MP ਭਾਈ ਅੰਮ੍ਰਿਤਪਾਲ ਸਿੰਘ ਦੇ X ਅਕਾਉਂਟ ਤੇ ਪੋਸਟ ਪਾ ਕੇ ਵਾਰਿਸ ਪੰਜਾਬ ਵਲੋਂ ਪਰਵਿੰਦਰ ਝੋਟੇ ਦੇ ਕਤਲ ਤੇ ਚੁੱਕੇ ਗਏ ਸਵਾਲ

ਹਾਲੇ ਹਫ਼ਤਾ ਵੀ ਨੀ ਹੋਇਆ ਝਾੜੂ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੌਰਵ ਯਾਦਵ ਨੂੰ ਪੱਕਾ ਡੀਜੀਪੀ ਲਾਇਆ…. ਬੀਤੇ ਦਿਨੀਂ ਏਐਸਆਈ ਇਕਬਾਲ ਸਿੰਘ ਦਾ ਕਤਲ ਹੋਇਆ ਤੇ ਅੱਜ ਪਰਮਿੰਦਰ ਝੋਟੇ ਦਾ ਦਿਨ ਦਿਹਾੜੇ ਕਤਲ ਹੋ ਗਿਆ। ਇੱਕ ਹੋਰ ਸਵਾਲ ਭਗਵੰਤ ਮਾਨ ਕਿੱਥੇ ਹੈ? ਹਾਲੇ ਤੱਕ ਉਹਨਾਂ ਨੇ ਬਿਆਨ ਕਿਉਂ ਨੀ ਦਿੱਤਾ, ਪੰਜਾਬ ਵਿੱਚ ਦਿਨ ਦਿਹਾੜੇ ਕਤਲ ਹੋ ਗਿਆ ਤੇ ਸਰਕਾਰ ਸੁੱਤੀ ਪਈ ਹੈ।
ਹਾਲੇ ਹਫ਼ਤਾ ਵੀ ਨੀ ਹੋਇਆ ਝਾੜੂ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੌਰਵ ਯਾਦਵ ਨੂੰ ਪੱਕਾ ਡੀਜੀਪੀ ਲਾਇਆ…. ਬੀਤੇ ਦਿਨੀਂ ਏਐਸਆਈ ਇਕਬਾਲ ਸਿੰਘ ਦਾ ਕਤਲ ਹੋਇਆ ਤੇ ਅੱਜ ਪਰਵਿੰਦਰ ਝੋਟਾ ਦਾ ਦਿਨ ਦਿਹਾੜੇ ਕਤਲ ਹੋ ਗਿਆ। ਇੱਕ ਹੋਰ ਸਵਾਲ ਭਗਵੰਤ ਮਾਨ ਕਿੱਥੇ ਹੈ? ਹਾਲੇ ਤੱਕ ਉਹਨਾਂ ਨੇ ਬਿਆਨ ਕਿਉਂ ਨੀ ਦਿੱਤਾ, ਪੰਜਾਬ ਵਿੱਚ ਦਿਨ ਦਿਹਾੜੇ ਕਤਲ ਹੋ ਗਿਆ ਤੇ ਸਰਕਾਰ ਸੁੱਤੀ ਪਈ ਹੈ।
— Amritpal Singh (@singhamriitpal) October 13, 2026
