Breaking News

Delhi Airport Immigration: ਨਵੀਂ ਦਿੱਲੀ ਹਵਾਈ ਅੱਡੇ ਤੋਂ ਬਿਨਾਂ ਇਮੀਗ੍ਰੇਸ਼ਨ ਕਲੀਅਰ ਕੀਤੇ ਤਿੰਨ ਜਣੇ ਜਰਮਨੀ ਪੁੱਜੇ

Delhi Airport Immigration: ਨਵੀਂ ਦਿੱਲੀ ਹਵਾਈ ਅੱਡੇ ਤੋਂ ਬਿਨਾਂ ਇਮੀਗ੍ਰੇਸ਼ਨ ਕਲੀਅਰ ਕੀਤੇ ਤਿੰਨ ਜਣੇ ਜਰਮਨੀ ਪੁੱਜੇ

Germany Without Immigration: ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ; Amritsar-Delhi-Munich flight ਵਿੱਚ ਸੁਰੱਖਿਆ ਖਾਮੀ ਦਾ ਮਾਮਲਾ

 

 

 

 

 

 

 

 

 

 

 

 

 

 

 

Delhi Airport Immigration: ਏਅਰ ਇੰਡੀਆ ਵਿਚ ਇੱਕ ਵੱਡੀ ਸੁਰੱਖਿਆ ਲਾਪ੍ਰਵਾਹੀ ਸਾਹਮਣੇ ਆਈ ਹੈ ਜਿਸ ਵਿੱਚ ਤਿੰਨ ਵਿਦੇਸ਼ੀ ਨਾਗਰਿਕ ਲਾਜ਼ਮੀ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਬਿਨਾਂ ਹੀ ਭਾਰਤ ਤੋਂ ਬਾਹਰ ਉਡਾਣ ਭਰਨ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਨੂੰ ਹਵਾਈ ਉਡਾਣ ਦੇ ਕਾਮਿਆਂ ਨੇ ਦਿੱਲੀ ਹਵਾਈ ਅੱਡੇ ਦੇ ਅੰਤਰਰਾਸ਼ਟਰੀ ਟਰਾਂਸਫਰ ਸਿਸਟਮ ਵਿੱਚ ਗਲਤ ਢੰਗ ਨਾਲ ਭੇਜਿਆ ਜਿਸ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਨੂੰ ਗੰਭੀਰ ਸੁਰੱਖਿਆ ਅਤੇ ਇਮੀਗ੍ਰੇਸ਼ਨ ਨਾਲ ਜੁੜੀ ਕੁਤਾਹੀ ਕਰਾਰ ਦਿੰਦਿਆਂ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

 

 

 

 

 

 

 

 

 

 

 

 

 

 

 

 

 

 

 

 

 

 

ਜਾਣਕਾਰੀ ਅਨੁਸਾਰ ਤਿੰਨ ਇਤਾਲਵੀ ਨਾਗਰਿਕ ਸੁਰਜੀਤ ਸਿੰਘ, ਬਲਵਿੰਦਰ ਕੌਰ ਅਤੇ ਗੁਰਦੇਵ ਸਿੰਘ 3 ਅਤੇ 4 ਸਤੰਬਰ ਦੀ ਦਰਮਿਆਨੀ ਰਾਤ ਨੂੰ ਏਅਰ ਇੰਡੀਆ ਦੀ ਫਲਾਈਟ ਏਆਈ1115 ਰਾਹੀਂ ਅੰਮ੍ਰਿਤਸਰ ਤੋਂ ਦਿੱਲੀ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 4 ਸਤੰਬਰ ਨੂੰ ਸਵੇਰੇ 1:45 ਵਜੇ ਮਿਊਨਿਖ ਲਈ ਲੁਫ਼ਥਾਂਸਾ ਦੀ ਫਲਾਈਟ ਐੱਲਐੱਚ763 ਫੜੀ, ਜਦੋਂ ਕਿ ਉਨ੍ਹਾਂ ਨੇ ਰਵਾਨਗੀ ਸਮੇਂ ਦੀ ਲਾਜ਼ਮੀ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਹੀ ਨਹੀਂ ਕੀਤੀ। ਮੰਤਰਾਲੇ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਏਅਰ ਇੰਡੀਆ ਨੂੰ ਸੱਤ ਦਿਨਾਂ ਦਾ ਸਮਾਂ ਦਿੱਤਾ ਹੈ ਕਿ ਉਹ ਸਪੱਸ਼ਟ ਕਰੇ ਕਿ ਪ੍ਰਵਾਨਿਤ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐੱਸ.ਓ.ਪੀ.) ਦੀ ਉਲੰਘਣਾ ਕਰਨ ਅਤੇ ਇਮੀਗ੍ਰੇਸ਼ਨ ਤੋਂ ਬਚਣ ਲਈ ਲੋੜੀਂਦੇ ਚੈੱਕ ਨਾ ਲਗਾਉਣ ਕਾਰਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ।

 

 

 

 

 

 

 

 

 

 

 

 

 

 

 

 

 

 

 

 

 

 

