿਕ ਸਥਿਤੀਆਂ ਦੇ ਅਧਾਰ ‘ਤੇ ਆਪਣੀਆਂ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਨੀਤੀਆਂ ਨੂੰ ਨਿਰਧਾਰਤ ਕਰਨ ਦਾ ਅਧਿਕਾਰ ਰੱਖਦੇ ਹਨ।

ਜਦੋਂ ਕਿ ਅਰਬ ਅਤੇ ਮੁਸਲਿਮ ਰਾਸ਼ਟਰ ਫਲਸਤੀਨੀ ਕਾਜ਼ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦੇ ਹਨ, ਸ਼ਰਨਾਰਥੀ ਪੁਨਰਵਾਸ ਬਾਰੇ ਉਨ੍ਹਾਂ ਦੇ ਫੈਸਲੇ ਘਰੇਲੂ ਰਾਜਨੀਤੀ ਅਤੇ ਜਨਤਕ ਰਾਏ ਸਮੇਤ ਕਈ ਗੱਲਾਂ ਤੋਂ ਪ੍ਰਭਾਵਿਤ ਹੁੰਦੇ ਹਨ।

ਪੰਜਾਬ ਦੇ ਲੋਕਾਂ ਨੂੰ ਨਿਯੰਤਰਿਤ ਪ੍ਰਵਾਸ ਨੀਤੀਆਂ ਬਾਰੇ ਵੀ ਸੋਚਣ ਦੀ ਲੋੜ ਹੈ ਤਾਂ ਜੋ ਪੰਜਾਬ ਵਿੱਚ ਬਿਨਾਂ ਰੋਕ-ਟੋਕ ਪ੍ਰਵਾਸ ਦੀ ਇਜਾਜ਼ਤ ਨਾ ਦਿੱਤੀ ਜਾਵੇ।
#Unpopular_Opinions
#Unpopular_Ideas
#Unpopular_Facts

ਰੇਹੜੀ ਵਾਲਿਓ ਸੁਣ ਲਓ ਧਿਆਨ ਨਾਲ਼, ਮੋਦੀ ਦੀ ਫ਼ੋਟੋ ਲਾ ਲਓ ਰੇਹੜੀ ‘ਤੇ, ਨਾ ਕੋਈ ਤੰਗ ਕਰੂ ਤੇ
ਨਾ ਕੋਈ ਪੈਸੇ ਮੰਗੂ : ਰਵਨੀਤ ਬਿੱਟੂ #PMNarendraModi #RavneetBittu #LokSabhaElection2024 #Election2024

Comments –

Gurbir Singh – ਬ੍ਰਾਹਮਣੀ ਮਤ ਇਜਰਾਈਲ ਦੀ ਤਰਜ ਉੱਤੇ ਪੰਜਾਬ ਨੂੰ ਸਿੱਖ ਮੁਕਤ ਬਣਾਉਣਾ ਚਾਹੁੰਦਾ ਹੈ । ਇਸ ਦੀ ਸ਼ੁਰੂਆਤ ਲੁਧਿਆਣੇ ਤੋ ਹੋ ਗਈ ਹੈ। ਬ੍ਰਾਹਮਣੀ ਮਤ ਨੂੰ ਲੁਧਿਆਣੇ ਵਿੱਚ ਕਾਫੀ ਸਫਲਤਾ ਵੀ ਮਿਲੀ ਹੈ । ਲੁਧਿਆਣੇ ਸ਼ਹਿਰ ਦੇ ਨਾਲ ਲਗਦੇ ਪਿੰਡਾ ਦੀਆ ਜਮੀਨਾ ਵਿਚ ਕਲੋਨੀਆ ਕੱਟਕੇ ਗੈਰ ਸਿੱਖਾ ਨੂੰ ਵਸਾਇਆ ਜਾ ਰਿਹਾ ਹੈ ।
ਫਰਕ ਇਹਨਾ ਹੈ ਫਲਸਤੀਨੀਆ ਨੂੰ ਸੰਭਾਲਣ ਲਈ ਮੁਸਲਮਾਨਾ ਦੇ ਦਰਜਨ ਦੇਸ ਹਨ ਪਰ ਸਿੱਖਾ ਨੂੰ ਸੰਭਾਲਣ ਲਈ ਕੋਈ ਵੀ ਨੀ ।