ਭਾਈ ਅਮ੍ਰਿਤਪਾਲ ਸਿੰਘ ਨੇ ਜਦੋਂ 2023 ਵਿੱਚ ਖਾਲਸਾ ਵਹੀਰ ਸ਼ੁਰੂ ਕੀਤੀ ਤਾਂ ਮਾਲਵੇ ਵਿੱਚੋਂ ਸਭ ਤੋਂ ਗਰਮਜੋਸ਼ੀ ਦੇ ਨਾਲ ਉਸ ਨੂੰ ਭਾਈ ਪਰਵਿੰਦਰ ਸਿੰਘ ਝੋਟਾ ਦਾ ਸਾਥ ਮਿਲ਼ਿਆ। ਭਾਈ ਪਰਮਿੰਦਰ ਸਿੰਘ ਪੰਜਾਬ ਦੀ ਜਵਾਨੀ ਦਾ ਬਹੁਤ ਦਰਦ ਰੱਖਦੇ ਸਨ ਤੇ ਬੁਲੰਦ ਆਵਾਜ਼ ਵਿੱਚ ਨਸ਼ੇ ਤਸਕਰਾਂ ਪੁਲਿਸ ਅਤੇ ਸਰਕਾਰ ਦੀ ਸ਼ਮੂਲੀਅਤ ਉੱਤੇ ਸਵਾਲ ਕਰਦੇ ਸਨ। ਨਸ਼ਾ ਵੇਚਣ ਵਾਲਿਆਂ ਦੇ ਗਲਮੇ ਹੱਥ ਪਾਉਂਦੇ ਸਨ। ਯੋਧਿਆ ਸੂਰਬੀਰਾਂ ਤੇ ਖਾੜਕੂ ਸਿੰਘਾਂ ਦੀ ਉਮਰ ਬਹੁਤੀ ਲੰਮੀ ਨਹੀਂ ਹੋਇਆ ਕਰਦੀ। ਭਾਈ ਪਰਵਿੰਦਰ ਸਿੰਘ ਝੋਟਾ ਪੰਜਾਬ ਦੀਆਂ ਨਸਲਾਂ ਨੂੰ ਬਚਾਉਣ ਹਿੱਤ ਆਪਣੇ ਪ੍ਰਾਣ ਨਿਸ਼ਾਵਰ ਕੀਤੇ ਹਨ । ਭਾਈ ਪਰਵਿੰਦਰ ਸਿੰਘ ਦਾ ਕਾਤਲ ਕੇਵਲ ਇੱਕ ਨਸ਼ਾ ਤਸਕਰ ਮੈਡੀਕਲ ਸਟੋਰ ਵਾਲਾ ਨਹੀਂ ਸਗੋਂ ਇਹ ਪੂਰਾ ਸਿਸਟਮ ਹੈ, ਜਿਸ ਵਿੱਚ ਸਰਕਾਰਾਂ, ਪੁਲਿਸ ਤੇ ਨਸ਼ੇ ਦੇ ਸੌਦਾਗਰ ਸ਼ਾਮਲ ਹਨ । ਪਰ ਭਾਈ ਪਰਵਿੰਦਰ ਸਿੰਘ ਝੋਟਾ ਇਸ ਕਾਫਲੇ ਵਿੱਚ ਇਕੱਲਾ ਨਹੀਂ ਸੀ ਉਸ ਦੇ ਪਿੱਛੇ ਪੰਜਾਬ ਦੇ ਸੈਂਕੜੇ ਹਜ਼ਾਰਾਂ ਨੌਜਵਾਨ ਨਸ਼ੇ ਦੇ ਖਿਲਾਫ ਜੰਗ ਲੜਨ ਲਈ ਤਿਆਰ ਬਰ ਤਿਆਰ ਹਨ।
ਮਰਦ ਦਲੇਰ ਝੋਟੇ ਨੂੰ ਆਖਰੀ ਵਾਰ ਦੀ ਫ਼ਤਿਹ !
