Breaking News

Opinion : ਉਹ ਕੁਛ ਹੋ ਰਿਹਾ ਜਿਸ ਦਾ ਕਿਸੇ ਨੇ ਅੰਦਾਜਾ ਵੀ ਨਹੀਂ ਲਾਇਆ ਸੀ !

Opinion : ਉਹ ਕੁਛ ਹੋ ਰਿਹਾ ਜਿਸ ਦਾ ਕਿਸੇ ਨੇ ਅੰਦਾਜਾ ਵੀ ਨਹੀਂ ਲਾਇਆ ਸੀ !

ਮਾਲਵੇ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਵਧਦੀ ਸਰਗਰਮੀ ਨੇ ਬਦਲੇ ਸਿਆਸੀ ਸਮੀਕਰਨ — ਪੱਤਰਕਾਰ ਸੁਖਦੇਵ ਸਿੰਘ

ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਮੁਤਾਬਕ ਉਮੀਦਵਾਰਾਂ ਦੀ ਚੋਣ ਅਤੇ ਸੰਗਠਨ ਦੇ ਵਿਸਥਾਰ ਦੌਰਾਨ ਦਲਿਤਾਂ, ਪਛੜੇ ਵਰਗਾਂ ਤੇ ਹਿੰਦੂ ਭਾਈਚਾਰੇ ਦੀ ਢੁੱਕਵੀਂ ਨੁਮਾਇੰਦਗੀ ਯਕੀਨੀ ਬਣਾਉਣੀ ਚਾਹੀਦੀ ਹੈ।

ਉਹ ਕੁਛ ਹੋ ਰਿਹਾ ਜਿਸ ਦਾ ਕਿਸੇ ਨੇ ਅੰਦਾਜਾ ਵੀ ਨਹੀਂ ਲਾਇਆ ਸੀ !
ਅਕਾਲੀ ਦਲ (ਵਾਰਸ ਪੰਜਾਬ ) ਵਾਲਿਆਂ ਦੇ ਜੱਥਿਆਂ ਦੇ ਮਾਲਵੇ ਵਿਚ ਦਾਖਲੇ ਦੀਆਂ ਖਬਰਾਂ ਸੁਣਦੇ ਸਾਰ ਹਜਾਰਾਂ ਦੀਆਂ ਭਰਵੀਆਂ ਭੀੜਾਂ ਜੁੜ ਜਾਂਦੀਆਂ ਹਨ l
ਮਿਊਂਸਪਲ ਚੋਣਾਂ ਤਕ ਮੀਡੀਆ ਟਿੱਪਣੀਕਾਰ ਇਸ ਧਿਰ ਦਾ ਨਾਂ ਲੈਣੋਂ ਵੀ ਸੰਕੋਚ ਕਰਦੇ ਸਨ l ਪਰ ਚਾਣਚੱਕ ਹਾਲਾਤ ਬਦਲ ਗਏ ਲਗਦੇ ਹਨ l

ਝਾੜੂਬਰਦਾਰ ਸੰਭਾਵਤ ਖ਼ਤਰਾ ਮਹਿਸੂਸ ਕਰਨ ਲਗੇ ਹਨ l ਦਾਗੀਆਂ ਅੰਦਰ ਖੌਫ ਦੀ ਲਹਿਰ ਫੈਲ ਗਈ ਹੈ l ਬਾਗੀ ਦਹਿਲ ਕੇ ਬੈਠੇ ਹਨ l
ਭਾਈ ਤਰਸੇਮ ਸਿੰਘ ਅਤੇ ਉਨਾਂ ਦੀ ਸਹਾਇਕ ਲੀਡਰਸਿਪ ਨੂੰ ਚਾਹੀਦਾ ਹੈ ਕਿ ਉਹ ਇਸ ਲਹਿਰ ਦੀ ਵਰਤੋਂ ਸਿਰਫ ਉਮੀਦਵਾਰ ਚੁਣਨ ਲਈ ਨਹੀਂ ਬਲਕਿ ਨਾਲੋ ਨਾਲ ਵਾਰਿਸ ਪੰਜਾਬ ਸੰਗਠਣ ਦੀ ਬਣਤਰ ਲਈ ਵੀ ਕਰਦੇ ਜਾਣ l

ਉਮੀਦਵਾਰਾਂ ਦੀ ਚੋਣ ਕਰਦਿਆਂ ਦਲਿਤਾਂ, ਪਛੜੇ ਵਰਗਾਂ ਅਤੇ ਹਿੰਦੂਆਂ ਦੀ ਬਣਦੀ ਪੑਤੀਨਿਧਤਾ ਦਾ ਚੇਤਨ ਢੰਗ ਨਾਲ ਖਿਆਲ ਰਖਿਆ ਜਾਵੇ l
ਚੋਣ ਪਰਕਿਰਿਆ ਵਿਚ ਉਨਾਂ ਚੰਦ ਇਕ ਹਸਤੀਆਂ ਦਾ ਵੀ ਖਿਆਲ ਰਖਿਆ ਜਾਵੇ ਜੋ “ਗ਼ਲਤ ਪਾਰਟੀਆਂ” ਵਿਚ ਹੁੰਦਿਆਂ ਵੀ ਪੰਜਾਬ ਦੇ “ਕੋਰ” ਮੁੱਦਿਆਂ ਉਪਰ ਡਟ ਕੇ ਪਹਿਰਾ ਦਿੰਦੇ ਆ ਰਹੇ ਹਨ l ਪੰਜਾਬ ਦੇ ਇਹ ਘੁਲਾਟੀਏ ਸਟੇਟ ਦੀ ਕੀਮਤੀ ਦੌਲਤ ਸਿੱਧ ਹੋਏ ਹਨ l

ਪੰਥ ਲਈ ਚੰਗੇ ਨਤੀਜਿਆਂ ਦੀ ਪੂਰੀ ਆਸ ਕੀਤੀ ਜਾ ਸਕਦੀ ਹੈ ਬਸ਼ਰਤੇ ਕਿ ਦਿੱਲੀ ਵਾਲੇ ਲੋਕਰਾਜ ਨੂੰ ਦਗਾ ਨਾ ਦੇ ਜਾਣ ! – Senior Journalist Sukhdev Singh