Jalandhar – ਪੰਜਾਬ ਪੁਲਿਸ ਦੇ ਐੱਸਪੀ ਦੀ ਹੋਣਹਾਰ ਬੇਟੀ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ
ਜਲੰਧਰ ‘ਚ ਦਰਦਨਾਕ ਹਾਦਸਾ: ਪੰਜਾਬ ਪੁਲਿਸ ਦੇ ਐੱਸਪੀ ਦੀ ਹੋਣਹਾਰ ਬੇਟੀ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ
ਜਲੰਧਰ : ਪੰਜਾਬ ਪੁਲਿਸ ਦੇ SP ਦੀ ਕੁੜੀ ਨੇ 14 ਵੀਂ ਮੰਜ਼ਿਲ ਤੋਂ ਮਾਰੀ ਛਾਲ, ਹੋਈ ਖ਼ਤਮ
ਜਲੰਧਰ ਦੇ ਹਾਈ-ਪ੍ਰੋਫਾਈਲ ਇਲਾਕੇ ਜਲੰਧਰ ਹਾਈਟਸ-2 ਕੰਪਲੈਕਸ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬ ਪੁਲਿਸ ਦੇ ਫ਼ਰੀਦਕੋਟ ਵਿੱਚ ਤਾਇਨਾਤ ਐੱਸਪੀ ਕਰਮਵੀਰ ਸਿੰਘ ਚਾਹਲ ਦੀ 24 ਸਾਲਾ ਬੇਟੀ ਜੈਸਮੀਨ ਚਾਹਲ ਦੀ 14ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ।
ਜੈਸਮੀਨ ਆਪਣੀ ਮਾਂ ਨਾਲ ਨੇੜੇ ਹੀ ਸਥਿਤ ਏਜੀਆਈ ਸਮਾਰਟ ਹੋਮਜ਼ ਦੀ 5ਵੀਂ ਮੰਜ਼ਿਲ ‘ਤੇ ਰਹਿੰਦੀ ਸੀ, ਪਰ ਦੁਪਹਿਰ ਵੇਲੇ ਉਹ ਜਲੰਧਰ ਹਾਈਟਸ ਦੀ 14ਵੀਂ ਮੰਜ਼ਿਲ ‘ਤੇ ਗਈ, ਜਿੱਥੋਂ ਉਸ ਨੇ ਕਥਿਤ ਤੌਰ ‘ਤੇ ਛਾਲ ਮਾਰ ਦਿੱਤੀ।
ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ “I was wrong. I am sorry” ਲਿਖਿਆ ਸੀ, ਅਤੇ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਪਰੇਸ਼ਾਨੀ (ਡਿਪਰੈਸ਼ਨ) ਨਾਲ ਜੂਝ ਰਹੀ ਸੀ।
ਦੱਸਣਯੋਗ ਹੈ ਕਿ ਜੈਸਮੀਨ ਪੜ੍ਹਾਈ ਵਿੱਚ ਬੇਹੱਦ ਹੁਸ਼ਿਆਰ ਸੀ ਅਤੇ ਉਸ ਨੇ ਸਾਲ 2018 ਵਿੱਚ ICSE 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚੋਂ ਦੂਜਾ (2nd) ਰੈਂਕ ਹਾਸਲ ਕੀਤਾ ਸੀ, ਅਤੇ ਅੱਜ-ਕੱਲ੍ਹ ਉਹ UPSC ਦੀ ਤਿਆਰੀ ਕਰ ਰਹੀ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮਾਮਲੇ ਦੀ ਹਰ ਪਹਿਲੂ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਕਮਰੇ ‘ਚੋਂ ਮਿਲਿਆ ਹੱਥ ਲਿਖਤ ਨੋਟ
ਇਸ ਰਹੱਸਮਈ ਮੌਤ ਦੇ ਮਾਮਲੇ ਵਿੱਚ ਕੁੱਝ ਅਹਿਮ ਪਹਿਲੂ ਸਾਹਮਣੇ ਆਏ ਹਨ। ਪੁਲਿਸ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਜਾਂਚ ਦੌਰਾਨ ਲੜਕੀ ਦੇ ਕਮਰੇ ਵਿੱਚੋਂ ਹੱਥ ਨਾਲ ਲਿਖੀ ਇੱਕ ਪਰਚੀ ਬਰਾਮਦ ਹੋਈ ਹੈ। ਇਸ ਪਰਚੀ ਉੱਤੇ ਅੰਗਰੇਜ਼ੀ ਵਿੱਚ ਲਿਖਿਆ ਸੀ “I was wrong, I am sorry.” (ਮੈਂ ਗ਼ਲਤ ਸੀ, ਮੈਨੂੰ ਮਾਫ਼ ਕਰ ਦਿਓ)। ਹਾਲਾਂਕਿ, ਜਾਂਚ ਵਿੱਚ ਜੁਟੀ ਪੁਲਿਸ ਨੇ ਅਜੇ ਤੱਕ ਇਸ ਨੋਟ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਅਤੇ ਇਸ ਲਿਖਤ ਦੀ ਫੋਰੈਂਸਿਕ ਪੱਧਰ ‘ਤੇ ਜਾਂਚ ਕੀਤੀ ਜਾ ਰਹੀ ਹੈ।
Punjab Spectrum