ਗੁਰੂ ਮਹਾਰਾਜ ਚਰਨਾਂ ਵਿੱਚ ਨਿਵਾਸ ਬਖਸ਼ਣ।— Amritpal Singh (@singhamriitpal) October 13, 2026
Former CM Punjab & MP from Jalandhar @CHARANJITCHANNI launches attack on Punjab CM Bhagwant Mann over the daylight murder of Parvinder Singh Jhota. https://t.co/jk4rBmtDyl
— Akashdeep Thind (@thind_akashdeep) October 13, 2026
MP from Bathinda @HarsimratBadal_ slams AAP-led Punjab Govt over the daylight murder of drug activist Parvinder Singh Jhota. https://t.co/Xb0Ft8UqRI
— Akashdeep Thind (@thind_akashdeep) October 13, 2026
👉ਮਾਨਸਾ ‘ਚ ਮੈਡੀਕਲ ਸਟੋਰ ਮਾਲਕ ਨੇ ਪਰਵਿੰਦਰ ਝੋਟਾ ‘ਤੇ ਫਾਇਰ ਕੀਤੇ, ਫਿਰ ਪਿਸਤੌਲ ਲਹਿਰਾਉਂਦਾ ਹੋਇਆ ਸ਼ਰੇਆਮ ਬਾਜ਼ਾਰ ‘ਚ ਘੁੰਮਦਾ ਰਿਹਾ, ਲਗਾਤਾਰ ਗੋਲੀਆਂ ਚਲਾਉਂਦਾ ਰਿਹਾ ਅਤੇ ਹਰ ਪਾਸੇ ਦਹਿਸ਼ਤ ਫੈਲਾਉਂਦਾ ਰਿਹਾ।
👉ਝੋਟਾ ਉਸਦੀ ਦੁਕਾਨ ਦੇ ਅੰਦਰ ਪਿਆ ਤੜਫਦਾ ਰਿਹਾ, ਰੋਕਣ ਵਾਲਾ ਕੋਈ ਨਹੀਂ ਸੀ।
👉ਇਸ ਤੋਂ ਅੰਦਾਜ਼ਾ ਲਗਾ ਲਓ, ਗੁਰੂ ਦੋਖੀ ਦੇ ਰਾਜ ਵਿੱਚ ਪੰਜਾਬ ‘ਚ ਕਾਨੂੰਨ-ਵਿਵਸਥਾ ਕਿਸ ਪਾਸੇ ਜਾ ਰਹੀ ਹੈ!
ਗੁਰੂ ਦੋਖੀ ਸੁਣ ਇਕ ਮਾਂ ਦੀ ਪੁਕਾਰ
ਪਰਵਿੰਦਰ ਝੋਟਾ ਦੀ ਮਾਂ ਪੰਜਾਬੀਆਂ ਨੂੰ ਗੁਰੂ ਦੋਖੀ ਦੀ ਅਸਲ ਸੱਚਾਈ ਦਸ ਰਹੀ ਹੈ ਕਿ ਝੋਟਾ ਉਸਨੂੰ ਅਕਸਰ ਕੀ ਕਹਿੰਦਾ ਸੀ।
👉ਮਾਨਸਾ ‘ਚ ਨਸ਼ਿਆਂ ਖਿਲਾਫ਼ ਲੰਬੀ ਲੜਾਈ ਲੜ ਰਹੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰ ਦਿੱਤਾ ਗਿਆ, ਜਦੋਂ ਉਹ ਲਾਈਵ ‘ਚ ਮੈਡੀਕਲ ਸਟੋਰ ‘ਤੇ ਚਿੱਟਾ ਵੇਚਣ ਦਾ ਪਰਦਾ ਫਾਸ਼ ਕਰ ਰਿਹਾ ਸੀ।
👉ਭਗਵੰਤ ਮਾਨ, ਜੋ ਬੋਲੇਗਾ ਉਸਨੂੰ ਮਾਰ ਦਿੱਤਾ ਜਾਵੇਗਾ? ਪੰਜਾਬ ਦੇ ਲੋਕੋ, ਹੁਣ ਇਕੱਠੇ ਹੋ ਕੇ ਇਸ ਜ਼ਾਲਮ ਸਰਕਾਰ ਤੋਂ ਜਵਾਬ ਅਤੇ ਇਸਤੀਫਾ ਮੰਗੋ!