ਗਲਤ ਬੋਰਡਿੰਗ ਪਾਸ ਜਾਰੀ ਹੋਣ ਕਾਰਨ ਨਾ ਹੋਈ ਕਲੀਅਰੈਂਸ
ਮੰਤਰਾਲੇ ਦੇ ਨੋਟਿਸ ਅਨੁਸਾਰ ਤਿੰਨੋਂ ਯਾਤਰੀ ਏਆਈ1115 ਰਾਹੀਂ ਰਾਤ 12:50 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਸਨ। ਯਾਤਰੀਆਂ ਨੂੰ ਅੰਮ੍ਰਿਤਸਰ ਵਿਚ ਹੀ ਅੰਮ੍ਰਿਤਸਰ-ਦਿੱਲੀ ਸੈਕਟਰ ਦੇ ਨਾਲ-ਨਾਲ ਅੱਗੇ ਦੀ ਲੁਫ਼ਥਾਂਸਾ ਯਾਤਰਾ ਲਈ ਵੀ ਬੋਰਡਿੰਗ ਪਾਸ ਜਾਰੀ ਕਰ ਦਿੱਤੇ ਗਏ ਸਨ ਪਰ ਦਿੱਲੀ ਪਹੁੰਚਣ ’ਤੇ ਉਨ੍ਹਾਂ ਨੂੰ ਡੋਮੈਸਟਿਕ ਟਰਾਂਸਫਰ ਦੀ ਬਜਾਏ ਅੰਤਰਰਾਸ਼ਟਰੀ ਤੋਂ ਅੰਤਰਰਾਸ਼ਟਰੀ (ਆਈ-ਟੂ-ਆਈ) ਟਰਾਂਸਫਰ ਖੇਤਰ ਵਿੱਚ ਪਹੁੰਚਾ ਦਿੱਤਾ ਗਿਆ। ਇਸ ਗਲਤ ਰਸਤੇ ਕਾਰਨ ਉਹ ਇਮੀਗ੍ਰੇਸ਼ਨ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਕੀਤੇ ਬਿਨਾਂ ਹੀ ਆਪਣੇ ਮਿਊਨਿਖ ਵਾਲੇ ਜਹਾਜ਼ ਵੱਲ ਚਲੇ ਗਏ।

 

 

 

 

 

 

 

 

 

 

 

 

 

 

 

 

 

 

 

 

 

 

 

 

ਸੱਤ ਦਿਨਾਂ ਵਿਚ ਜਵਾਬ ਮੰਗਿਆ
ਮੰਤਰਾਲੇ ਨੇ ਦੱਸਿਆ ਕਿ ਇਹ ਘਟਨਾ ਇਸ ਲਈ ਵੀ ਬਹੁਤ ਗੰਭੀਰ ਹੈ ਕਿਉਂਕਿ ਮਿਆਰੀ ਐੱਸ.ਓ.ਪੀ. ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਵੱਖ ਰੱਖਣ ਅਤੇ ਉਨ੍ਹਾਂ ਦੀ ਤਸਦੀਕ ਕਰਨ ਲਈ ਸਖ਼ਤ ਨਿਯਮ ਤੈਅ ਕਰਦੀ ਹੈ ਅਤੇ ਏਅਰਲਾਈਨਾਂ ਦੀ ਜ਼ਿੰਮੇਵਾਰੀ ਤੈਅ ਕਰਦੀ ਹੈ। ਨੋਟਿਸ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਏਅਰ ਇੰਡੀਆ ਨੇ ਨਿਰਧਾਰਤ ਡੋਮੈਸਟਿਕ ਜਾਂ ਇੰਟਰਨੈਸ਼ਨਲ ਬੋਰਡਿੰਗ ਪਾਸਾਂ ਦੀ ਬਜਾਏ ਲੁਫ਼ਥਾਂਸਾ ਦੀ ਅੱਗੇ ਦੀ ਯਾਤਰਾ ਲਈ ਬੋਰਡਿੰਗ ਪਾਸ ਦੀ ਇੱਕ ਤੀਜੀ ਸ਼੍ਰੇਣੀ ਜਾਰੀ ਕੀਤੀ ਸੀ। ਮੰਤਰਾਲੇ ਨੇ ਇਸ ਨੂੰ ਨਿਯਮਾਂ ਦੀ ਉਲੰਘਣਾ ਮੰਨਿਆ ਹੈ। ਏਅਰ ਇੰਡੀਆ ਨੂੰ 12 ਸਤੰਬਰ ਨੂੰ ਜਾਰੀ ਕੀਤੇ ਗਏ ਇਸ ਨੋਟਿਸ ਦਾ ਜਵਾਬ ਸਬੰਧਤ ਦਸਤਾਵੇਜ਼ਾਂ ਸਮੇਤ ਸੱਤ ਦਿਨਾਂ ਵਿੱਚ ਦੇਣ ਲਈ ਕਿਹਾ ਗਿਆ ਹੈ ਅਤੇ ਅਜਿਹਾ ਨਾ ਕਰਨ ‘ਤੇ ਉਚਿਤ ਪ੍ਰਸ਼ਾਸਨਿਕ ਤੇ ਰੈਗੂਲੇਟਰੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

ਸੱਤ ਹੋਰ ਹਵਾਈ ਅੱਡਿਆਂ ’ਤੇ ਅੱਜ ਸ਼ੁਰੂ ਹੋਵੇਗਾ ਇਮੀਗਰੇਸ਼ਨ ਮਨਜ਼ੂਰੀ ਪ੍ਰੋਗਰਾਮ