Breaking News

AAP ਵਿਧਾਇਕ ਦੀ ਨੂੰਹ ਅਤੇ ਰਿਸ਼ਤੇਦਾਰਾਂ ’ਤੇ ਕੇਸ ਦਰਜ: ਵੀਜ਼ਾ ਫਰਾਡ ਅਤੇ ਚੋਰੀ ਦੇ ਲੱਗੇ ਇਲਜ਼ਾਮ

AAP ਵਿਧਾਇਕ ਦੀ ਨੂੰਹ ਅਤੇ ਰਿਸ਼ਤੇਦਾਰਾਂ ’ਤੇ ਕੇਸ ਦਰਜ: ਵੀਜ਼ਾ ਫਰਾਡ ਅਤੇ ਚੋਰੀ ਦੇ ਲੱਗੇ ਇਲਜ਼ਾਮ

ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ ਦੀ ਨੂੰਹ ਨਵਨੀਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਧੋਖਾਧੜੀ, ਸਾਜ਼ਿਸ਼ ਅਤੇ ਚੋਰੀ ਦੇ ਦੋਸ਼ਾਂ ਹੇਠ ਐਫ.ਆਈ.ਆਰ. ਦਰਜ ਕੀਤੀ ਗਈ ਹੈ।

ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ ਦੀ ਨੂੰਹ ਨਵਨੀਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਧੋਖਾਧੜੀ, ਸਾਜ਼ਿਸ਼ ਅਤੇ ਚੋਰੀ ਦੇ ਦੋਸ਼ਾਂ ਹੇਠ ਐਫ.ਆਈ.ਆਰ. ਦਰਜ ਕੀਤੀ ਗਈ ਹੈ।

ਵਿਧਾਇਕਾ ਦੇ ਪਤੀ ਹਰਪ੍ਰੀਤ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ, ਨਵਨੀਤ ਕੌਰ ਨੇ ਵਿਆਹੁਤਾ ਝਗੜੇ ਤੋਂ ਬਾਅਦ ਆਪਣੇ ਪਤੀ (ਵਿਧਾਇਕਾ ਦੇ ਪੁੱਤਰ) ਦਾ ਨਾਂ ਆਸਟਰੇਲੀਆ ਦੀ ਪੱਕੀ ਰਿਹਾਇਸ਼ (PR) ਵਾਲੀ ਅਰਜ਼ੀ ਵਿੱਚੋਂ ਕਥਿਤ ਤੌਰ ’ਤੇ ਹਟਾ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨੂੰਹ ਨੂੰ ਆਸਟਰੇਲੀਆ ਭੇਜਣ ਅਤੇ ਉੱਥੇ ਸੈਟਲ ਹੋਣ ’ਤੇ ਲਗਭਗ 50 ਲੱਖ ਰੁਪਏ ਖਰਚ ਕੀਤੇ ਸਨ, ਪਰ ਉਸ ਨੇ ਭਰੋਸਾ ਤੋੜ ਦਿੱਤਾ।

ਇਸ ਮਾਮਲੇ ਵਿੱਚ ਚੋਰੀ ਦੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਹਨ। ਸ਼ਿਕਾਇਤਕਰਤਾ ਅਨੁਸਾਰ, ਜਦੋਂ ਜੋੜਾ ਵਿਦੇਸ਼ ਵਿੱਚ ਸੀ, ਤਾਂ ਨਵਨੀਤ ਦੇ ਮਾਪਿਆਂ ਨੇ ਲੁਧਿਆਣਾ ਸਥਿਤ ਵਿਧਾਇਕਾ ਦੇ ਘਰੋਂ ਲਗਭਗ 20 ਤੋਲੇ ਸੋਨਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਪੁਲੀਸ ਨੇ ਨਵਨੀਤ ਕੌਰ, ਉਸ ਦੇ ਪਿਤਾ ਤੇਜਾ ਸਿੰਘ ਨਾਗਰਾ, ਮਾਤਾ ਹਰਪਾਲ ਕੌਰ (ਵਾਸੀ ਮੋਹਾਲੀ) ਅਤੇ ਹੋਰ ਰਿਸ਼ਤੇਦਾਰਾਂ ਵਿਰੁੱਧ ਥਾਣਾ ਡਾਬਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੂਤਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।