⚠️ LIVE MURDER ❗️
ਪਰਮਿੰਦਰ ਝੋਟਾ ਦਾ ਗੋਲੀਆਂ ਮਾਰ ਕੇ ਕਤਲ ❗️
👉 ਆਪਣੀ ਫੇਸਬੁਕ ਤੇ ਲਾਇਵ ਜਾ ਕੇ ਮੌਕੇ ਤੇ ਫੜੇ ਚਿੱਟਾ ਵੇਚਣ ਵਾਲੇ ਤੇ ਖ੍ਰੀਦਣ ਵਾਲੇ! medical ਸਟੋਰ ਦੇ ਮਾਲਕ ਨੂੰ ਨਸ਼ਾ ਵੇਚਣ ਤੋਂ ਰੋਕਣ ਤੇ ਮਾਲਕ ਵੱਲੋਂ ਪਰਵਿੰਦਰ ਸਿੰਘ ਝੋਟੇ ਦਾ ਕਤਲ ❗️❗️
👉 ਮਾਨਸਾ ਵਿੱਚ ਪਰਵਿੰਦਰ ਝੋਟਾ ਨਸ਼ਿਆ ਖਿਲਾਫ ਲੜਨ ਵਾਲੇ ਨੂੰ ਗੋਲੀਆਂ ਮਾਰਕੇ ਸਦਾ ਦੀ ਨੀਂਦ ਸੁਲਾ ਦਿੱਤਾ। ਗਿਆ ਮਾਨਸਾ ਦੇ ਮੈਡੀਕਲ ਸਟੋਰ ਦੇ ਮਾਲਕ ਨੂੰ ਚਿੱਟਾ ਵੇਚਦੇ ਫੜਿਆ ਸੀ ਉਸ ਸਮੇਂ ਉਹ ਲਾਈਵ ਵੀ ਸੀ ਜਿਸ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ
👉 ਮੁੱਖ ਮੰਤਰੀ ਨੂੰ ਉਸਦੇ ਆਪਣੇ ਸਮਾਗਮ ਵਿੱਚ ਚਿੱਟੇ ਬਾਰੇ ਸਵਾਲ ਪੁੱਛੇ ਜਾ ਰਹੇ ਹਨ।
👉 ਮੋਹਨਜੀਤ ਸ਼ੇਰੋ ਹੋਵੇ ਜਾਂ ਗੁਲਜਾਰ ਸਿੰਘ, ਹਰ ਪਾਸੇ ਨਸ਼ਿਆਂ ਖਿਲਾਫ਼ ਆਵਾਜ਼ ਬੁਲੰਦ ਹੋ ਰਹੀ ਹੈ।
👉 ਇਸ ਸਾਲ ਹੁਣ ਤੱਕ 5 ਪੁਲਿਸ ਮੁਲਾਜ਼ਮ ਗੋਲੀਆਂ ਮਾਰ ਕੇ ਕਤਲ ਕੀਤੇ ਜਾ ਚੁੱਕੇ ਹਨ। ਕਿਸ ਪਾਸੇ ਜਾ ਰਿਹਾ ਹੈ ਪੰਜਾਬ?
👉 ਪਰ ਗੁਰੂ-ਦੋਖੀ ਦੇ ਏਜੰਟ ਇਹਨਾਂ ਆਵਾਜ਼ਾਂ ਨੂੰ ਦਬਾਉਣਾ ਚਾਹੁੰਦੇ ਹਨ।
ਇਹ ਹਾਲ ਹੋ ਗਿਆ ਹੈ ਪੰਜਾਬ ਦਾ!
ਪੰਜਾਬ ਦੇ ਜਾਣੇ-ਪਛਾਣੇ ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦਾ ਦਿਨ-ਦਿਹਾੜੇ ਕਤਲ ਦਰਸਾਉਂਦਾ ਹੈ ਕਿ @AamAadmiParty ਸਰਕਾਰ ਦੇ ਰਾਜ ਵਿੱਚ #DrugMafia ਦੇ ਹੌਸਲੇ ਕਿੰਨੇ ਬੁਲੰਦ ਹਨ!
ਇਹ ਕਤਲ @BhagwantMann ਦੀ ਅਖੌਤੀ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਦੀ ਪੂਰੀ ਤਰ੍ਹਾਂ ਨਾਕਾਮੀ ਨੂੰ ਉਜਾਗਰ ਕਰਦਾ ਹੈ। ਇਹ ਮੁਹਿੰਮ ਸਿਰਫ਼ ਪੋਸਟਰਾਂ ਅਤੇ ਪ੍ਰਚਾਰ ਤੱਕ ਸੀਮਤ ਹੈ, ਜਦਕਿ ਪੰਜਾਬ ਵਿੱਚ ਸਿਆਸਤਦਾਨਾਂ, ਪੁਲਿਸ ਅਤੇ ਨਸ਼ਾ ਮਾਫ਼ੀਆ ਦਾ ਗੱਠਜੋੜ ਹਾਵੀ ਹੈ!
ਅਸੀਂ @INCIndia ਵੱਲੋਂ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।
— ਖਹਿਰਾ
ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੇ ਦਿਨ-ਦਿਹਾੜੇ ਕਤਲ ਦੀ ਖ਼ਬਰ ਬੇਹੱਦ ਦੁਖਦਾਈ ਹੈ।
ਇਹ ਹੈ ਭਗਵੰਤ ਮਾਨ ਸਰਕਾਰ ਦੀ ਅਖੌਤੀ ‘ਯੁੱਧ ਨਸ਼ਿਆਂ ਵਿਰੁੱਧ’ ਦੀ ਹਕੀਕਤ!
ਪੰਜਾਬ ਵਿੱਚ ਨਸ਼ਾ ਮਾਫ਼ੀਆ ਦੇ ਹੌਸਲੇ ਬੁਲੰਦ ਹਨ, ਜਦਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੇ ਕਤਲ ਹੋ ਰਹੇ ਹਨ। ਕਿਤੇ ਗੋਲੀਆਂ ਮਾਰੀਆਂ ਜਾਂਦੀਆਂ ਹਨ, ਤੇ ਕਿਤੇ ਲੋਕਾਂ ਨੂੰ ਸਲਫ਼ਾਸ ਖਾਣ ਵਰਗੇ ਕਦਮ ਚੁੱਕਣ ਲਈ ਮਜਬੂਰ ਕੀਤਾ ਜਾਂਦਾ ਹੈ।
ਮੈਂ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ।
ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸਰਕਾਰ ਨੂੰ ਸਖ਼ਤ ਚੇਤਾਵਨੀ ਹੈ, ਤੁਹਾਡੇ ਇਸ ‘ਨਸ਼ਾ ਮਾਫ਼ੀਆ’ ਨਾਲ ਗਠਜੋੜ ਨੂੰ ਜੜੋਂ ਪੁੱਟ ਕੇ ਸੁੱਟਾਂਗੇ। – ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਵੀਡੀਉ ਸ਼ੇਅਰ ਕਰਕੇ ਲਿਖਿਆ
ਆਹ ਹੈ ਖਾਸਾ। ਪੁੱਤ ਜਾ ਚੁੱਕਾ ਹੈ। ਪੋਤੇ ਦਾ ਭਵਿੱਖ ਕੁੱਛੜ ਹੈ ਪਰ ਇੱਕ ਬਾਪ ਨੂੰ ਫ਼ਖਰ ਹੈ ਕਿ ਪੁੱਤ ਜਹਾਨ ‘ਤੇ ਆਇਆ ਤਾਂ ਕੁਝ ਕਰਕੇ ਗਿਐ। ਸਮਝਣ ਦੀ ਤਾਂ ਇਹ ਲੋੜ ਹੈ ਕਿ ਇਸ ਸਾਰੇ ਵਰਤਾਰੇ ਲਈ ਨਿਜ਼ਾਮ ਜਿੰਮੇਵਾਰ ਹੈ। ਜੇਕਰ ਇਨ੍ਹਾਂ ਲੁੱਚੜ ਹੁਕਮਰਾਨਾਂ ਨੇ ਆਪਣੀਆਂ ਡਿਊਟੀਆਂ ਨਿਭਾਈਆਂ ਹੁੰਦੀਆਂ ਤਾਂ ਨਾ ਝੋਟੇ ਵਰਗੇ ਨੌਜਵਾਨ ਖੁਦ ਨਿੱਤਰਦੇ ਤੇ ਨਾ ਹੀ ਆਪਣੇ ਜੀਆਂ ਤੋਂ ਵਿਛੜਦੇ !!!!
– ਮਿੰਟੂ ਗੁਰੂਸਰੀਆ

Punjab Spectrum
You must be logged in to post a comment.