Breaking News

Bapu Balkaur Singh – ‘ਜਦੋਂ ਵੀ ਕੋਈ ਪੱਗ ਵਾਲਾ ਮੁੰਡਾ ਦੁਨੀਆ ‘ਤੇ ਚੜਤ ਹਾਸਿਲ ਕਰਦਾ ਤਾਂ ਕੁਝ ਨਾ ਕੁਝ ਹੋ ਜਾਂਦਾ

#UPDATE: A Fresh Media Statement – Fortis Hospital, Mohali

Punjabi singer Rajvir Jawanda continues to remain in a critical condition and is on ventilator support at Fortis Hospital, Mohali. He is under close monitoring and management by the multidisciplinary team comprising Neurosurgery and Critical Care specialists at Fortis Hospital Mohali.

 
ਗਾਇਕ ਰਾਜਵੀਰ ਸਿੰਘ ਜਵੰਦਾ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। 100% ਤੋਂ 30% ਵੈਂਟੀਲੇਟਰ ਸਪੋਰਟ ‘ਤੇ ਆਇਆ ਹੈ ਬੋਡੀ ਰਿਕਵਰੀ ‘ਚ ਸਪੋਰਟ ਕਰਨ ਲੱਗੀ ਹੈ। ਬਾਇਕ ਹਾਦਸੇ ਦਾ ਕਾਰਨ ਲੜਦੇ ਹੋਏ ਦੋ ਢੱਠਿਆਂ ਦਾ ਇੱਕੋ ਦਮ ਸੜਕ ‘ਤੇ ਆਉਣਾ ਬਣਿਆ ਹੈ  

Punjabi singer Rajvir Jawanda News : ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਸਮੇਂ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਦਰਅਸਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਿਮਾਚਲ ਪ੍ਰਦੇਸ਼ ਦੇ ਬੱਦੀ ’ਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਹੁਣ ਉਨ੍ਹਾਂ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਫੋਰਟਿਸ ਹਸਪਤਾਲ ’ਚ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ।

 

 

 

 

ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਡਾਕਟਰ ਸਾਹਿਬ ਨੇ ਜਿਵੇਂ ਹੁਣ ਦੱਸਿਆ ਹੈ ਕਿ ਰਾਜਵੀਰ ਜਵੰਦਾ ਦੀ ਅੱਗੇ ਨਾਲੋਂ ਸਿਹਤ ’ਚ ਕੁਝ ਫਰਕ ਪਿਆ ਹੈ। ਕਿਰਪਾ ਕਰਕੇ ਐਵੇ ਕੋਈ ਗਲਤ ਪੋਸਟ ਪਾ ਕੇ ਪਰਿਵਾਰ ਨੂੰ ਅਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੇ ਦਿਲ ਨਾ ਤੋੜੋ। ਸਿਰਫ ਅਰਦਾਸ ਕਰੋ ਕਿ ਰਾਜਵੀਰ ਠੀਕ ਹੋ ਜਾਵੇ।

 

 

 

 

 

Bapu Balkaur Singh – ‘ਜਦੋਂ ਵੀ ਕੋਈ ਪੱਗ ਵਾਲਾ ਮੁੰਡਾ ਦੁਨੀਆ ‘ਤੇ ਚੜਤ ਹਾਸਿਲ ਕਰਦਾ ਤਾਂ ਕੁਝ ਨਾ ਕੁਝ ਹੋ ਜਾਂਦਾ

 

ਬੀਤੇ ਦਿਨ ਫੋਰਟਿਸ ਹਸਪਤਾਲ ਨੇ ਦੱਸਿਆ ਸੀ ਕਿ ਰਾਜਵੀਰ ਜਵੰਦਾ ਨੂੰ 27 ਸਤੰਬਰ ਨੂੰ ਮਹਾਲੀ ਦੇ ਫੋਰਟਿਸ ਹਸਪਤਾਲ ਰੈਫਰ ਕੀਤਾ ਗਿਆ ਸੀ। ਦੁਪਹਿਰ 1:45 ਵਜੇ ਉਨ੍ਹਾਂ ਨੂੰ ਬਹੁਤ ਹੀ ਗੰਭੀਰ ਹਾਲਤ ਵਿੱਚ ਐਮਰਜੈਂਸੀ ਰੂਮ ਵਿੱਚ ਦਾਖਲ ਕਰਵਾਇਆ ਗਿਆ ਸੀ।

 

 

 

 

ਪ੍ਰਾਪਤ ਜਾਣਕਾਰੀ ਅਨੁਸਾਰ ਰਾਜਵੀਰ ਜਵੰਦਾ ਬੀਤੇ ਦਿਨ ਇੱਕ ਸੜਕ ਹਾਦਸੇ ਵਿੱਚ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਮਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਤਬਦੀਲ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ।

 

 

 

 

 

ਐਮਰਜੈਂਸੀ ਅਤੇ ਨਿਊਰੋਸਰਜਰੀ ਟੀਮਾਂ ਨੇ ਤੁਰੰਤ ਉਸਦਾ ਮੁਲਾਂਕਣ ਕੀਤਾ। ਵਿਆਪਕ ਜਾਂਚਾਂ ਅਤੇ ਟੈਸਟ ਕੀਤੇ ਗਏ, ਅਤੇ ਉਸਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਐਡਵਾਂਸਡ ਲਾਈਫ ਸਪੋਰਟ ‘ਤੇ ਰੱਖਿਆ ਗਿਆ।

 

 

 

 

 

ਉਹ ਇਸ ਸਮੇਂ ਵੈਂਟੀਲੇਟਰ ਸਪੋਰਟ ‘ਤੇ ਹੈ ਅਤੇ ਨਾਜ਼ੁਕ ਹਾਲਤ ਵਿੱਚ ਹੈ ਅਤੇ ਉਸਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ।