Latest Updates > Parvinder Singh Jhota Murder Case
‘ਮੇਰੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ..’, ਪਰਵਿੰਦਰ ਝੋਟਾ ਦੇ ਖ਼ੌਫ਼ਜ਼ਦਾ ਪਿਤਾ ਨੇ ਲਾਈ ਸੀ ਗੁਹਾਰ
ਪਰਵਿੰਦਰ ਸਿੰਘ ਝੋਟਾ ਨੇ ਪਹਿਲਾਂ ਹੀ ਖ਼ਤਰਾ ਭਾਪ ਲਿਆ ਸੀ
ਝੋਟਾ ਆਪਣੇ ਵੱਡੇ ਮੁੰਡੇ ਨੂੰ ਬੋਕਸਿੰਗ ਦਾ ਵੱਡਾ ਖਿਡਾਰੀ ਬਣਾਉਣਾ ਚਾਹੁੰਦਾ ਸੀ। ਇਨਾਂ ਬੱਚਿਆਂ ਦਾ ਘਾਟਾ ਕੋਈ ਨਹੀਂ ਪੂਰਾ ਕਰ ਸਕਦਾ। ਪੰਜਾਬ ਦਾ ਪੁਲਿਸ ਪ੍ਰਸ਼ਾਸਨ ਤੇ ਡਰੱਗ ਇੰਸਪੈਕਸ਼ਨ ਮਹਿਕਮਾ ਇਨਾਂ ਬੱਚਿਆਂ ਦੇ ਹੋਏ ਨੁਕਸਾਨ ਵਾਸਤੇ ਜਿੰਮੇਵਾਰ ਹੈ। ਜੋ ਕੰਮ ਪੰਜਾਬ ਪੁਲਿਸ ਤੇ ਡਰੱਗ ਇਨਸਪੈਕਟਰਾਂ ਨੇ ਕਰਨਾ ਸੀ। ਉਹ ਕੰਮ ਇਨਾਂ ਦੇ ਪਿਉ ਨੂੰ ਕਰਨਾ ਪੈ ਰਿਹਾ ਸੀ। ਬਹੁਤ ਔਖਾ ਸਮਾਂ ਇਨਾਂ ਬੱਚਿਆਂ ਵਾਸਤੇ।

ਮਾਨਸਾ ਦੇ ਬਜ਼ਾਰ ਵਿਚ ਪੁੱਜ ਗਿਆ ਲੋਕਾਂ ਦਾ ਵੱਡਾ ਇਕੱਠ
ਵੇਖੋ ਪੁਲਸ ਨੇ ਕਿਵੇਂ ਮੈਡੀਕਲ ਸਟੋਰ ਅੱਗੇ ਲਗਾਇਆ ਪਹਿਰਾ
‘ਮੇਰੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ, ਕੁੱਝ ਤਾਂ ਕਰੋ..’। ਇਹ ਗੁਹਾਰ ਭੀਮ ਸਿੰਘ ਫ਼ੌਜੀ ਦੀ ਸੀ, ਜਿਸ ਨੂੰ ਅਣਸੁਣੀ ਕਰ ਦਿੱਤਾ ਗਿਆ ਸੀ। ਜੇਕਰ ਉਸ ਦੀ ਅਰਜ਼ੀ ’ਤੇ ਸਮੇਂ ਸਿਰ ਸਰਕਾਰੀ ਦਰਬਾਰੇ ਗ਼ੌਰ ਹੁੰਦੀ ਤਾਂ ਅੱਜ ਇਸ ਸਾਬਕਾ ਫ਼ੌਜੀ ਭੀਮ ਸਿੰਘ ਦੇ ਪੁੱਤ ਪਰਵਿੰਦਰ ਸਿੰਘ ਝੋਟਾ ਨੂੰ ਜਾਨ ਨਾ ਗੁਆਉਣੀ ਪੈਂਦੀ। ਐਂਟੀ ਡਰੱਗ ਟਾਸਕ ਫ਼ੋਰਸ ਦਾ ਮੈਂਬਰ ਪਰਵਿੰਦਰ ਸਿੰਘ ਝੋਟਾ 2021-22 ਤੋਂ ਨਸ਼ਾ ਤਸਕਰਾਂ ਖ਼ਿਲਾਫ਼ ਜੰਗ ਲੜ ਰਿਹਾ ਸੀ। ਉਸ ਵਿੱਚ ਇਕੱਲਾ ਅੰਨ੍ਹਾ ਜ਼ੋਰ ਹੀ ਨਹੀਂ ਸੀ, ਨਿਡਰ ਵੀ ਸਿਰੇ ਦਾ ਸੀ।
ਪੰਜਾਬ ਵਿੱਚ ਜਦੋਂ ਉੱਪਰੋਥਲੀ ਨਸ਼ਾ ਤਸਕਰਾਂ ਹੱਥੋਂ ਕਈ ਕਤਲ ਹੋ ਗਏ ਤਾਂ ਨਸ਼ਾ ਤਸਕਰਾਂ ਖ਼ਿਲਾਫ਼ ਨੰਗੇ ਧੜ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੂੰ ਵੀ ਹੌਲ ਪੈ ਗਿਆ ਸੀ। ਸਾਬਕਾ ਫ਼ੌਜੀ ਭੀਮ ਸਿੰਘ ਨੇ 28 ਜੁਲਾਈ 2023 ਨੂੰ ਪੰਜਾਬ ਦੇ ਰਾਜਪਾਲ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ, ਮਨੁੱਖੀ ਅਧਿਕਾਰ ਕਮਿਸ਼ਨਰ, ਡੀ.ਜੀ.ਪੀ. ਅਤੇ ਆਈ.ਜੀ. ਨੂੰ ਪੱਤਰ ਲਿਖ ਕੇ ਕਿਹਾ ਕਿ ‘ਮੇਰੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ, ਪ੍ਰਸ਼ਾਸਨ ਨਸ਼ਾ ਤਸਕਰਾਂ ਦਾ ਸਾਥ ਦੇ ਰਿਹਾ ਹੈ, ਕੁੱਝ ਕੀਤਾ ਜਾਵੇ।’
ਜਦੋਂ ਕਿਧਰੋਂ ਵੀ ਕੋਈ ਸੁਣਵਾਈ ਨਾ ਹੋਈ ਤਾਂ ਪਰਵਿੰਦਰ ਸਿੰਘ ਝੋਟਾ ਅਤੇ ਉਸ ਦੇ ਪਿਤਾ ਭੀਮ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ 20 ਸਤੰਬਰ 2023 ਨੂੰ ਰਿੱਟ ਪਟੀਸ਼ਨ (CRWP-9486-2023) ਦਾਇਰ ਕਰਕੇ ਜਾਨ-ਮਾਲ ਦੀ ਸੁਰੱਖਿਆ ਦੀ ਗੁਹਾਰ ਲਗਾਈ ਸੀ। ਪਟੀਸ਼ਨ ਵਿੱਚ ਨਸ਼ਾ ਤਸਕਰਾਂ ਅਤੇ ਮਾਨਸਾ ਪੁਲੀਸ ਤੋਂ ਖ਼ਤਰਾ ਦੱਸਿਆ ਗਿਆ ਸੀ। ਪਟੀਸ਼ਨ ਵਿੱਚ ਫ਼ਰੀਦਕੋਟ ਦੇ ਪਿੰਡ ਢਿੱਲਵਾਂ ਖ਼ੁਰਦ, ਬਠਿੰਡਾ ਦੇ ਪਿੰਡ ਭਾਈਰੂਪਾ ਅਤੇ ਸਿਧਾਣਾ ਵਿੱਚ ਨਸ਼ਾ ਤਸਕਰਾਂ ਹੱਥੋਂ ਹੋਏ ਕਤਲਾਂ ਦਾ ਹਵਾਲਾ ਵੀ ਦਿੱਤਾ ਗਿਆ ਸੀ।
ਪਰਵਿੰਦਰ ਝੋਟੇ ਤੇ ਗੋ, ਲੀ ਚਲਾਉਣ ਤੋਂ ਪਹਿਲਾਂ ਫ਼ੋਨ ਉੱਪਰ ਕਿਸਨੇ ਦਿੱਤੀ ਹਰੀ ਝੰਡੀ?
ਆਹ ਵਕੀਲ ਕਹਿੰਦਾ ਨ, ਸ਼ਾ ਰੋਕਣ ਵਾਲਿਆਂ ਨੂੰ ਸੁਨੇਹਾ ਦਿੱਤਾ ਕਿ ਆਹ ਹਾਲ ਹੋਊ।
ਝੋਟੇ ਨਾਲ ਗੋ, ਲੀਆਂ ਖਾਣ ਵਾਲੇ ਸਾਥੀਆਂ ਨੇ ਦੱਸੀ ਘਟਨਾ ਦੀ ਸਾਰੀ ਕਹਾਣੀ,
ਕਿਵੇਂ ਨ, ਸ਼ਾ ਤਸਕਰ ਨੇ ਪਹਿਲਾਂ ਪੇਟ ਵਿੱਚ ਮਗਰੋਂ ਪੱਟ ਵਿੱਚ ਖਾਲੀ ਕੀਤਾ ਮੈ,ਗਜ਼ੀਨ?
ਝੋਟੇ ਦੀ ਦੇਹ ਲੈਣ ਲਈ ਪੁਲਿਸ ਨਾਲ ਭਿੜ ਗਏ ਲੋਕ,
ਕਹਿੰਦੇ ਤੁਸੀਂ ਧੱਕੇ ਨਾਲ ਸ, ਸਕਾਰ ਕਰੋਂਗੇ,
ਸਾਡਾ ਭਰਾ ਸਾਨੂੰ ਦਿਓ,
ਪੈ ਗਿਆ ਰੌਲਾ
ਕ.ਤ.ਲ ਕਰਨ ਵਾਲੇ ਮੈਡੀਕਲ ਸਟੋਰ ਦੇ ਮਾਲਕ ਨਾਲ ਪਰਵਿੰਦਰ ਝੋਟਾ ਦੀ ਪੁਰਾਣੀ ਵੀਡੀਓ ਵਾਇਰਲ, ਜੁੱਤੀਆਂ ਦਾ ਹਾਰ ਪਾ ਕੇ ਘੁਮਾਇਆ ਸੀ ਸਾਰੇ ਬਾਜ਼ਾਰ,
ਪਰਵਿੰਦਰ ਝੋਟਾ ਦੇ ਕ.ਤ.ਲ ਦਾ ਆਖਰੀ ਵੀਡੀਓ, ਦੇਖੋ ਮੈਡੀਕਲ ਸਟੋਰ ਦੇ ਮਾਲਕ ਨੇ ਕਿਵੇਂ ਮਾਰੀਆਂ ਸ਼ਰੇਆਮ ਗੋ.ਲੀ.ਆਂ
ਇਕੱਲੇ ਝੋਟੇ ਦੇ ਨਹੀਂ ਦੋ ਦੇ ਹੋਰ ਵੱਜੀਆਂ ਗੋ+ਲੀਆਂ
ਨੌਜਵਾਨਾਂ ਨੇ ਦੱਸਿਆ ਕਿਵੇਂ ਵੇਚਦਾ ਸੀ ਸ਼ਰੇਆਮ ਨਸ਼ਾ, ਮਰ ਲਈ ਕਈ ਮੁੰਡੇ
Punjab Spectrum